You’re viewing a text-only version of this website that uses less data. View the main version of the website including all images and videos.
ਗੁਰਨਾਮ ਸਿੰਘ ਚਢੂਨੀ ਵੱਲੋਂ ਪੰਜਾਬ 'ਚ ਜਥੇਬੰਦੀ ਦੇ ਐਲਾਨ 'ਤੇ ਕੀ ਬੋਲੇ ਬਲਬੀਰ ਸਿੰਘ ਰਾਜੇਵਾਲ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਕਿਸਾਨ ਯੂਨੀਅਨ ਚਢੂਨੀ ਨੇ ਪੰਜਾਬ ਇਕਾਈ ਦਾ ਗਠਨ ਕਰ ਦਿੱਤਾ ਹੈ। ਹੁਣ ਤੱਕ ਇਹ ਸੰਗਠਨ ਹਰਿਆਣਾ ਤੱਕ ਹੀ ਆਪਣੀ ਗਤੀਵਿਧੀਆਂ ਤੱਕ ਸੀਮਤ ਸੀ ਪਰ ਹੁਣ ਇਸ ਨੇ ਪੰਜਾਬ ਵਿਚ ਵੀ ਆਪਣੇ ਆਪ ਨੂੰ ਸਰਗਰਮ ਕਰਨ ਦਾ ਐਲਾਨ ਕਰ ਦਿੱਤਾ ਹੈ।
ਇਸ ਗੱਲ ਦਾ ਐਲਾਨ ਯੂਨੀਅਨ ਦੇ ਹਰਿਆਣਾ ਇਕਾਈ ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਬੁੱਧਵਾਰ ਨੂੰ ਪੰਜਾਬ ਵਿਚ ਖ਼ੁਦ ਆ ਕੇ ਕੀਤਾ।
ਚਢੂਨੀ ਕਿਸਾਨ ਅੰਦੋਲਨ 'ਚ ਇੱਕ ਦਮ ਉੱਭਰ ਕੇ ਸਾਹਮਣੇ ਆਏ ਤੇ ਕਿਸਾਨ ਅੰਦੋਲਨ ਦੇ ਪੰਜਾਬ ਤੋਂ ਹਰਿਆਣਾ ਹੁੰਦੇ ਹੋਏ ਦਿੱਲੀ ਤੱਕ ਪਹੁੰਚਾਉਣ 'ਚ ਉਨ੍ਹਾਂ ਦਾ ਅਹਿਮ ਯੋਗਦਾਨ ਹੈ।
ਇਹ ਵੀ ਪੜ੍ਹੋ-
ਕੌਣ ਹੋਵੇਗਾ ਪੰਜਾਬ ਵਿਚ ਯੂਨੀਅਨ ਦਾ ਪ੍ਰਧਾਨ
ਗੁਰਨਾਮ ਸਿੰਘ ਚਢੂਨੀ ਮੁਤਾਬਕ ਉਨ੍ਹਾਂ ਦਾ ਸੰਗਠਨ ਪੰਜਾਬ ਵਿਚ ਹੁਣ ਤੋਂ ਵਿਸਥਾਰ ਕਰੇਗਾ।
ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਸੰਗਠਨ ਦਾ ਪ੍ਰਧਾਨ ਗੁਰਮੀਤ ਸਿੰਘ ਨੂੰ ਬਣਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਸੰਗਠਨ ਦੇ ਪੰਜਾਬ ਵਿਚ ਵਿਸਥਾਰ ਸਬੰਧੀ ਅਧਿਕਾਰ ਦਿੱਤੇ ਗਏ ਹਨ।
ਫਤਹਿਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਨਾਮ ਸਿੰਘ ਚਢੂਨੀ ਨੇ ਆਖਿਆ ਕਿ ਉਨ੍ਹਾਂ ਦੇ ਸੰਗਠਨ ਦਾ ਰਾਜਨੀਤਿਕ ਹਿੱਤਾਂ ਦੀ ਥਾਂ ਸਿਰਫ਼ ਕਿਸਾਨੀ ਮੁੱਦਿਆਂ ਉੱਤੇ ਹੀ ਕੇਂਦਰਿਤ ਰਹੇਗਾ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਗੁਰਨਾਮ ਸਿੰਘ ਚਢੂਨੀ ਨੇ ਆਖਿਆ ਕਿ ਅਸਲ ਵਿਚ ਮਾਝਾ, ਮਾਲਵਾ ਅਤੇ ਦੁਆਬਾ ਕਿਸਾਨ ਸੰਗਠਨ ਸੀ, ਜਿਸ ਨੇ ਆਪਣੇ ਆਪ ਨੂੰ ਉਨ੍ਹਾਂ ਦੇ ਸੰਗਠਨ ਵਿਚ ਸ਼ਾਮਲ ਕਰ ਲਿਆ ਹੈ ਅਤੇ ਇਹ ਹੁਣ ਬੀਕੇਯੂ ਚਢੂਨੀ ਦੇ ਲਈ ਪੰਜਾਬ ਵਿਚ ਕੰਮ ਕਰਨਗੇ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸੰਗਠਨ ਪੰਜਾਬ ਵਿਚ ਕਿਸਾਨੀ ਮੁੱਦਿਆਂ ਨੂੰ ਜ਼ੋਰ-ਸ਼ੋਰ ਨਾਲ ਚੁੱਕੇਗਾ।
ਦਰਅਸਲ ਇਸ ਸਮੇਂ ਪੰਜਾਬ ਅਤੇ ਦਿੱਲੀ ਵਿਚ ਜੋ ਕਿਸਾਨ ਅੰਦੋਲਨ ਚੱਲ ਰਿਹਾ ਉਸ ਪੰਜਾਬ ਦੀਆਂ 31 ਕਿਸਾਨ ਯੂਨੀਅਨ ਸ਼ਾਮਲ ਹਨ, ਇਸ ਤੋਂ ਇਲਾਵਾ ਹਰਿਆਣਾ, ਯੂਪੀ ਦੇ ਕਿਸਾਨ ਸੰਗਠਨ ਵੱਖਰੇ ਤੌਰ ਉੱਤੇ ਅੰਦੋਲਨ ਕਰ ਰਹੇ ਹਨ।
ਇਨ੍ਹਾਂ ਸਾਰੇ ਸੰਗਠਨਾਂ ਦਾ ਸੰਯੁਕਤ ਕਿਸਾਨ ਮੋਰਚਾ ਬਣਾਇਆ ਗਿਆ ਹੈ ਅਤੇ ਉਸ ਦੇ ਨਿਰਦੇਸ਼ਾਂ ਉੱਤੇ ਹੀ ਅੰਦੋਲਨ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ।
ਬਲਬੀਰ ਸਿੰਘ ਰਾਜੇਵਾਲ ਕੀ ਬੋਲੇ
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਇਸ ਮੁੱਦੇ ਉੱਤੇ ਆਖਿਆ ਹੈ ਕਿ ਸਾਰੇ ਜਥੇਬੰਦੀਆਂ ਇੱਕਜੁੱਟ ਹਨ ਅਤੇ ਅੰਦੋਲਨ ਇੱਕ ਵੱਡਾ ਪਰਿਵਾਰ ਹੈ ਅਤੇ ਜਿਸ ਘਰ ਵਿਚ ਇੱਕ ਤੋਂ ਜ਼ਿਆਦਾ ਮੈਂਬਰ ਹੋਣ ਉੱਥੇ ਭਾਂਡੇ ਖੜਕਦੇ ਹੁੰਦੇ ਹਨ ਪਰ ਜੇਕਰ ਉਦੇਸ਼ ਦੀ ਗੱਲ ਕਰੀਏ ਤਾਂ ਸਭ ਦਾ ਇੱਕ ਹੀ ਹੈ ਉਹ ਹੈ ਖੇਤੀ ਕਾਨੂੰਨ ਰੱਦ ਕਰਵਾਉਣੇ।
ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੇ ਅਹਿਮ ਆਗੂ ਡਾਕਟਰ ਦਰਸ਼ਨ ਪਾਲ ਨੇ ਆਖਿਆ ਹੈ ਕਿ ਗੁਰਨਾਮ ਸਿੰਘ ਚਢੂਨੀ ਨੂੰ ਆਪਣੇ ਸੰਗਠਨ ਦਾ ਵਿਸਥਾਰ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਜੇਕਰ ਉਹ ਪੰਜਾਬ ਵਿਚ ਆਏ ਹਨ ਤਾਂ ਅਸੀਂ ਉਨ੍ਹਾਂ ਨੂੰ ਜੀ ਆਇਆ ਕਹਿੰਦੇ ਹਾਂ।
ਉਨ੍ਹਾਂ ਆਖਿਆ ਕਿ ਜਿਸ ਤਰੀਕੇ ਨਾਲ ਗੁਰਨਾਮ ਸਿੰਘ ਚਢੂਨੀ ਦੇ ਸੰਗਠਨ ਦਾ ਅੰਦੋਲਨ ਦੌਰਾਨ ਕੰਮ ਕੀਤਾ ਹੈ, ਉਸ ਨਾਲ ਉਨ੍ਹਾਂ ਦਾ ਸੰਗਠਨ ਦੇਸ਼ ਵਿਆਪੀ ਬਣ ਗਿਆ ਹੈ ਅਤੇ ਇਸ ਨਾਲ ਕਿਸਾਨ ਅੰਦੋਲਨ ਹੋਰ ਮਜ਼ਬੂਤ ਹੋਵੇਗਾ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਕੌਣ ਹਨ ਗੁਰਨਾਮ ਸਿੰਘ ਚਢੂਨੀ
ਗੁਰਨਾਮ ਸਿੰਘ ਚਢੂਨੀ ਦਾ ਸੰਗਠਨ ਤਕਰੀਬਨ ਦੋ ਦਹਾਕਿਆਂ ਤੋਂ ਕਿਸਾਨੀ ਹਿੱਤਾਂ ਦੇ ਲਈ ਸਰਗਰਮ ਹੈ।
ਉਹ ਜੀਟੀ ਰੋਡ 'ਤੇ ਪੈਂਦੇ ਉੱਤਰੀ ਜ਼ਿਲ੍ਹਿਆਂ ਕੁਰੂਕਸ਼ੇਤਰ, ਯਮੁਨਾਨਗਰ, ਕੈਥਲ ਅਤੇ ਅੰਬਾਲਾ, ਜਿਨ੍ਹਾਂ ਨੂੰ ਸੂਬੇ ਦੀ ਝੋਨਾ ਬੈਲਟ ਵਜੋਂ ਜਾਣਿਆ ਜਾਂਦਾ ਹੈ, ਵਿੱਚ ਕਾਫੀ ਸਰਗਰਮ ਹਨ।
ਉਨ੍ਹਾਂ ਨੇ ਸਾਲ 2019 ਵਿੱਚ ਚੋਣਾਂ ਦੌਰਾਨ ਦਿੱਤੇ ਹਲਫ਼ੀਆ ਬਿਆਨ ਵਿੱਚ ਖੁਦ ਨੂੰ ਇੱਕ ਕਿਸਾਨ ਅਤੇ ਕਮਿਸ਼ਨ ਏਜੰਟ ਦੱਸਿਆ ਸੀ ਅਕੇ ਉਹ ਕੁਰੂਕਸ਼ੇਤਰ ਜ਼ਿਲ੍ਹੇ ਦੀ ਤਹਿਸੀਲ ਸ਼ਾਹਬਾਦ ਵਿੱਚ ਪੈਂਦੇ ਪਿੰਡ ਚਢੂਨੀ ਜੱਟਾਂ ਤੋਂ ਹਨ।
ਇਹ ਵੀ ਪੜ੍ਹੋ: