You’re viewing a text-only version of this website that uses less data. View the main version of the website including all images and videos.
ਕੱਪੜੇ, ਚਸ਼ਮੇ, ਚਾਕਲੇਟ ਤੇ ਕਲਰ ਟੀਵੀ ਸਮੇਤ ਇਨ੍ਹਾਂ ਚੀਜ਼ਾਂ ’ਤੇ ‘ਟੈਕਸ ਵਧਾਉਣ ਲਈ ਮੰਗੀ ਗਈ ਰਾਇ’ - ਪ੍ਰੈੱਸ ਰਿਵਿਊ
ਜੀਐੱਸਟੀ ਕਾਊਂਸਿਲ ਨੇ ਮਾਲੀਏ (ਰੈਵੇਨਿਊ) ਨੂੰ ਵਧਾਉਣ ਲਈ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐੱਸਟੀ) ਪ੍ਰਣਾਲੀ ਦੇ ਤਹਿਤ 143 ਚੀਜ਼ਾਂ ਦੀਆਂ ਕੀਮਤਾਂ ਵਧਾਉਣ ਬਾਰੇ ਜੀਐੱਸਟੀ ਕੌਂਸਲ ਨੇ ਸੂਬਾ ਸਰਕਾਰਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ ਹੈ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਇਨ੍ਹਾਂ 143 ਵਸਤੂਆਂ ਵਿੱਚੋਂ 92 ਫੀਸਦੀ ਨੂੰ 18 ਫੀਸਦੀ ਟੈਕਸ ਸਲੈਬ ਤੋਂ 28 ਫੀਸਦੀ ਸਲੈਬ ਵਿੱਚ ਤਬਦੀਲ ਕਰਨ ਦਾ ਪ੍ਰਸਤਾਵ ਹੈ।
ਅਖ਼ਬਾਰ ਦੇ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਵਸਤੂਆਂ ਵਿੱਚ ਪਾਪੜ, ਗੁੜ, ਪਾਵਰ ਬੈਂਕ, ਘੜੀਆਂ, ਸੂਟਕੇਸ, ਹੈਂਡਬੈਗ, ਪਰਫਿਊਮ/ਡੀਓਡੋਰੈਂਟਸ, ਕਲਰ ਟੀਵੀ ਸੈੱਟ (32 ਇੰਚ ਤੋਂ ਘੱਟ), ਚਾਕਲੇਟ, ਚਿਊਇੰਗਮ, ਅਖਰੋਟ, ਕਸਟਰਡ ਪਾਊਡਰ, ਅਲਕੋਹਲ ਰਹਿਤ ਪੇਅ ਪਦਾਰਥ, ਸਿਰੇਮਿਕ ਸਿੰਕ, ਵਾਸ਼ ਬੇਸਿਨ, ਚਸ਼ਮੇ, ਐਨਕਾਂ/ਚਸ਼ਮਿਆਂ ਲਈ ਫਰੇਮ, ਕੱਪੜੇ ਅਤੇ ਚਮੜੇ ਦਾ ਸਮਾਨ ਅਤੇ ਕੱਪੜੇ ਸ਼ਾਮਿਲ ਹਨ।
ਇਨ੍ਹਾਂ ਪ੍ਰਸਤਾਵਿਤ ਦਰਾਂ ਵਿੱਚੋਂ ਬਹੁਤ ਸਾਰੀਆਂ ਦਰਾਂ ਵਿੱਚ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ, ਨਵੰਬਰ 2017 ਅਤੇ ਦਸੰਬਰ 2018 ਵਿੱਚ ਬਦਲਾਅ ਕੀਤੇ ਗਏ ਸਨ ਅਤੇ ਦਰਾਂ ਘਟਾਈਆਂ ਗਈਆਂ ਸਨ। ਹੁਣ ਦੁਬਾਰਾ ਇਨ੍ਹਾਂ ਨੂੰ ਵਧਾਉਣ ਦੀ ਸਿਫ਼ਾਰਿਸ਼ ਕੀਤੀ ਜਾ ਰਹੀ ਹੈ।
ਇੱਕ ਸੂਬੇ ਦੇ ਅਧਿਕਾਰੀ ਨੇ ਕਿਹਾ, "ਸੂਬਿਆਂ ਨੂੰ ਦਰਾਂ ਵਿੱਚ ਤਬਦੀਲੀਆਂ ਸਬੰਧੀ ਉਨ੍ਹਾਂ ਦੇ ਵਿਚਾਰ ਸਾਂਝੇ ਕਰਨ ਲਈ ਕਿਹਾ ਗਿਆ ਸੀ। ਕੁਝ ਵਸਤੂਆਂ, ਜਿੱਥੇ ਨਿਰਮਾਤਾਵਾਂ ਨੇ ਦਰਾਂ ਵਿੱਚ ਕਟੌਤੀ ਦੇ ਲਾਭਾਂ ਨੂੰ ਖਪਤਕਾਰਾਂ ਤੱਕ ਨਹੀਂ ਪਹੁੰਚਾਇਆ ਹੈ, ਉਨ੍ਹਾਂ ਦੀਆਂ ਦਰਾਂ ਵਿੱਚ ਬਦਲਾਅ ਦੇਖਿਆ ਜਾ ਸਕਦਾ ਹੈ। ਪਰ, ਆਮ ਵਰਤੋਂ ਦੀਆਂ ਹੋਰ ਚੀਜ਼ਾਂ ਲਈ ਦਰਾਂ ਉਸੇ ਤਰ੍ਹਾਂ ਹੀ ਰਹਿਣੀਆਂ ਚਾਹੀਦੀਆਂ ਹਨ।''
ਇਹ ਵੀ ਪੜ੍ਹੋ:
ਰਾਜਨਾਥ ਸਿੰਘ ਦੀ ਚੇਤਾਵਨੀ: 'ਸਰਹੱਦ ਪਾਰ ਕਰਨ ਤੋਂ ਨਹੀਂ ਝਿਜਕਾਂਗੇ'
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਭਾਰਤ 'ਤੇ ਹਮਲਾ ਕਰਨ ਦੀ ਸੋਚ ਰੱਖ ਰਹੇ ਅੱਤਵਾਦੀਆਂ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਦੇਸ਼ ਲੜਾਈ ਤੋਂ ਪਿੱਛੇ ਨਹੀਂ ਹਟੇਗਾ ਅਤੇ ਨਰਿੰਦਰ ਮੋਦੀ ਸਰਕਾਰ 'ਦੇਸ਼ 'ਚੋਂ ਅੱਤਵਾਦ ਦਾ ਸਫਾਇਆ ਕਰਨ ਲਈ ਕੰਮ ਕਰ ਰਹੀ ਹੈ।
ਰਾਜਨਾਥ ਸਿੰਘ, ਅਸਮ ਦੇ ਗੁਹਾਟੀ ਵਿੱਚ 1971 ਦੀ ਜੰਗ ਦੇ ਸਾਬਕਾ ਸੈਨਿਕਾਂ ਦੇ ਸਨਮਾਨ ਵਿੱਚ ਰੱਖੇ ਗਏ ਇੱਕ ਸਮਾਗਮ ਵਿੱਚ ਸ਼ਾਮਿਲ ਹੋਏ ਸਨ ਅਤੇ ਉੱਥੇ ਹੀ ਉਨ੍ਹਾਂ ਨੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਇਹ ਟਿੱਪਣੀਆਂ ਕੀਤੀਆਂ।
ਹਿੰਦੂਸਤਾਨ ਟਾਇਮਜ਼ ਦੀ ਖ਼ਬਰ ਮੁਤਾਬਕ, ਉਨ੍ਹਾਂ ਕਿਹਾ ਕਿ "ਭਾਰਤ ਇਹ ਸੰਦੇਸ਼ ਦੇਣ ਵਿੱਚ ਸਫਲ ਰਿਹਾ ਹੈ ਕਿ ਅੱਤਵਾਦ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਜੇਕਰ ਦੇਸ਼ ਨੂੰ ਬਾਹਰੋਂ ਨਿਸ਼ਾਨਾ ਬਣਾਇਆ ਗਿਆ ਤਾਂ ਅਸੀਂ ਸਰਹੱਦ ਪਾਰ ਕਰਨ ਤੋਂ ਨਹੀਂ ਝਿਜਕਾਂਗੇ।"
ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਦੀਆਂ ਪੂਰਬੀ ਸਰਹੱਦਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿਹਾ ਕਿ ਪੱਛਮੀ ਸਰਹੱਦ ਦੇ ਮੁਕਾਬਲੇ ਦੇਸ਼ ਦੀਆਂ ਪੂਰਬੀ ਸਰਹੱਦਾਂ ਵਧੇਰੇ ਸ਼ਾਂਤੀਪੂਰਨ ਅਤੇ ਸਥਿਰ ਹਨ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਕਿਉਂਕਿ ਬੰਗਲਾਦੇਸ਼ ਇੱਕ ਦੋਸਤਾਨਾ ਗੁਆਂਢੀ ਦੇਸ਼ ਹੈ।
ਉਨ੍ਹਾਂ ਦੀ ਇਸ ਟਿੱਪਣੀ ਨੂੰ ਪਾਕਿਸਤਾਨ ਅਤੇ ਚੀਨ 'ਤੇ ਨਿਸ਼ਾਨੇ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਯੂਪੀ ਦੇ ਮੰਤਰੀ: 'ਪੈਸਾ ਕਮਾਉਣਾ ਠੀਕ ਹੈ, ਪੂਰਾ ਪੈਸਾ ਹੜੱਪ ਕਰਨਾ ਮਾੜਾ ਹੈ'
ਉੱਤਰ ਪ੍ਰਦੇਸ਼ ਦੇ ਮੰਤਰੀ ਸਵਤੰਤਰ ਦੇਵ ਸਿੰਘ ਨੇ ਨਿਰੀਖਣ ਦੌਰਾਨ ਇੱਕ ਨਹਿਰ ਵਿੱਚ ਗੰਦਗੀ ਮਿਲਣ 'ਤੇ ਸ਼ਨੀਵਾਰ ਨੂੰ ਇੱਕ ਅਧਿਕਾਰੀ ਨੂੰ ਝਾੜ ਪਾਉਂਦਿਆਂ ਕਿਹਾ ਕਿ ਸਾਰਾ ਫੰਡ "ਜੇਬ ਵਿੱਚ ਪਾਉਣਾ" ਸਹੀ ਨਹੀਂ ਸੀ।
ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਸਵਤੰਤਰ ਦੇਵ ਸਿੰਘ ਨੇ ਅਧਿਕਾਰੀ ਨੂੰ ਝਿੜਕਦੇ ਹੋਏ ਕਿਹਾ, "ਪੈਸਾ ਕਮਾਉਣਾ ਕੋਈ ਮਾੜੀ ਗੱਲ ਨਹੀਂ ਹੈ, ਪੂਰੇ ਦਾ ਪੂਰਾ ਪੈਸਾ ਹੜੱਪ ਕਰ ਜਾਣਾ ਬੁਰੀ ਗੱਲ ਹੈ।''
ਸਵਤੰਤਰ ਦੇਵ ਸਿੰਘ ਉੱਤਰ ਪ੍ਰਦੇਸ਼ ਵਿੱਚ ਜਲ ਸ਼ਕਤੀ ਅਤੇ ਹੜ੍ਹ ਕੰਟਰੋਲ ਵਿਭਾਗ ਸੰਭਾਲਦੇ ਹਨ। ਸਿੰਚਾਈ ਪ੍ਰਾਜੈਕਟਾਂ ਦਾ ਨਿਰੀਖਣ ਕਰਨ ਲਈ ਉਹ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 70 ਕਿਲੋਮੀਟਰ ਦੂਰ ਗਰੌਥਾ ਖੇਤਰ ਵਿੱਚ ਪਹੁੰਚੇ ਹੋਏ ਸਨ, ਜਿੱਥੇ ਉਨ੍ਹਾਂ ਨੇ ਨਹਿਰ ਵਿੱਚ ਗੰਦਗੀ ਨੂੰ ਲੈ ਕੇ ਇਤਰਾਜ਼ ਜ਼ਾਹਿਰ ਕੀਤਾ।
ਅਧਿਕਾਰੀ ਦੁਆਰਾ ਮਾਮਲੇ ਦੀ ਜਾਂਚ ਕਰਨ ਦੀ ਪੇਸ਼ਕਸ਼ ਤੇ ਉਨ੍ਹਾਂ ਕਿਹਾ, "ਤੁਸੀਂ ਕੀ ਜਾਂਚ ਕਰੋਗੇ? ਤੁਸੀਂ ਦੇਖੋ ਕਿ ਕਰੋੜਾਂ ਰੁਪਏ ਆਉਂਦੇ ਹਨ, ਪਰ ਨਹਿਰਾਂ ਦੀ ਸਫ਼ਾਈ ਨਹੀਂ ਹੁੰਦੀ।''
ਇਹ ਵੀ ਪੜ੍ਹੋ: