ਅੰਬੇਡਕਰ ਦੇ ਦਲਿਤ ਪੱਖੀ ਅਖਵਾਉਣ ਵਾਲੇ ਗਾਂਧੀ ਨੂੰ ਕੀ-ਕੀ ਸਵਾਲ ਸਨ - 5 ਅਹਿਮ ਖ਼ਬਰਾਂ

ਭੀਮ ਰਾਓ ਅੰਬੇਡਕਰ

ਤਸਵੀਰ ਸਰੋਤ, Indian Postal Department

ਤਸਵੀਰ ਕੈਪਸ਼ਨ, ਭਾਰਤ ਦਾ ਸੰਵਿਧਾਨ ਲਿਖਣ ਵਾਲੇ ਡਾ. ਭੀਮ ਰਾਓ ਅੰਬੇਡਕਰ

ਦਿਲਚਸਪ ਗੱਲ ਹੈ ਕਿ ਭਾਰਤ ਦੀਆਂ ਦੋ ਮਹਾਨ ਸ਼ਖ਼ਸੀਅਤਾਂ ਭੀਮਰਾਓ ਅੰਬੇਡਕਰ ਅਤੇ ਮਹਾਤਮਾ ਗਾਂਧੀ ਵਿਚਕਾਰ ਕਦੇ ਨਹੀਂ ਬਣੀ।

ਦੋਵੇਂ ਮਹਾਨ ਵਿਅਕਤੀਆਂ ਵਿਚਾਲੇ ਕਈ ਮੁਲਾਕਾਤਾਂ ਹੋਈਆਂ ਪਰ ਉਹ ਆਪਣੇ ਮਤਭੇਦਾਂ ਨੂੰ ਕਦੇ ਖਤਮ ਨਹੀਂ ਕਰ ਸਕੇ।

ਆਜ਼ਾਦੀ ਤੋਂ ਦਹਾਕੇ ਪਹਿਲਾਂ ਅੰਬੇਡਕਰ ਨੇ ਆਪਣੇ ਆਪ ਨੂੰ ਆਪਣੇ ਸਮਰਥਕਾਂ ਨਾਲ ਆਜ਼ਾਦੀ ਅੰਦੋਲਨ ਤੋਂ ਅਲੱਗ ਥਲੱਗ ਕਰ ਲਿਆ ਸੀ।

ਇਹ ਵੀ ਪੜ੍ਹੋ:

ਅਛੂਤਾਂ ਪ੍ਰਤੀ ਗਾਂਧੀ ਦੇ ਪਿਆਰ ਅਤੇ ਉਨ੍ਹਾਂ ਵੱਲੋਂ ਬੋਲਣ ਦੇ ਉਨ੍ਹਾਂ ਦੇ ਦਾਅਵਿਆਂ ਨੂੰ ਉਹ ਇੱਕ ਜੋੜ-ਤੋੜ ਦੀ ਰਣਨੀਤੀ ਮੰਨਦੇ ਸਨ।

ਜਦੋਂ 14 ਅਗਸਤ 1931 ਨੂੰ ਗਾਂਧੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ ਤਾਂ ਗਾਂਧੀ ਨੇ ਉਨ੍ਹਾਂ ਨੂੰ ਕਿਹਾ ਸੀ "ਮੈਂ ਅਛੂਤਾਂ ਦੀਆਂ ਸਮੱਸਿਆਵਾਂ ਬਾਰੇ ਉਦੋਂ ਤੋਂ ਸੋਚ ਰਿਹਾ ਹਾਂ ਜਦੋਂ ਤੁਸੀਂ ਪੈਦਾ ਵੀ ਨਹੀਂ ਹੋਏ ਸੀ। ਮੈਨੂੰ ਤਾਜ਼ੁਬ ਹੈ ਕਿ ਇਸ ਦੇ ਬਾਵਜੂਦ ਤੁਸੀਂ ਮੈਨੂੰ ਉਨ੍ਹਾਂ ਦਾ ਹਿਤੈਸ਼ੀ ਨਹੀਂ ਮੰਨਦੇ?"

ਆਖ਼ਿਰ ਭੀਮ ਰਾਓ ਅੰਬੇਡਕਰ ਨੇ ਗਾਂਧੀ ਨੂੰ ਕਿਹੜੇ ਸਵਾਲ ਕੀਤੇ ਸਨ, ਜਾਣਨ ਲਈ ਇੱਥੇ ਕਲਿੱਕ ਕਰੋ

ਕੋਰੋਨਾਵਾਇਰਸ: ਬੱਚਿਆਂ 'ਤੇ ਮਾਰ ਵੱਧ ਕਿਉਂ ਤੇ ਦੂਜੀ ਲਹਿਰ ਪਹਿਲੀ ਤੋਂ ਵੱਖਰੀ ਕਿਵੇਂ?

''ਇੱਕ ਕੋਰੋਨਾ ਸੀ 2020 ਵਾਲਾ..... ਤੇ ਇੱਕ ਕੋਰੋਨਾ ਹੈ 2021 ਵਾਲਾ।

ਦੋਵਾਂ ਵਿੱਚ ਕਈ ਬੁਨਿਆਦੀ ਫ਼ਰਕ ਹਨ। ਦੂਜੀ ਲਹਿਰ ਦੌਰਾਨ ਕੋਰੋਨਾ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਫ਼ੈਲ ਰਿਹਾ ਹੈ, ਪਰ ਘੱਟ ਘਾਤਕ ਹੈ। ਬੱਚਿਆਂ ਤੇ ਨੌਜਵਾਨਾਂ ਨੂੰ ਆਪਣੀ ਗ੍ਰਿਫ਼ਤ ਵਿੱਚ ਵੱਧ ਲੈ ਰਿਹਾ ਹੈ। ਬੁਖ਼ਾਰ ਜ਼ਿਆਦਾ ਦਿਨਾਂ ਤੱਕ ਰਹਿੰਦਾ ਹੈ।"

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੱਧਦੇ ਕੋਰੋਨਾ ਦੇ ਮਾਮਲੇ ਤੇ ਇਸ ਬਾਰੇ ਮਾਹਿਰ ਦੇ ਵਿਚਾਰ ਜਾਣੋ

ਵੱਧਦੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਗੁਆਂਢ ਵਿੱਚ ਰਹਿਣ ਵਾਲੇ ਸੈਣੀ ਸਾਹਿਬ ਨੇ ਮੈਨੂੰ ਦੇਰ ਸ਼ਾਮ ਨਵੇਂ ਕੋਰੋਨਾ ਬਾਰੇ ਇਹ ਗੱਲਾਂ ਕਹੀਆਂ। ਫ਼ਿਰ ਨਾਲ ਹੀ ਕਹਿ ਦਿੱਤਾ, "ਤੁਸੀਂ ਪੱਤਰਕਾਰ ਲੋਕ ਤਾਂ ਰੋਜ਼ ਇਸ 'ਤੇ ਲਿਖਦੇ ਹੋ, ਤੁਹਾਨੂੰ ਕੀ ਦੱਸਣਾ। ਇਹ ਗੱਲਾਂ ਸੱਚ ਨੇ ਨਾ?"

ਅਸੀਂ ਇੰਨਾਂ ਕਈ ਸਵਾਲਾਂ ਨੂੰ ਡਾਕਟਰ ਕੇਕੇ ਅਗਰਵਾਲ ਸਾਹਮਣੇ ਰੱਖਿਆ।

ਡਾ. ਕੇਕੇ ਅਗਰਵਾਲ ਆਈਐੱਮਏ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਹਨ। ਦੇਸ ਦੇ ਮੰਨੇ ਪ੍ਰਮੰਨੇ ਦਿਲ ਦੇ ਰੋਗਾਂ ਦੇ ਮਾਹਰ ਹਨ ਤੇ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।

ਕੇਕੇ ਅੱਗਰਵਾਲ ਨੇ 2021 ਵਾਲੇ ਕੋਰੋਨਾਵਾਇਰਸ ਬਾਰੇ ਕੀ ਕੁਝ ਕਿਹਾ, ਤਫ਼ਸੀਲ ਵਿੱਚ ਇੱਥੇ ਪੜ੍ਹੋ

ਬਰਗਾੜੀ ਕਾਂਡ: ਕੁੰਵਰ ਵਿਜੇ ਪ੍ਰਤਾਪ ਦਾ ਪਿਛੋਕੜ ਜਾਣੋ

ਆਈਪੀਐੱਸ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨੌਕਰੀ ਤੋਂ ਦਿੱਤੇ ਅਸਤੀਫ਼ੇ ਨੇ ਪੰਜਾਬ ਦੇ ਪ੍ਰਸ਼ਾਸਕੀ ਅਤੇ ਸਿਆਸੀ ਹਲਕਿਆਂ ਵਿੱਚ ਹਲਚਲ ਛੇੜ ਦਿੱਤੀ ਹੈ। ਹਾਲਾਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫ਼ੇ ਨੂੰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਨਾਮੰਨਜ਼ੂਰ ਕਰ ਦਿੱਤਾ ਹੈ।

ਕੁੰਵਰ ਵਿਜੇ ਪ੍ਰਤਾਪ

ਤਸਵੀਰ ਸਰੋਤ, Fb/Kunwar Vijay Pratap

ਤਸਵੀਰ ਕੈਪਸ਼ਨ, ਹਾਈਪ੍ਰੋਫਾਇਲ ਕੇਸਾਂ ਦੀ ਜਾਂਚ ਕਰਨ ਵਾਲੇ ਕੁੰਵਰ ਵਿਜੇ ਪ੍ਰਤਾਪ ਦਾ ਅਸਤੀਫ਼ਾ ਮੁੱਖ ਮੰਤਰੀ ਨੇ ਨਾਮੰਜ਼ੁਰ ਕਰ ਦਿੱਤਾ ਹੈ

ਕੁੰਵਰ ਵਿਜੇ ਪ੍ਰਤਾਪ, ਇਸ ਸਮੇਂ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਬਾਰੀ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮਾਂ (ਐੱਸਆਈਟੀਜ਼) ਦੀ ਅਗਵਾਈ ਕਰ ਰਹੇ ਹਨ। ਆਪਣੇ ਅਸਤੀਫ਼ੇ ਵਿੱਚ ਉਹਨਾਂ ਪ੍ਰੀਮੈਚਿਓਰ ਰਿਟਾਇਰਮੈਂਟ (ਸੇਵਾ ਕਾਲ ਖ਼ਤਮ ਹੋਣ ਤੋਂ ਪਹਿਲਾਂ) ਦੀ ਮੰਗ ਕੀਤੀ ਸੀ।

ਮੁੱਖ ਮੰਤਰੀ ਵਲ਼ੋਂ ਅਸਤੀਫ਼ਾ ਨਾਮੰਨਜ਼ੂਰ ਕੀਤੇ ਜਾਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਫੇਸਬੁਕ ਪੇਜ ਉੱਤੇ ਲਿਖਿਆ ਕਿ "ਉਹ ਸਮਾਜ ਦੀ ਸੇਵਾ ਕਰਦੇ ਰਹਿਣਗੇ ਪਰ ਇੱਕ ਆਈਪੀਐੱਸ ਅਫ਼ਸਰ ਵਜੋਂ ਨਹੀਂ"

ਹਾਈਪ੍ਰੋਫਾਇਲ ਕੇਸਾਂ ਦੀ ਜਾਂਚ ਕਰਨ ਵਾਲੇ ਕੁੰਵਰ ਵਿਜੇ ਪ੍ਰਤਾਪ ਬਾਰੇ ਹੋਰ ਇੱਥੇ ਪੜ੍ਹੋ

ਕੋਵਿਡ-19 ਵੈਕਸੀਨ: ਭਾਰਤ 'ਚ ਲਗਾਏ ਜਾ ਰਹੇ ਕੋਰੋਨਾ ਟੀਕਿਆਂ ਬਾਰੇ ਜਾਣੋ

ਕੋਰੋਨਾ ਮਹਾਂਮਾਰੀ ਦੀ ਦੂਜੀ ਮਾਰੂ ਲਹਿਰ ਦੇ ਚੱਲਦਿਆਂ ਭਾਰਤ 'ਚ ਤੀਜੇ ਕੋਰੋਨਾਵਾਇਰਸ ਟੀਕੇ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸਪੁਤਨਿਕ ਵੀ, ਕੋਵੈਕਸੀਨ ਤੇ ਕੋਵੀਸ਼ੀਲਡ ਟੀਕਿਆਂ ਬਾਰੇ ਅਸੀਂ ਕੀ ਜਾਣਦੇ ਹਾਂ

ਰੂਸ ਦੇ ਸੁਪਤਨਿਕ ਵੀ ਟੀਕੇ ਨੂੰ ਸੁਰੱਖਿਅਤ ਦੱਸਿਆ ਜਾ ਰਿਹਾ ਹੈ ਅਤੇ ਇਹ ਇੱਕ ਤਰ੍ਹਾਂ ਨਾਲ ਓਕਸਫੋਰਡ-ਐਸਟਰਾਜ਼ੇਨੇਕਾ ਟੀਕੇ ਦੀ ਤਰ੍ਹਾਂ ਕੰਮ ਕਰਦਾ ਹੈ, ਜੋ ਕਿ ਭਾਰਤ 'ਚ ਕੋਵੀਸ਼ੀਲਡ ਦੇ ਰੂਪ 'ਚ ਬਣਾਇਆ ਜਾ ਰਿਹਾ ਹੈ।

ਲੈਂਸੈਟ 'ਚ ਛਪੇ ਪਿਛਲੇ ਟਰਾਇਲਾਂ ਦੇ ਨਤੀਜਿਆਂ ਦੇ ਅਧਾਰ 'ਤੇ ਕਿਹਾ ਗਿਆ ਹੈ ਕਿ ਸਪੁਤਨਿਕ ਵੀ ਕੋਵਿਡ-19 ਦੇ ਖ਼ਿਲਾਫ ਲਗਭਗ 92% ਸੁਰੱਖਿਆ ਦਿੰਦਾ ਹੈ।

ਭਾਰਤ 'ਚ ਹੁਣ ਤੱਕ ਦੋ ਮਨਜ਼ੂਰਸ਼ੁਦਾ ਟੀਕਿਆਂ- ਕੋਵੀਸ਼ੀਲਡ ਅਤੇ ਕੋਵੈਕਸਿਨ ਦੀਆਂ 100 ਮਿਲੀਅਨ ਤੋਂ ਵੀ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਸਪੁਤਨਿਕ ਵੀ, ਕੋਵੈਕਸੀਨ ਤੇ ਕੋਵੀਸ਼ੀਲਡ ਟੀਕਿਆਂ ਬਾਰੇ ਤਫ਼ਸੀਲ ਵਿੱਚ ਇੱਥੇ ਪੜ੍ਹੋ

CBSE ਤੋਂ ਬਾਅਦ ਪੰਜਾਬ ਬੋਰਡ ਵੱਲੋਂ 10ਵੀਂ ਤੇ 12ਵੀਂ ਦੇ ਇਮਤਿਹਾਨ ਮੁਲਤਵੀ

ਸੀਬੀਐੱਸਈ ਵੱਲੋਂ 10ਵੀਂ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰਨ ਅਤੇ 12ਦੀਆਂ ਮੁਲਤਵੀ ਕੀਤੇ ਜਾਣ ਤੋਂ ਬਾਅਦ ਪੰਜਾਬ ਅਤੇ ਹਿਮਾਚਲ ਦੇ ਸਕੂਲ ਸਿੱਖਿਆ ਬੋਰਡਾਂ ਨੇ ਵੀ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ।

ਪੜ੍ਹਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਨੂੰ ਦੇਖਦਿਆਂ 10ਵੀਂ ਤੇ 12ਵੀਂ ਦੇ ਇਮਤਿਹਾਨ ਮੁਲਤਵੀ ਹੋ ਗਏ ਹਨ

ਪੰਜਾਬ ਵਿੱਚ ਸਕੂਲ ਪਹਿਲਾਂ ਹੀ 30 ਅਪ੍ਰੈਲ ਤੱਕ ਬੰਦ ਹਨ, ਪੰਜਾਬ ਦੇ ਸਿਹਤ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਮੀਡੀਆ ਨਾਲ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆ ਤੋਂ 10 ਦਿਨ ਪਹਿਲਾਂ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਕੋਰੋਨਾ ਦੀ ਲਾਗ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਿੱਖਿਆ ਮੰਤਰਾਲੇ ਨੇ ਸੀਬੀਐੱਸਈ ਦੀਆਂ 10ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਰੱਦ ਕਰਨ ਅਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਸੀ।

ਦੇਸ਼ ਦੇ ਸਿੱਖਿਆ ਮੰਤਰੀ ਨੇ ਇਸ ਬਾਰੇ ਕੀ ਕਿਹਾ ਤੇ 10ਵੀਂ ਦੇ ਨਤੀਜੇ ਕਿਵੇਂ ਨਿਕਲਣਗੇ...ਇੱਥੇ ਪੜ੍ਹੋ

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)