ਪੰਜਾਬ 'ਚ ਆੜ੍ਹਤੀਆਂ ਦੀ ਥਾਂ ਕਿਸਾਨਾਂ ਦੇ ਖਾਤੇ 'ਚ ਸਿੱਧੇ ਪੈਸੇ ਪਾਉਣ ਦਾ ਮਾਮਲਾ ਸਮਝੋ- 5 ਅਹਿਮ ਖਬਰਾਂ

ਕੇਂਦਰ ਸਰਕਾਰ ਦੇ ਹੁਕਮਾਂ ਉੱਤੇ ਇਸ ਵਾਰ ਪੰਜਾਬ ਸਰਕਾਰ ਕਿਸਾਨਾਂ ਨੂੰ ਕਣਕ ਦੀ ਅਦਾਇਗੀ ਸਿੱਧੀ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਕਰ ਰਹੀ ਹੈ।

ਅਜਿਹਾ ਪਹਿਲੀ ਵਾਰ ਹੋ ਰਿਹਾ ਹੈ। ਕਿਸਾਨਾਂ ਵਿੱਚ ਇਸ ਬਾਰੇ ਕੁਝ ਖ਼ਦਸ਼ੇ ਵੀ ਹਨ ਅਤੇ ਦੂਜੇ ਪਾਸੇ ਆੜ੍ਹਤੀਏ ਸਰਕਾਰ ਦੇ ਇਸ ਫ਼ੈਸਲੇ ਨਾਲ ਨਾਰਾਜ਼ ਵੀ ਹਨ।

'ਅਨਾਜ ਖ਼ਰੀਦ' ਪੋਰਟਲ ਦੇ ਜਰੀਏ ਕਣਕ ਦੀ ਕੀਤੀ ਜਾ ਰਹੀ ਖ਼ਰੀਦ ਵਿੱਚ ਕਿਸਾਨਾਂ ਨੂੰ ਕਿਵੇਂ ਸਿੱਧੀ ਅਦਾਇਗੀ ਹੋ ਰਹੀ ਹੈ ਅਤੇ ਨਵੇਂ ਸਿਸਟਮ ਵਿੱਚ ਆੜ੍ਹਤੀਆਂ ਦੀ ਕੀ ਹੈ ਭੂਮਿਕਾ ਆਓ ਜਾਣਦੇ ਇਸ ਵੀਡੀਓ ਦੇ ਜਰੀਏ।

ਇਹ ਵੀ ਪੜ੍ਹੋ-

ਵੀਡੀਓ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਕੋਰੋਨਾਵਾਇਰਸ ਤੇ ਕੁੰਭ: ਹਰਿਦੁਆਰ ਤੋਂ ਅੱਖੀਂ ਡਿੱਠਾ ਹਾਲ

ਮੁੰਬਈ ਦੇ ਕਹਿਣ ਵਾਲੇ 34 ਸਾਲਾ ਕਾਰੋਬਾਰੀ ਅਤੇ ਫ਼ੋਟੋਗ੍ਰਾਫ਼ਰ ਉੱਜਵਲ ਪੁਰੀ 9 ਮਾਰਚ ਦੀ ਸਵੇਰ ਜਦੋਂ ਹਰਿਦੁਆਰ ਪਹੁੰਚੇ ਤਾਂ ਮਾਸਕ ਤੋਂ ਇਲਾਵਾ ਉਨ੍ਹਾਂ ਕੋਲ ਸੈਨੇਟਾਇਜ਼ਰ, ਵਿਟਾਮਿਨ ਦੀਆਂ ਗੋਲੀਆਂ ਵੀ ਸਨ।

ਦੇਹਰਾਦੂਨ ਦੀ ਫ਼ਲਾਈਟ 'ਚ ਬੈਠਣ ਤੋਂ ਪਹਿਲਾਂ ਉਨ੍ਹਾਂ ਨੂੰ ਲੱਗਿਆ ਸੀ ਕਿ ਹਰਿਦੁਆਰ 'ਚ ਇੰਨੀ ਸਖ਼ਤ ਸੁਰੱਖਿਆ ਹੋਵੇਗੀ ਕਿ ਕਿਤੇ ਉਨ੍ਹਾਂ ਨੂੰ ਐਂਟਰੀ ਹੀ ਨਾ ਮਿਲੇ।

