ਤਸਵੀਰਾਂ꞉ ਨੌਜਵਾਨਾਂ ਦੇ ਕੈਮਰੇ ਰਾਹੀਂ ਦੇਖੋ ਬਦਲਦੀ ਦੁਨੀਆਂ

ਸਮਾਜਿਕ ਮਸਲੇ ਕਿਸ ਪ੍ਰਕਾਰ ਤਰ੍ਹਾਂ ਸਾਡੀਆਂ ਜ਼ਿੰਦਗੀਆਂ ਨੂੰ ਰੂਪ ਦਿੰਦੇ ਹਨ?

14 ਤੋਂ 18 ਸਾਲ ਦੇ ਇਨ੍ਹਾਂ ਕਿਸ਼ੋਰ ਫੋਟੋਗ੍ਰਾਫ਼ਰਾਂ ਦੇ ਇੱਕ ਗਰੁੱਪ ਨੇ ਆਪਣੇ ਕੈਮਰੇ ਵਿੱਚ ਬਦਲਦੀ ਦੁਨੀਆਂ ਦੀਆਂ ਤਸਵੀਰਾਂ ਨੂੰ ਕੈਦ ਕੀਤਾ ਅਤੇ ਦਿਖਾਇਆ ਕਿ ਕਿਵੇਂ ਇਨ੍ਹਾਂ ਤਬਦੀਲੀਆਂ ਦਾ ਅਸਰ ਉਨ੍ਹਾਂ ਦੀਆਂ ਅਤੇ ਆਲੇ - ਦੁਆਲੇ ਦੇ ਲੋਕਾਂ ਦੀਆਂ ਜ਼ਿੰਦਗੀਆਂ 'ਤੇ ਪੈ ਰਿਹਾ ਹੈ।

ਸਭ ਤੋਂ ਬਿਹਤਰੀਨ ਤਸਵੀਰ ਦਾ ਖਿਤਾਬ 16 ਸਾਲਾ ਮੈਡੀ ਟਰਨਰ ਨੂੰ ਮਿਲਿਆ ਜਿਨ੍ਹਾਂ ਨੇ ਮੀਡੀਆ ਵਿੱਚ ਵਿਭੰਨਤਾ ਨੂੰ ਦਰਸਾਇਆ ਹੈ।

ਆਪਣੀ ਤਸਵੀਰ ਵਿੱਚ ਉਨ੍ਹਾਂ ਨੇ ਮੀਡੀਆ ਅਤੇ ਫ਼ੈਸ਼ਨ ਸਨਅਤ ਵਿੱਚ ਨਸਲੀ ਵਿਭਿੰਨਤਾ ਦੀ ਨੁਮਾਂਦਗੀ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ।

ਉਨ੍ਹਾਂ ਕਿਹਾ, "ਇਹ ਤਸਵੀਰ ਦਿਖਾਉਂਦੀ ਹੈ ਕਿ ਵਿਭਿੰਨਤਾ ਦੀ ਕਮੀ ਕਿਵੇਂ ਕੁਝ ਲੋਕਾਂ ਨੂੰ ਉਨ੍ਹਾਂ ਦੀ ਚਮੜੀ ਦੀ ਰੰਗ ਬਾਰੇ ਸੰਕੋਚੀ ਬਣਾ ਸਕਦੀ ਹੈ।''

ਇਨ੍ਹਾਂ ਦੇ ਇਲਾਵਾ ਵੀ ਕੁਝ ਤਸਵੀਰਾਂ ਵੀ ਸਨ।

ਪੈਟਰਿਕ ਵਿਲਕਿਨਸਨ ਨੂੰ ਇਹ ਕਿਸ਼ਤੀ ਸਪੇਨ ਦੇ ਸਮੁੰਦਰੀ ਕਿਨਾਰੇ 'ਤੇ ਮਿਲੀ। ਸਮੁੰਦਰ ਦੀ ਰੇਤੇ 'ਤੇ ਪਿਆ ਕਿਸ਼ਤੀ ਦਾ ਇਹ ਮਲਵਾ ਸ਼ਰਨਾਰਥੀ ਸੰਕਟ ਬਾਰੇ ਬਹੁਤ ਕੁਝ ਕਹਿੰਦਾ ਹੈ।

ਵੀਰਗ-ਅਨਗਾਇਕਾ ਕਿਸ ਨੇ ਨਾਈਟ-ਆਊਟ ਤੋਂ ਬਾਅਦ ਛੱਡੀਆਂ ਵਸਤਾਂ ਦੀਆਂ ਕੁਝ ਤਸਵੀਰਾਂ ਲਈਆਂ। ਉਨ੍ਹਾਂ ਦਾ ਮੰਨਣਾ ਹੈ ਕਿ ਸਮਾਜਿਕ ਮੁੱਦਿਆਂ ਨਾਲ ਨਜਿੱਠਣ ਨਸ਼ੇ ਵਿੱਚ ਸੰਜਮ ਵਰਤਣਾ ਜਰੂਰੀ ਹੈ।

ਯਹੂਦੀ ਯਾਦਗਾਰ ਦੀ ਇਸ ਅਨੋਖੀ ਤਸਵੀਰ ਨੇ ਟੇਡੀ ਸਮਰਸ ਨੂੰ ਸੋਸ਼ਲ ਮੀਡੀਆ ਕੈਟੇਗਰੀ ਦਾ ਇਨਾਮ ਜਿਤਾਇਆ।

ਐਂਟੋਨਿਆ ਵਿਲਫੋਰਡ ਦੇ ਦਾਦਾ ਜੀ ਉਨ੍ਹਾਂ ਨੂੰ ਅਕਸਰ ਕਹਿੰਦੇ ਹਨ ਕਿ ਉਹ ਆਪਣੇ-ਆਪ ਨੂੰ ਸ਼ੀਸ਼ੇ ਵਿੱਚ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਦਿਮਾਗ ਪੱਖੋਂ ਉਹ ਹਾਲੇ ਵੀ ਜੁਆਨ ਹਨ।

ਕਿਟੀ ਕੈਸਟਲੇਡਿਨ ਨੇ ਕਿਸ਼ੋਰ ਉਮਰ ਦੇ ਤਣਾਅ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਦੱਸ ਰਹੇ ਹਨ ਕਿ ਕਿਵੇਂ ਉਨ੍ਹਾਂ ਵਰਗੇ ਅਲ੍ਹੱੜਾਂ 'ਤੇ ਬਹੁਤ ਘੱਟ ਸਮੇਂ ਵਿੱਚ ਜ਼ਿੰਦਗੀ ਪ੍ਰਤੀ ਆਪਣਾ ਰੁਖ ਬਣਾਉਣ ਦਾ ਦਬਾਅ ਪਾਇਆ ਜਾਂਦਾ ਹੈ।

ਫਲੋਰੈਂਸ ਨੂਨ ਦੀ ਇਹ ਤਸਵੀਰ ਦਿਖਾਉਂਦੀ ਹੈ ਕਿ ਕਿਵੇਂ ਲੋਕੀਂ ਆਪਣੀਆਂ ਜ਼ਰੂਰਤਾਂ ਤੋਂ ਵੱਧ ਖ਼ਰੀਦਦਾਰੀ ਕਰਦੇ ਹਨ। ਉਨ੍ਹਾਂ ਦੀ ਦਲੀਲ ਹੈ ਕਿ ਪੈਸਾ ਸਾਰਿਆਂ ਵਿੱਚ ਬਰਾਬਰ ਵੰਡਿਆ ਜਾਣਾ ਚਾਹੀਦਾ ਹੈ।

ਫਲੋਰੈਂਸ ਨੂਨ ਦੀ ਇਹ ਤਸਵੀਰ ਦਿਖਾਉਂਦੀ ਹੈ ਕਿ ਕਿਵੇਂ ਲੋਕੀਂ ਆਪਣੀਆਂ ਜ਼ਰੂਰਤਾਂ ਤੋਂ ਵੱਧ ਖ਼ਰੀਦਦਾਰੀ ਕਰਦੇ ਹਨ। ਉਨ੍ਹਾਂ ਦੀ ਦਲੀਲ ਹੈ ਕਿ ਪੈਸਾ ਸਾਰਿਆਂ ਵਿੱਚ ਬਰਾਬਰ ਵੰਡਿਆ ਜਾਣਾ ਚਾਹੀਦਾ ਹੈ।

ਜਮੈਮਾ ਏਸਪਿਨੋਜ਼ਾ ਕਹਿੰਦੇ ਹਨ, " ਇਹ ਤਸਵੀਰ ਲੋਕਾਂ ਨੂੰ ਦਿਖਾਵੇਗੀ ਕਿ ਇੱਕ ਜਿਊਂਦਾ-ਜਾਗਦਾ ਜੀਵ ਉਨ੍ਹਾਂ ਨੂੰ ਗੌਰ ਨਾਲ ਦੇਖ ਰਿਹਾ ਹੈ, ਉਹ ਦਰਦ ਮਹਿਸੂਸ ਕਰਦਾ ਹੈ ਤੇ ਇੱਜ਼ਤ ਦਾ ਹੱਕਦਾਰ ਹੈ।"

ਸੌਰਿਨ ਹੈਰਿਸਨ ਨੇ ਆਟਿਸਟਿਕ ਬੱਚਿਆਂ ਦੇ ਮੁਸ਼ਕਿਲ ਤਜੁਰਬਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਦੱਸਿਆ ਕਿ ਕਿਵੇਂ ਕੁਦਰਤੀ ਸੰਸਾਰ ਉਨ੍ਹਾਂ ਨੂੰ ਅਪਣਾ ਸਕਦਾ ਹੈ।

ਕੈਮਰਨ ਲਾਰੈਂਸ ਇੱਕ ਪੇਂਡੂ ਇਲਾਕੇ ਨਾਲ ਸੰਬੰਧਿਤ ਹਨ। ਉਹ ਮਹਿਸੂਸ ਕਰਦੇ ਹਨ ਕਿ ਖੇਤੀ ਸਨਅਤ ਤੇ ਦਬਾਅ ਵੱਧ ਰਿਹਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਉਹ ਇਸ ਤਸਵੀਰ ਦੀ ਅਨਿਸ਼ਚਿਤੱਤਾ ਨੂੰ ਕੈਦ ਕਰ ਸਕੇ ਹਨ।

ਸ਼ਾਹੀਨ ਉਦੀਨ ਨੇ ਆਪਣੇ ਹਿਜਾਬ ਦੀ ਮਦਦ ਨਾਲ ਇੱਕ ਫੋਟੋ ਫਰੇਮ ਬਣਾਇਆ ਬਣਾਇਆ। ਉਹ ਚਾਹੁੰਦੇ ਹਨ ਕਿ ਦੁਨੀਆਂ ਉਨ੍ਹਾਂ ਨੂੰ ਇਸ ਹਿਜਾਬ ਤੋਂ ਅਗਾਂਹ ਵੱਧ ਕੇ ਦੇਖਣ ਅਤੇ ਉਸ ਅਲੱੜ੍ਹ ਦੀ ਤਾਰੀਫ਼ ਕਰਨ ਜੋ ਉਨ੍ਹਾਂ ਦੇ ਅੰਦਰ ਵਸਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)