ਨਵੀਂ ਰਿਸਰਚ ਅਨੁਸਾਰ ਪ੍ਰੋਬਾਇਓਟਿਕਸ ਦਾ ਕੋਈ ਖ਼ਾਸ ਫਾਇਦਾ ਨਹੀਂ

ਪ੍ਰੋਬਾਇਓਟੀਕਸ ਵਿੱਚ ਉਹ ਦਹੀਂ ਵੀ ਆਉਂਦੀ ਹੈ ਜਿਸ 'ਚ 'ਚੰਗਾ ਬੈਕਟੀਰੀਆ' ਹੁੰਦਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰੋਬਾਇਓਟੀਕਸ ਵਿੱਚ ਉਹ ਦਹੀ ਵੀ ਆਉਂਦੀ ਹੈ ਜਿਸ 'ਚ 'ਚੰਗਾ ਬੈਕਟੀਰੀਆ' ਹੁੰਦਾ ਹੈ
    • ਲੇਖਕ, ਜੇਮਜ਼ ਗੈਲਾਘਰ
    • ਰੋਲ, ਹੈਲਥ ਅਤੇ ਸਾਈਂਸ ਪੱਤਰਕਾਰ, ਬੀਬੀਸੀ ਨਿਊਜ਼

ਇਸਰਾਇਲ ਦੇ ਕੁਝ ਵਿਗਿਆਨੀਆਂ ਦਾ ਇਹ ਦਾਅਵਾ ਹੈ ਕਿ ਚੰਗੇ ਬੈਕਟੀਰੀਆ ਨਾਲ (ਪ੍ਰੋਬਾਇਓਟਿਕਸ) ਪੈਕ ਕੀਤਾ ਹੋਇਆ ਖਾਣਾ ਸਿਹਤ ਲਈ ਲਾਹੇਵੰਦ ਨਹੀਂ ਹੈ।

ਪ੍ਰੋਬਾਇਓਟਿਕਸ ਪਦਾਰਥਾਂ ਦੇ ਖਾਣ ਤੋਂ ਬਾਅਦ ਕੀ ਹੁੰਦਾ ਹੈ, ਇਸ 'ਤੇ ਇਨ੍ਹਾਂ ਵਿਗਿਆਨੀਆਂ ਨੇ ਰਿਸਰਚ ਕੀਤੀ ਹੈ ਅਤੇ ਉਸ ਦਾ ਇਹ ਨਤੀਜਾ ਹੈ।

ਇਹ ਪ੍ਰੋਬਾਇਓਟਿਕਸ ਪਦਾਰਥ ਦੇਖਣ ਵਿੱਚ ਸੋਹਣੇ ਅਤੇ ਸਿਹਤਮੰਦ ਲਗਦੇ ਹਨ ਪਰ ਇਨ੍ਹਾਂ ਦਾ ਸਰੀਰ ਨੂੰ ਬਹੁਤ ਥੋੜ੍ਹਾ ਜਾਂ ਨਾ ਦੇ ਬਰਾਬਰ ਹੀ ਲਾਭ ਹੁੰਦਾ ਹੈ।

ਇਹ ਵੀ ਪੜ੍ਹੋ:

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਭਵਿੱਖ ਦੇ ਇਨ੍ਹਾਂ ਪ੍ਰੋਬਾਇਓਟਿਕਸ ਦੀ ਲੋੜ ਹਰ ਵਿਅਕਤੀ ਦੀਆਂ ਲੋੜਾਂ ਮੁਤਾਬਕ ਕਰਨੀ ਹੋਵੇਗੀ।

ਖੋਜਕਰਤਾਵਾਂ ਦੀ ਟੀਮ ਨੇ ਇੱਕ ਸਾਈਂਸ ਇੰਸਟੀਚਿਊਟ ਵਿੱਚ ਆਪਣਾ ਖ਼ੁਦ ਦਾ 11 ਤਰੀਕੇ ਦੇ ਆਮ ਬੈਕਟੀਰੀਆ ਦੇ ਸੁਮੇਲ ਨਾਲ ਪ੍ਰੋਬਾਇਓਟਿਕ ਕਾਕਟੇਲ ਬਣਾਇਆ ਜਿਸ 'ਚ ਲੈਕਟੋਬੈਸੀਲਸ ਅਤੇ ਬੀਫ਼ਿਡਬੈਕਟੀਰੀਆ ਦੇ ਕਣ ਸ਼ਾਮਿਲ ਸਨ।

ਇੱਕ ਮਹੀਨੇ ਲਈ ਇਹ ਕਾਕਟੇਲ 25 ਸਿਹਤਮੰਦ ਵਾਲੰਟੀਅਰਾਂ ਨੂੰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਦੇ ਸਰੀਰ ਤੋਂ ਸੈਂਪਲ ਲਏ ਗਏ।

ਖੋਜਕਰਤਾਵਾਂ ਮੁਤਾਬਕ ਪ੍ਰੋਬਾਇਓਟਿਕਸ ਦੀ ਲੋੜ ਹਰ ਵਿਅਕਤੀ ਦੀਆਂ ਲੋੜਾਂ ਮੁਤਾਬਕ ਕਰਨੀ ਹੋਵੇਗੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖੋਜਕਰਤਾਵਾਂ ਮੁਤਾਬਕ ਪ੍ਰੋਬਾਇਓਟਿਕਸ ਦੀ ਲੋੜ ਹਰ ਵਿਅਕਤੀ ਦੀਆਂ ਲੋੜਾਂ ਮੁਤਾਬਕ ਕਰਨੀ ਹੋਵੇਗੀ

ਖੋਜ ਕਰਨ ਵਾਲੇ ਇਹ ਦੇਖਣਾ ਚਾਹੁੰਦੇ ਸਨ ਕਿ ਕਿੱਥੇ ਬੈਕਟੀਰੀਆ ਸਫ਼ਲਤਾ ਨਾਲ ਮਿਲਿਆ ਅਤੇ ਕੀ ਉਨ੍ਹਾਂ ਕਰਕੇ ਆਂਤੜੀਆਂ 'ਚ ਕੋਈ ਬਦਲਾਅ ਆਇਆ।

ਜਰਨਲ ਸੈੱਲ ਦੇ ਨਤੀਜੇ ਦਿਖਾਉਂਦੇ ਹਨ ਕਿ ਅੱਧੇ ਮਾਮਲਿਆਂ 'ਚ ਚੰਗਾ ਬੈਕਟੀਰੀਆ ਮੂੰਹ ਵਿੱਚ ਚਲਾ ਗਿਆ ਅਤੇ ਫਿਰ ਸਿੱਧਾ ਦੂਜੇ ਪਾਸੇ ਨਿਕਲ ਗਿਆ।

ਬਾਕੀ ਬੈਕਟੀਰੀਆ ਸਾਡੇ ਵਿੱਚ ਮੌਜੂਦਾ ਅਣੂ ਜੀਵਾਂ ਦਰਮਿਆਨ ਲਟਕ ਜਾਂਦੇ ਹਨ।

ਕੀ ਹੁੰਦੇ ਹਨ ਪ੍ਰੋਬਾਇਓਟਿਕਸ?

ਪ੍ਰੋਬਾਇਓਟਿਕਸ ਉਹ ਪਦਾਰਥ ਹਨ ਜੋ ਦਹੀ, ਲਸਣ ਕੇਲਾ, ਓਟਸ, ਪਿਆਜ਼ ਆਦਿ ਚੀਜ਼ਾਂ ਵਿੱਚ ਮਿਲਦੇ ਹਨ।

ਇਨ੍ਹਾਂ ਚੀਜ਼ਾਂ ਨੂੰ ਭਾਵੇਂ ਵੱਧ ਮਾਤਰਾ ਵਿੱਚ ਨਹੀਂ ਖਾਧਾ ਜਾਂਦਾ ਪਰ ਇਨ੍ਹਾਂ ਨੂੰ ਚੰਗੇ ਬੈਕਟੀਰੀਆ ਦਾ ਸਰੋਤ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ:

'ਵਿਅਕਤੀਗਤ ਲੋੜ ਅਨੁਸਾਰ ਹੋਣ ਪ੍ਰੋਬਾਇਓਟਿਕਸ'

ਪ੍ਰੋਬਾਇਓਟਿਕਸ ਚੀਜ਼ਾਂ ਨੂੰ ਸਿਹਤਮੰਦ ਅਤੇ ਚੰਗੀ ਡਾਈਟ ਵਾਲਾ ਮੰਨਿਆ ਜਾਂਦਾ ਹੈ ਅਤੇ ਇਸ ਲਈ ਇਸਨੂੰ ਰੋਜ਼ਾਨਾ ਖਾਧਾ ਜਾਂਦਾ ਹੈ।

ਖਾਣ ਦੀਆਂ ਚੀਜ਼ਾਂ ਨਾਲ ਅਣਗਿਣਤ ਬੈਕਟੀਰੀਆ ਸਾਡੇ ਸਰੀਰ ਅੰਦਰ ਆਉਂਦੇ ਹਨ ਅਤੇ ਹਰ ਕਿਸੇ ਦੇ ਵੱਖਰੇ ਮਿਸ਼ਰਣ ਹੁੰਦੇ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖਾਣ ਦੀਆਂ ਚੀਜ਼ਾਂ ਨਾਲ ਅਣਗਿਣਤ ਬੈਕਟੀਰੀਆ ਸਾਡੇ ਸਰੀਰ ਅੰਦਰ ਆਉਂਦੇ ਹਨ ਅਤੇ ਹਰ ਕਿਸੇ ਦੇ ਵੱਖਰੇ ਮਿਸ਼ਰਣ ਹੁੰਦੇ ਹਨ।

ਅਣਗਿਣਤ ਬੈਕਟੀਰੀਆ ਸਾਡੇ ਸਰੀਰ ਅੰਦਰ ਆਉਂਦੇ ਹਨ ਅਤੇ ਹਰ ਕਿਸੇ ਦੇ ਵੱਖਰੇ ਮਿਸ਼ਰਣ ਹੁੰਦੇ ਹਨ। ਡਾ. ਏਰਨ ਏਲਿਨਵ ਮੁਤਾਬਕ ਇਹ ਉਮੀਦ ਰੱਖਣਾ ਗ਼ਲਤ ਹੈ ਕਿ ਪ੍ਰੋਬਾਇਓਟਿਕ ਪਦਾਰਥ ਹਰ ਕਿਸੇ ਲਈ ਕੰਮ ਕਰਨ।

ਉਨ੍ਹਾਂ ਮੁਤਾਬਕ ਭਵਿੱਖ ਵਿੱਚ ਪ੍ਰੋਬਾਇਓਟਿਕਸ ਨੂੰ ਵਿਅਕਤੀਗਤ ਮਰੀਜ਼ਾਂ ਦੀਆਂ ਲੋੜਾਂ ਅਨੁਸਾਰ ਤਿਆਰ ਕਰਨ ਦੀ ਲੋੜ ਹੈ।

ਉਨ੍ਹਾਂ ਬੀਬੀਸੀ ਨੂੰ ਦੱਸਿਆ, ''ਇਸ ਤਰ੍ਹਾਂ ਸਿਰਫ਼ ਬਾਜ਼ਾਰ ਤੋਂ ਪ੍ਰੋਬਾਇਓਟਿਕਸ ਖ਼ਰੀਦਣਾ ਉਹ ਵੀ ਬਿਨਾਂ ਕਿਸੇ ਬਦਲਾਅ ਦੇ, ਘੱਟੋ ਘੱਟ ਵੱਡੀ ਆਬਾਦੀ ਵਿੱਚ ਲਗਪਗ ਬੇਕਾਰ ਹੈ।''

ਖੋਜਕਰਤਾਵਾਂ ਨੇ ਐਂਟੀ-ਬਾਇਓਟੀਕਸ ਦੇ ਕੋਰਸ ਤੋਂ ਬਾਅਦ ਪ੍ਰੋਬਾਇਓਟਿਕਸ ਦੇ ਪ੍ਰਭਾਵ 'ਤੇ ਵੀ ਵਿਚਾਰ ਕੀਤਾ, ਜੋ ਚੰਗੇ ਅਤੇ ਮਾੜੇ ਬੈਕਟੀਰੀਆ ਨੂੰ ਹਟਾ ਦਿੰਦਾ ਹੈ।

ਜਰਨਲ ਸੈੱਲ ਵਿੱਚ 46 ਲੋਕਾਂ 'ਤੇ ਉਨ੍ਹਾਂ ਦੀ ਰਿਸਰਚ ਨੇ ਇਹ ਦਰਸਾਇਆ ਕਿ ਆਮ ਤੰਦਰੁਸਤ ਜੀਵਾਣੂਆਂ ਨੂੰ ਖ਼ੁਦ ਨੂੰ ਦੁਬਾਰਾ ਸਥਾਪਤ ਕਰਨ ਵਿੱਚ ਵਕਤ ਲੱਗਦਾ ਹੈ।

ਡਾ. ਏਲਿਨਵ ਨੇ ਅੱਗੇ ਕਿਹਾ, ''ਵਰਤਮਾਨ ਤੱਥ ਦੇ ਉਲਟ ਕਿ ਪ੍ਰੋਬਾਇਓਟਿਕਸ ਨੁਕਸਾਨ ਰਹਿਤ ਹੁੰਦੇ ਹਨ ਅਤੇ ਹਰ ਇੱਕ ਨੂੰ ਫਾਇਦਾ ਕਰਦੇ ਹਨ, ਇਨ੍ਹਾਂ ਨਤੀਜਿਆਂ ਤੋਂ ਪ੍ਰੋਬਾਇਓਟਿਕਸ ਦੇ ਨਵੇਂ ਸੰਭਾਵੀ ਮਾੜੇ ਪ੍ਰਭਾਵ ਦਾ ਪਤਾ ਲੱਗਦਾ ਹੈ ਜੋ ਐਂਟੀਬਾਇਓਟਿਕਸ ਨਾਲ ਲੰਬੇ ਸਮੇਂ ਦੇ ਨਤੀਜਿਆਂ ਨੂੰ ਸਾਹਮਣੇ ਲਿਆ ਸਕਦੇ ਹਨ।''

ਇਹ ਵੀ ਪੜ੍ਹੋ:

ਪਰ, ਸੰਗਰ ਇੰਸਟੀਚਿਊਟ ਦੇ ਇੱਕ ਅਣੂ ਜੀਵ ਖੋਜਕਾਰ ਡਾ. ਟ੍ਰੇਵਰ ਲਾਓਲੇ ਨੇ ਕਿਹਾ ਕਿ ਉਨ੍ਹਾਂ ਨੂੰ ਨਤੀਜਿਆਂ ਤੋਂ ਹੈਰਾਨ ਨਹੀਂ ਹੋਈ।

ਉਨ੍ਹਾਂ ਬੀਬੀਸੀ ਨੂੰ ਦੱਸਿਆ, ''ਪ੍ਰੋਬਾਇਓਟਿਕਸ ਬਹੁਤ ਲੰਬੇ ਸਮੇਂ ਤੋਂ ਵਰਤੋਂ ਵਿੱਚ ਹਨ ਅਤੇ ਇਨ੍ਹਾਂ ਵਿੱਚੋਂ ਕਾਫ਼ੀ ਹੁਣ ਨਿਗਰਾਨੀ ਹੇਠ ਹਨ।''

''ਇਹ ਕਾਫ਼ੀ ਨਵੇਂ ਅਧਿਐਨ ਹਨ, ਪਰ ਇਹ ਸ਼ੁਰੂਆਤੀ ਨਤੀਜੇ ਹਨ ਜਿਨ੍ਹਾਂ ਤੇ ਹੋਰ ਕੰਮ ਕਰਨ ਦੀ ਲੋੜ ਹੈ।''

ਸਿਹਤ ਲਈ ਪ੍ਰੋਬਾਇਓਟਿਕਸ ਦੇ ਪ੍ਰਮਾਣਿਤ ਲਾਭ

ਪ੍ਰੋਬਾਇਓਟੀਕਸ ਦੇ ਕੁਝ ਸਾਬਿਤ ਹੋਏ ਲਾਭ ਵੀ ਰਹੇ ਹਨ, ਖ਼ਾਸ ਤੌਰ 'ਤੇ ਪ੍ਰੀ-ਮਿਚਿਓਰ ਬੱਚਿਆਂ ਦੇ ਨੈਕਰੋਟਾਈਜ਼ਿੰਗ ਐਂਟਰੋਕੋਲੀਟੀਸ ਤੋਂ ਬਚਾਅ ਦੇ ਲਈ। ਇਸਦੇ ਨਾਲ-ਨਾਲ ਮਾਹਵਾਰੀ ਦੌਰਾਨ ਸਰਦੀ ਤੋਂ ਬਚਾਅ ਅਤੇ ਵਾਇਰਲ ਨਾਲ ਨਜਿੱਠਣ ਲਈ ਵੀ ਇਹ ਪਦਾਰਥ ਮਦਦ ਕਰਦੇ ਹਨ।

ਵਿਗਿਆਨ ਅਧੀਨ ਬਹੁਤ ਵੱਡੀ ਉਮੀਦ ਰਹਿੰਦੀ ਹੈ ਕਿ ਸਾਡੇ ਸਰੀਰ ਦੇ ਅਣੂ ਜੀਵਾਂ ਅਤੇ ਮਨੁੱਖੀ ਅੰਗਾਂ ਵਿਚਕਾਰ ਗੁੰਝਲਦਾਰ ਸਬੰਧਾਂ ਨੂੰ ਸਮਝਣ ਨਾਲ ਨਵੇਂ ਇਲਾਜ ਸੰਭਵ ਹੋਣਗੇ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)