ਤਾਪਸੀ ਪਨੂੰ ਤੇ ਅਨੁਰਾਗ ਕਸ਼ਯਪ ਦੇ ਘਰਾਂ ਉੱਤੇ ਇਨਕਮ ਟੈਕਸ ਵਿਭਾਗ ਦੇ ਛਾਪੇ

ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਅਤੇ ਨਿਰਮਾਤਾ-ਨਿਰਦੇਸ਼ਕ ਅਨੁਰਾਗ ਕਸ਼ਯਪ ਦੇ ਘਰਾਂ ਅਤੇ ਦਫ਼ਤਰਾਂ ਉੱਤੇ ਆਮਦਨ ਕਰ ਅਧਿਕਾਰੀਆਂ ਨੇ ਛਾਪੇਮਾਰੀ ਕੀਤੀ ਹੈ।

ਅਧਿਕਾਰੀਆਂ ਨੇ ਮੁੰਬਈ ਦੇ ਫੈਂਟਮ ਫਿਲਮਜ਼ ਐਂਡ ਟੈਲੰਟ ਹੰਟ ਕੰਪਨੀ ਦੇ ਦਫ਼ਤਰ ਉੱਤੇ ਛਾਪਾ ਮਾਰਿਆ ਹੈ। ਇਹ ਕੰਪਨੀ ਸਾਲ 2011 ਵਿਚ ਅਨੁਰਾਗ ਕਸ਼ਯਪ , ਵਿਕਰਮਾਦਿੱਤਿਆ ਮੋਟਵਾਨੀ, ਮਧੂ ਮੰਟੇਨਾ ਅਤੇ ਵਿਕਾਸ ਬਹਿਲ ਨੇ ਬਣਾਈ ਸੀ।

ਮੁੰਬਈ ਵਿੱਚ ਮੌਜੂਦ ਬੀਬੀਸੀ ਦੀ ਸਹਿਯੋਗੀ ਪੱਤਰਕਾਰ ਸੁਪ੍ਰਿਯਾ ਸੋਗਲੇ ਨੇ ਦੱਸਿਆ ਹੈ ਕਿ ਵਿਭਾਗ ਨੇ ਫਿਲਮ ਨਿਰਮਾਣ ਕੰਪਨੀ ਫੈਂਟਮ ਫਿਲਮਾਂ ਨਾਲ ਸਬੰਧਤ ਇੱਕ ਕੇਸ ਵਿੱਚ ਅਨੁਰਾਗ ਕਸ਼ਯਪ, ਵਿਕਾਸ ਬਹਿਲ ਅਤੇ ਤਾਪਸੀ ਪਨੂੰ ਨੂੰ ਸ਼ਾਮਲ ਕਰਕੇ ਮੁੰਬਈ ਅਤੇ ਪੂਣੇ ਵਿੱਚ ਲਗਭਗ 20 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)