ਕੀ ਡੌਨਲਡ ਟਰੰਪ ਪਹਿਲੇ ਰਾਸ਼ਟਰਪਤੀਆਂ ਤੋਂ ਵੱਧ ਬੁੱਧੀਮਾਨ ਹਨ?

Donald Trump speaking to reportes

ਤਸਵੀਰ ਸਰੋਤ, AFP

ਸਵਾਲ: ਰਾਸ਼ਟਰਪਤੀ ਟਰੰਪ ਆਈ ਕਿਊ ( ਬੁੱਧੀ ਅੰਕ) ਬਾਰੇ ਕਿੰਨਾ ਕੁ ਬੋਲਦੇ ਹਨ?

ਉੱਤਰ: ਹਮੇਸ਼ਾ ਹੀ

ਜਦੋਂ ਟਰੰਪ ਨੇ ਹਾਲ ਹੀ ਵਿੱਚ ਸ਼ੇਖੀ ਮਾਰੀ ਕਿ ਉਸ ਦਾ ਬੁੱਧੀ ਅੰਕ ਸੈਕ੍ਰੇਟਰੀ ਔਫ ਸਟੇਟ ਰੇਕਸ ਟਿਲਰਸਨ ਤੋਂ ਵੱਧ ਸੀ, ਇਹ ਉਸੇ ਕੜੀ ਦਾ ਹਿੱਸਾ ਸੀ। ਜਿਸ ਤਹਿਤ ਉਹ ਆਪਣੇ ਆਪ ਨੂੰ ਸਭ ਤੋਂ ਅਕਲਮੰਦ ਹੋਣ ਦੇ ਦਾਅਵੇ ਕਰਦਾ ਰਿਹਾ ਹੈ।

2013 ਵਿੱਚ ਉਨ੍ਹਾਂ ਨੇ ਟਵੀਟ ਕੀਤਾ ਕਿ ਉਨ੍ਹਾਂ ਦਾ ਬੁੱਧੀ ਅੰਕ ਬਰਾਕ ਓਬਾਮਾ ਅਤੇ ਜਾਰਜ ਡਬਲਯੂ ਬੁਸ਼ ਦੀ ਤੁਲਨਾ ਵਿੱਚ "ਬਹੁਤ ਜ਼ਿਆਦਾ" ਹੈ।

Tweet from Donald Trump screen shot

ਤਸਵੀਰ ਸਰੋਤ, Twitter

ਇਸ ਦੇ ਬਿਨਾਂ ਟਰੰਪ ਨੇ ਆਪਣਾ ਬੁੱਧੀ ਅੰਕ ਕਦੇ ਜਾਹਰ ਨਹੀਂ ਕੀਤਾ। ਸੋ ਕੀ ਅਸੀਂ ਇਸ ਦਾ ਅੰਦਾਜਾ ਲਾ ਸਕਦੇ ਹਾਂ?

ਬੁੱਧੀ ਅੰਕ ਦਾ ਸੰਕਲਪ ਕੀ ਹੈ?

ਬੁੱਧੀ ਅੰਕ ਜਾਂ "ਆਈਕਿਊ" ਉਹ ਸਕੋਰ ਹੈ ਜੋ ਕਿਸੇ ਵਿਅਕਤੀ ਨੂੰ ਬੁੱਧੀ ਟੈਸਟ ਪੂਰਾ ਕਰਨ 'ਤੇ ਦਿੱਤਾ ਜਾਂਦਾ ਹੈ।

ਹਾਲੇ ਤੱਕ ਕੋਈ ਵੀ ਇੱਕ "ਆਈਕਿਊ ਟੈਸਟ" ਨਹੀਂ ਹੈ - ਮੇਨਸਾ ਆਪਣੇ ਸਮੇਤ 200 ਤੋਂ ਵੱਧ ਟੈਸਟਾਂ ਦੇ ਨਤੀਜਿਆਂ ਨੂੰ ਸਵੀਕਾਰ ਕਰਦਾ ਹੈ।

