ਘਰੇਲੂ ਹਿੰਸਾ 'ਚ ਸਿਰਫ਼ ਕੁੱਟਮਾਰ ਹੀ ਨਹੀਂ, ਇਹ ਚੀਜ਼ਾਂ ਵੀ ਸ਼ਾਮਲ ਹਨ- ਵੀਡੀਓ

ਕੀ ਘਰੇਲੂ ਹਿੰਸਾ ਸਿਰਫ਼ ਸਰੀਰਕ ਹਿੰਸਾ ਤੱਕ ਸੀਮਤ ਹੈ? ਜੇਕਰ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਜ਼ਰਾ ਰੁਕੋ। ਘਰੇਲੂ ਹਿੰਸਾ ਦੀ ਪਰਿਭਾਸ਼ਾ ਸਿਰਫ਼ ਇੱਥੇ ਤੱਕ ਹੀ ਨਹੀਂ ਹੈ।

ਕੀ ਤੁਹਾਨੂੰ ਵੀ ਕਦੇ ਘਰੇਲੂ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਹੈ ਜਾਂ ਤੁਹਾਡੇ ਗੁਆਂਢ ਵਿੱਚ ਜਾਂ ਤੁਹਾਡੀ ਰਿਸ਼ਤੇਦਾਰੀ ਵਿੱਚ ਕੋਈ ਹੈ, ਜੋ ਘਰੇਲੂ ਹਿੰਸਾ ਦਾ ਪੀੜਤ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ।

ਸਿਰਫ ਕੁੱਟਣਾ ਜਾਂ ਮਾਰਨਾ ਹੀ ਘਰੇਲੂ ਹਿੰਸਾ ਨਹੀਂ ਹੈ, ਹੋਰ ਵੀ ਵੱਖ-ਵੱਖ ਪਹਿਲੂ ਹਨ ਜੋ ਘਰੇਲੂ ਹਿੰਸਾ ਮੰਨੇ ਜਾਂਦੇ ਹਨ।

ਪ੍ਰੋਟੈਕਸ਼ਨ ਆਫ ਵੂਮੈਨ ਫ੍ਰਾਮ ਡੋਮੈਟਿਕ ਵਾਇਲੈਂਸ ਐਕਟ 2005 ਮੁਤਾਬਕ ਮਹਿਲਾ ਨੂੰ ਕਿਸੇ ਵੀ ਤਰੀਕੇ ਦੀ ਸਰੀਰਕ ਜਾਂ ਮਾਨਸਿਕ ਸੱਟ ਪਹੁੰਚਾਉਣਾ, ਉਸ ਦੀ ਸਿਹਤ, ਸੁਰੱਖਿਆ, ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣਾ ਘਰੇਲੂ ਹਿੰਸਾ ਹੈ।

ਘੇਰਲੂ ਹਿੰਸਾ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਵੀਡੀਓ ਦੇਖ ਸਕਦੇ ਹੋ

ਘਰੇਲੂ ਹਿੰਸਾ, ਸਰੀਰਕ ਹਿੰਸਾ ਨੂੰ ਹੀ ਨਹੀਂ ਮੰਨਿਆ ਗਿਆ ਹੈ, ਜਿਣਸੀ ਹਿੰਸਾ ਵੀ ਘਰੇਲੂ ਹਿੰਸਾ ਹੈ।

ਜ਼ਬਰਦਸਤੀ ਸੈਕਸ ਕਰਨ ਲਈ ਜਾਂ ਪੋਰਨੋਗ੍ਰਾਫੀ ਦੇਖਣ ਲਈ ਮਜਬੂਰ ਕਰਨਾ, ਦੂਜਿਆਂ ਦਾ ਮਨੋਰੰਜਨ ਕਰਨ ਲਈ ਔਰਤਾਂ ਦਾ ਇਸਤੇਮਾਲ ਕਰਨਾ ਵਰਗੀ ਜਿਣਸੀ ਹਿੰਸਾ ਵੀ ਘਰੇਲੂ ਹਿੰਸਾ ਦਾ ਹਿੱਸਾ ਹੈ।

ਸੀਨੀਅਰ ਵਕੀਲ ਰੀਟਾ ਕੋਹਲੀ ਦੱਸਦੇ ਹਨ ਕਿ ਮੌਜੂਦਾ ਕਾਨੂੰਨ ਤਹਿਤ ਕੀਤੀ ਕੋਈ ਵੀ ਸ਼ਿਕਾਇਤ ਸਿੱਧੀ ਕੋਰਟ ਨੂੰ ਹੀ ਜਾਂਦੀ ਹੈ।

ਇਸ ਦੇ ਨਾਲ ਹੀ ਤੁਸੀਂ ਆਪਣੇ ਇਲਾਕੇ ਦੇ ਮਹਿਲਾ ਕੋਰਟ ਵਿੱਚ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।

ਤੁਸੀਂ ਸ਼ਿਕਾਇਤ ਖੁਦ ਵੀ ਦਰਜ ਕਰਵਾ ਸਕਦੇ ਹੋ ਜਾਂ ਇਸ ਦੇ ਲਈ ਵਕੀਲ ਦੀ ਵੀ ਮਦਦ ਲੈ ਸਕਦੇ ਹੋ। ਜੇ ਤੁਸੀਂ ਵਕੀਲ ਕਰਨ ਦੇ ਸਮਰੱਥ ਨਹੀਂ ਹੋ ਤਾਂ ਵੀ ਤੁਸੀਂ ਅਦਾਲਤ ਵਿੱਚ ਅਰਜ਼ੀ ਦੇ ਸਕਦੇ ਹੋ ਤੇ ਤੁਹਾਨੂੰ ਇੱਕ ਵਕੀਲ ਦਿੱਤਾ ਜਾਵੇਗਾ ਜਿਸ ਦੀ ਤੁਹਾਨੂੰ ਫੀਸ ਵੀ ਨਹੀਂ ਦੇਣੀ ਹੋਵੇਗੀ।

ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਵੱਖ-ਵੱਖ ਹੈਲਪਲਾਈਨਾਂ ਇਸ ਦੇ ਲਈ ਮੌਜੂਦ ਹਨ ਇਨ੍ਹਾਂ ਵਿੱਚੋਂ ਕੁਝ ਹੈਲਪਲਾਈਨ ਨੰਬਰ ਹਨ:

  • ਨੈਸ਼ਨਲ ਕਮਿਸ਼ਨ ਫਾਰ ਵੁਮੈਨ ਦਾ ਹੈਲਪਾਲਈਨ ਨੰਬਰ 7827170170
  • Central Social Welfare Board -Police Helpline ਜਿਨ੍ਹਾਂ ਦਾ ਨੰਬਰ ਹੈ 1091/ 1291
  • Shakti Shalini --- ਨੰਬਰ ਹੈ 10920

(ਰਿਪੋਰਟ- ਜਸਪਾਲ ਸਿੰਘ, ਵੀਡੀਓ- ਪ੍ਰਿਅੰਕਾ ਧੀਮਾਨ, ਸ਼ੂਟ ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)