ਕੋਰੋਨਾ ਵੈਕਸੀਨ ਲਵਾਉਣ ਮਗਰੋਂ ਸਰੀਰ ਨਾਲ ਚਿਪਕ ਰਹੇ ਭਾਂਡੇ ਤੇ ਸਿੱਕੇ, ਇੱਕ ਸ਼ਖ਼ਸ ਦਾ ਦਾਅਵਾ - 5 ਅਹਿਮ ਖ਼ਬਰਾਂ

ਨਾਸ਼ਿਕ ਦੇ ਰਹਿਣ ਵਾਲੇ ਅਰਵਿੰਦ ਸੋਨਾਰ ਦਾਅਵਾ ਕਰ ਰਹੇ ਹਨ ਕਿ ਕੋਵੀਸ਼ੀਲਡ ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਤੋਂ ਬਾਅਦ ਸਟੀਲ ਦੇ ਭਾਂਡੇ ਤੇ ਸਿੱਕੇ ਉਨ੍ਹਾਂ ਦੇ ਸਰੀਰ ਨਾਲ ਚਿਪਕ ਰਹੇ ਹਨ।
ਸੋਨਾਰ ਨੇ ਆਪਣੀ ਪਹਿਲੀ ਡੋਜ਼ 9 ਮਾਰਚ ਨੂੰ ਲਈ ਸੀ ਤੇ ਦੂਜੀ 2 ਜੂਨ ਨੂੰ। ਪਰ ਡਾਕਟਰ ਇਸ ਸਭ ਨਾਲ ਸਹਿਮਤ ਨਹੀਂ ਸੀ ਤੇ ਉਹ ਇਸ 'ਤੇ ਜਾਂਚ ਵੀ ਕਰਵਾ ਰਹੇ ਹਨ।
ਦੁਨੀਆਂ ਭਰ ਵਿੱਚ ਕਈ ਲੋਕ ਇਸੇ ਤਰ੍ਹਾਂ ਦੇ ਵੀਡੀਓਜ਼ ਪਾ ਕੇ ਵੈਕਸੀਨ ਲਵਾਉਣ ਤੋਂ ਬਾਅਦ ਮੈਗਨੈਟਿਕ ਗੁਣ ਆਉਣ ਦਾ ਦਾਅਵਾ ਕਰ ਰਹੇ ਹਨ, ਹਾਲਾਂਕਿ ਮਾਹਰ ਇਸ ਦਾਅਵੇ ਨੂੰ ਬੇਬੁਨਿਆਦ ਦੱਸ ਰਹੇ ਹਨ।
ਵੀਡੀਓ ਸਟੋਰੀ ਦੇਖਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਭਾਜਪਾ ਪੰਜਾਬ 'ਚ 117 ਸੀਟਾਂ'ਤੇਚੋਣ ਲੜੇਗੀ- ਅਹਿਮ ਖ਼ਬਰਾਂ

ਤਸਵੀਰ ਸਰੋਤ, DUSHYANT GAUTAM/FB
ਪੰਜਾਬ ਵਿੱਚ ਭਾਜਪਾ ਦੇ ਇੰਚਾਰਜ ਦੁਸ਼ਯੰਤ ਗੌਤਮ ਨੇ ਕਿਹਾ ਹੈ ਕਿ ਭਾਜਪਾ ਪੰਜਾਬ ਵਿੱਚ 117 ਸੀਟਾਂ ਉੱਤੇ ਚੋਣ ਲੜੇਗੀ। ਉਨ੍ਹਾਂ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਹੈ ਕਿ ਪੰਜਾਬ ਵਿੱਚ ਭਾਜਪਾ ਸਰਕਾਰ ਬਣਾਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਵੱਡੇ ਆਗੂ ਪੰਜਾਬ ਵਿੱਚ ਆ ਕੇ ਚੋਣ ਪ੍ਰਚਾਰ ਕਰਨਗੇ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਇਸ ਵੇਲੇ ਭਾਜਪਾ ਦੇ ਆਗੂਆਂ ਦਾ ਕਾਫੀ ਵਿਰੋਧ ਹੋ ਰਿਹਾ ਹੈ ਜਿਸ ਕਾਰਨ ਉਹ ਉਨ੍ਹਾਂ ਨੂੰ ਆਪਣੇ ਪਾਰਟੀ ਦੇ ਕੰਮਾਂ ਨੂੰ ਪੂਰਾ ਕਰਨਾ ਵੀ ਔਖਾ ਹੋ ਰਿਹਾ ਹੈ।
ਇਹ ਅਤੇ ਸ਼ੁੱਕਰਵਾਰ ਦੀਆਂ ਹੋਰ ਅਹਿਮ ਖ਼ਬਰਾਂ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
10 ਸਾਲ ਤੱਕ ਘਰ ਵਿੱਚ ਬੰਦ ਰਹਿਣ ਵਾਲੀ ਕੁੜੀ

ਤਸਵੀਰ ਸਰੋਤ, Reuters
ਕੇਰਲ ਵਿੱਚ ਇੱਕ ਕੁੜੀ ਦਸ ਸਾਲ ਤੱਕ ਇੱਟਾਂ ਅਤੇ ਟਾਈਲਾਂ ਦੇ ਬਣੇ ਮਕਾਨ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਬੰਦ ਰਹੀ।
ਇਹ ਘਟਨਾ ਕੇਰਲ ਦੇ ਪਾਲਕਕਾੜ ਜ਼ਿਲ੍ਹੇ ਦੇ ਇੱਕ ਪਿੰਡ ਦੀ ਹੈ। ਉਸ ਕੁੜੀ ਨੂੰ ਨਾ ਕੋਈ ਸਜ਼ਾ ਦਿੱਤੀ ਗਈ ਸੀ ਅਤੇ ਨਾ ਹੀ ਉਸ ਨੂੰ ਸਤਾਇਆ ਜਾ ਰਿਹਾ ਸੀ। ਸੁਣਨ ਵਿੱਚ ਥੋੜ੍ਹਾ ਅਜੀਬ ਲੱਗਦਾ ਹੈ ਕਿ ਕੋਈ ਮਨੁੱਖ ਇੱਕ ਕਮਰੇ ਵਿੱਚ ਸਾਲਾਂ ਤਕ ਬੰਦ ਰਹੇ ਅਤੇ ਫੇਰ ਵੀ ਉਹ ਖ਼ੁਸ਼ ਹੋਵੇ?
ਕਿਸੇ ਵੀ ਤਰ੍ਹਾਂ ਦੀਆਂ ਅਟਕਲਾਂ ਲਗਾਉਣ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਕਿ ਉਹ ਕੁੜੀ ਪਾਗਲ ਨਹੀਂ ਸੀ। ਹਾਂ, ਇੱਕ ਇਨਸਾਨ ਦੇ ਪਿਆਰ ਵਿੱਚ ਜ਼ਰੂਰ ਪਾਗਲ ਸੀ।
ਇਸ ਪ੍ਰੇਮ ਕਹਾਣੀ ਤੋਂ ਪਰਦਾ ਉਸ ਵੇਲੇ ਹਟਿਆ ਜਦੋਂ ਰਹਿਮਾਨ ਦੇ ਭਰਾ ਨੇ ਨਾਲ ਦੇ ਪਿੰਡ ਵਿੱਚ ਉਸ ਨੂੰ ਇੱਕ ਗੱਡੀ ਵਿੱਚ ਦੇਖਿਆ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਮੁਕੁਲ ਰੌਏ: ਜੋ ਭਾਜਪਾ ਨੂੰ ਛੱਡ ਕੇ TMC 'ਚ ਵਾਪਸ ਆਏ

ਤਸਵੀਰ ਸਰੋਤ, Ani
ਭਾਜਪਾ ਦੇ ਕੌਮੀ ਉਪ ਪ੍ਰਧਾਨ ਮੁਕੁਲ ਰੌਏ ਅਤੇ ਉਨ੍ਹਾਂ ਦੇ ਪੁੱਤਰ ਸੁਭਰਾਂਸ਼ੂ ਰੌਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੌਜੂਦਗੀ ਵਿੱਚ ਟੀਐੱਮਸੀ ਵਿੱਚ ਸ਼ਾਮਿਲ ਹੋ ਗਏ।
ਮੁਕੁਲ ਰੌਏ ਦੀ ਵਾਪਸੀ ਦਾ ਐਲਾਨ ਕੋਲਕਾਤਾ ਵਿੱਚ ਤ੍ਰਿਣਮੂਲ ਕਾਂਗਰਸ ਦੇ ਮੁੱਖ ਦਫ਼ਤਰ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ, ਉਨ੍ਹਾਂ ਦੇ ਭਤੀਜੇ ਅਤੇ ਪਾਰਟੀ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਸਣੇ ਪਾਰਟੀ ਦੇ ਕਈ ਵੱਡੇ ਨੇਤਾਵਾਂ ਦੀ ਮੌਜੂਦਗੀ ਵਿੱਚ ਹੋਇਆ।
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੁਕੁਲ ਰੌਏ ਨੂੰ ਪਾਰਟੀ ਦਾ ਪੁਰਾਣਾ ਮੈਂਬਰ ਦੱਸਦਿਆਂ ਕਿਹਾ, "ਘਰ ਦਾ ਮੁੰਡਾ, ਘਰ ਆਇਆ।"
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕੋਰੋਨਾ ਵੈਕਸੀਨ ਦੇ ਅਸਰ ਬਾਰੇ ਅਫ਼ਵਾਹਾਂ ਤੇ ਸੱਚਾਈ

ਤਸਵੀਰ ਸਰੋਤ, Getty Images
ਕੋਵਿਡ ਦੀ ਲਾਗ ਤੋਂ ਬਚਾਅ ਲਈ ਕੋਵਿਡ ਵੈਕਸੀਨ ਨੂੰ ਸਭ ਤੋਂ ਖਾਸ ਮੰਨਿਆ ਜਾ ਰਿਹਾ ਹੈ। ਇਸ ਮਹਾਮਾਰੀ ਤੋਂ ਖੁਦ ਨੂੰ ਬਚਾਉਣ ਲਈ ਵੈਕਸੀਨ ਦੀਆਂ ਦੋ ਖੁਰਾਕਾਂ ਲੈਣੀਆਂ ਜ਼ਰੂਰੀ ਹਨ। ਦੋਵਾਂ ਖੁਰਾਕਾਂ ਵਿਚਲੇ ਗੈਪ ਨੂੰ ਹਾਲ 'ਚ ਹੀ ਵਧਾਇਆ ਵੀ ਗਿਆ ਹੈ।
ਹੁਣ ਤੱਕ ਭਾਰਤ 'ਚ 22 ਕਰੋੜ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਅਜੇ ਵੀ ਇਸ ਸਬੰਧੀ ਲੋਕਾਂ ਦੇ ਮਨਾਂ 'ਚ ਕਈ ਭਰਮ ਹਨ।
ਅਜਿਹੇ 'ਚ ਅਸੀਂ ਦਿੱਲੀ ਐਨਸੀਆਰ ਦੇ ਮੇਦਾਂਤਾ ਹਸਪਤਾਲ ਦੇ ਸੀਨੀਅਰ ਵਾਇਰੋਲੌਜਿਸਟ ਡਾਕਟਰ ਯਤਿਨ ਮੇਹਤਾ ਅਤੇ ਪੀਪਲਜ਼ ਹੈਲਥ ਸੰਗਠਨ ਦੇ ਸਕੱਤਰ ਸੀਨੀਅਰ ਵਾਇਰੋਲੌਜਿਸਟ ਈਸ਼ਵਰ ਗਿਲਾਡਾ ਨਾਲ ਗੱਲਬਾਤ ਕੀਤੀ ਅਤੇ ਇੰਨ੍ਹਾਂ ਗਲਤ ਧਾਰਨਾਵਾਂ ਦੇ ਕਾਰਨ ਅਤੇ ਜਵਾਬ ਲੱਭਣ ਦਾ ਯਤਨ ਕੀਤਾ ਹੈ।
ਪੂਰੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












