You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਮੋਦੀ ਨੇ ਕਿਹਾ, 'ਕੋਰੋਨਾ ਦੀ ਦੂਜੀ ਲਹਿਰ ਤੂਫਾਨ ਬਣ ਕੇ ਆਈ ਹੈ, ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ'- 5 ਅਹਿਮ ਖ਼ਬਰਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਰਾਸ਼ਟਰ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕੋਰੋਨਾ ਦੀ ਦੂਜੀ ਲਹਿਰ ਤੂਫ਼ਾਨ ਬਣ ਕੇ ਆਈ ਹੈ।
15 ਮਿੰਟਾਂ ਦੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਲੌਕਡਾਊਨ ਤੋਂ ਬਚਣਾ ਹੈ। ਸੂਬਾ ਸਰਕਰਾਂ ਲੌਕਡਾਊਨ ਨੂੰ ਆਖ਼ਰੀ ਬਦਲ ਮੰਨਣ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਰਮਜ਼ਾਨ ਅਤੇ ਨਰਾਤਿਆਂ ਦਾ ਪਵਿੱਤਰ ਮਹੀਨਾ ਹੈ ਅਤੇ ਅਜਿਹੇ ਵਿੱਚ ਦੋਵਾਂ ਧਰਮਾਂ ਦੀਆਂ ਸਿੱਖਿਆਵਾਂ ਨੂੰ ਮੰਨਦਿਆਂ, ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰੋ।
ਇਹ ਵੀ ਪੜ੍ਹੋ-
ਮੋਦੀ ਨੇ ਕਿਹਾ, "ਬੁੱਧਵਾਰ ਨੂੰ ਰਾਮਨੌਮੀ ਹੈ ਅਤੇ ਰਮਜ਼ਾਨ ਮਹੀਨੇ ਦਾ ਸਤਵਾਂ ਦਿਨ ਹੈ। ਸਾਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਰਮਜ਼ਾਨ ਸਾਨੂੰ ਸੰਜਮ, ਹੌਂਸਲਾ, ਆਪੇ 'ਤੇ ਕਾਬੂ ਰੱਖਣਾ ਅਤੇ ਅਨੁਸ਼ਾਸਨ ਸਿਖਾਉਂਦਾ ਹੈ।"
ਸੰਬੋਧਨ ਦੀਆਂ ਹੋਰ ਮੁੱਖ ਗੱਲਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਨਾਂਬੀ ਨਰਾਇਣਨ: ਜਸੂਸੀ ਸਕੈਂਡਲ ਜਿਸ ਨੇ ਇੱਕ ਵਿਗਿਆਨੀ ਦਾ ਕਰੀਅਰ ਤਬਾਹ ਕਰ ਦਿੱਤਾ
ਨਾਂਬੀ ਨਾਰਾਇਣਨ ਇੱਕ ਮੱਧ-ਵਰਗੀ ਪਰਿਵਾਰ ਵਿੱਚ ਜਨਮੇ ਸਨ। ਆਪਣੀਆਂ ਪੰਜ ਭੈਣਾਂ ਤੋਂ ਬਾਅਦ ਜਨਮੇ ਨਾਰਾਇਣ ਮਾਤਾ-ਪਿਤਾ ਦੀ ਛੇਵੀਂ ਔਲਾਦ ਸਨ।
ਉਨ੍ਹਾਂ ਦੇ ਪਿਤਾ ਨਾਰੀਅਲ ਦੇ ਕਾਰੋਬਾਰੀ ਸਨ ਅਤੇ ਮਾਂ ਘਰੇਲੂ ਔਰਤ ਸੀ ਜੋ ਬੱਚਿਆਂ ਦੀ ਦੇਖਭਾਲ ਕਰਦੀ ਸੀ।
ਉਹ ਦੱਸਦੇ ਹਨ, "ਏਅਰਕਰਾਫ਼ਟ ਮੈਨੂੰ ਹਮੇਸ਼ਾ ਖਿੱਚਦੇ ਸਨ।" ਇਸਰੋ ਵਿੱਚ ਕੰਮ ਕਰਦੇ ਹੋਏ ਨਾਰਾਇਣਨ ਨੇ ਤੇਜ਼ੀ ਨਾਲ ਤਰੱਕੀ ਕੀਤੀ।
ਪਰ ਇੱਕ ਦਿਨ ਕੇਰਲ ਦੀ ਰਾਜਧਾਨੀ ਤ੍ਰਿਵੇਂਦਰਮ ਦੀ ਤੰਗ ਗਲੀ ਵਿੱਚ ਵਸੇ ਇੱਕ ਘਰ ਵਿੱਚ ਤਿੰਨ ਪੁਲਿਸ ਅਧਿਕਾਰੀ ਆਏ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਬੌਸ (ਡੀਆਈਜੀ) ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੇ ਹਨ।
ਇਹ ਸਭ 30 ਨਵੰਬਰ, 1994 ਨੂੰ ਹੋਇਆ। ਨਾਂਬੀ ਨਾਰਾਇਣਨ ਉਸ ਸਮੇਂ ਇਸਰੋ ਦੇ ਕ੍ਰਾਈਜੈਨਿਕ ਰਾਕੇਟ ਇੰਜਨ ਪ੍ਰੋਗਰਾਮ ਦੀ ਆਗਵਾਈ ਕਰ ਰਹੇ ਸਨ। ਇਸ ਪ੍ਰੋਜੈਕਟ ਲਈ ਉਹ ਰੂਸ ਤੋਂ ਤਕਨੀਕ ਲੈ ਰਹੇ ਸਨ।
ਇੱਕ ਰਾਤ ਪੁਲਿਸ ਥਾਣੇ ਵਿੱਚ ਇੰਤਜ਼ਾਰ ਤੋਂ ਬਾਅਦ ਉਨ੍ਹਾਂ ਨੂੰ ਦੱਸਿਆ ਕਿ ਉਹ ਗ੍ਰਿਫ਼ਤਾਰ ਹਨ ਅਤੇ ਪੁਲਿਸ ਸਟੇਸ਼ਨ ਵਿੱਚ ਪੱਤਰਕਾਰਾਂ ਦੀ ਭੀੜ ਇਕੱਠੀ ਹੋ ਚੁੱਕੀ ਸੀ ਅਤੇ ਕੁਝ ਹੀ ਘੰਟਿਆ ਅੰਦਰ ਅਖ਼ਬਾਰ ਉਨ੍ਹਾਂ ਨੂੰ 'ਗੱਦਾਰ' ਕਹਿ ਰਹੇ ਸਨ। ਪੂਰੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਹਰਿਆਣਾ ਦੇ ਇਸ ਭਾਜਪਾ ਆਗੂ ਨੇ 'ਕਿਸਾਨਾਂ ਦੀ ਹਮਾਇਤ' 'ਚ ਛੱਡੀ ਪਾਰਟੀ
ਦੋ ਵਾਰ ਹਰਿਆਣਾ ਦੇ ਐਲਨਾਬਾਦ ਹਲਕੇ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜਣ ਵਾਲੇ ਭਾਜਪਾ ਆਗੂ ਪਵਨ ਬੈਨੀਵਾਲ ਨੇ ਕਿਸਾਨਾਂ ਦੀ ਹਮਾਇਤ 'ਚ ਭਾਜਪਾ ਨੂੰ ਛੱਡਣ ਦਾ ਐਲਾਨ ਕੀਤਾ ਹੈ।
ਚੋਣਾਂ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਵਨ ਬੈਨੀਵਾਲ ਦੇ ਹੱਕ 'ਚ ਚੋਣ ਰੈਲੀਆਂ ਕੀਤੀਆਂ ਸਨ।
ਪਵਨ ਬੈਨੀਵਾਲ ਸਾਲ 2014 ਦੀਆਂ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਰਾਜਨੀਤੀ 'ਚ ਸਰਗਰਮ ਹੋਏ ਸਨ। ਪਵਨ ਬੈਨੀਵਾਲ ਨੂੰ ਭਾਜਪਾ ਨੇ ਜ਼ਿਲ੍ਹਾ ਸਿਰਸਾ ਦੇ ਐਲਨਾਬਾਦ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਸੀ।
ਵਿਸਥਾਰ ਵਿੱਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ ਵੈਕਸੀਨ ਸਾਇਡ ਇਫੈਕਟ: ਕੀ ਆਮ ਬੁਖ਼ਾਰ ਤੋਂ ਬਿਨਾਂ ਹੋਰ ਕਈ ਗੰਭੀਰ ਦੁਸ਼ਪ੍ਰਭਾਵ ਵੀ ਹੈ?
