Exit Poll Results : ਐਗਜ਼ਿਟ ਪੋਲ 'ਚ ਪੰਜ ਸੂਬਿਆਂ ਦੇ ਨਤੀਜੇ ਕੀ ਕਹਿ ਰਹੇ ਹਨ

ਪੰਜ ਸੂਬਿਆਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਵੱਖ-ਵੱਖ ਐਗਜ਼ਿਟ ਪੋਲ ਆ ਚੁੱਕੇ ਹਨ। ਐਗਜ਼ਿਟ ਪੋਲ ਦੇ ਨਤੀਜਿਆਂ ਅਨੁਸਾਰ ਜੇ ਚੋਣ ਨਤੀਜੇ ਆਉਣ ਤਾਂ ਪੱਛਮੀ ਬੰਗਾਲ ਵਿਚ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਸਖ਼ਤ ਮੁਕਾਬਲਾ ਰਹੇਗਾ।

ਕੇਰਲ ਵਿਚ ਸੱਤਾਧਾਰੀ ਵਾਮ ਮੋਰਚਾ ਸੱਤਾ ਸੰਭਾਲ ਸਕਦਾ ਹੈ ਅਤੇ ਅਸਾਮ ਵਿਚ ਭਾਜਪਾ ਇਸ ਵਾਰ ਜਿੱਤ ਹਾਸਲ ਕਰ ਸਕਦੀ ਹੈ।

ਐਗਜ਼ਿਟ ਪੋਲ ਦੇ ਨਤੀਜਿਆਂ ਦੇ ਅਨੁਸਾਰ ਤਾਮਿਲਨਾਡੂ ਵਿੱਚ ਡੀਐਮਕੇ ਦੀ ਅਗਵਾਈ ਵਾਲੀ ਵਿਰੋਧੀ ਧਿਰ ਦਾ ਗਠਜੋੜ ਵਾਪਸੀ ਕਰ ਸਕਦਾ ਹੈ, ਜਦਕਿ ਕਾਂਗਰਸ ਦੀ ਅਗਵਾਈ ਵਾਲਾ ਗਠਜੋੜ ਗੁਆਂਢੀ ਸੂਬੇ ਪੁਡੂਚੇਰੀ ਵਿੱਚ ਹਾਰ ਸਕਦਾ ਹੈ।

ਇਹ ਵੀ ਪੜ੍ਹੋ

ਪੱਛਮੀ ਬੰਗਾਲ ਬਾਰੇ ਐਗਜ਼ਿਟ ਪੋਲ ਕੀ ਕਹਿੰਦੇ

ਪੱਛਮੀ ਬੰਗਾਲ ਬਾਰੇ ਲਗਭਗ ਇੱਕੋ ਜਿਹਾ ਅਨੁਮਾਨ ਲਗਾਇਆ ਗਿਆ ਹੈ। ਪੰਜ ਸੂਬਿਆਂ ਵਿਚ ਚੋਣਾਂ ਹੋਈਆਂ ਹਨ ਪਰ ਸਭ ਦੀ ਨਜ਼ਰਾਂ ਪੱਛਮੀ ਬੰਗਾਲ 'ਤੇ ਹਨ।

ਅਧਿਕਾਰਤ ਨਤੀਜੇ 2 ਮਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਪਤਾ ਲੱਗਣਗੇ, ਪਰ ਹੁਣ ਤੱਕ ਜੋ ਵੀ ਐਗਜ਼ਿਟ ਪੋਲ ਆਏ ਹਨ, ਉਨ੍ਹਾਂ ਦੇ ਅਨੁਸਾਰ ਮਮਤਾ ਬੈਨਰਜੀ ਤੀਜੀ ਵਾਰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਬਣਦੇ ਨਜ਼ਰ ਆ ਰਹੇ ਹਨ।

ABP-C Voter ਦੇ ਅਨੁਸਾਰ, ਟੀਐਮਸੀ ਪੱਛਮੀ ਬੰਗਾਲ ਵਿੱਚ 152 ਤੋਂ 164 ਸੀਟਾਂ ਜਿੱਤ ਸਕਦੀ ਹੈ ਜਦੋਂਕਿ ਭਾਜਪਾ ਨੂੰ 109 ਤੋਂ 121 ਸੀਟਾਂ ਮਿਲਣ ਦਾ ਅਨੁਮਾਨ ਹੈ।

ਰਿਪਬਲਿਕ ਟੀਵੀ-ਸੀਐਨਐਕਸ ਦੇ ਅਨੁਸਾਰ, ਭਾਜਪਾ ਨੂੰ ਪੱਛਮੀ ਬੰਗਾਲ ਵਿੱਚ 128 ਤੋਂ 138 ਸੀਟਾਂ ਮਿਲ ਸਕਦੀਆਂ ਹਨ ਜਦੋਂ ਕਿ ਟੀਐਮਸੀ ਦੇ ਖਾਤੇ ਵਿੱਚ 128 ਤੋਂ 148 ਸੀਟਾਂ ਹੋ ਸਕਦੀਆਂ ਹਨ।

ਸੀਐਨਐਨ ਨਿਊਜ਼ 18 ਦੇ ਐਗਜ਼ਿਟ ਪੋਲ ਦੇ ਅਨੁਸਾਰ, ਟੀਐਮਸੀ 162 ਸੀਟਾਂ ਜਿੱਤ ਕੇ ਬੰਗਾਲ ਵਿੱਚ ਸਪੱਸ਼ਟ ਬਹੁਮਤ ਨਾਲ ਸਰਕਾਰ ਬਣਾ ਸਕਦੀ ਹੈ।

ਸਾਰੇ ਐਗਜ਼ਿਟ ਪੋਲਾਂ ਵਿਚ ਕਾਂਗਰਸ ਅਤੇ ਲੈਫਟ ਦੇ ਗੱਠਜੋੜ ਨੂੰ ਵੱਧ ਤੋਂ ਵੱਧ 25 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ।

ਇਹ ਨਹੀਂ ਕਿ ਸਾਰੇ ਐਗਜ਼ਿਟ ਪੋਲ ਮਮਤਾ ਬੈਨਰਜੀ ਦੀ ਜਿੱਤ ਦੀ ਹੀ ਗੱਲ ਕਰ ਰਹੇ ਹਨ।

ਜਨ ਕੀ ਬਾਤ ਐਗਜ਼ਿਟ ਪੋਲ ਦੇ ਅਨੁਸਾਰ, ਪੱਛਮੀ ਬੰਗਾਲ ਵਿੱਚ, ਭਾਜਪਾ ਪਹਿਲੀ ਵਾਰ 294 ਸੀਟਾਂ ਵਿੱਚੋਂ 174 ਸੀਟਾਂ ਜਿੱਤ ਕੇ ਸਰਕਾਰ ਬਣਾ ਸਕਦੀ ਹੈ। ਟੀਐਮਸੀ ਨੂੰ ਇਸ ਐਗਜ਼ਿਟ ਪੋਲ ਵਿਚ 112 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ।

ਪਰ ਜੇ ਸਾਰੇ ਐਗਜ਼ਿਟ ਪੋਲ ਦੀ ਔਸਤ ਕੱਢੀ ਜਾਵੇ ਤਾਂ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੂੰ ਪੱਛਮੀ ਬੰਗਾਲ ਦੀਆਂ ਕੁੱਲ 294 ਸੀਟਾਂ ਵਿਚੋਂ 149 ਸੀਟਾਂ ਮਿਲਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਭਾਜਪਾ 116 ਸੀਟਾਂ ਜਿੱਤ ਸਕਦੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕੀ ਅਸਾਮ ਵਿੱਚ ਭਾਜਪਾ ਹੀ ਰਹੇਗੀ?

ਅਸਾਮ ਦੇ ਲਗਭਗ ਸਾਰੇ ਐਗਜ਼ਿਟ ਪੋਲ ਵਿੱਚ ਭਾਜਪਾ ਦੇ ਸੱਤਾ ਬਰਕਰਾਰ ਰੱਖਣ ਦਾ ਅਨੁਮਾਨ ਲਗਾਇਆ ਗਿਆ ਹੈ।

ਏਬੀਪੀ-ਸੀਵੋਟਰ ਦੇ ਐਗਜ਼ਿਟ ਪੋਲ ਦੇ ਅਨੁਸਾਰ, ਅਸਾਮ ਵਿੱਚ, ਐਨਡੀਏ 58 ਤੋਂ 71 ਅਤੇ ਕਾਂਗਰਸ ਨੂੰ 53 ਤੋਂ 66 ਸੀਟਾਂ ਜਿੱਤ ਸਕਦੀ ਹੈ।

ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਦੇ ਅਨੁਸਾਰ ਭਾਜਪਾ 75 ਤੋਂ 85 ਸੀਟਾਂ ਅਤੇ ਕਾਂਗਰਸ 40 ਤੋਂ 50 ਸੀਟਾਂ ਜਿੱਤ ਸਕਦੀ ਹੈ।

ਰਿਪਬਲਿਕ ਟੀਵੀ-ਸੀਐਨਐਕਸ ਦੇ ਐਗਜ਼ਿਟ ਪੋਲ ਦੇ ਅਨੁਸਾਰ, ਭਾਜਪਾ ਗਠਜੋੜ 74 ਤੋਂ 84 ਸੀਟਾਂ ਅਤੇ ਕਾਂਗਰਸ ਦਾ ਗੱਠਜੋੜ 40 ਤੋਂ 50 ਸੀਟਾਂ ਜਿੱਤ ਸਕਦਾ ਹੈ।

ਕੀ ਕੇਰਲ ਵਿਚ ਟੁੱਟ ਜਾਵੇਗਾ ਟ੍ਰੈਂਡ?

ਕੇਰਲ ਵਿਚ ਸੀਪੀਐਮ ਸਰਕਾਰ ਸੱਤਾ ਵਿਚ ਰਹਿ ਸਕਦੀ ਹੈ।

ਕੇਰਲ ਵਿੱਚ ਪਿਛਲੇ ਕਈ ਵਾਰ ਤੋਂ ਹਰ ਪੰਜ ਸਾਲਾਂ ਬਾਅਦ ਕਾਂਗਰਸ ਅਤੇ ਸੀਪੀਐਮ ਦੀਆਂ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ।

ਪਰ ਇਸ ਵਾਰ ਇਹ ਟ੍ਰੈਂਡ ਟੁੱਟਦਾ ਜਾਪਦਾ ਹੈ।

ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਦੇ ਅਨੁਸਾਰ, ਸੀਪੀਐਮ ਦੀ ਅਗਵਾਈ ਵਾਲੀ ਲੈਫ਼ਟ ਡੈਮੋਕ੍ਰੇਟਿਕ ਫਰੰਟ 104 ਤੋਂ 120 ਸੀਟਾਂ ਜਿੱਤ ਸਕਦੀ ਹੈ, ਜਦਕਿ ਕਾਂਗਰਸ ਦੀ ਅਗਵਾਈ ਵਾਲੀ ਯੂਡੀਐਫ 20 ਤੋਂ 36 ਸੀਟਾਂ ਜਿੱਤ ਸਕਦੀ ਹੈ।

ਰਿਪਬਲਿਕ ਟੀਵੀ-ਸੀਐਨਐਕਸ ਦੇ ਅਨੁਸਾਰ, ਐਲਡੀਐਫ ਦੇ 72-80 ਸੀਟਾਂ ਜਿੱਤਣ ਦੀ ਉਮੀਦ ਹੈ ਜਦੋਂ ਕਿ ਯੂਡੀਏਐਫ ਦਾ ਖਾਤਾ 58 ਤੋਂ 64 ਸੀਟਾਂ 'ਤੇ ਜਾ ਸਕਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)