ਪੰਜਾਬ : ਕੰਢੀ ਦੀਆਂ ਬੀਬੀਆਂ ਨੂੰ ਘੁੰਡ ਦੇ ਘੇਰੇ ਵਿਚੋਂ ਨਿਕਲ ਕੇ ਪੈਰਾਂ ਸਿਰ ਹੋਣ ਲਈ ਮਾਰਗ ਦਰਸ਼ਕ ਬਣੀ ਸੁਰਦਰਸ਼ਨਾ
- ਲੇਖਕ, ਗੁਰਪ੍ਰੀਤ ਚਾਵਲਾ
- ਰੋਲ, ਬੀਬੀਸੀ ਪੰਜਾਬੀ ਲਈ
ਪਠਾਨਕੋਟ ਦੇ ਧਾਰ (ਨੀਮ ਪਹਾੜੀ) ਇਲਾਕੇ ਦੇ ਪਿੰਡ ਹਾੜਾ ਦੀ ਬਜ਼ੁਰਗ ਸੁਦਰਸ਼ਨਾ ਦੇਵੀ ਨੇ ਆਪਣੀ ਮਿਹਨਤ ਨਾਲ ਇਕ ਸੈਲਫ ਹੈਲਪ ਗਰੁੱਪ ਬਣਾ ਇਕ ਖਾਸ ਪਹਿਚਾਣ ਬਣਾ ਲਈ ਹੈ।
ਉਹ ਇਲਾਕੇ ਭਰ ਵਿੱਚ ਸੁਦਰਸ਼ਨਾ ਅੰਟੀ ਦੇ ਨਾਂ ਨਾਲ ਜਾਣੇ ਜਾਂਦੇ ਹਨ ਅਤੇ 73 ਸਾਲਾਂ ਦੀ ਇਸ ਬਜ਼ੁਰਗ ਤੋਂ ਪ੍ਰੇਰਿਤ ਹੋਕੇ ਕੰਢੀ ਇਲਾਕੇ ਦੀਆ ਹੋਰ ਔਰਤਾਂ ਵੀ ਹੁਣ ਕਈ ਸੈਲਫ ਹੈਲਪ ਗਰੁੱਪ ਚਲਾ ਰਹੀਆਂ ਹਨ ਅਤੇ ਸਵੈ-ਰੁਜ਼ਗਾਰ ਵਿੱਚ ਲੱਗੀਆਂ ਹੋਈਆਂ ਹਨ।
ਖੁਦ ਸੁਦਰਸ਼ਨਾ ਦੇਵੀ ਅਤੇ ਉਨ੍ਹਾਂ ਦੇ ਪਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਇਲਾਕੇ ਅਤੇ ਸਮਾਜ ਤੋਂ ਵੱਖ ਕੁਝ ਕਰਨ ਦਾ ਮਨ ਬਣਾਇਆ।
ਉਨ੍ਹਾਂ ਦੀ ਜ਼ਿੰਦਗੀ ਵਿੱਚ ਇਹ ਮੋੜ ਆਇਆ ਅੱਜ ਤੋਂ ਕਰੀਬ 20 ਸਾਲ ਪਹਿਲਾਂ, ਜਦੋਂ ਇਲਾਕੇ 'ਚ ਕੇਂਦਰ ਸਰਕਾਰ ਦਾ ਇਕ ਕੰਢੀ ਪ੍ਰੋਜੈਕਟ ਆਇਆ।
ਆਈਡਬਲਿਯੂਡੀਪੀ ਨਾਂ ਦੇ ਪ੍ਰੋਜੈਕਟ ਦੇ ਅਧੀਨ ਉਨ੍ਹਾਂ ਦੇ ਇਸ ਇਲਾਕੇ 'ਚ ਜੰਗਲਾਤ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨੇ ਪਹਿਲਾਂ ਮਰਦਾਂ ਨੂੰ ਸਫ਼ਲ ਕਿਸਾਨੀ ਲਈ ਪ੍ਰੇਰਿਤ ਕੀਤਾ।
ਇਸ ਤੋਂ ਇਲਾਵਾ ਦੂਜਾ ਧਿਆਨ ਵਿਸ਼ੇਸ ਤੌਰ 'ਤੇ ਔਰਤਾਂ ਨੂੰ ਵੀ ਉਹਨਾਂ ਦੇ ਪਿੰਡ ਦੇ ਵਿਕਾਸ ਅਤੇ ਨਿੱਜੀ ਲੋੜਾਂ ਨੂੰ ਉਹ ਕਿਵੇਂ ਪੂਰਾ ਕਰਨ ਅਤੇ ਆਪਣੇ ਹੱਕਾਂ ਲਈ ਅਗੇ ਆਉਣ ਦੀ ਪ੍ਰੇਰਨਾ ਦਿਤੀ।
ਸੁਦਰਸ਼ਨਾ ਦੇਵੀ ਅਤੇ ਉਹਨਾਂ ਦੇ ਪਤੀ ਵਜ਼ੀਰ ਸਿੰਘ ਪਠਾਨੀਆ ਜੋ ਸਾਬਕਾ ਫੌਜੀ ਹਨ, ਨੇ ਦੱਸਿਆ ਕਿ ਜਦ ਪਹਿਲੀ ਵਾਰ ਔਰਤਾਂ ਨੂੰ ਕੰਢੀ ਪ੍ਰੋਜੈਕਟ ਦੇ ਤਹਿਤ ਸੈਲਫ ਹੈਲਪ ਗਰੁੱਪ ਬਣਾਉਣ ਲਈ ਇਕੱਤਰ ਕੀਤਾ ਤਾਂ ਬਹੁਤ ਮੁਸ਼ਕਿਲ ਸੀ।
ਇਸ ਦੀ ਵਜ੍ਹਾ ਸੀ ਕਿ ਪਿੰਡ ਅਤੇ ਇਲਾਕੇ ਦੀਆਂ ਔਰਤਾਂ ਬਾਹਰ ਘੱਟ ਨਿਕਲਦੀਆਂ ਸਨ ਅਤੇ ਜ਼ਿਆਦਾ ਘੁੰਢ ਵਿਚ ਰਹਿੰਦੀਆਂ ਸਨ।

- ਪਠਾਨਕੋਟ ਦੇ ਧਾਰ (ਨੀਮ ਪਹਾੜੀ) ਇਲਾਕੇ ਦੀਆਂ ਔਰਤਾਂ ਸੀਮਤ ਸਮਾਜਿਕ ਜੀਵਨ ਜਿਉਂਦੀਆਂ ਸਨ।
- ਉਹ ਜ਼ਿਆਦਾਤਰ ਘੁੰਢ ਵਿੱਚ ਰਹਿੰਦੀਆਂ ਸਨ ਫਿਰ ਜੰਗਲਾਤ ਵਿਭਾਗ ਦੇ ਇੱਕ ਪ੍ਰੋਜੈਕਟ ਨੇ ਇੱਕ ਨਵਾਂ ਮੋੜ ਲੈਕੇ ਆਂਦਾ।
- ਪਿੰਡ ਹਾੜਾ ਦੀ ਬਜ਼ੁਰਗ ਸੁਦਰਸ਼ਨਾ ਦੇਵੀ ਨੇ ਆਪਣੀ ਮਿਹਨਤ ਨਾਲ ਇਕ ਸੈਲਫ ਹੈਲਪ ਗਰੁੱਪ ਬਣਾ ਇਕ ਖਾਸ ਪਹਿਚਾਣ ਬਣਾਈ ਹੈ।
- ਸੁਦਰਸ਼ਨਾ ਦੇਵੀ ਨੂੰ ਉਨ੍ਹਾਂ ਦੇ ਪਤੀ ਨੇ ਘੁੰਢ ਵਿੱਚੋਂ ਨਿਕਲ ਕੇ ਅੱਗੇ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ।
- ਸੁਦਰਸ਼ਨਾ ਤੋਂ ਪ੍ਰਭਾਵਿਤ ਹੋਕੇ ਇਲਾਕੇ ਦੀਆਂ ਹੋਰ ਔਰਤਾਂ ਵੀ ਘੁੰਢ ਵਿੱਚੋਂ ਬਾਹਰ ਨਿਕਲ ਕੇ ਤਰੱਕੀ ਦਾ ਰਾਹ 'ਤੇ ਤੁਰੀਆਂ ਹਨ।

ਸੁਦਰਸ਼ਨਾ ਨੇ ਕਿਹਾ ਕਿ ਉਹ ਤਾਂ ਸ਼ੁਰੂ ਤੋਂ ਐਸੇ ਮਾਹੌਲ ਵਿੱਚ ਸੀ ਕਿ ਵਿਆਹ ਤੋਂ ਪਹਿਲਾਂ ਪੜ੍ਹਾਈ ਵੀ ਨਹੀਂ ਕਰਵਾਈ ਗਈ।
ਸੁਦਰਸ਼ਨਾ ਦੇਵੀ ਦੱਸਦੇ ਹਨ,''ਜਦ ਮਾਂ ਨੇ ਸਕੂਲ ਵਿੱਚ ਦਾਖਿਲ ਕਰਵਾਇਆ ਤਾਂ ਘਰ ਵਿਚ ਤਾਏ ਨੇ 6ਵੀਂ ਜਮਾਤ ਵਿੱਚ ਦਾਖਲੇ ਦਾ ਇਹ ਕਹਿ ਕੇ ਕਿ ਵਿਰੋਧ ਕੀਤਾ ਕਿ ਇਹਨੂੰ ਪੜਾ ਕੇ ਡੀਸੀ ਬਣਾਉਣਾ ਹੈ?, ਉਹ ਸਿਰਫ਼ 8ਵੀਂ ਤੱਕ ਹੀ ਪੜ੍ਹ ਸਕੀ।''
'ਜਦੋਂ ਤੱਕ ਜ਼ਿੰਦਾ ਹਾਂ ਕੰਮ ਨਹੀਂ ਛੱਡਾਂਗੀ'
ਸੁਦਰਸ਼ਨਾ ਦੇਵੀ ਦੀਆਂ ਮੁਸ਼ਕਲਾਂ ਵਿਆਹ ਤੋਂ ਬਾਅਦ ਵੀ ਜਾਰੀ ਰਹੀਆਂ, ਉਹ ਦੱਸਦੇ ਹਨ, ''ਮੁੜ ਜਦ ਵਿਆਹ ਹੋਇਆ ਤਾਂ ਇੱਕ ਫੌਜੀ ਨਾਲ ਵਿਆਹ ਹੋਇਆ ਅਤੇ ਇੱਕ ਸਾਂਝਾ ਪਰਿਵਾਰ ਸੀ ਅਤੇ ਪਤੀ ਵੀ ਯੂਨਿਟ ਵਿੱਚ ਰਹਿੰਦਾ ਅਤੇ ਘਰ ਦੇ ਪਰਿਵਾਰ ਦੇ ਕੰਮਾਂ ਤਕ ਹੀ ਸੀਮਤ ਸੀ।''
ਹਾਲਾਂਕਿ ਜਦੋਂ ਖ਼ੁਦ ਪਤੀ ਨੇ 2002 ਵਿੱਚ ਘੁੰਢ ਚੁੱਕ ਕੇ ਅੱਗੇ ਆਉਣ ਲਈ ਆਖਿਆ ਤਾਂ ਪਤੀ ਦਾ ਇਕ ਅਹਿਮ ਯੋਗਦਾਨ ਸੀ ।
ਭਾਵੇਂ ਕਿ ਅੱਜ ਖੁਦ ਦੇ ਬੱਚੇ ਆਖਦੇ ਹਨ ਕਿ ਕੰਮ ਨਾ ਕਰੋ ,ਪਰ ਸੁਦਰਸ਼ਨਾ ਦੇਵੀ ਆਖਦੀ ਹੈ ਕਿ ਜਦ ਤੱਕ ਜਿੰਦਾ ਹਨ ਉਹ ਇਹ ਕੰਮ ਨਹੀਂ ਛੱਡਣਗੇ।

ਤਸਵੀਰ ਸਰੋਤ, Gurpreet Chawla/BBC
ਉਨ੍ਹਾਂ ਦਾ ਸ਼ਿਵ ਸ਼ਕਤੀ ਮਹਿਲਾ ਹੈਲਪ ਗਰੁੱਪ 2002 ਤੋਂ ਹੋਂਦ ਵਿੱਚ ਆਇਆ।
ਸਿਲਾਈ ਸੈਂਟਰ ਤੋਂ ਇਸ ਦੀ ਸ਼ੁਰੂਆਤ ਕੀਤੀ ਪਰ ਸਿਲਾਈ ਸਿੱਖਣ ਤੋਂ ਕੰਮ ਸ਼ੁਰੂ ਕੀਤਾ ਪਰ ਉਹ ਅੰਬ ਚੂਰਨ , ਅਚਾਰ ਅਤੇ ਅੰਬ ਪਾਪੜ ਬਣਾਉਣ ਦਾ ਫੈਸਲਾ ਲਿਆ।
ਇਸ ਕੰਮ ਵਿੱਚ ਉਨ੍ਹਾਂ ਨੂੰ ਸਮੇਂ ਨਾਲ ਸਰਕਾਰੀ ਵਿਭਾਗਾਂ ਤੋਂ ਸਾਥ ਅਤੇ ਟ੍ਰੇਨਿੰਗ ਮਿਲੀ ਤਾਂ। ਇਸ ਦੀ ਬਦੌਲਤ ਹੁਣ ਕਈ ਵੱਖ ਵੱਖ ਤਰ੍ਹਾਂ ਦੇ ਪ੍ਰੋਡਕਟ ਖੁਦ ਤਿਆਰ ਕਰ ਪੈਕਿੰਗ ਕਰ ਵੇਚ ਰਹੇ ਹਨ।
ਉਨ੍ਹਾਂ ਦੇ ਉਤਪਾਦਾਂ ਵਿੱਚ ਮੁੱਖ ਤੌਰ 'ਤੇ ਵੱਖ ਵੱਖ ਤਰ੍ਹਾਂ ਦੇ ਅਚਾਰ , ਆਮਲਾ ਕੈਂਡੀ , ਆਮਲਾ ਜੂਸ, ਫੁਲ ਵੜੀਆਂ , ਦਾਲ ਦੀਆ ਵੜੀਆਂ ਅਤੇ ਹਲਦੀ।
ਇਹ ਵੀ ਪੜ੍ਹੋ:
ਕਮਾਈ ਨੇ ਦਿੱਤਾ ਨਿੰਦਕਾਂ ਨੂੰ ਜਵਾਬ
ਉਨ੍ਹਾਂ ਦੇ ਉਤਪਾਦਾਂ ਵਿੱਚ ਖਾਸ ਇਹ ਕਿ ਇਹ ਸਭ ਉਹ ਖੁਦ ਉਗਾਉਂਦੇ ਹਨ। ਇਨ੍ਹਾਂ ਉਤਪਾਦਾਂ ਨੂੰ ਤਿਆਰ ਵੀ ਖੁਦ ਪਿੰਡ ਦੀਆ ਹੋਰ 10 ਔਰਤਾਂ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ |
ਵਜ਼ੀਰ ਸਿੰਘ ਪਠਾਨੀਆ ਦੱਸਦੇ ਹਨ ਕਿ ਇਸ ਸਮਾਜ ਅਤੇ ਇਲਾਕਾ ਜਿੱਥੇ ਔਰਤਾਂ ਅੱਜ ਵੀ ਘੁੰਡ ਵਿੱਚ ਰਹਿੰਦੀਆਂ ਹੋਣ ਉਸ ਇਲਾਕੇ ਵਿੱਚ ਇਹ ਫੈਸਲਾ ਇੱਕ ਮਿਸਾਲ ਸੀ।

ਤਸਵੀਰ ਸਰੋਤ, Gurpreet Chawla/BBC
ਇਸ ਲਈ ਉਨ੍ਹਾਂ ਨੂੰ ਵਿਰੋਧਤਾ ਅਤੇ ਤਾਹਨੇ-ਮਿਹਣੇ ਵੀ ਸਹਿਣੇ ਪਏ ਸਨ।
ਹਾਲਾਂਕਿ ਜਦੋਂ ਵੱਖ ਵੱਖ ਸਰਕਾਰੀ ਵਿਭਾਗਾਂ ਤੋਂ ਅਧਿਕਾਰੀ ਔਰਤਾਂ ਮੀਟਿੰਗ ਕਰਨ ਆਉਂਦੀਆਂ ਤਾਂ ਉਨ੍ਹਾਂ ਪਤਨੀ ਨੂੰ ਕਿਹਾ,''ਜੇਕਰ ਉਹ ਕੰਮ ਕਰ ਰਹੀਆਂ ਹਨ ਤਾਂ ਤੂੰ ਕਿਊ ਨਹੀਂ ਅਤੇ ਇਹ ਘੁੰਡ ਪ੍ਰਥਾ ਚੋਂ ਬਾਹਰ ਨਿਕਲ ਅਤੇ ਅੱਗੇ ਵੱਧ।''
ਸ਼ੁਰੂਆਤ ਵਿੱਚ ਸੁਦਰਸ਼ਨਾ ਨੂੰ ਲੋਕ ਕਈ ਵਾਰ ਝੋਲਾ ਚੁੱਕ ਆਖਦੇ ਫਿਰ ਪਤਨੀ ਦੇ ਕੰਮ ਨਾਲ ਵਜ਼ੀਰ ਸਿੰਘ ਦੀ ਕਮਾਈ ਸ਼ੁਰੂ ਹੋਈ।
ਇਸ ਤੋਂ ਇਲਾਵਾ ਪਿੰਡ ਦੀ ਹੋਰਨਾਂ ਔਰਤਾਂ ਦੇ ਪੈਸੇ ਵੀ ਜੁੜੇ ਅਤੇ ਇਸ ਗਰੁੱਪ ਦੀ ਵੱਖ ਪਹਿਚਾਣ ਅਤੇ ਸਿਫਤਾਂ ਹੋਇਆ ਵੱਖ ਵੱਖ ਐਵਾਰਡ ਮਿਲੇ ਦਿੱਲੀ ਤੱਕ ਬੁਲਾਇਆ ਗਿਆ।
ਇਸ ਤਰ੍ਹਾਂ ਵਿਰੋਧ ਕਰਨ ਵਾਲਿਆਂ ਸਭ ਲੋਕਾਂ ਨੂੰ ਜਵਾਬ ਮਿਲ ਗਿਆ।
ਵਿਕਰੀ ਵਿੱਚ ਆਈ ਮੁਸ਼ਕਲ
ਸੁਦਰਸ਼ਨਾ ਦੇਵੀ ਨੇ ਦੱਸਿਆ ਕਿ ਸਾਮਾਨ ਤਾਂ ਘਰ ਵਿੱਚ ਤਿਆਰ ਹੋ ਜਾਂਦਾ ਸੀ, ਪਰ ਵੇਚਣ ਦੀ ਮੁਸ਼ਕਿਲ ਵੀ ਸੀ।

ਤਸਵੀਰ ਸਰੋਤ, Gurpreet Chawla/BBC
ਇਸ ਕਾਰਨ ਸ਼ੁਰੂ ਵਿੱਚ ਉਨ੍ਹਾਂ ਨੇ ਖੁਦ ਝੋਲੇ ਵਿੱਚ ਸਾਮਾਨ ਇਕੱਠਾ ਕਰਨਾ ਵੇਚਣ ਨਿਕਲ ਜਾਣਾ।
ਉਹ ਸਰਕਾਰੀ ਦਫ਼ਤਰ ਜਿਵੇਂ ਕਿ ਜੰਗਲਾਤ ਵਿਭਾਗ ਅਤੇ ਬੈਂਕ ਜਿਥੇ ਕੁਝ ਪਹਿਚਾਣ ਵਾਲੇ ਨੌਕਰੀ ਕਰ ਰਹੇ ਸਨ ਨੂੰ ਸਾਮਾਨ ਵੇਚਦੇ।
ਇਸ ਤੋਂ ਇਲਾਵਾ ਅਤੇ ਨਜਦੀਕੀ ਪਿੰਡਾਂ ਵਿੱਚ ਸਕੂਲਾਂ ਦੇ ਸਟਾਫ਼ ਨੂੰ ਸਾਮਾਨ ਖੁਦ ਜਾ ਕੇ ਵੇਚਦੇ।
ਉਹ ਖਾਸ ਤੌਰ 'ਤੇ ਖੇਤੀਬਾੜੀ ਵਿਭਾਗ ਵਲੋਂ ਲਗਾਏ ਜਾਣ ਵਾਲੇ ਮੇਲੇ ਵਿੱਚ ਆਪਣਾ ਸਟਾਲ ਲਾ ਕੇ ਸਾਮਾਨ ਵੇਚਦੇ ਤਾਂ ਜਿਥੇ ਇਕ ਚੰਗੀ ਕਮਾਈ ਹੁੰਦੀ ਖਾਸ ਕਰ ਇਕ ਵੱਖ ਪਹਿਚਾਣ ਹੋਈ।
ਹੁਣ ਤਾਂ ਮਾਰਕੀਟਿੰਗ ਦੀ ਦਿੱਕਤ ਨੂੰ ਹੋਰ ਦੂਰ ਕਰਦੇ ਜੰਗਲਾਤ ਵਿਭਾਗ ਦੀ ਮਦਦ ਨਾਲ ਇਕ ਆਊਟਲੈੱਟ ਵੀ ਸਥਾਪਿਤ ਕੀਤਾ ਹੈ।
ਜਿੱਥੇ ਖੁਦ ਉਹਨਾਂ ਦੇ ਗਰੁੱਪ ਅਤੇ ਇਲਾਕੇ ਦੇ ਹੋਰ ਔਰਤਾਂ ਦੇ ਚੱਲ ਰਹੇ ਗਰੁੱਪ ਦਾ ਆਪਣਾ ਤਿਆਰ ਕੀਤਾ ਸਾਮਾਨ ਵੇਚ ਰਹੀਆਂ ਹਨ।
ਜੰਗਲਾਤ ਵਿਭਾਗ ਦੀ ਪਹਿਲ

ਤਸਵੀਰ ਸਰੋਤ, Gurpreet Singh/bbc
ਜੰਗਲਾਤ ਵਿਭਾਗ ਪਠਾਨਕੋਟ ਵਿੱਚ ਫੈਸਲੀਟੇਟਰ ਅਧਿਕਾਰੀ ਵਜੋਂ ਤਾਇਨਾਤ ਸੁਨੀਤਾ ਸ਼ਰਮਾ ਨੇ ਵਿਭਾਗ ਦੀਆਂ ਕੋਸ਼ਿਸ਼ਾਂ ਅਤੇ ਪ੍ਰਜੈਕਟ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ,''ਮੈਂ ਸਾਲ 2000 ਨੂੰ ਨੌਕਰੀ ਜਾਇਨ ਕੀਤੀ। ਉਦੋਂ ਕੰਢੀ ਪ੍ਰੋਜੈਕਟ ( IWDP HILLS 2 project) ਅਧੀਨ ਮੇਰਾ ਕੰਮ ਧਾਰ ਇਲਾਕਾ ਜੋ ਬਹੁਤ ਪਿਛੜਾ ਸੀ,ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦਾ ਸੀ।''
''ਵਿਸ਼ੇਸ ਤੌਰ 'ਤੇ ਔਰਤਾਂ ਨੂੰ ਸਵੈਰੁਜ਼ਗਾਰ ਲਈ ਅੱਗੇ ਲਿਆਂਦਾ ਜਾਵੇ ਜਿਸ ਤਹਿਤ ਬਹੁਤ ਮੁਸ਼ਕਿਲ ਸੀ, ਇਸ ਨੀਮ ਪਹਾੜੀ ਅਤੇ ਕੰਡੀ ਇਲਾਕੇ ਵਿੱਚ ਔਰਤਾਂ ਜਿੱਥੇ ਉਹ ਘਰਾਂ ਵਿੱਚ ਬੰਦ ਰਹਿੰਦਿਆਂ ਸਨ।''
''ਇਹ ਮੁਸ਼ਕਲ ਇੱਕ ਪੁਰਾਤਨ ਪ੍ਰਥਾ ਕਾਰਨ ਪਰ ਵਜ਼ੀਰ ਸਿੰਘ ਪਠਾਨੀਆ ਨੂੰ ਪਹਿਲਾ ਉਨ੍ਹਾਂ ਨੇ ਜੋੜਿਆ ਅਤੇ ਉਹਨਾਂ ਆਪਣੀ ਪਤਨੀ ਸੁਦਰਸ਼ਨਾ ਦੇਵੀ ਨੂੰ ਅੱਗੇ ਆਉਣ ਲਈ ਪ੍ਰੇਰਨਾ ਦਿਤੀ।''
ਸੁਨੀਤਾ ਮੁਤਾਬਕ ਅੱਜ ਸੁਦਰਸ਼ਨਾ ਅੰਟੀ ਵਜੋਂ ਇਹ ਬਜ਼ੁਰਗ ਔਰਤ ਹੋਰਨਾਂ ਔਰਤਾਂ ਲਈ ਇਕ ਪ੍ਰੇਰਨਾ ਸਰੋਤ ਬਣ ਅਗੇ ਆਈ ਹੈ ਅਤੇ ਹੁਣ ਤਾ ਉਹ ਕਿਸੇ ਪਹਿਚਾਣ ਦੀ ਮੁਹਤਾਜ਼ ਨਹੀਂ ਹੈ।
ਸੁਦਰਸ਼ਨਾ ਦੇਵੀ ਦੇ ਪ੍ਰਭਾਵ ਦਾ ਅਸਰ ਹੈ ਕਿ ਇਲਾਕੇ ਵਿੱਚ ਵੱਖ ਵੱਖ ਪਿੰਡਾਂ ਵਿੱਚ ਔਰਤਾਂ ਦੇ 50 ਤੋਂ ਉਪਰ ਵੱਖ ਵੱਖ ਸਫ਼ਲ ਸੈਲਫ ਹੈਲਪ ਗਰੁੱਪ ਚਲ ਰਹੇ ਹਨ।
ਇਨ੍ਹਾਂ ਗਰੁੱਪਾਂ ਦੀ ਮਦਦ ਲਈ ਹੀ ਜੰਗਲਾਤ ਵਿਭਾਗ ਵਲੋਂ ਪਠਾਨਕੋਟ - ਡਲਹੌਜ਼ੀ ਰੋਡ ਤੇ ਇਕ ਵਿਸ਼ੇਸ ਹਰਬਲ ਆਊਟਲੈੱਟ ਖੋਲਿਆ ਗਿਆ ਹੈ।
ਜਿਥੇ ਵੱਖ-ਵੱਖ ਤਰ੍ਹਾਂ ਦੇ ਜੋ ਪ੍ਰੋਡਕਟਸ ਔਰਤਾਂ ਵਲੋਂ ਖੁਦ ਤਿਆਰ ਕੀਤੇ ਜਾਂਦੇ ਹਨ, ਉਹਨਾਂ ਦੀ ਵਿਕਰੀ ਹੋ ਰਹੀ ਹੈ।
ਇਸ ਨਾਲ ਇਲਾਕੇ ਦੇ ਇਨ੍ਹਾਂ ਸੈਲਫ਼ ਹੈਲਪ ਗਰੁੱਪਸ ਨੂੰ ਪੇਸ਼ ਆ ਰਹੀ ਮਾਰਕੀਟਿੰਗ ਦੀ ਦਿੱਕਤ ਦੂਰ ਹੋ ਗਈ ਹੈ।
ਇਥੇ ਖੁਦ ਇਹ ਔਰਤਾਂ ਹੀ ਆਪਣੀਆਂ ਦੁਕਾਨਾਂ ਚਲਾ ਰਹੀਆਂ ਹਨ |
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













