ਸਰੀਰ 'ਤੇ ਭਾਂਡੇ ਅਤੇ ਸਿੱਕੇ ਚਿਪਕ ਰਹੇ ਦਾਅਵੇ ਦੀ ਪੜਤਾਲ

ਵੀਡੀਓ ਕੈਪਸ਼ਨ, ਸਰੀਰ 'ਤੇ ਭਾਂਡੇ ਅਤੇ ਸਿੱਕੇ ਚਿਪਕ ਰਹੇ ਦਾਅਵੇ ਦੀ ਪੜਤਾਲ

ਨਾਸ਼ਿਕ ਦੇ ਰਹਿਣ ਵਾਲੇ ਅਰਵਿੰਦ ਸੋਨਾਰ ਦਾਅਵਾ ਕਰ ਰਹੇ ਹਨ ਕਿ ਕੋਵੀਸ਼ੀਲਡ ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਤੋਂ ਬਾਅਦ ਸਟੀਲ ਦੇ ਭਾਂਡੇ ਤੇ ਸਿੱਕੇ ਉਨ੍ਹਾਂ ਦੇ ਸਰੀਰ ਨਾਲ ਚਿਪਕ ਰਹੇ ਹਨ।

ਸੋਨਾਰ ਨੇ ਆਪਣੀ ਪਹਿਲੀ ਡੋਜ਼ 9 ਮਾਰਚ ਨੂੰ ਲਈ ਸੀ ਤੇ ਦੂਜੀ 2 ਜੂਨ ਨੂੰ। ਪਰ ਡਾਕਟਰ ਇਸ ਸਭ ਨਾਲ ਸਹਿਮਤ ਨਹੀਂ ਸੀ ਤੇ ਉਹ ਇਸ ’ਤੇ ਜਾਂਚ ਵੀ ਕਰਵਾ ਰਹੇ ਹਨ। ਦੁਨੀਆਂ ਭਰ ਵਿੱਚ ਕਈ ਲੋਕ ਇਸੇ ਤਰ੍ਹਾਂ ਦੇ ਵੀਡੀਓਜ਼ ਪਾ ਕੇ ਵੈਕਸੀਨ ਲਵਾਉਣ ਤੋਂ ਬਾਅਦ ਮੈਗਨੈਟਿਕ ਗੁਣ ਆਉਣ ਦਾ ਦਾਅਵਾ ਕਰ ਰਹੇ ਹਨ, ਹਾਲਾਂਕਿ ਮਾਹਰ ਇਸ ਦਾਅਵੇ ਨੂੰ ਗ਼ਲਤ ਠਹਿਰਾ ਰਹੇ ਹਨ।

ਰਿਪੋਰਟ- ਗੁਲਸ਼ਨ ਕੁਮਾਰ ਵੈਂਕਰ, ਕੈਮਰਾ- ਪ੍ਰਵੀਨ ਠਾਕਰੇ, ਐਡਿਟ- ਨਿਲੇਸ਼ ਭੋਸਲੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)