ਕੈਨੇਡਾ ਦੇ ਪੀਐੱਮ ਜਸਟਿਨ ਟਰੂਡੋ 'ਤੇ ਕਿਉਂ 'ਲੱਟੂ' ਹਨ ਔਰਤਾਂ?

    • ਲੇਖਕ, ਪ੍ਰਦੀਪ ਕੁਮਾਰ
    • ਰੋਲ, ਬੀਬੀਸੀ ਪੱਤਰਕਾਰ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੌਜੂਦਾ ਸਮੇਂ ਦੇ ਸਭ ਤੋਂ ਪਸੰਦੀਦਾ ਆਗੂ ਮੰਨੇ ਜਾਂਦੇ ਹਨ।

45 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਸ਼ਖ਼ਸੀਅਤ ਦਾ ਜਾਦੂ ਉਨ੍ਹਾਂ ਤੋਂ ਵੱਧ ਮਸ਼ਹੂਰ ਸ਼ਖ਼ਸੀਅਤਾਂ ਨੂੰ ਪ੍ਰਭਾਵਿਤ ਕਰਦਾ ਰਿਹਾ ਹੈ।

ਮਾਰਕੇਲ ਦੀਆਂ ਅੱਖਾਂ ਨੂੰ ਜ਼ਰਾ ਗੌਰ ਨਾਲ ਦੇਖੋ ਤਾਂ ਤਹਾਨੂੰ ਪਤਾ ਚੱਲੇਗਾ ਕਿ ਜਸਟਿਨ ਦਾ ਜਾਦੂ ਵੱਡੇ-ਵੱਡਿਆਂ ਨੂੰ ਆਪਣਾ ਦੀਵਾਨਾ ਬਣਾ ਲੈਂਦਾ ਹੈ।

ਜਦੋਂ ਉਹ ਅਮਰੀਕਾ ਦੌਰੇ 'ਤੇ ਗਏ ਸਨ ਤਾਂ ਰਾਸ਼ਟਰਪਤੀ ਡੋਨਾਲਡ ਦੀ ਧੀ ਇਵਾਂਕਾ ਟਰੰਪ 'ਤੇ ਉਨ੍ਹਾਂ ਦੀ ਸ਼ਖਸੀਅਤ ਦਾ ਜਾਦੂ ਨਜ਼ਰ ਆਇਆ।

ਇਵਾਂਕਾ ਨੇ ਖਾਸ ਤੌਰ 'ਤੇ ਜਸਟਿਨ ਦੇ ਨਾਲ ਵਾਲੀ ਕੁਰਸੀ 'ਤੇ ਬੈਠਣਾ ਹੀ ਪਸੰਦ ਕੀਤਾ।

ਜਸਟਿਨ ਟਰੂਡੋ ਦੇ ਪਿਤਾ ਪਿਅਰੇ ਇਲਿਏਟ ਟਰੂਡੋ ਵੀ ਕਨੇਡਾ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ ਪਰ ਜਸਟਿਨ ਨੂੰ ਸਿਆਸਤ ਵਿਰਾਸਤ ਵਿੱਚ ਨਹੀਂ ਮਿਲੀ। ਪਿਤਾ ਦੇ ਦੇਹਾਂਤ ਤੋਂ ਬਾਅਦ ਉਹ ਸਿਆਸਤ ਵਿੱਚ ਦਾਖਲ ਹੋਏ।

ਪਹਿਲਾਂ ਕਨੇਡਾ ਦੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾਈ ਅਤੇ ਉਸ ਤੋਂ ਬਾਅਦ ਦੁਨੀਆਂ ਭਰ ਦੇ ਲੋਕਾਂ 'ਤੇ ਵੀ ਉਨ੍ਹਾਂ ਦਾ ਅਸਰ ਜ਼ਾਹਿਰ ਹੋਣ ਲੱਗਾ।

ਉਨ੍ਹਾਂ ਦੇ ਪਿਤਾ ਦੋ ਕਾਰਜਕਾਲਾਂ ਵਿੱਚ ਕੁੱਲ ਮਿਲਾ ਕੇ 15 ਸਾਲਾਂ ਤੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ।

ਜਸਟਿਨ ਟਰੂਡੋ ਦੇ ਪਿਤਾ ਦਾ ਦੇਹਾਂਤ ਸਾਲ 2000 ਵਿੱਚ ਹੋਇਆ ਅਤੇ ਉਸ ਦੇ ਅੱਠ ਸਾਲ ਬਾਅਦ ਟਰੂਡੋ ਨੇ ਸਿਆਸਤ ਵਿੱਚ ਕਦਮ ਰੱਖਿਆ ਅਤੇ ਤੇਜ਼ੀ ਨਾਲ ਆਪਣੀ ਥਾਂ ਬਣਾਉਂਦੇ ਗਏ।

ਇਸ ਤਸਵੀਰ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਦੀ ਪਤਨੀ ਮਿਸ਼ੈਲ ਓਬਾਮਾ ਦੇ ਚਿਹਰੇ ਦੇ ਹਾਵ-ਭਾਵ ਦਰਸਾਉਂਦੇ ਹਨ ਕਿ ਉਹ ਵੀ ਜਸਟਿਨ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹਨ।

ਸਾਲ 2000 ਵਿੱਚ ਪਿਤਾ ਦੇ ਦੇਹਾਂਤ 'ਤੇ ਉਨ੍ਹਾਂ ਨੇ ਜੋ ਸੋਗ ਸੁਨੇਹਾ ਪੜ੍ਹਿਆ ਸੀ ਉਸ ਨੂੰ ਇਨਾਂ ਪਸੰਦ ਕੀਤਾ ਗਿਆ ਸੀ ਕਿ ਕੈਨੇਡਾ ਬ੍ਰਾਡਕਾਸਟਿੰਗ ਸਰਵਿਸ ਕੋਲ ਉਸ ਦੇ ਮੁੜ ਪ੍ਰਸਾਰਣ ਦੇ ਲਈ ਰੋਜ਼ ਸੈਂਕੜੇ ਫੋਨ ਆਉਂਣ ਲੱਗੇ।

ਇਸ ਤਸਵੀਰ ਵਿੱਚ ਬਰਤਾਨੀਆ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਪ੍ਰਿੰਸ ਵਿਲੀਅਮ ਅਤੇ ਪ੍ਰਿੰਸੇਜ਼ ਕੇਟ ਮਿਡਲਟਨ ਨਾਲ ਜਸਟਿਨ ਟਰੂਡੋ ਨਜ਼ਰ ਆ ਰਹੇ ਹਨ।

ਟਰੂਡੋ ਦੁਨੀਆਂ ਦੇ ਇਕੱਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਆਪਣੇ ਹੱਥਾਂ 'ਤੇ ਟੈਟੂ ਬਣਵਾਇਆ ਸੀ।

ਉਹ ਆਮ ਲੋਕਾਂ ਦੀ ਤਰ੍ਹਾਂ ਹੀ ਕੈਨੇਡਾ ਦੀਆਂ ਸੜਕਾਂ 'ਤੇ ਪੈਦਲ ਦੇਖੇ ਜਾ ਸਕਦੇ ਹਨ।

ਉਹ ਬਿਨਾਂ ਕਿਸੇ ਲਾਮ-ਲਸ਼ਕਰ ਅਤੇ ਬਿਨਾਂ ਕਿਸੇ ਸੁਰੱਖਿਆ ਦੇ ਕੈਨੇਡਾ ਦੀਆਂ ਬੱਸਾਂ ਵਿੱਚ ਸਫ਼ਰ ਕਰਦੇ ਹਨ।

ਉੱਪਰ ਵਾਲੀ ਤਸਵੀਰ ਵਿੱਚ ਜਸਟਿਨ ਟਰੂਡੋ ਬ੍ਰਿਟੇਨ ਦੀ ਅਦਾਕਾਰ ਐਮਾ ਵਾਟਸਨ ਦੇ ਨਾਲ ਨਜ਼ਰ ਆ ਰਹੇ ਹਨ।

ਇਹ ਜਸਟਿਨ ਦੀ ਸ਼ਖਸੀਅਤ ਦਾ ਅੰਦਾਜ਼ ਹੈ ਕਿ ਨੌਜਵਾਨ ਔਰਤਾਂ ਦੇ ਨਾਲ-ਨਾਲ ਉਹ ਬੁਜ਼ੁਰਗਾਂ ਨੂੰ ਵੀ ਪ੍ਰਭਾਵਿਤ ਕਰਨ ਵਿੱਚ ਕਾਮਯਾਬ ਹੁੰਦੇ ਹਨ।

ਉੱਪਰ ਵਾਲੀ ਤਸਵੀਰ ਵਿੱਚ ਸ਼ੇਖ ਹਸੀਨਾ ਦੇ ਹਾਵ-ਭਾਵ ਤੋਂ ਜ਼ਾਹਿਰ ਵੀ ਹੁੰਦਾ ਹੈ।

ਆਮ ਲੋਕਾਂ ਦੀ ਆਵਾਜ਼ ਦਾ ਸਾਥ ਦੇਣ ਲਈ ਜਸਟਿਨ ਕਿਸੇ ਪਰੇਡ ਵਿੱਚ ਸ਼ਾਮਿਲ ਹੋ ਸਕਦੇ ਹਨ।

ਚਾਹੇ ਉਹ ਸਮਲਿੰਗੀ ਲੋਕਾਂ ਦੀ ਪਰੇਡ ਹੀ ਕਿਉਂ ਨਾ ਹੋਵੇ।

ਜਸਟਿਨ ਨੇ ਕਾਲਜ ਦੇ ਦਿਨਾਂ ਵਿੱਚ ਦੋਸਤ ਸੋਫ਼ੀਆ ਗ੍ਰੇਗਰੀ ਨਾਲ 2005 ਵਿੱਚ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਤਿੰਨ ਬੱਚੇ ਹਨ।

ਇਸ ਲਈ ਪਰਿਵਾਰ ਨਾਲ ਛੁੱਟੀਆਂ ਬਿਤਾਉਣ ਦਾ ਉਹ ਕੋਈ ਵੀ ਮੌਕਾ ਨਹੀਂ ਗਵਾਉਂਦੇ।

ਦੁਨੀਆਂ ਦੇ ਵੱਡੇ-ਵੱਡੇ ਆਗੂਆਂ ਦੇ ਨਾਲ ਉੱਠਣ-ਬੈਠਣ ਦੇ ਨਾਲ-ਨਾਲ ਜਸਟਿਨ ਦਾ ਇੱਕ ਖਾਸ ਸ਼ਗਲ ਇਹ ਹੈ ਕਿ ਉਨ੍ਹਾਂ ਨੂੰ ਬੱਚਿਆਂ ਨੂੰ ਖਿਡਾਉਣ ਵਿੱਚ ਬੜਾ ਮਜ਼ਾ ਆਉਂਦਾ ਹੈ।

ਦਰਅਸਲ ਮੌਜੂਦਾ ਸਮੇਂ ਵਿੱਚ ਜਸਟਿਨ ਟਰੂਡੋ ਦਾ ਜਾਦੂ ਕੁਝ ਅਜਿਹਾ ਹੈ ਜਿਸ ਦੇ ਨੇੜੇ-ਤੇੜੇ ਜਾਂ ਦੂਰ-ਦੂਰ ਤੱਕ ਕੋਈ ਨਜ਼ਰ ਨਹੀਂ ਆਉਂਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)