ਨਰਿੰਦਰ ਮੋਦੀ ਦਾ ਮੰਦਰ, ਚਾਰ ਦਿਨਾਂ ਅੰਦਰ ਹੀ ਹਟਾਇਆ ਗਿਆ - ਜਾਣੋ ਕਿਉਂ

- ਲੇਖਕ, ਰਾਹੁਲ ਗਾਇਕਵਾੜ
- ਰੋਲ, ਬੀਬੀਸੀ ਮਰਾਠੀ
ਭਾਰਤੀ ਜਨਤਾ ਪਾਰਟੀ ਦੇ ਕਾਰਕੁੰਨ ਮਯੂਰ ਮੁੰਡੇ ਨੇ ਮਹਾਰਾਸ਼ਟਰ ਦੇ ਪੁਣੇ ਸ਼ਹਿਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਮੰਦਰ ਬਣਵਾਇਆ ਸੀ ਜਿਸ ਦਾ ਉਦਘਾਟਨ 15 ਅਗਸਤ, ਆਜ਼ਾਦੀ ਦਿਵਸ ਦੇ ਮੌਕੇ 'ਤੇ ਕੀਤਾ ਗਿਆ ਸੀ।
ਇਸ ਬਾਰੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਨਾਰਾਜ਼ਗੀ ਜ਼ਾਹਰ ਕਰਨ ਤੋਂ ਬਾਅਦ, ਬੁੱਧਵਾਰ ਰਾਤ ਨੂੰ ਇਸ ਮੰਦਰ ਨੂੰ ਹਟਾ ਦਿੱਤਾ ਗਿਆ।
ਮਯੂਰ ਮੁੰਡੇ ਪਿਛਲੇ 20 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੇ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਦੁਆਰਾ ਕੀਤੇ ਗਏ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਸ਼ਹਿਰ ਦੇ ਔਂਧ ਇਲਾਕੇ ਵਿੱਚ ਪ੍ਰਧਾਨ ਮੰਤਰੀ ਦਾ ਇਹ ਮੰਦਰ ਬਣਵਾਇਆ ਸੀ।
ਇਸ ਮੰਦਰ ਵਿੱਚ ਸੰਗਮਰਮਰ ਦੀ ਬਣੀ ਮੋਦੀ ਦੀ ਮੂਰਤੀ ਵੀ ਲਗਾਈ ਗਈ ਸੀ, ਜੋ ਕਿ ਵਿਸ਼ੇਸ਼ ਤੌਰ 'ਤੇ ਜੈਪੁਰ ਤੋਂ ਬਣਵਾਈ ਗਈ ਸੀ ਅਤੇ ਇਸ ਦੀ ਕੀਮਤ 1 ਲੱਖ 60 ਹਜ਼ਾਰ ਰੁਪਏ ਸੀ। ਮੰਦਰ ਵਿੱਚ ਇਸ ਮੂਰਤੀ ਦੇ ਨਾਲ ਹੀ ਇੱਕ ਬੋਰਡ ਵੀ ਲਗਾਇਆ ਗਿਆ ਸੀ ਜਿਸ ਉੱਤੇ ਮੋਦੀ ਬਾਰੇ ਇੱਕ ਕਵਿਤਾ ਲਿਖੀ ਗਈ ਸੀ।
ਉਨ੍ਹਾਂ ਨੇ ਇਹ ਦਾਅਵਾ ਕੀਤਾ ਸੀ ਕਿ ਇਹ ਭਾਰਤ ਵਿੱਚ ਮੋਦੀ ਦਾ ਸਭ ਤੋਂ ਪਹਿਲਾ ਮੰਦਰ ਸੀ। ਇਹ ਮੰਦਰ ਸੋਸ਼ਲ ਮੀਡੀਆ 'ਤੇ ਵੀ ਬਹੁਤ ਵਾਇਰਲ ਹੋਇਆ ਸੀ।
ਮੋਦੀ ਦਾ ਮੰਦਰ ਬਣਾਉਣ ਲਈ ਮੁੰਡੇ ਦੀ ਕਾਫੀ ਆਲੋਚਨਾ ਵੀ ਹੋਈ ਸੀ।
ਇਹ ਵੀ ਪੜ੍ਹੋ:
ਪਰ ਮੋਦੀ ਦਾ ਇਹ ਮੰਦਰ ਕਿਉਂ ਬਣਵਾਇਆ ਗਿਆ?
ਬੀਬੀਸੀ ਮਰਾਠੀ ਨੇ ਮਯੂਰ ਮੁੰਡੇ ਦੁਆਰਾ ਬਣਵਾਏ ਗਏ ਇਸ ਮੰਦਰ ਦੇ ਨਿਰਮਾਣ ਦੇ ਪਿੱਛੇ ਦੇ ਕਾਰਨ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।
ਉਸ ਸਮੇਂ ਬੋਲਦੇ ਹੋਏ, ਮੁੰਡੇ ਨੇ ਕਿਹਾ ਸੀ, "ਸ਼੍ਰੀ ਮੋਦੀ ਦੁਆਰਾ ਕੀਤੇ ਗਏ ਵਿਕਾਸ ਕਾਰਜਾਂ ਨੂੰ ਵੇਖਦੇ ਹੋਏ ਮੈਂ ਸੋਚਿਆ ਕਿ ਉਹ ਯੁੱਗ ਪੁਰਸ਼ ਹਨ। ਉਨ੍ਹਾਂ ਨੇ ਬਹੁਤ ਸਾਰੇ ਵਿਵਾਦ ਖ਼ਤਮ ਕੀਤੇ ਅਤੇ ਨਿਆਂ ਦਿੱਤਾ। ਅਜਿਹਾ ਆਦਮੀ ਫਿਰ ਕਦੇ ਨਹੀਂ ਹੋਵੇਗਾ।''

''ਅਸੀਂ ਅਜਿਹੀਆਂ ਸ਼ਖਸੀਅਤਾਂ ਨੂੰ ਕੇਵਲ ਟੀਵੀ 'ਤੇ ਵੇਖਦੇ ਹਾਂ। ਮੈਂ ਉਨ੍ਹਾਂ ਦੀ ਮੂਰਤੀ ਅਤੇ ਮੰਦਰ ਦਾ ਨਿਰਮਾਣ ਕਰਵਾਇਆ ਤਾਂ ਜੋ ਇਲਾਕੇ ਦੇ ਬਾਕੀ ਲੋਕ ਵੀ ਇਹ ਅਨੁਭਵ ਕਰ ਸਕਣ। ਪ੍ਰਧਾਨ ਮੰਤਰੀ ਮੋਦੀ ਬਾਰੇ ਇੱਕ ਕਵਿਤਾ ਵੀ ਲਿਖੀ ਗਈ ਹੈ। ਲੋਕ ਇੱਥੇ ਆ ਰਹੇ ਹਨ ਅਤੇ ਸੈਲਫੀਆਂ ਖਿੱਚ ਰਹੇ ਹਨ।''
''ਮੇਰੀ ਸ਼ਰਧਾ ਪ੍ਰਧਾਨ ਮੰਤਰੀ ਮੋਦੀ ਲਈ ਹੈ ਅਤੇ ਇਸੇ ਕਾਰਨ ਮੰਦਰ ਦੇ ਉਦਘਾਟਨ ਸਮਾਰੋਹ ਵਿੱਚ ਕਿਸੇ ਵੀ ਹੋਰ ਭਾਜਪਾ ਆਗੂ ਨੂੰ ਨਹੀਂ ਬੁਲਾਇਆ ਗਿਆ ਸੀ।"
ਮੁੰਡੇ ਨੇ ਇਹ ਵੀ ਸਪਸ਼ਟ ਕੀਤਾ ਸੀ ਕਿ ਉਨ੍ਹਾਂ ਨੇ ਇਹ ਮੰਦਰ, ਭਾਜਪਾ ਵਿੱਚ ਕਿਸੇ ਅਹੁਦੇ ਜਾਂ ਨਿਯੁਕਤੀ ਲਈ ਨਹੀਂ ਬਣਵਾਇਆ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਪੁੱਛਗਿੱਛ
ਪ੍ਰਧਾਨ ਮੰਤਰੀ ਦਫ਼ਤਰ ਦੁਆਰਾ ਮੰਦਰ ਦੇ ਨਿਰਮਾਣ ਬਾਰੇ ਪੁੱਛਗਿੱਛ ਕੀਤੀ ਗਈ ਸੀ। ਇਸ ਦੇ ਨਾਲ ਹੀ ਭਾਜਪਾ ਦੇ ਸੀਨੀਅਰ ਨੇਤਾਵਾਂ ਨੇ ਵੀ ਇਸ ਮੁੱਦੇ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ।
ਬੀਬੀਸੀ ਮਰਾਠੀ ਨੇ ਬੁੱਧਵਾਰ ਨੂੰ ਭਾਜਪਾ ਦੇ ਪੁਣੇ ਸ਼ਹਿਰ ਦੇ ਪ੍ਰਧਾਨ ਜਗਦੀਸ਼ ਮੂਲਿਕ ਨੂੰ ਇਸ ਮੰਦਰ ਵਿੱਚ ਪਾਰਟੀ ਦੀ ਭੂਮਿਕਾ ਬਾਰੇ ਪੁੱਛਿਆ ਸੀ। ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।

ਦੂਜੇ ਪਾਸੇ, ਪੁਣੇ ਦੇ ਮੇਅਰ ਮੁਰਲੀਧਰ ਮੋਹੋਲ ਨੇ ਵੀ ਇਸ ਮੁੱਦੇ 'ਤੇ ਬੋਲਣ ਤੋਂ ਇਨਕਾਰ ਕਰ ਦਿੱਤਾ।
ਭਾਜਪਾ ਦੇ ਸੀਨੀਅਰ ਨੇਤਾਵਾਂ ਨੇ ਮੁੰਡੇ ਨੂੰ ਮੂਰਤੀ ਹਟਾਉਣ ਦੇ ਨਿਰਦੇਸ਼ ਦਿੱਤੇ ਸਨ ਜਿਸ ਨੂੰ ਮੰਨਦੇ ਹੋਏ, ਮੁੰਡੇ ਨੇ ਮੰਦਰ ਵਿੱਚੋਂ ਮੋਦੀ ਦੀ ਮੂਰਤੀ ਹਟਾ ਦਿੱਤੀ ਹੈ ਅਤੇ ਮੰਦਰ ਨੂੰ ਤਰਪਾਲ ਨਾਲ ਢੱਕ ਦਿੱਤਾ ਗਿਆ ਹੈ।
ਮੂਰਤੀ ਹਟਾਉਣ ਬਾਰੇ ਗੱਲਬਾਤ ਕਰਨ ਲਈ, ਬੀਬੀਸੀ ਮਰਾਠੀ ਨੇ ਮਯੂਰ ਮੁੰਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਪਰ ਮੁੰਡੇ ਦਾ ਫੋਨ ਬੰਦ ਹੋਣ ਕਾਰਨ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












