You’re viewing a text-only version of this website that uses less data. View the main version of the website including all images and videos.
ਮਾਪੇ ਅੰਗ ਦਾਨ ਲਈ ਤਿਆਰ ਸਨ, ਬੱਚਾ ਹੋਸ਼ 'ਚ ਆਇਆ
ਅਮਰੀਕਾ ਦੇ ਸੂਬੇ ਅਲਬੈਮੁਹ ਵਿੱਚ ਇੱਕ 13 ਸਾਲ ਦਾ ਬੱਚਾ ਉਸ ਵੇਲੇ ਹੋਸ਼ ਵਿੱਚ ਆ ਗਿਆ ਜਦੋਂ ਉਸ ਦੇ ਮਾਪੇ ਉਸਦੇ ਅੰਗ ਦਾਨ ਕਰਨ ਲਈ ਕਾਗਜ਼ੀ ਕਾਰਵਾਈ ਕਰ ਰਹੇ ਸਨ।
ਮਾਰਚ ਵਿੱਚ ਟਰੇਲਰ ਡਿੱਗਣ ਕਾਰਨ ਟਰੈਨਟਨ ਮੈਕਿਨਲੇ ਬ੍ਰੇਨ ਟਰੌਮਾ ਨਾਲ ਪੀੜਤ ਸੀ।
ਡਾਕਟਰਾਂ ਨੇ ਮਾਪਿਆਂ ਨੂੰ ਕਿਹਾ ਸੀ ਕਿ ਹੁਣ ਟਰੈਟਨ ਦੀ ਹਾਲਤ ਵਿੱਚ ਸੁਧਾਰ ਨਹੀਂ ਹੋ ਸਕਦਾ ਹੈ। ਉਨ੍ਹਾਂ ਕਿਹਾ ਸੀ ਕਿ ਪੰਜ ਬੱਚੇ ਜਿਨ੍ਹਾਂ ਨੂੰ ਅੰਗਾਂ ਦੀ ਲੋੜ ਹੈ, ਉਨ੍ਹਾਂ ਦੇ ਸੈਂਪਲ ਟਰੈਨਟਨ ਨਾਲ ਮੇਲ ਖਾਂਦੇ ਹਨ।
ਇਹ ਵੀ ਪੜ੍ਹੋ:
ਜਦੋਂ ਡਾਕਟਰ ਟਰੈਨਟਨ ਦਾ ਲਾਈਫ ਸਪੋਰਟ ਹਟਾਉਣ ਲੱਗੇ ਤਾਂ ਉਸ ਨੂੰ ਹੋਸ਼ ਆਉਣ ਲੱਗਾ।
ਇਸ ਬੱਚੇ ਨੂੰ ਹਾਦਸੇ ਕਾਰਨ 7 ਸਕੱਲ ਫਰੈਕਚਰ ਹੋਏ ਅਤੇ ਉਸ ਦੀ ਮਾਂ ਜੈਨੀਫ਼ਰ ਰੈਨਡਲ ਅਨੁਸਾਰ ਟਰੈਨਟਨ ਦੀਆਂ ਕਈ ਸਰਜਰੀਆਂ ਹੋਈਆਂ, ਕਿਡਨੀ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਕਾਰਡੀਐਕ ਅਰੈਸਟ ਵੀ ਆਇਆ ਸੀ।
ਟਰੈਨਟਨ ਦੇ ਸੈਂਪਲ ਮੈਚ ਹੋਏ
ਉਨ੍ਹਾਂ ਦੱਸਿਆ, "ਇੱਕ ਵਕਤ ਤਾਂ ਟਰੈਨਟਨ ਨੇ 15 ਮਿੰਟ ਤੱਕ ਕੋਈ ਹਰਕਤ ਨਹੀਂ ਕੀਤੀ ਅਤੇ ਉਸ ਵੇਲੇ ਡਾਕਟਰਾਂ ਨੇ ਕਿਹਾ ਕਿ ਹੁਣ ਉਹ ਫਿਰ ਤੋਂ ਸਿਹਤਮੰਦ ਨਹੀਂ ਹੋ ਸਕਦਾ।''
ਟਰੈਨਟਨ ਦੀ ਮਾਂ ਨੂੰ ਜਦੋਂ ਪਤਾ ਲੱਗਿਆ ਕਿ ਉਸਦੇ ਬੱਚੇ ਦੇ ਅੰਗ ਪੰਜ ਬੱਚਿਆਂ ਦੀ ਜ਼ਿੰਦਗੀ ਬਚਾ ਸਕਦੇ ਹਨ ਤਾਂ ਉਹ ਅੰਗ ਦਾਨ ਕਰਨ ਦੇ ਲਈ ਰਾਜ਼ੀ ਹੋ ਗਈ।
ਉਨ੍ਹਾਂ ਕਿਹਾ, "ਅਸੀਂ ਹਾਂ ਕਹਿ ਦਿੱਤੀ, ਉਨ੍ਹਾਂ ਨੇ ਟਰੈਨਟਨ ਦੇ ਅੰਗ ਸਾਫ਼ ਰੱਖਣ ਲਈ ਉਸ ਨੂੰ ਜ਼ਿੰਦਾ ਰੱਖਣਾ ਸੀ। ਅਗਲੇ ਦਿਨ ਉਸ ਦੇ ਦਿਮਾਗ ਦਾ ਟੈਸਟ ਹੋਣਾ ਸੀ ਤਾਂ ਜੋ ਉਸ ਦੀ ਮੌਤ ਦਾ ਵਕਤ ਤੈਅ ਕੀਤਾ ਜਾ ਸਕੇ ਪਰ ਟਰੈਨਟਨ ਨੇ ਕੁਝ ਹਰਕਤ ਦਿਖਾਈ ਜਿਸ ਕਾਰਨ ਉਨ੍ਹਾਂ ਨੇ ਟੈਸਟ ਰੱਦ ਕਰ ਦਿੱਤਾ।''
ਟਰੈਨਟਨ ਦੀ ਹਾਲਾਤ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ।
ਹਾਦਸੇ ਬਾਰੇ ਯਾਦ ਕਰਦਿਆਂ ਉਸ ਨੇ ਦੱਸਿਆ, "ਮੇਰਾ ਸਿਰ ਕਨਕਰੀਟ 'ਤੇ ਵੱਜਿਆ ਅਤੇ ਮੇਰਾ ਟਰੇਲਰ ਮੇਰੇ ਸਿਰ 'ਤੇ ਡਿੱਗਿਆ। ਉਸ ਤੋਂ ਬਾਅਦ ਮੈਨੂੰ ਕੁਝ ਯਾਦ ਨਹੀਂ ਹੈ।''
ਟਰੈਨਟਨ ਨੂੰ ਸਰੀਰ ਦੇ ਕੁਝ ਹਿੱਸਿਆਂ ਵਿੱਚ ਅਜੇ ਵੀ ਦਰਦ ਹੈ ਅਤੇ ਅਜੇ ਉਸ ਦੀਆਂ ਹੋਰ ਸਰਜਰੀਆਂ ਵੀ ਕੀਤੀਆਂ ਜਾਣਗੀਆਂ।
ਟਰੈਟਨ ਦੀ ਮਾਂ ਇਸ ਘਟਨਾਕ੍ਰਮ ਨੂੰ ਚਮਤਕਾਰ ਕਰਾਰ ਦਿੰਦੇ ਹੋਏ ਦੱਸਦੀ ਹੈ ਕਿ ਹੁਣ ਉਹ ਚੱਲ ਰਿਹਾ ਹੈ, ਗੱਲ ਕਰ ਰਿਹਾ ਹੈ ਅਤੇ ਪੜ੍ਹ ਵੀ ਰਿਹਾ ਹੈ।
ਟਰੈਨਟਨ ਜਦੋਂ ਬੇਹੋਸ਼ ਸੀ ਤਾਂ ਉਸ ਨੂੰ ਲੱਗਿਆ ਉਹ ਸਵਰਗ ਵਿੱਚ ਹੈ।
ਉਸ ਨੇ ਕਿਹਾ, "ਮੈਂ ਇੱਕ ਮੈਦਾਨ ਵਿੱਚ ਸਿੱਧਾ ਜਾ ਰਿਹਾ ਸੀ।''
ਟਰੈਨਟਨ ਦਾ ਪਰਿਵਾਰ ਫਿਲਹਾਲ ਫੇਸਬੁੱਕ ਰਾਹੀਂ ਉਸ ਦੇ ਇਲਾਜ ਦੇ ਖਰਚ ਲਈ ਮਦਦ ਇਕੱਠੀ ਕਰ ਰਿਹਾ ਹੈ।