ਯੂਕੇ ਵਿੱਚ 24 ਮਾਰਚ ਤੱਕ ਕੁੱਲ 1.8 ਕਰੋੜ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਜਿਨ੍ਹਾਂ ਵਿੱਚੋਂ 30 ਲੋਕਾਂ ਵਿੱਚ ਖ਼ੂਨ ਜੰਮਣ ਦਾ ਮਾਮਲਾ ਸਾਹਮਣੇ ਆਇਆ।
ਇਹ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਵੈਕਸੀਨ ਦਾ ਉੱਲਟ ਪ੍ਰਭਾਵ (ਸਾਈਡ ਇਫ਼ੈਕਟ) ਹੀ ਹੈ ਜਾਂ ਫ਼ਿਰ ਸਬੱਬ ਕਿ ਉਨ੍ਹਾਂ ਲੋਕਾਂ ਨੂੰ ਵਿੱਚ ਵੈਕਸੀਨ ਤੋਂ ਬਾਅਦ ਬਲੱਡ ਕਲੌਟਿੰਗ ਹੋਈ।
ਯੂਕੇ ਦੀ ਮੈਡੀਸਨ ਐਂਡ ਹੈਲਥਕੇਅਰ ਪ੍ਰੋਡਕਟ ਰੈਗੂਲੇਟਰੀ ਏਜੰਸੀ ਦਾ ਕਹਿਣਾ ਹੈ ਕਿ ਕਿਸੇ ਵੀ ਕਿਸਮ ਦੇ ਜੋਖ਼ਮ ਨਾਲੋਂ ਫ਼ਾਇਦੇ ਵਧੇਰੇ ਹਨ।
ਵਿਸ਼ਵ ਸਿਹਤ ਸੰਗਠਨ ਅਤੇ ਯੂਰਪੀਅਨ ਮੈਡੀਸਨ ਏਜੰਸੀ ਨੇ ਵੀ ਇਸ ਸਿੱਟੇ 'ਤੇ ਹਾਮੀਂ ਭਰੀ ਹੈ। ਪੂਰੀ ਖ਼ਬਰ ਪੜ੍ਹੋ।
ਕੋਰੋਨਾਵਾਇਰਸ ਦੀ ਮਾਰੂ ਦੂਜੀ ਲਹਿਰ ਨੂੰ ਰੋਕਣ ਵਿੱਚ ਭਾਰਤ ਨਾਕਾਮਯਾਬ ਕਿਵੇਂ ਹੋਇਆ
2020 ਦੇ ਸਤੰਬਰ ਦੇ ਅੱਧ ਵਿੱਚ ਕੋਰੋਨਾ ਲਾਗ਼ ਦੇ ਪ੍ਰਤੀ ਦਿਨ ਔਸਤਨ 93,000 ਮਾਮਲਿਆਂ ਦੀ ਸਿਖ਼ਰ ਤੋਂ ਬਾਅਦ ਲਾਗ਼ ਲੱਗਣ ਦੀ ਦਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਸੀ।
ਫ਼ਰਵਰੀ ਦੇ ਅੱਧ ਤੱਕ ਪਹੁੰਚਦੇ-ਪਹੁੰਚਦੇ ਭਾਰਤ ਵਿੱਚ ਕੋਰੋਨਾ ਦੇ ਪ੍ਰਤੀ ਦਿਨ ਔਸਤ ਮਾਮਲਿਆਂ ਦੀ ਗਿਣਤੀ 11,000 ਤੱਕ ਆ ਗਈ। ਬੀਮਾਰੀ ਨਾਲ ਮਰਨ ਵਾਲਿਆਂ ਦੀ ਸੱਤ ਦਿਨਾਂ ਦੀ ਔਸਤਨ ਗਿਣਤੀ ਵੀ 100 ਤੋਂ ਘੱਟ ਹੋ ਗਈ।
ਵਾਇਰਸ 'ਤੇ ਮਾਤ ਪਾਉਣ ਦੀ ਖ਼ੁਸ਼ੀ ਦਾ ਆਧਾਰ ਪਿਛਲੇ ਸਾਲ ਦੇ ਅੰਤ ਤੋਂ ਹੀ ਬਣਾਇਆ ਜਾ ਚੁੱਕਾ ਸੀ। ਸਿਆਸਤਦਾਨ, ਨੀਤੀ ਘਾੜੇ ਅਤੇ ਮੀਡੀਆ ਦੇ ਕੁਝ ਹਿੱਸੇ ਮੰਨਦੇ ਸਨ ਕਿ ਭਾਰਤ ਸੱਚੀਂ ਇਸ ਬੀਮਾਰੀ ਵਿੱਚੋਂ ਬਾਹਰ ਆ ਚੁੱਕਿਆ ਹੈ।
ਪਰ ਉਹ ਕਹਿੜੀਆਂ ਅਣਗਹਿਲੀਆਂ ਹਨ ਜਿਸ ਕਾਰਨ ਭਾਰਤ ਦੂਜੀ ਲਹਿਰ ਨੂੰ ਰੋਕਣ ਵਿੱਚ ਅਸਫ਼ਲ ਰਿਹਾ, ਇਸ ਬਾਰੇ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ: