You’re viewing a text-only version of this website that uses less data. View the main version of the website including all images and videos.
‘ਨੱਜ ਥਿਓਰੀ’ ਲਈ ਅਰਥ ਸ਼ਾਸਤਰੀ ਰਿਚਰਡ ਥੈਲਰ ਨੇ ਜਿੱਤਿਆ ਨੋਬਲ
ਅਮਰੀਕਾ ਦੇ ਅਰਥ ਸ਼ਾਸਤਰੀ ਰਿਚਰਡ ਥੈਲਰ ਨੂੰ ਅਰਥ ਸ਼ਾਸ਼ਤਰ ਦੇ ਲਈ ਇਸ ਸਾਲ ਦਾ ਨੋਬਲ ਪ੍ਰਾਈਜ਼ ਦਿੱਤਾ ਗਿਆ ਹੈ।
ਰਿਚਰਡ ਥੈਲਰ ਨੂੰ ਵਤੀਰੇ ਨਾਲ ਜੁੜੇ ਅਰਥ ਸ਼ਾਸ਼ਤਰ ਦੇ ਸੰਸਥਾਪਕਾਂ ਵਜੋਂ ਜਾਣਿਆ ਜਾਂਦਾ ਹੈ।
ਸ਼ਿਕਾਗੋ ਦੇ ਬੂਥ ਬਿਜ਼ਨੇਸ ਸਕੂਲ ਵਿੱਚ ਪ੍ਰੋਫੈਸਰ ਵਜੋਂ ਕੰਮ ਕਰ ਰਹੇ ਰਿਚਰਡ ਥੈਲਰ ਗਲੋਬਲ ਬੈਸਟ ਸੈਲਰ ਨੱਜ ਦੇ ਸਹਿ-ਲੇਖਕ ਹਨ।
ਜਿਸਦਾ ਵਿਸ਼ਾ ਹੈ ਕਿ, ਕਿਵੇਂ ਲੋਕ ਗਲਤ ਤੇ ਬੇਤੁਕੇ ਫ਼ੈਸਲੇ ਲੈਂਦੇ ਹਨ। ਜੱਜਾਂ ਮੁਤਾਬਕ ਰਿਚਰਡ ਥੈਲਰ ਦੀ ਸਟੱਡੀ ਨਾਲ ਲੋਕਾਂ ਨੂੰ ਖੁਦ 'ਤੇ ਕਾਬੂ ਪਾਉਣ ਵਿੱਚ ਮਦਦ ਮਿਲੇਗੀ।
ਥਿਓਰੀ ਨਾਲ ਸਰਕਾਰਾਂ ਵੀ ਪ੍ਰੇਰਿਤ
ਥੈਲਰ ਨੂੰ 9 ਮਿਲੀਅਨ ਸਵੀਡਿਸ਼ ਕਰੋਨਾ ਇਨਾਮ ਰਾਸ਼ੀ ਵਜੋਂ ਮਿਲੇਗੀ।
ਇਨਾਮ ਦੀ ਰਾਸ਼ੀ ਬਾਰੇ ਥੈਲਰ ਦੇ ਸ਼ਬਦ ਸਨ, "ਮੈਂ ਇਸ ਪੈਸੇ ਨੂੰ ਜਿੰਨ੍ਹਾਂ ਹੋ ਸਕੇ ਉੰਨੇ ਬੇਤੁਕੇ ਤਰੀਕੇ ਨਾਲ ਖਰਚ ਕਰਨ ਦੀ ਕੋਸ਼ਿਸ਼ ਕਰਾਂਗਾ।''
ਥੈਲਰ ਦੀ ਕੀਤੀ ਰਿਸਰਚ ਨੇ ਯੂ.ਕੇ. ਦੇ ਸਾਬਕਾ ਪ੍ਰਧਾਮ ਮੰਤਰੀ ਡੇਵਿਡ ਕੈਮਰੂਨ ਨੂੰ ਨੱਜਿੰਗ ਯੂਨਿਟ ਬਣਾਉਣ ਵੱਲ ਪ੍ਰੇਰਿਆ ਸੀ।
ਇਹ ਯੂਨਿਟ 2010 ਵਿੱਚ ਬਣਾਈ ਗਈ ਸੀ। ਤਾਂ ਜੋ ਲੋਕਾਂ ਦੇ ਵਤੀਰੇ ਬਾਰੇ ਜਾਣਿਆ ਜਾ ਸਕੇ।
ਅਰਥ ਸ਼ਾਸ਼ਤਰ ਦੇ ਨਵੇਂ ਖੇਤਰ ਦੀ ਸਿਰਜਣਾ
ਨੋਬਲ ਕਮੇਟੀ ਦੇ ਜੱਜਾਂ ਵਿੱਚੋਂ ਇੱਕ ਸਟ੍ਰੋਮਬੇਰੀ ਮੁਤਾਬਕ, "ਪ੍ਰੋਫੈਸਰ ਥੇਲਰ ਨੇ ਮਨੁੱਖੀ ਮਾਨਸਿਕਤਾ ਦੇ ਉਸ ਹਿੱਸੇ ਬਾਰੇ ਜਾਣੂ ਕਰਵਾਇਆ ਜੋ ਆਰਥਿਕ ਫ਼ੈਸਲੇ ਲੈਂਦਾ ਹੈ।''
ਸਟ੍ਰੋਮਬੇਰੀ ਮੁਤਾਬਕ, "ਰਿਚਰਡ ਥੈਲਰ ਦੀ ਖੋਜਾਂ ਨੇ ਕਈ ਹੋਰ ਅਰਥ ਸ਼ਾਸ਼ਤਰੀਆਂ ਨੂੰ ਵਤੀਰੇ ਨਾਲ ਜੁੜੇ ਅਰਥ ਸ਼ਾਸਤਰ ਬਾਰੇ ਪ੍ਰੇਰਿਆ ਹੈ। ਤੇ ਅਰਥ ਸ਼ਾਸ਼ਤਰ ਦੇ ਨਵੇਂ ਖੇਤਰ ਦੀ ਵੀ ਸਿਰਜਣਾ ਹੋਈ ਹੈ।''
ਪੈਨਲ ਮੁਤਾਬਕ ਪ੍ਰੋਫੈਸਰ ਥੈਲਰ ਦੀ ਰਿਸਰਚ ਨਵੀਆਂ ਮਾਰਕਟਿੰਗ ਦੀਆਂ ਤਕਨੀਕਾਂ ਨੂੰ ਉਜਾਗਰ ਕਰੇਗੀ ਨਾਲ ਹੀ ਬੁਰੇ ਆਰਥਿਕ ਫੈਸਲਿਆਂ ਨੂੰ ਲੈਣ ਤੋਂ ਰੋਕੇਗੀ।
ਫ਼ਿਲਮ 'ਚ ਕੀਤਾ ਕੰਮ
ਪ੍ਰੋਫੈਸਰ ਥੈਲਰ ਨੇ ਹਾਲੀਵੁਡ ਫਿਲਮ ਬਿਗ ਸ਼ੋਰਟ ਵਿੱਚ ਇੱਕ ਕੈਮਿਓ ਵੀ ਕੀਤਾ ਸੀ। ਜਿਸ ਵਿੱਚ ਉਹ 2007 ਤੇ 2008 ਦੇ ਆਰਥਿਕ ਸੰਕਟ ਦੇ ਕਾਰਨਾਂ ਬਾਰੇ ਦੱਸ ਰਹੇ ਹਨ।
ਅਰਥ ਸ਼ਾਸ਼ਤਰ ਨਾਲ ਜੁੜਿਆ ਨੋਬਲ ਪ੍ਰਾਈਜ਼ ਹੀ ਅਜਿਹਾ ਇਨਾਮ ਹੈ ਜਿਸਨੂੰ ਅਲਫਰੇਡ ਨੋਬਲ ਨੇ ਸ਼ੁਰੂ ਨਹੀਂ ਕੀਤਾ ਸੀ। ਇਸ ਨੂੰ 1968 ਵਿੱਚ ਸ਼ੁਰੂ ਕੀਤਾ ਗਿਆ ਸੀ।
ਬੀਤੇ ਸਾਲਾਂ ਵਿੱਚ ਅਰਥ ਸ਼ਾਸਤਰ ਲਈ ਨੋਬਲ ਪ੍ਰਾਈਜ਼ ਦੇ ਜੇਤੂ
2016: ਓਲਿਵਰ ਹਾਰਟ (ਯੂ.ਕੇ) ਤੇ ਬੈਂਟ ਹੋਮਸਟਰੋਮ (ਫਿਨਲੈਂਡ)
2015: ਐਂਗਸ ਡੀਟਨ (ਬ੍ਰਿਟੇਨ-ਯੂ.ਐੱਸ)
2014: ਯਾ ਤਿਰੋਲ (ਫਰਾਂਸ)
2013: ਯੂਜੀਨ ਫਾਮਾ, ਲਾਰਸ ਪੀਟਰ ਹੈਨਸਨ ਤੇ ਰਾਬਰਟ ਸ਼ਿਲਰ (ਯੂ.ਐੱਸ)
2012: ਐਲਵਿਨ ਰੋਥ ਤੇ ਲਾਇਡ ਸ਼ੈਪਲੀ (ਯੂ.ਐੱਸ)
2011: ਥੋਮਸ ਸਾਰਜੈਂਟ ਤੇ ਕ੍ਰਿਸਟੋਫਰ ਸਿਮਸ (ਯੂ.ਐੱਸ)
2010: ਪੀਟਰ ਡਾਇਮੰਡ ਤੇ ਡੇਲ ਮੋਰਟੈਨਸਨ (ਯੂ.ਐੱਸ), ਕ੍ਰਿਸਟੋਫਰ ਪਿਸਾਰਾਈਡਸ (ਸਾਈਪ੍ਰਸ-ਬ੍ਰਿਟੇਨ)
2009: ਐਲੀਨਰ ਉਸਟਰੋਮ ਤੇ ਓਲੀਵਰ ਵਿਲੀਅਮਸਨ (ਯੂ.ਐੱਸ)
2008: ਪੌਲ ਕਰੁਗਮੈਨ (ਯੂ.ਐੱਸ)
2007: ਲਿਓਨਿਡ ਹਰਵਿਕਸ, ਐਰਿਕ ਮਾਸਕਿਨ, ਰੋਜਰ ਮਾਇਰਸਨ (ਯੂ.ਐੱਸ)
2006: ਐਡਮਨ ਫਿਲਪਸ (ਯੂ.ਐੱਸ)
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)