ਲਾਸ ਵੇਗਾਸ ਗੋਲੀਕਾਂਡ: ਜੋ ਸਾਨੂੰ ਅਜੇ ਵੀ ਨਹੀਂ ਪਤਾ

ਤਸਵੀਰ ਸਰੋਤ, Getty Images
ਅਮਰੀਕੀ ਪੁਲਿਸ ਨੇ ਲਾਸ ਵੇਗਾਸ ਗੋਲੀਕਾਂਡ ਦੇ ਮਾਮਲੇ ਵਿੱਚ ਇੱਕ ਹਜ਼ਾਰ ਤੋਂ ਵੱਧ ਸੁਰਾਗ ਪਤਾ ਲਗਾਏ ਪਰ 58 ਲੋਕਾਂ ਦੇ ਕਾਤਲ ਸਟੀਫਨ ਪੈਡਕ ਦੇ ਮਕਸਦ ਪਤਾ ਲਗਾਉਣ ਵਿੱਚ ਅਜੇ ਤੱਕ ਸਫ਼ਲ ਨਹੀਂ ਹੋ ਸਕੀ ।
ਪੁਲਿਸ ਮਤਾਬਕ, "ਅਸੀਂ ਹਰ ਚੀਜ਼ ਨੂੰ ਬਰੀਕੀ ਨਾਲ ਦੇਖਿਆ ਗਿਆ ਹੈ।
ਪੈਡਕ ਦੀ ਨਿੱਜੀ ਜ਼ਿੰਦਗੀ, ਰਾਜਨੀਤਕ ਸਬੰਧ, ਉਸ ਦੀ ਮਾਨਸਿਕਤਾ, ਸਮਾਜਿਕ ਵਿਹਾਰ ਤੋਂ ਲੈ ਕੇ ਆਰਥਿਕ ਸਥਿਤੀ ਤੱਕ ।
ਇੱਥੋਂ ਤੱਕ ਕੇ ਕੱਟੜਪੰਥੀ ਧੜਿਆਂ 'ਚ ਸ਼ਮੂਲੀਅਤ ਦੀ ਵੀ ਜਾਂਚ ਕੀਤੀ ਪਰ ਅਜੇ ਵੀ ਅਸਲ ਕਾਰਨ ਦਾ ਪਤਾ ਨਹੀਂ ਲੱਗ ਸਕਿਆ।

ਤਸਵੀਰ ਸਰੋਤ, AFP/Getty Images
ਪੁਲਿਸ ਅਧਿਕਾਰੀ ਸ਼ੈਰਿਫ ਜੋਸਫ ਲੋਂਬਾਰਡੋ ਨੇ ਕਿਹਾ ਕਿ ਪੈਡਕ ਦੇ ਹੋਟਲ ਦੇ ਕਮਰੇ 'ਚੋਂ ਬਰਾਮਦ ਕੰਪਿਊਟਰ ਅਤੇ ਹੋਰ ਬਿਜਲੀ ਉਪਕਰਨਾਂ ਦੀ ਜਾਂਚ ਜਾਰੀ ਹੈ।
ਇਸ ਤੋਂ ਇਲਾਵਾ ਉਸ ਦੇ ਘਰੋਂ ਮਿਲੇ ਸਬੂਤਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਜਾਂਚਕਰਤਾਵਾਂ ਨੂੰ ਹੋਟਲ ਦੇ ਕਮਰੇ 'ਚੋਂ ਇੱਕ ਨੋਟ ਮਿਲਿਆ ਹੈ ਜਿਸ 'ਤੇ ਕਈ ਨੰਬਰ ਸਨ ਪਰ ਪੁਲਿਸ ਦਾ ਕਹਿਣਾ ਹੈ ਕਿ ਉਹ ਖੁਦਕੁਸ਼ੀ ਨੋਟ ਨਹੀਂ ਸੀ ਜਾਂ ਕੋਈ ਹੋਰ ਜਾਣਕਾਰੀ ਭਰਪੂਰ ਨੋਟ ਨਹੀਂ ਸੀ।
ਉਸ ਨੇ ਅਜਿਹਾ ਕਿਉਂ ਕੀਤਾ ?
ਉਸ ਦੇ ਕਿਸੇ ਵੀ ਕੱਟੜਪੰਥੀ ਵਿਚਾਰਧਾਰਾ ਨਾਲ ਸਬੰਧ ਹੋਣ ਦੀ ਗੱਲ ਸਵਿਕਾਰੀ ਨਹੀਂ ਜਾ ਸਕਦੀ ਅਤੇ ਨਾ ਹੀ ਉਸ ਦੀ ਗਤੀਵਿਧੀ ਦੀ ਤੁਲਨਾ ਓਮਰ ਮੈਟੇਨ ਨਾਲ ਕਰ ਸਕਦੀ ਹੈ ਜਿਸ ਨੇ ਓਰਲੈਂਡੋ ਨਾਈਟ ਕਲੱਬ 'ਚ ਪਿਛਲੇ ਸਾਲ 49 ਲੋਕਾਂ ਆਪਣਾ ਨਿਸ਼ਾਨਾ ਬਣਾਇਆ ਸੀ।

ਐੱਫਬੀਆਈ ਦੇ ਡਿਪਟੀ ਡਾਇਰੈਕਟਰ ਐਂਡ੍ਰਿਊ ਮੈੱਕਕੇਬ ਮੁਤਾਬਕ "ਇਹ ਕੇਸ ਪਿਛਲੇ ਅਜਿਹੇ ਸਭ ਕੇਸਾਂ ਤੋਂ ਵੱਖਰਾ ਹੈ।"
ਕੀ ਹਮਲੇ ਦੀ ਤਿਆਰੀ ਪਹਿਲਾਂ ਹੀ ਸੀ ?
ਪੁਲਿਸ ਮੁਤਾਬਕ ਪੈਡਕ ਨੇ ਪਿਛਲੇ 13 ਮਹੀਨਿਆਂ ਵਿੱਚ 33 ਹਥਿਆਰਾਂ ਖਰੀਦੇ ਸਨ।
ਜਿਨਾਂ ਵਿਚੋਂ ਕੁਝ ਬੰਬ ਸਟੋਕ ਵਾਂਗ ਹਨ ਤੇ ਕੁਝ ਉਪਕਰਨ ਆਟੋਮੈਟਿਕ ਹਥਿਆਰਾਂ ਵਾਂਗ ਕੰਮ ਕਰਦੇ ਸਨ।
ਉਸ ਨੇ ਬੜੀ ਹੀ ਸਾਵਧਾਨੀ ਨਾਲ ਇਸ ਯੋਜਨਾ ਲਈ 24 ਹਥਿਆਰ ਅਤੇ ਹਜ਼ਾਰਾਂ ਕਾਰਤੂਸ 10 ਸੂਟਕੇਸਾਂ ਵਿੱਚ ਪਾ ਕੇ ਹੋਟਲ ਪਹੁੰਚਾਏ ਸਨ।

ਤਸਵੀਰ ਸਰੋਤ, Reuters
ਕੀ ਉਹ ਬਚਣ ਦੀ ਯੋਜਨਾ ਬਣਾ ਰਿਹਾ ਸੀ?
ਸ਼ੈਰਿਫ ਜੋਸੇਫ ਨੇ ਕਿਹਾ ਕਿ ਉਨ੍ਹਾਂ ਨੂੰ ਸਬੂਤ ਮਿਲੇ ਹਨ ਕਿ ਪੈਡਕ ਨੇ ਹਮਲੇ ਤੋਂ ਬਚਣ ਦੀ ਯੋਜਨਾ ਬਣਾ ਲਈ ਸੀ।
ਇਸ 'ਤੇ ਉਨ੍ਹਾਂ ਨੇ ਵਿਸਥਾਰ 'ਚ ਗੱਲ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਜਿਵੇਂ ਹੀ ਪੁਲਿਸ ਕਮਰੇ 'ਚ ਗਈ ਉਸ ਨੇ ਖ਼ੁਦ ਨੂੰ ਗੋਲੀ ਮਾਰ ਲਈ।
ਇਸ 'ਚ ਕੋਈ ਹੋਰ ਵੀ ਸ਼ਾਮਲ ਸੀ ?
ਪੁਲਿਸ ਨੇ ਉਸ ਦੀ ਪ੍ਰੇਮਿਕਾ ਮਾਰੀਲੋਅ ਡੇਨਲੇਅ ਕੋਲੋਂ ਵੀ ਪੁੱਛਗਿੱਛ ਕੀਤਾ ਅਤੇ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਦੀ ਉਹ ਫਿਲੀਪੀਨਜ਼ ਤੋਂ ਵਾਪਸ ਆਈ ਹੈ ਪੁਲਿਸ ਜਾਂਚ ਵਿੱਚ ਪੂਰਾ ਸਹਿਯੋਗ ਦੇ ਰਹੀ ਹੈ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)