ਉਨ੍ਹਾਂ ਨੇ ਆਪਣੀ ਨੈਗੇਟਿਵ ਕੋਵਿਡ ਆਰਟੀ-ਪੀਸੀਆਰ ਟੈਸਟ ਰਿਪੋਰਟ ਸਰਕਾਰ ਵੈੱਬਸਾਈਟ ਉੱਤੇ ਰਜਿਸਟਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ''ਵੈੱਬਸਾਈਟ ਨਹੀਂ ਚੱਲ ਰਹੀ ਸੀ।''

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

ਪਾਕਿਸਤਾਨ: ਸ਼ਮਸ਼ਾਨ ਘਾਟ ਨਾ ਹੋਣ ਕਾਰਨ ਕਰਨਾ ਪੈਂਦਾ 100 ਕਿਲੋਮੀਟਰ ਦਾ ਸਫ਼ਰ

ਪੇਸ਼ਾਵਰ ਵਿੱਚ ਸਿੱਖਾਂ ਅਤੇ ਹਿੰਦੂਆਂ ਦੇ ਸ਼ਮਸ਼ਾਨ ਘਾਟ ਦੀ ਅਣਹੋਂਦ ਕਾਰਨ ਸੈਂਕੜੇ ਪਰਿਵਾਰਾਂ ਕੋਲ ਆਪਣੇ ਸਥਾਨਕ ਲੋਕਾਂ ਦੀ ਕਬਰਿਸਤਾਨ ਵਿੱਚ ਆਪਣੇ ਅਜ਼ੀਜ਼ਾਂ ਨੂੰ ਦਫ਼ਨਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ।

ਬਹੁਤੇ ਹਿੰਦੂ ਅਤੇ ਸਿੱਖ ਸਸਕਾਰ ਕਰਨ ਨੂੰ ਤਰਜੀਹ ਦਿੰਦੇ ਹਨ ਅਤੇ ਮਹਿਸੂਸ ਕਰਦੇ ਹਨ ਕਿ ਸ਼ਮਸ਼ਾਨ ਘਾਟ ਨਾ ਹੋਣ ਕਰਕੇ ਉਹ ਆਪਣੇ ਧਰਮਾਂ ਮੁਤਾਬਕ ਆਖ਼ਰੀ ਰਸਮਾਂ ਨਹੀਂ ਨਿਭਾ ਸਕਦੇ।

ਸਰਕਾਰ ਦਾ ਕਹਿਣਾ ਹੈ ਕਿ ਘੱਟ ਗਿਣਤੀ ਭਾਈਚਾਰੇ ਲਈ ਸ਼ਮਸ਼ਾਨ ਘਾਟ ਦਾ ਬਣਨਾ ਪ੍ਰਕਿਰਿਆ ਵਿੱਚ ਹੈ।

ਪੂਰੀ ਵੀਡੀਓ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਯੂਕੇ ਵਿੱਚ ਕੁਝ ਲੋਕ ਰਾਜਸ਼ਾਹੀ ਉੱਤੇ ਸਵਾਲ ਕਿਉਂ ਖੜ੍ਹੇ ਕਰਦੇ ਹਨ

ਪ੍ਰਿੰਸ ਫ਼ਿਲਿਪ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਦੁਨੀਆਂ ਭਰ ਵਿੱਚ ਸ਼ਰਧਾਂਜਲੀ ਦਿੱਤੀ ਗਈ ਅਤੇ ਸ਼ਾਹੀ ਪਰਿਵਾਰ ਪ੍ਰਤੀ ਹਮਦਰਦੀ ਵੀ ਜ਼ਾਹਰ ਕੀਤੀ ਗਈ।

ਪ੍ਰਿੰਸ ਫ਼ਿਲਿਪ ਦਾ 9 ਅਪ੍ਰੈਲ, 2021 ਨੂੰ 99 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।

ਯੂਕੇ ਦੇ ਕਈ ਲੋਕਾਂ ਨੂੰ ਇਸ ਸੋਗ ਵਿੱਚ ਡੁੱਬੇ ਪਰਿਵਾਰ ਨਾਲ ਹਮਦਰਦੀ ਹੈ ਪਰ ਉੱਥੇ ਅਜਿਹੇ ਲੋਕ ਵੀ ਹਨ ਜੋ ਯੂਕੇ ਵਿੱਚ ਰਾਜਾਸ਼ਾਹੀ ਨੂੰ ਪਸੰਦ ਨਹੀਂ ਕਰਦੇ।

ਇਹ ਬਾਰੇ ਪੁੱਛੇ ਜਾਣ 'ਤੇ ਜ਼ਿਆਦਾਤਰ ਲੋਕਾਂ ਨੇ ਕਿਹਾ ਕਿ ਉਹ ਸ਼ਾਹੀ ਪਰਿਵਾਰ ਦੀਆਂ ਰਵਾਇਤਾਂ ਅਤੇ ਪ੍ਰਤੀਕਵਾਦ ਨੂੰ ਹੁਣ ਵੀ ਅਹਿਮੀਅਤ ਦਿੰਦੇ ਹਨ ਅਤੇ ਉਨ੍ਹਾਂ ਨੂੰ ਇਸ ਦੇ ਜਾਣ ਦਾ ਦੁੱਖ ਹੋਵੇਗਾ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਸਟਿੰਗਰ ਮਿਜ਼ਾਇਲ: ਇਸ ਹਥਿਆਰ ਨੇ ਜਦੋਂ ਰੂਸ ਦੀ ਫ਼ੌਜ ਨੂੰ ਡਰਾ ਦਿੱਤਾ

ਗੱਫ਼ਾਰ ਨੇ ਆਪਣੀਆਂ ਤਿੰਨ ਹਮਲਾਵਰ ਟੀਮਾਂ ਨੂੰ ਇੱਕ ਦੂਜੇ ਤੋਂ ਕੁਝ ਦੂਰੀ 'ਤੇ ਤ੍ਰਿਕੋਣ ਵਿੱਚ ਰੱਖਿਆ ਸੀ। ਸਿਖਲਾਈ ਦੌਰਾਨ ਉਨ੍ਹਾਂ ਨੂੰ ਇਹ ਹੀ ਸਿਖਾਇਆ ਗਿਆ ਸੀ। ਉਹ ਲੰਬੇ ਸਮੇਂ ਤੋਂ ਘਾਤ ਲਾਈ ਉਡੀਕ ਕਰ ਰਹੇ ਸਨ।

ਕੁਝ ਹੀ ਦੇਰ ਵਿੱਚ ਜਦੋਂ ਉਨ੍ਹਾਂ ਨੇ ਕੁਝ ਰੂਸੀ ਐੱਮਆਈ-24 ਹੈਲੀਕਾਪਟਰਾਂ ਨੂੰ ਹਵਾ ਵਿੱਚ ਆਉਂਦਿਆਂ ਦੇਖਿਆ ਤਾਂ ਉਨ੍ਹਾਂ ਨੂੰ ਸਬਰ ਦਾ ਫ਼ਲ ਮਿਲ ਗਿਆ।

ਗੱਫ਼ਾਰ ਦੀ ਟੀਮ ਦੇ ਮੈਂਬਰਾਂ ਵਿੱਚੋਂ ਇੱਕ ਨੇ ਹੈਲੀਕਾਪਟਰ 'ਤੇ ਨਿਸ਼ਾਨਾ ਲਾ ਕੇ ਟ੍ਰਿਗਰ ਦਬਾ ਦਿੱਤਾ ਪਰ ਉਸ ਸਮੇਂ ਉਨ੍ਹਾਂ ਦੇ ਹੋਸ਼ ਉੱਡ ਗਏ, ਜਦੋਂ ਮਿਜ਼ਾਇਲ ਹੈਲੀਕਾਪਟਰ ਨਾਲ ਟਕਰਾਉਣ ਦੀ ਥਾਂ ਮਹਿਜ਼ 300 ਮੀਟਰ ਦੀ ਦੂਰੀ ਉੱਤੇ ਜ਼ਮੀਨ 'ਤੇ ਜਾ ਡਿੱਗੀ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)