ਅਮਰੀਕੀ ਮੇਨਸਾ ਦੇ ਨਿਗਰਾਨ ਮਨੋਵਿਗਿਆਨੀ ਡਾਕਟਰ ਫ੍ਰੈਂਕ ਲਾਵਲਿਸ ਕਹਿੰਦੇ ਹਨ ਕਿ ਇਹ ਟੈਸਟ ਆਮ ਤੌਰ 'ਤੇ ਦਿਸ਼ਾ ਸੰਬੰਧੀ, ਗਿਣਨਾਤਮਕ ਅਤੇ ਭਾਸ਼ਾਈ ਹੁਨਰਾਂ ਦੀ ਜਾਂਚ ਕਰਦੇ ਹਨ।

ਮੋਟੇ ਤੌਰ 'ਤੇ, ਦਿਸ਼ਾ ਸੰਬੰਧੀ ਪ੍ਰਸ਼ਨ ਆਕਾਰ ਅਤੇ ਮਾਪ ਬਾਰੇ ਹਨ; ਗਿਣਨਾਤਮਕ ਪ੍ਰਸ਼ਨ ਗਣਿਤ ਬਾਰੇ; ਅਤੇ ਭਾਸ਼ਾਈ ਸਵਾਲ ਸ਼ਬਦਾਂ ਬਾਰੇ ਹੁੰਦੇ ਹਨ - ਉਦਾਹਰਣ ਵਜੋਂ, ਇੱਕ ਸ਼ਬਦ ਇੱਕ ਦੂਜੇ ਦੇ ਸਮਾਨ ਹੈ।

ਮੇਨਸਾ ਉਹਨਾਂ ਨੂੰ ਸਵੀਕਾਰ ਕਰਦਾ ਹੈ ਜੋ ਚੋਟੀ ਦੇ 2% ਵਿੱਚ ਅੰਕ ਪ੍ਰਾਪਤ ਕਰਦੇ ਹਨ। ਇਹ ਲਗਪਗ 130 ਦੇ ਬੁੱਧੀ ਅੰਕ ਦੇ ਬਰਾਬਰ ਹੁੰਦਾ ਹੈ।

ਸਭ ਤੋਂ ਬੁੱਧੀਮਾਨ ਅਮਰੀਕੀ ਰਾਸ਼ਟਰਪਤੀ ਕੌਣ ਸਨ?

ਵਰਜੀਨੀਆ ਯੂਨੀਵਰਸਿਟੀ ਵਿੱਚ ਰਾਸ਼ਟਰਪਤੀ ਅਧਿਐਨ ਦੇ ਡਾਇਰੈਕਟਰ, ਡਾ. ਬਾਰਬਰਾ ਏ ਪੇਰੀ ਦਾ ਕਹਿਣਾ ਹੈ, "ਮੈਂ ਕਦੇ ਰਾਸ਼ਟਰਪਤੀਆਂ ਅਤੇ ਉਹਨਾਂ ਦੇ ਬੁੱਧੀ ਅੰਕ ਦੀ ਸੂਚੀ ਵੇਖੀ ਹੋਵੇ ਮੇਰੇ ਯਾਦ ਨਹੀਂ"

ਪਰ ਤੁਹਾਨੂੰ ਅਜਿਹੇ ਰਾਸ਼ਟਰਪਤੀਆਂ ਦੀ ਲਿਸਟ ਮਿਲ ਜਾਵੇਗੀ ਜਿਨ੍ਹਾਂ ਨੂੰ ਆਪਣੀਆਂ ਯੂਨੀਵਰਸਿਟੀਆਂ ਵਿਚ ਫੀ ਬੀਟਾ ਕਾਪਾ ਵਿੱਚ ਸ਼ਾਮਲ ਕੀਤੇ ਗਏ ਹੋਣ।"

ਫੀ ਬੀਟਾ ਕਾਪਾ ਦੀ ਸਥਾਪਨਾ 1776 ਵਿੱਚ ਕੀਤੀ ਗਈ ਸੀ।

ਬਿਲ ਕਲਿੰਟਨ, ਜਾਰਜ ਐਚ. ਬੀ. ਬੁਸ਼, ਅਤੇ ਜਿਮੀ ਕਾਰਟਰ ਸਮੇਤ 44 ਵਿੱਚੋਂ 17 ਰਾਸ਼ਟਰਪਤੀ ਇਸਦੇ ਮੈਂਬਰ ਰਹੇ ਹਨ।

ਡਾ. ਪੈਰੀ ਨੇ ਅੱਗੇ ਕਿਹਾ ਹੋਰਾਂ ਦੇ ਨਾਲ, ਹਰਬਰਟ ਹੂਵਰ ("ਇੱਕ ਬਹੁਤ ਬਹੁਤ ਸ਼ਾਨਦਾਰ ਵਿਗਿਆਨੀ, ਭੂ-ਵਿਗਿਆਨੀ"), ਵੁੱਡਰੋ ਵਿਲਸਨ ("ਸਾਡੇ ਇੱਕਲੌਤੇ ਪੀ ਐਚ ਡੀ ਰਾਸ਼ਟਰਪਤੀ"), ਅਤੇ ਵਿਲੀਅਮ ਐੱਚ. ਟਾਫਟ ("ਇੱਕ ਸ਼ਾਨਦਾਰ ਵਕੀਲ")

Winston Churchill, Franklin D Roosevelt, and Joseph Stalin at Yalta in 1945

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1945 ਵਿੱਚ ਯਾਲਟਾ ਵਿਖੇ ਵਿੰਸਟਨ ਚਰਚਿਲ(ਬਿਲਕੁਲ ਖੱਬੇ), ਫ਼੍ਰੈਂਕਲਿਨ ਡੀ ਰੂਜ਼ਵੈਲਟ (ਵਿਚਕਾਰ)ਅਤੇ ਜੋਸੇਫ ਸਟਾਲਿਨ (ਬਿਲਕੁਲ ਸੱਜੇ)

ਹਾਲਾਂਕਿ ਕਿਸੇ ਰਾਸ਼ਟਰਪਤੀ ਦੇ ਬੁੱਧੀ ਅੰਕ ਦੀ ਕਦੇ ਵੀ ਪੁਸ਼ਟੀ ਨਹੀਂ ਕੀਤੀ ਗਈ, 2006 ਵਿੱਚ ਕੈਲੀਫੋਰਨੀਆ ਯੂਨੀਵਰਸਿਟੀ ਨੇ ਅੰਦਾਜ਼ਾ ਲਗਾਇਆ ਕਿ ਜੌਨ ਕੁਇੰਸੀ ਐਡਮਜ਼ ਸਭ ਤੋਂ ਬੁੱਧੀਮਾਨ ਸਨ।

ਉਹ ਇਹ ਵੀ ਕਹਿੰਦੀ ਹੈ ਕਿ ਬੁੱਧੀ ਅੰਕ ਸਿਰਫ਼ ਇੱਕ ਚੰਗੇ ਰਾਸ਼ਟਰਪਤੀ ਦਾ ਮਹਿਜ਼ ਇੱਕ ਹਿੱਸਾ ਹੈ।

"ਸੁਪਰੀਮ ਕੋਰਟ ਦੇ ਜੱਜ ਓਲਵਰ ਵੈਂਡਲ ਹੋਮਸ ਨੇ ਇੱਕ ਵਾਰ ਕਿਹਾ ਸੀ ਕਿ ਫਰੈਂਕਲਿਨ ਡੇਲਨੋ ਰੂਜ਼ਵੈਲਟ ਕੋਲ 'ਦੂਜੇ ਦਰਜੇ ਦੀ ਬੁੱਧੀ' ਪਰ ਅੱਵਲ ਦਰਜੇ ਦਾ ਮਿਜ਼ਾਜ ਸੀ।"

ਹਾਲਾਂ ਕਿ ਉਹ ਦੋ ਵਾਰ ਇਸ ਅਹੁਦੇ ਲਈ ਚੁਣੇ ਗਏ।

ਅਤੇ ਕੌਣ ਸਭ ਤੋਂ ਘੱਟ ਸਮਾਰਟ ਸਨ?

ਡਾ ਪੈਰੀ ਨੇ ਕਿਹਾ, "ਮੈਂ ਉਸ ਵਰਗ ਵਿੱਚ ਵਾਰਨ ਹਾਰਡਿੰਗ ਨੂੰ ਰਖਾਂਗੀ।" "ਉਹ ਸਿਖਲਾਈ ਪੱਖੋਂ ਇੱਕ ਪੱਤਰਕਾਰ ਸਨ।"

ਇਹ ਤੁਲਨਾ ਅਜੀਬ ਜਿਹੀ ਹੈ...

ਫ਼ਿਰ ਹੁਣ ਡੌਨਲਡ ਟ੍ਰੰਪ ਦੀ ਕੀ ਸਥਿਤੀ ਹੈ?

ਡਾ ਪੈਰੀ ਕਹਿੰਦੇ ਹਨ,"ਜੇ ਉਹ ਕਦੇ ਆਪਣੀ ਬੁੱਧੀ ਅੰਕ ਜਾਰੀ ਕਰਦੇ ਹਨ- ਤਾਂ ਮੈਨੂੰ ਲਗਦਾ ਹੈ - ਖ਼ਾਸ ਕਰਕੇ ਉਦੋਂ ਜਦੋਂ ਉਹ ਟਿਲਸਨ ਨੂੰ ਜਾਰੀ ਕਰਨ ਦੀ ਚੁਣੌਤੀ ਦੇ ਰਹੇ ਹਨ - ਤਾਂ ਇਹ ਲੋਕਾਂ ਦੀਆਂ ਉਮੀਦਾਂ ਤੋਂ ਵੱਧ ਹੋਵੇਗਾ।"

"ਜੋ ਲੋਕ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ, ' ਉਹ ਮੂਰਖ ਹਨ, ਉਹ ਕਿੰਨੇ ਮੂਰਖ ਹਨ' ਮੈਂ ਸ਼ਰਤ ਲਾਉਂਦੀ ਹਾਂ ਕਿ ਇਹ ਸਾਡੀ ਸਮਝ ਤੋਂ ਵੱਧ ਹੋਵੇਗਾ।

ਪ੍ਰਿੰਸਟਨ ਯੂਨੀਵਰਸਿਟੀ ਦੇ ਰਾਜਨੀਤੀ ਦੇ ਪ੍ਰੋਫੈਸਰ ਫਰੈਡ ਆਈ ਗ੍ਰੀਨਸਟਾਈਨ ਨੇ ਰਾਸ਼ਟਰਪਤੀ ਛੇ ਗੁਣਾਂ ਬਾਰੇ ਜ਼ਿਕਰ ਕੀਤਾ ਹੈ।

ਇਹ ਗੁਣ ਹਨ: ਜਨਤਕ ਸੰਚਾਰ, ਜਥੇਬੰਦਕ ਸਮਰੱਥਾ, ਰਾਜਨੀਤਿਕ ਹੁਨਰ, ਦਰਸ਼ਨ, ਸੋਚਣ ਸ਼ੈਲੀ, ਅਤੇ ਭਾਵਨਾਤਮਕ ਸੂਝ।

ਡਾ ਪੈਰੀ ਨੇ ਕਿਹਾ, "ਟਰੰਪ ਦੇ ਅੰਕ ਭਾਵਨਾਤਮਕ ਸੂਝ, ਸੋਚਣ ਸ਼ੈਲੀ, ਦਰਸ਼ਨ ਅਤੇ ਜਥੇਬੰਦਕ ਸਮਰੱਥਾ 'ਤੇ ਘੱਟ ਹਨ।"

"ਰਾਸ਼ਟਰਪਤੀ ਵਜੋਂ ਜਿੱਤਣ ਲਈ, ਜਿੱਥੇ ਉਹ ਸ਼ਾਨਦਾਰ ਰਹੇ, ਉਹ ਗੁਣ ਜਨਤਕ ਸੰਚਾਰ ਅਤੇ ਰਾਜਨੀਤਿਕ ਹੁਨਰ ਹਨ।"

ਸੌ ਹੱਥ ਰੱਸਾ ਸਿਰੇ ਤੇ ਗੰਢ, ਗੱਲਾਂ ਕਰਨ ਦਾ ਸਮਾਂ ਜਲਦੀ ਹੀ ਖਤਮ ਹੋ ਸਕਦਾ ਹੈ- ਮੇਨਸਾ ਨੇ ਸ਼੍ਰੀ ਟਰੰਪ ਅਤੇ ਮਿਸਟਰ ਟਿਲਰਸਨ ਦੀ ਦੋਵਾਂ ਦੇ ਬੁੱਧੀ ਅੰਕ ਪਰਖਣ ਦੀ ਪੇਸ਼ਕਸ਼ ਕੀਤੀ ਹੈ।

Tweet from American Mensa screen shot

ਤਸਵੀਰ ਸਰੋਤ, Twitter

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)