ਕੋਰੋਨਾਵਾਇਰਸ : ਭਾਰਤ ਵਿਚ ਮਹਾਮਾਰੀ ਦੌਰਾਨ ਮੌਤਾਂ ਦਾ ਅਸਲ ਅੰਕੜਾ 5.8 ਗੁਣਾ - ਰਿਪੋਰਟ - ਪ੍ਰੈੱਸ ਰਿਵੀਊ

ਤਸਵੀਰ ਸਰੋਤ, Getty Images
ਭਾਰਤ ਦੇ 11 ਸੂਬਿਆਂ ਤੇ ਕੇਂਦਰ ਸਾਸ਼ਿਤ ਰਾਜਾਂ ਵਿਚ ਕੋਵਿਡ ਮਾਹਮਾਰੀ ਦੌਰਾਨ ਮੌਤਾਂ ਦਾ ਅੰਕੜਾ ਅਧਿਕਾਰਤ ਅੰਕੜੇ ਤੋਂ 5.8 ਗੁਣਾ ਸੀ।
ਦਿ ਹਿੰਦੂ ਵੱਲੋਂ ਸਿਵਿਲ ਰਜਿਸਟ੍ਰੇਸ਼ਨ ਸਿਸਟਮ ਤੋਂ ਲਏ ਗਏ ਅੰਕੜੇ ਇਸ ਬਾਰੇ ਦੱਸ ਰਹੇ ਹਨ।
ਅਖ਼ਬਾਰ ਦੀ ਰਿਪੋਰਟ ਮੁਤਾਬਕ ਦੁਨੀਆਂ ਭਰ ਵਿਚ ਜਿੰਨ੍ਹਾਂ ਮੁਲਕਾਂ ਵਿਚ ਸਭ ਤੋਂ ਵੱਧ ਕੋਵਿਡ ਕਾਰਨ ਮੌਤਾਂ ਹੋਈਆਂ ਹਨ, ਉਨ੍ਹਾਂ ਵਿਚ ਅੰਡਰ ਕਾਊਂਟ ( ਘੱਟ ਗਿਣੀਆਂ ਮੌਤਾਂ) 5.8 ਗੁਣਾ ਦਾ ਅੰਕੜਾ ਸਭ ਤੋਂ ਵੱਧ ਹੈ।
ਇਸ ਤੋਂ ਇਲਾਵਾ ਭਾਰਤ ਵਿੱਚ ਰਜਿਸਟਰਡ ਮੌਤਾਂ ਲਗਭਗ 92 ਫੀਸਦੀ ਸਨ ਅਤੇ 2019 ਵਿੱਚ ਸਿਰਫ਼ 20.7 ਫੀਸਦੀ ਮੈਡੀਕਲ ਤੌਰ 'ਤੇ ਪ੍ਰਮਾਣਿਤ ਸਨ। ਇਸ ਲਈ ਘੱਟ ਗਿਣਤੀ ਇੱਕ ਮੋਟਾ ਜਿਹਾ ਅਨੁਮਾਨ ਹੈ।
ਰਿਪੋਰਟ ਵਿਚ ਉਨ੍ਹਾਂ ਮੁੱਖ ਸੂਬਿਆਂ ਦੀ ਲਿਸਟ ਛਾਪੀ ਗਈ ਹੈ, ਜਿਨ੍ਹਾਂ ਲਈ ਅਪ੍ਰੈਲ 2020 ਤੋਂ ਮਈ 2021 ਦੀ ਮਿਆਦ ਲਈ ਵਾਧੂ ਮੌਤਾਂ ਅਤੇ ਅੰਡਰਕਾਉਂਟ ਕਾਰਕ ਦੀ ਗਣਨਾ ਕੀਤੀ ਗਈ ਸੀ।
ਇਸ ਰਿਪੋਰਟ ਮੁਤਾਬਕ ਸਭ ਤੋਂ ਵੱਧ ਅਣਗਿਣਤੀਆਂ ਮੌਤਾਂ ਦੇ ਮਾਮਲੇ ਵਿਚ ਮੱਧ ਪ੍ਰਦੇਸ਼ (23.8 ਗੁਣਾ ) ਦੇ ਅੰਕੜੇ ਨਾਲ ਪਹਿਲੇ ਸਥਾਨ ਉੱਤੇ ਹੈ।
ਦੂਜੇ ਨੂੰਬਰ ਉੱਤੇ ਆਂਧਰਾ ਪ੍ਰਦੇਸ ਸੀ, ਜਿੱਥੇ ਇਹ ਗਿਣਤੀ 17.8 ਗੁਣਾ ਦੱਸੀ ਗਈ ਹੈ। ਇਸ ਤਰ੍ਹਾਂ ਤੀਜੇ ਨੰਬਰ ਉੱਤੇਪੱਛਮੀ ਬੰਗਾਲ ਹੈ , ਜਿੱਥੇ ਇਹ 11.10 ਗੁਣਾ ਦਾ ਅੰਕੜਾ ਰਿਪੋਰਟ ਕੀਤਾ ਗਿਆ।
ਰਿਪੋਰਟ ਮੁਤਾਬਕ ਪੰਜਾਬ ਵਿਚ ਇਹ ਅੰਕੜਾ 3.2 ਗੁਣਾ , ਦਿੱਲੀ ਵਿਚ 1.8 ਗੁਣਾ ਅਤੇ ਹਿਮਾਚਲ ਵਿਚ 1.90 ਗੁਣਾ ਹੈ।
ਇਹ ਵੀ ਪੜ੍ਹੋ:
ਕਿਸਾਨ ਜ਼ਾਬਤੇ ਵਾਲਾ ਫੁਰਮਾਨ ਨਹੀ - ਉਗਰਾਹਾਂ
ਲੰਘੇ ਦਿਨੀਂ ਚੰਡੀਗੜ੍ਹ ਵਿੱਚ ਬਲਬੀਰ ਸਿੰਘ ਰਾਜੇਵਾਲ ਅਤੇ ਹੋਰ ਕਿਸਾਨ ਆਗੂ ਅਤੇ ਜਥੇਬੰਦੀਆਂ ਨਾਲ ਸਿਆਸੀ ਪਾਰਟੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਫ਼ੈਸਲਾ ਲਿਆ ਗਿਆ ਸੀ ਕਿ ਜੇ ਪਾਰਟੀਆਂ ਕੋਈ ਚੋਣ ਪ੍ਰਚਾਰ ਕਰਦੀਆਂ ਹਨ ਤਾਂ ਇਹ ਪ੍ਰੋਗਰਾਮ ਕਿਸਾਨ ਅੰਦੋਲਨ ਵਿਰੋਧੀ ਮੰਨੇ ਜਾਣਗੇ।

ਤਸਵੀਰ ਸਰੋਤ, FB/BKU Ekta Ugrahan
ਉਧਰ ਇਸ ਫ਼ੈਸਲੇ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਇਹ ਫ਼ੈਸਲਾ ਸੰਯੁਕਤ ਮੋਰਚੇ ਦਾ ਨਹੀਂ ਹੈ।
ਨਿਊਜ਼ 24 ਨਾਲ ਗੱਲਬਾਤ ਕਰਦਿਆਂ ਉਗਰਾਹਾਂ ਨੇ ਕਿਹਾ ਕਿ, ''ਅਸੀਂ ਜਥੇਬੰਦੀ ਦੇ ਤੌਰ 'ਤੇ ਨਹੀਂ ਸਮਝਦੇ ਕਿ ਕਿਸੇ ਪਾਰਟੀ ਜਾਂ ਧਿਰ ਨੂੰ ਹੁਕਮ ਸੁਣਾਉਣ ਵਾਲੇ ਹੋਈਏ, ਅਸੀਂ ਸਿਰਫ਼ ਬੇਨਤੀ ਕਰ ਸਕਦੇ ਹਾਂ ਕਿ ਰੈਲੀਆਂ ਤੇ ਹੋਰ ਸਿਆਸੀ ਪ੍ਰੋਗਰਾਮਾਂ ਨਾਲ ਕਿਸਾਨ ਅੰਦੋਲਨ ਉੱਤੇ ਅਸਰ ਪੈਂਦਾ ਹੈ।''
ਉਨ੍ਹਾਂ ਕਿਹਾ, ''ਰਾਜਸੀ ਧਿਰਾਂ ਨਾਲ ਕੋਈ ਮੰਚ ਸਾਂਝਾ ਹੋਵੇ, ਇਸ ਤੋਂ ਅਸੀਂ ਗੁਰੇਜ਼ ਕੀਤਾ ਹੈ ਅਤੇ ਕਰਾਂਗੇ।''
ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਅੰਦਰ ਚੋਣ ਪ੍ਰਚਾਰ ਸੰਬੰਧੀ ਪੰਜਾਬ ਦੀਆਂ 32 ਕਿਸਾਨ ਯੂਨੀਅਨਾਂ ਦੇ "ਕਿਸਾਨ ਜ਼ਾਬਤੇ ਵਾਲਾ ਫੁਰਮਾਨ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਨਹੀ ਹੈ ਤੇ ਨਾ ਹੀ ਅਸੀਂ ਇਸ ਨਾਲ ਸਹਿਮਤ ਹਾਂ।''
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਜਪਾ ਦਾ ਵਿਰੋਧ ਜਾਰੀ ਰਹੇਗਾ ਅਤੇ ਇਸ ਪਾਰਟੀ ਦਾ ਪੰਜਾਬ ਵਿੱਚ ਵਿਰੋਧ ਜਾਰੀ ਰਹੇਗਾ, ਇਨ੍ਹਾਂ ਨੇ ਸਾਨੂੰ ਦਿੱਲੀ ਆਉਣ ਤੋਂ ਰੋਕਿਆ ਤੇ ਅਸੀਂ ਪਿੰਡਾਂ ਵਿੱਚ ਆਉਣ ਤੋਂ ਰੋਕਾਂਗੇ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੋਟਕਪੂਰਾ-ਬਹਿਬਲ ਗੋਲੀਕਾਂਡ ਜਾਂਚ ਕਿਉਂ ਨਹੀਂ ਹੋਵੇਗੀ ਪੂਰੀ?
ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਾਬਕਾ ਡੀਜੀਪੀ ਪੰਜਾਬ ਸੁਮੇਧ ਸਿੰਘ ਸੈਣੀ ਖ਼ਿਲਾਫ਼ ਵਿਧਾਨ ਸਭਾ ਚੋਣਾਂ ਤੱਕ ਪੜਤਾਲ ਅਤੇ ਗ੍ਰਿਫ਼ਤਾਰ ਕਰਨ ਉੱਪਰ ਰੋਕ ਲਗਾ ਦਿੱਤੀ ਹੈ।

ਤਸਵੀਰ ਸਰੋਤ, Getty Images
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸੈਣੀ ਦੀ ਗ੍ਰਿਫ਼ਤਾਰੀ ਉੱਤੇ ਰੋਕ ਲੱਗਣ ਮਗਰੋਂ ਇਹ ਸਪੱਸ਼ਟ ਹੋ ਗਿਆ ਹੈ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਪੜਤਾਲ ਮਿੱਥੇ ਸਮੇਂ ਵਿੱਚ ਪੂਰੀ ਨਹੀਂ ਹੋ ਸਕੇਗੀ।
ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਜੱਜ ਰਾਜਬੀਰ ਸ਼ੇਰਾਵਤ ਨੇ ਆਪਣੇ 9 ਅਪ੍ਰੈਲ 2021 ਦੇ ਇੱਕ ਫ਼ੈਸਲੇ ਵਿੱਚ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਸਨ ਕਿ ਕੋਟਕਪੂਰਾ ਗੋਲੀਕਾਂਡ ਦੀ ਪੜਤਾਲ 6 ਮਹੀਨਿਆਂ ਵਿੱਚ ਮੁਕੰਮਲ ਕਰਕੇ ਇਸ ਦੀ ਰਿਪੋਰਟ ਇਲਾਕਾ ਮੈਜਿਸਟਰੇਟ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤੀ ਜਾਵੇ।
6 ਨਵੰਬਰ, 2021 ਤੱਕ ਇਹ ਪੜਤਾਲ ਮੁਕੰਮਲ ਕਰਨੀ ਸੀ ਪਰ ਸੁਮੇਧ ਸੈਣੀ ਨੂੰ ਹਾਈ ਕੋਰਟ ਵੱਲੋਂ ਮਿਲੀ ਸੁਰੱਖਿਆ ਕਾਰਨ ਹੁਣ ਫਰਵਰੀ 2022 ਤੱਕ ਜਾਂਚ ਟੀਮ ਸਾਹਮਣੇ ਉਹ ਪੇਸ਼ ਨਹੀਂ ਹੋਣਗੇ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












