You’re viewing a text-only version of this website that uses less data. View the main version of the website including all images and videos.
ਬਰਤਾਨੀਆ: ਐੱਮਪੀ ਐਂਜੇਲਾ 37 ਸਾਲ ਦੀ ਉਮਰ 'ਚ ਬਣੇ ਦਾਦੀ
ਲੇਬਰ ਐੱਮਪੀ ਐਂਜੇਲਾ ਰੇਨਰ 37 ਸਾਲ ਦੀ ਉਮਰ ਵਿੱਚ ਦਾਦੀ ਬਣੇ ਹਨ।
ਸ਼ੈਡੋ ਸੈਕਟਰੀ ਆਫ਼ ਐਜੂਕੇਸ਼ਨ ਨੇ ਆਪਣੀ ਪਹਿਲੀ ਪੋਤੀ ਦੇ ਜਨਮ ਦੀ ਖ਼ਬਰ ਟਵੀਟ ਕਰਕੇ ਦਿੱਤੀ। ਟਵੀਟ ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ ਨਵਾਂ ਨਾਮ ਗਰੈਂਜੇਲਾ ਵੀ ਦਿੱਤਾ।
ਸ਼ੈਡੋ ਕੈਬਨਿਟ ਬਰਤਾਨਵੀ ਸੰਸਦ ਪ੍ਰਣਾਲੀ ਦਾ ਇੱਕ ਅਮਲ ਹੈ। ਇਸ ਤਹਿਤ ਵਿਰੋਧੀ ਧਿਰ, ਅਸਲ ਸਰਕਾਰ ਦੀਆਂ ਨੀਤੀਆਂ ਉੱਤੇ ਨਜ਼ਰਸਾਨੀ ਰੱਖਣ ਅਤੇ ਜਵਾਬਦੇਹ ਬਣਾਉਣ ਲਈ ਇੱਕ ਸਮਾਂਤਰ ਪਰਛਾਵਾਂ ਕੈਬਨਿਟ ਬਣਾਉਂਦਾ ਹੈ।
ਸ਼ੈਡੋ ਕੈਬਨਿਟ ਦੇ ਹਰੇਕ ਮੰਤਰੀ ਨੂੰ ਆਪਣੀ ਪਾਰਟੀ ਦੀ ਨੀਤੀ ਸੰਬੰਧੀ ਕਿਸੇ ਖ਼ਾਸ ਪੱਖ ਦੀ ਅਗਵਾਈ ਕਰਨ ਅਤੇ ਕੈਬਨਿਟ ਵਿੱਚ ਆਪਣੇ ਹਮ ਰੁਤਬੇ ਨੂੰ ਜਵਾਬਦੇਹ ਬਣਾਉਣ ਲਈ ਲਾਇਆ ਜਾਂਦਾ ਹੈ। ਇਸ ਸ਼ੈਡੋ ਮੰਤਰੀ ਮੰਡਲ ਦੀ ਚੋਣ ਵਿਰੋਧੀ ਧਿਰ ਦੇ ਆਗੂ ਵੱਲੋਂ ਕੀਤੀ ਜਾਂਦੀ ਹੈ।
ਐਂਜੇਲਾ ਰੇਨਰ ਇਸੇ ਸ਼ੈਡੋ ਕੈਬਨਿਟ ਵਿੱਚ ਸਿੱਖਿਆ ਮੰਤਰੀ ਹਨ। ਉਹ ਅਸ਼ਟਨ ਅੰਡਰ ਲਿਅਨ ਤੋਂ ਹਾਊਸ ਆਫ਼ ਕਾਮਨਸ ਦੇ ਮੈਂਬਰ ਹਨ।
ਐਂਜੇਲਾ ਨੇ ਆਪਣੇ ਪਹਿਲੇ ਪੁੱਤਰ ਰਾਇਨ ਨੂੰ 16 ਸਾਲ ਦੀ ਉਮਰ ਵਿਚ ਜਨਮ ਦਿੱਤਾ ਸੀ ਤੇ ਕਿਹਾ ਸੀ ਕਿ ਇੱਕ ਕਿਸ਼ੋਰ ਮਾਂ ਹੋਣ ਕਰਕੇ ਮੈਂ "ਬਚ ਗਈ"।
ਹਾਊਸ ਆਫ਼ ਕਾਮਨਜ਼ ਵਿੱਚ ਹੁਣ ਤੱਕ ਦੀ ਸਭ ਤੋਂ ਛੋਟੀ ਦਾਦੀ ਰੇਨਰ ਨੇ ਕਿਹਾ ਕਿ ਉਸ ਦੇ ਪੋਤੇ ਦਾ ਜਨਮ ਸਵੇਰੇ 06:00 ਵਜੇ ਤੋਂ ਥੋੜ੍ਹਾ ਪਹਿਲਾਂ ਹੋਇਆ ਸੀ।
ਤਿੰਨ ਬੱਚਿਆਂ ਦੀ ਮਾਂ ਨੇ ਹਸਪਤਾਲ ਦੇ ਅਮਲੇ ਦਾ ਧੰਨਵਾਦ ਕੀਤਾ। ਇਸ ਮਗਰੋਂ ਉਨ੍ਹਾਂ ਨੇ ਗਰੈਂਜੇਲਾ ਹੈਸ਼ਟੈਗ ਵੀ ਜੋੜਿਆ।
ਇਸ ਸਾਲ ਦੇ ਸ਼ੁਰੂ ਵਿੱਚ, ਰੇਨਰ ਨੇ ਇੱਕ ਕਿਸ਼ੋਰ ਮਾਂ ਹੋਣ ਦੇ ਆਪਣੇ ਤਜਰਬੇ ਨੂੰ ਯਾਦ ਕੀਤਾ ਸੀ, ਜਿਸ ਵਿਚ ਕਿਹਾ ਕਿ ਉਸ ਦੇ ਬੇਟੇ ਦੇ ਜਨਮ ਨੇ ਅਸਲ ਵਿੱਚ ਉਨ੍ਹਾਂ ਨੂੰ, ਉਹ ਬਣਨ ਤੋਂ ਬਚਾਇਆ ਸੀ ਜੋ ਉਹ ਬਣ ਸਕਦੇ ਸਨ ਕਿਉਂਕਿ ਹੁਣ ਉਨ੍ਹਾਂ ਕੋਲ ਦੇਖਭਾਲ ਕਰਨ ਲਈ ਇੱਕ ਛੋਟਾ ਜਿਹਾ ਵਿਅਕਤੀ ਸੀ।
ਉਨ੍ਹਾਂ ਕਿਹਾ, "ਮੈਂ ਇਹ ਸਾਬਤ ਕਰਨਾ ਚਾਹੁੰਦੀ ਸੀ ਕਿ ਮੈਂ ਇੱਕ ਚੰਗੀ ਮਾਂ ਹੋ ਸਕਦੀ ਹਾਂ ਅਤੇ ਕੋਈ ਮੈਨੂੰ ਉਨਾਂ ਹੀ ਪਿਆਰ ਕਰੇਗਾ ਜਿੰਨੇ ਪਿਆਰ ਦੀ ਮੈਂ ਹੱਕਦਾਰ ਹਾਂ ਅਤੇ ਮੇਰੇ ਲਈ ਮਾਂ ਗਰਭ ਅਵਸਥਾ ਇਹੀ ਸੀ।"
2015 ਵਿੱਚ ਐੱਮਪੀ ਬਣਨ ਤੋਂ ਬਾਅਦ,ਆਪਣੇ ਪਹਿਲੇ ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਉਹ 16 ਸਾਲ ਦੇ ਸਨ ਅਤੇ ਗਰਭਵਤੀ ਸਨ ਕਿ ਉਨ੍ਹਾਂ ਨੂੰ ਕਿਹਾ ਜਾਂਦਾ ਸੀ ਉਹ ਕਦੇ ਵੀ ਕੁਝ ਵੀ ਨਹੀਂ ਕਰ ਸਕਣਗੇ। ਨਾਲ ਹੀ ਉਨ੍ਹਾਂ ਮਜ਼ਾਕ ਵਿੱਚ ਕਿਹਾ ਕੇ ਜੇ ਉਹ ਲੋਕ ਹੁਣ ਮੈਨੂੰ ਵੇਖ ਸਕਣ।
ਰੇਨਰ ਇੱਕ ਭਰਾ ਅਤੇ ਭੈਣ ਅਤੇ ਇੱਕ ਮਾਂ ਜੋ ਲਿਖ ਪੜ੍ਹ ਨਹੀਂ ਸੀ ਸਕਦੀ ਨਾਲ ਗ੍ਰੇਟਰ ਮਾਨਚੈਸਟਰ ਕੌਂਸਲ ਅਸਟੇਟ'ਤੇ ਵੱਡੇ ਹੋਏ।
ਆਪਣੀ ਅਧਿਕਾਰਕ ਵੈੱਬਸਾਈਟ 'ਤੇ ਇੱਕ ਪ੍ਰੋਫਾਈਲ ਵਿੱਚ ਉਹ ਕਹਿੰਦੇ ਹਨ: "ਜਿਆਦਾਤਰ ਮੈਨੂੰ ਮੇਰੀ ਦਾਦੀ ਨੇ ਪਾਲਿਆ ਜੋ ਮੇਜ਼ ਉੱਤੇ ਖਾਣਾ ਲਿਆਉਣ ਲਈ ਤਿੰਨ-ਤਿੰਨ ਨੌਕਰੀਆਂ ਕਰਦੀ ਸੀ ਅਤੇ ਆਪਣੀ ਮੌਤ ਤੱਕ ਕਰਦੀ ਰਹੀ- ਆਪਣੇ 65ਵੇਂ ਜਨਮ ਦਿਨ ਤੋਂ ਤਿੰਨ ਦਿਨ ਪਹਿਲਾਂ।"
ਸ਼੍ਰੀਮਤੀ ਰੇਨਰ ਜਿਸ ਨੂੰ ਆਪਣਾ ਸਕੂਲ ਵਿੱਚੇ ਛੱਡਣਾ ਪਿਆ ਦਾ ਕਹਿਣਾ ਹੈ ਕਿ ਮਾਂ ਬਣਨ ਨੇ ਉਨ੍ਹਾਂ ਨੂੰ ਇਹ ਸਾਬਤ ਕਰਨ ਲਈ ਦ੍ਰਿੜ੍ਹ ਕੀਤਾ ਕਿ ਉਹ ਕੋਈ ਉਦੇਸ਼ਹੀਣ ਨਹੀਂ ਹੈ ਜਿਵੇਂ ਕਿ ਲੋਕ ਸੋਚਦੇ ਸਨ।
ਹੁਣ ਤਿੰਨ ਮੁੰਡਿਆਂ ਦੀ ਮਾਂ, ਰੇਨਰ ਉਨ੍ਹਾਂ ਸਿਆਸਤਦਾਨਾਂ ਦੀ ਨੁਕਤਾਚੀਨੀ ਕਰਦੇ ਹਨ ਜੋ ਇਹ ਸਮਝਦੇ ਹਨ ਕਿ ਟੀਨਏਜ ਮਾਵਾਂ "ਸਿਰਫ਼ ਅਸਫਲਤਾਵਾਂ" ਹਨ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਕੁਝ ਨਹੀਂ ਹੁੰਦਾ। ਉਨ੍ਹਾਂ ਨੇ ਆਪਣੀ ਭਾਸ਼ਾ ਦੇ ਉੱਤਰੀ ਰੰਗ ਕਰਕੇ ਹੁੰਦੇ ਹਮਲਿਆਂ ਦਾ ਵੀ ਜਵਾਬ ਦਿੱਤਾ ਹੈ। ਉਨ੍ਹਾਂ ਟਵੀਟ ਵਿੱਚ ਕਿਹਾ ਕਿ ਮੈਂ ਉਨ੍ਹਾਂ ਲੋਕਾਂ ਵਾਂਗ ਹੀ ਬੋਲਦੀ ਹਾਂ ਜਿਨ੍ਹਾਂ ਦੀ ਮੈਂ ਨੁਮਾਂਇੰਦਗੀ ਕਰਦੀ ਹਾਂ ਤੇ ਮੈਂ ਇਸ ਨੂੰ ਨਹੀਂ ਬਦਲਾਂਗੀ।
ਸਾਲ 2015 ਵਿੱਚ ਐੱਮਪੀ ਬਣਨ ਤੋਂ ਬਾਅਦ 2016 ਵਿਚ ਉਨ੍ਹਾਂ ਨੂੰ ਸ਼ੈਡੋ ਐਜੂਕੇਸ਼ਨ ਮੰਤਰੀ ਲਾਇਆ ਗਿਆ ਸੀ। ਉਹ ਇਹ ਅਹੁਦਾ ਸੰਭਾਲਣ ਵਾਲੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਹਨ।