ਪ੍ਰੀਤੀ ਸਪਰੂ ਨੇ ਹਿੰਦੀ ਫ਼ਿਲਮਾਂ ਕਰਨੀਆਂ ਕਿਉਂ ਛੱਡੀਆਂ ਸਨ

ਪ੍ਰੀਤੀ ਸਪਰੂ ਪੰਜਾਬੀ ਸਿਨੇਮਾ ਵਿੱਚ ਬਤੌਰ ਅਦਾਕਾਰਾ 20 ਸਾਲ ਤੋਂ ਵੱਧ ਸਮੇਂ ਤੱਕ ਸਰਗਰਮ ਰਹੇ ਹਨ। ਉਨ੍ਹਾਂ ਦਾ ਫ਼ਿਲਮਾਂ ਵਿੱਚ ਇੱਕ ਲੰਬਾ ਤਜਰਬਾ ਹੈ।

ਪੰਜਾਬੀ ਫ਼ਿਲਮਾਂ ਲਈ ਉਨ੍ਹਾਂ ਹਿੰਦੀ ਸਿਨੇਮਾ ਨੂੰ ਵੀ ਛੱਡ ਦਿੱਤਾ ਸੀ। ਪਰਿਵਾਰ ਵਿੱਚ ਉਨ੍ਹਾਂ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਹ ਇਸ ਇੰਡਸਟਰੀ ਵਿੱਚ ਕੰਮ ਕਰਨ।

ਗੁਰਦਾਸ ਮਾਨ ਦੇ ਚੰਗੇ ਦੋਸਤਾਂ ਵਿੱਚ ਪ੍ਰੀਤੀ ਸਪਰੂ ਦਾ ਨਾਮ ਵੀ ਮੋਹਰੀ ਹੈ, ਗੁਰਦਾਸ ਮਾਨ ਦੇ ਨਵੇਂ ਗੀਤ 'ਗੱਲ ਸੁਣੋ ਪੰਜਾਬੀ ਦੋਸਤੋ', ਸਿੱਧੂ ਮੂਸੇਵਾਲਾ ਦੇ ਕਤਲ ਤੋਂ ਇਲਾਵਾ ਪ੍ਰੀਤੀ ਸਪਰੂ ਨੇ ਆਪਣੇ ਸਫ਼ਰ ਦੀ ਗੱਲ ਬੀਬੀਸੀ ਪੰਜਾਬੀ ਨਾਲ ਇਸ ਖ਼ਾਸ ਮੁਲਾਕਾਤ ਵਿੱਚ ਕੀਤੀ।

(ਰਿਪੋਰਟ - ਤਾਹਿਰਾ ਭਸੀਨ, ਸ਼ੂਟ - ਮਯੰਕ ਮੋਂਗੀਆ, ਐਡਿਟ - ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)