ਕੈਨੇਡਾ ਵੱਲੋਂ 90 ਹਜ਼ਾਰ ਲੋਕਾਂ ਨੂੰ PR ਦਾ ਐਲਾਨ, ਇਸ ਖ਼ੇਤਰ ਦੇ ਲੋਕ ਕਰਨਗੇ ਅਪਲਾਈ- 5 ਅਹਿਮ ਖ਼ਬਰਾਂ

ਕੈਨੇਡਾ ਦੇ ਇਮੀਗ੍ਰੇਸ਼ਨ, ਰਿਫਿਊਜੀ ਅਤੇ ਸਿਟੀਜਨਸ਼ਿਪ ਮੰਤਰਾਲੇ ਨੇ ਉਨ੍ਹਾਂ 90 ਹਜ਼ਾਰ ਲੋਕਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ (ਪੀਆਰ) ਦੇਣਾ ਤੈਅ ਕੀਤਾ ਹੈ ਜੋ ਕੈਨੇਡਾ ਦੀ ਆਰਥਿਕਤਾ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

ਇਮੀਗ੍ਰੇਸ਼ਨ ਮਿਨੀਸਟਰ ਮਾਰਕੋ ਈ ਐਲ ਮੈਂਡੀਸਿਨੋ ਨੇ ਇਸ ਬਾਬਤ ਬਿਆਨ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ:

ਇਨ੍ਹਾਂ 90 ਹਜ਼ਾਰ ਲੋਕਾਂ ਵਿੱਚ ਜ਼ਰੂਰੀ ਕੰਮਾਂ ਵਿੱਚ ਲੱਗੇ ਆਰਜ਼ੀ ਕਾਮੇ ਅਤੇ ਇੰਟਰਨੈਸ਼ਨਲ ਗ੍ਰੇਜੁਏਟ ਸ਼ਾਮਿਲ ਹਨ।

ਇਸ ਦਾ ਮਤਲਬ ਹੈ ਕਿ ਕੈਨੇਡਾ ਸਰਕਾਰ ਦੀ ਇਸ ਨੀਤੀ ਤਹਿਤ ਉਨ੍ਹਾਂ ਲੋਕਾਂ ਨੂੰ ਪੀਆਰ ਮਿਲੇਗੀ ਜਿਹੜੇ ਪਹਿਲਾਂ ਤੋਂ ਹੀ ਕੈਨੇਡਾ ਵਿੱਚ ਰਹਿ ਕੇ ਕੰਮ ਕਰਦਿਆਂ ਮਹਾਂਮਾਰੀ ਖ਼ਿਲਾਫ਼ ਲੜਾਈ ਵਿੱਚ ਆਪਣੀ ਹਿੱਸੇਦਾਰੀ ਪਾ ਰਹੇ ਹਨ ਅਤੇ ਆਰਥਿਕਤਾ ਨੂੰ ਉੱਤੇ ਚੁੱਕ ਰਹੇ ਹਨ।

ਤਫ਼ਸੀਲ ਵਿੱਚ ਇੱਥੇ ਕਲਿੱਕ ਕਰਕੇ ਜਾਣੋ ਕਿਹੜੀ-ਕਿਹੜੀ ਕੈਟੇਗਰੀ ਤਹਿਤ ਕਿੰਨ੍ਹਾਂ ਨੂੰ ਮਿਲੇਗੀ ਪੀਆਰ

ਤਾਲਿਬਾਨ ਕਹਿੰਦਾ, ''ਅਸੀਂ ਜਿੱਤੇ ਤੇ ਅਮਰੀਕਾ ਦੀ ਹੋਈ ਹਾਰ''

ਅਮਰੀਕਾ ਨੇ ਅਫ਼ਗਾਨਿਸਤਾਨ ਤੋਂ ਪੂਰੇ ਤਰੀਕੇ ਨਾਲ ਫੌਜ ਨੂੰ ਹਟਾਉਣ ਦਾ ਐਲਾਨ ਕੀਤਾ ਹੈ। ਬੀਬੀਸੀ ਦੀ ਟੀਮ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਵਾਲੇ ਖੇਤਰ ਵਿੱਚ ਪਹੁੰਚੀ ਤੇ ਉੱਥੇ ਲੋਕਾਂ ਤੇ ਹੁਕਮਰਾਨਾਂ ਨਾਲ ਗੱਲਬਾਤ ਕੀਤੀ।

ਤਾਲੀਬਾਨ ਨੇ ਬੀਬੀਸੀ ਦੀ ਟੀਮ ਲਈ ਲਈ ਇੱਕ ਸ਼ਕਤੀ ਮੁਜ਼ਾਹਰੇ ਦਾ ਪ੍ਰਬੰਧ ਕੀਤਾ ਸੀ।

ਜਿਹਾਦ ਨੂੰ ਇਬਾਦਤ ਮੰਨਣ ਵਾਲੇ ਤਾਲੀਬਾਨ ਨੇ ਅਮਰੀਕਾ ਬਾਰੇ ਕੀ-ਕੀ ਗੱਲ ਰੱਖੀ, ਪੜ੍ਹਨ ਲਈ ਇੱਥੇ ਕਲਿੱਕ ਕਰੋ

ਦਿੱਲੀ ਦੰਗਿਆਂ 'ਚ ਗ੍ਰਿਫ਼ਤਾਰ ਉਮਰ ਖ਼ਾਲਿਦ ਨੂੰ ਜ਼ਮਾਨਤ

ਦਿੱਲੀ ਦੀ ਅਦਾਲਤ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਆਗੂ ਅਤੇ 'ਯੁਨਾਈਟਿਡ ਅਗੇਂਸਟ ਹੇਟ' ਸੰਸਥਾ ਦੇ ਸਹਿ ਸੰਸਥਾਪਕ ਉਮਰ ਖ਼ਾਲਿਦ ਨੂੰ ਫਰਵਰੀ 2020 ਵਿੱਚ ਉੱਤਰ ਪੂਰਬੀ ਦਿੱਲੀ 'ਚ ਵਾਪਰੇ ਦੰਗਿਆਂ ਦੇ ਮਾਮਲੇ ਵਿਚ ਜ਼ਮਾਨਤ ਦੇ ਦਿੱਤੀ ਹੈ।

ਖ਼ਾਲਿਦ ਦੇ ਪਿਤਾ ਸਈਦ ਕਾਸਿਮ ਰਸੂਲ ਇਲਿਆਸ ਮੁਤਾਬਕ ਸਤੰਬਰ 2020 ਵਿੱਚ "ਸਪੈਸ਼ਲ ਸੈੱਲ ਨੇ ਉਮਰ ਨੂੰ ਗ੍ਰਿਫ਼ਤਾਰ ਕੀਤਾ ਸੀ।

ਅਦਾਲਤ ਨੇ ਕਿਹਾ ਕਿ ਖਾਲਿਦ ਨੂੰ ਇਸ ਅਧਾਰ ਉੱਤੇ ਅਨੰਤ ਕਾਲ ਲਈ ਜੇਲ੍ਹ ਵਿਚ ਨਹੀਂ ਡੱਕਿਆ ਜਾ ਸਕਦਾ ਕਿ ਉਸ ਦੇ ਜਾਣ-ਪਛਾਣ ਵਾਲਿਆਂ ਦੇ ਭੀੜ ਵਿਚ ਸ਼ਾਮਲ ਹੋਣ ਦੀ ਸ਼ਨਾਖ਼ਤ ਕੀਤੀ ਗਈ ਹੈ।

ਉਮਰ ਖ਼ਾਲਿਦ ਕਦੋਂ-ਕਦੋਂ ਚਰਚਾ 'ਚ ਰਹੇ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਅਸਲ ਕਾਰਨ ਕੀ ਸੀ, ਇੱਥੇ ਪੜ੍ਹੋ

ਵੱਧਦੇ ਕੋਰੋਨਾ ਮਾਮਲਿਆਂ ਕਾਰਨ ਸਕੂਲ ਬੰਦ ਤਾਂ ਬੱਚਿਆਂ 'ਤੇ ਪੈਂਦਾ ਇਹ ਅਸਰ

ਭਾਰਤ ਵਿੱਚ ਕੋਵਿਡ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਸੀਬੀਐਸਸੀ ਨੇ ਦਸਵੀਂ ਜਮਾਤ ਦੀਆਂ ਫਾਈਨਲ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਅਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ।

ਸੀਬੀਐੱਸਈ ਤੋਂ ਪੰਜਾਬ ਬੋਰਡ ਸਣੇ ਵੱਖ-ਵੱਖ ਸੂਬਿਆਂ ਦੇ ਸਿੱਖਿਆ ਬੋਰਡਾਂ ਨੇ ਵੀ ਸਕੂਲੀ ਪ੍ਰੀਖਿਆਵਾਂ ਰੱਦ ਕਰਨ ਅਤੇ ਮੁਲਤਵੀ ਕਰਨ ਸਬੰਧੀ ਫੈਸਲੇ ਲਏ।

ਪਰ ਸਿੱਖਿਆ ਮਾਹਰਾਂ ਮੁਤਾਬਕ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਸਕੂਲਾਂ ਦੇ ਬੰਦ ਹੋਣ ਅਤੇ ਪ੍ਰੀਖਿਆਵਾਂ ਰੱਦ ਹੋਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਉੱਤੇ ਕਾਫ਼ੀ ਬੁਰਾ ਅਸਰ ਪਿਆ ਹੈ।

ਸਿੱਖਿਆ ਮਾਹਰਾਂ ਨੇ ਔਨਲਾਈਨ ਪੜ੍ਹਾਈ ਅਤੇ ਹੋਰ ਵਿਸ਼ਿਆਂ ਬਾਰੇ ਕੀ ਕਿਹਾ, ਜਾਣਨ ਲਈ ਇੱਥੇ ਕਲਿੱਕ ਕਰੋ

ਜੰਗ 'ਚ ਫੌਜੀਆਂ ਦੀ ਥਾਂ ਰੋਬੋਟ ਕਰਨਗੇ ਲੜਾਈ?

ਵਿਗਿਆਨਿਕ ਮੋਹਸਿਨ ਫ਼ਖ਼ਰੀਜ਼ਾਦੇਹ ਦੀਆਂ ਗੱਡੀਆਂ ਦਾ ਕਾਫ਼ਲਾ ਰਾਜਧਾਨੀ ਦੇ ਬਾਹਰੀ ਇਲਾਕੇ ਵਿੱਚੋਂ ਲੰਘ ਰਿਹਾ ਸੀ।

ਉਹ ਇਰਾਨ ਦੇ ਸਭ ਤੋਂ ਸੀਨੀਅਰ ਪਰਮਾਣੂ ਵਿਗਿਆਨਿਕ ਮੰਨੇ ਜਾਂਦੇ ਸਨ ਅਤੇ ਸੁਰੱਖਿਆ ਦੇ ਸਖ਼ਤ ਪਹਿਰੇ ਵਿੱਚ ਰਹਿੰਦੇ ਸਨ।

ਕੁਝ ਦੇਰ ਬਾਅਦ ਫ਼ਖ਼ਰੀਜ਼ਾਦੇਹ ਦੀ ਗੱਡੀ 'ਤੇ ਹਮਲਾ ਹੋਇਆ। ਜ਼ਬਰਦਸਤ ਗੋਲੀ ਬਾਰੀ ਹੋਈ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਹ ਕੋਈ ਸਾਧਾਰਨ ਹਮਲਾ ਨਹੀਂ ਸੀ।

ਮੌਕੇ 'ਤੇ ਮੌਜੂਦ ਰਹੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਥੇ ਕੋਈ ਹਮਲਾਵਰ ਨਹੀਂ ਸੀ। ਗੋਲੀਆਂ ਇੱਕ ਕਾਰ ਵਿੱਚ ਲੱਗੀ ਮਸ਼ੀਨਗੰਨ ਨਾਲ ਚਲਾਈਆਂ ਗਈਆਂ ਪਰ ਮਸ਼ੀਨਗੰਨ ਨੂੰ ਚਲਾਉਣ ਵਾਲਾ ਕੋਈ ਨਹੀਂ ਸੀ।

ਮਾਹਰਾਂ ਮੁਤਾਬਕ ਹਾਲੇ ਜੋ ਹਥਿਆਰ ਵਿਕਸਿਤ ਹੋ ਰਹੇ ਹਨ, ਉਹ ਸਾਰੇ ਰੋਬੋਟ ਕਿਲਰ ਨਹੀਂ ਹੋਣਗੇ। ਪਰ ਕੁਝ ਹਥਿਆਰਾਂ ਅਤੇ ਦੇਸਾਂ ਨੂੰ ਲੈ ਕੇ ਉਹ ਫ਼ਿਕਰਮੰਦ ਨਜ਼ਰ ਆਉਂਦੇ ਹਨ।

ਤਕਨੀਕ ਦੀਆਂ ਸਮੱਸਿਆਂ, ਖ਼ਤਰੇ ਅਤੇ ਪਾਬੰਦੀਆਂ ਸਣੇ ਹੋਰ ਪਹਿਲੂਆਂ ਬਾਰੇ ਮਾਹਰਾਂ ਨੇ ਕੀ ਕਿਹਾ, ਇੱਥੇ ਪੜ੍ਹੋ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)