ਦਿੱਲੀ ਧਮਾਕਾ : ਇਸਰਾਈਲ ਦੂਤਾਵਾਸ ਅੱਗੇ ਹੋਏ ਧਮਾਕੇ ਵਿਚ ਪੁਲਿਸ ਹੱਥ ਲੱਗਿਆ ਸੁਰਾਗ

ਦਿੱਲੀ ਵਿਚ ਇਸਰਾਈਲ ਦੇ ਦੂਤਾਵਾਸ ਦੇ ਬਾਹਰ ਬੰਬ ਧਮਾਕਾ ਹੋਣ ਦੀ ਰਿਪੋਰਟ ਹੈ। ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਇਸ ਨੂੰ ਘੱਟ ਸਮਰੱਥਾ ਵਾਲਾ ਧਮਾਕਾ ਦੱਸਿਆ ਹੈ।

ਘਟਨਾਸਥਾਨ ਉੱਤੇ ਪਹੁੰਚੇ ਦਿੱਲੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਇਹ ਧਮਾਕਾ 5.45 ਉਤੇ ਪੁਲਿਸ ਨੂੰ ਇਸਦੀ ਜਾਣਕਾਰੀ ਮਿਲੀ।

ਖ਼ਬਰ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਏਪੀਜੇ ਅਬਦੁਲ ਕਲਾਮ ਰੋਡ ਉੱਤੇ ਜਿੰਦਲ ਹਾਉਸ ਲਾਗੇ ਇਹ ਧਮਾਕਾ 5.05 ਮਿੰਟ ਉੱਤੇ ਹੋਇਆ। ਪੁਲਿਸ ਮੁਤਾਬਕ ਇਸ ਧਮਾਕੇ ਵਿਚ ਕੋਈ ਜਾਨੀ ਤੇ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।

ਦਿਲੀ ਪੁਲਿਸ ਤੇ ਸੁਰੱਖਿਆ ਏਜੰਸੀਆਂ ਧਮਾਕੇ ਵਾਲੇ ਥਾਂ ਉੱਤੇ ਪਹੁੰਚ ਚੁੱਕੀਆਂ ਹਨ ਅਤੇ ਇਲਾਕੇ ਦੀ ਨਾਕੇਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ:

ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਨੇ ਜਦੋਂ ਇਸਰਾਈਲ ਦੂਤਾਵਾਸ ਨੇੜੇ ਧਮਾਕਾ ਹੋਣ ਬਾਰੇ ਦਿੱਲੀ ਪੁਲਿਸ ਦੇ ਵਧੀਕ ਬੁਲਾਰੇ ਅਨਿਲ ਮਿੱਤਲ ਤੋਂ ਜਦੋਂ ਪੁੱਛਿਆ ਤਾਂ ਉਨ੍ਹਾਂ ਕਿਹਾ, ਅਸੀਂ ਜਾਣਕਾਰੀ ਜੁਟਾ ਰਹੇ ਹਾਂ, ਸਾਡੀ ਟੀਮ ਮੌਕੇ ਉੱਤੇ ਹੈ, ਪਰ ਜਾਣਕਾਰੀ ਮਿਲਣ ਤੋਂ ਬਆਦ ਹੀ ਪੱਕੇ ਤੌਰ ਉੱਤੇ ਕੁਝ ਕਿਹਾ ਜਾ ਸਕਦਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਇਹ ਧਮਾਕਾ ਬਹੁਤ ਹੀ ਘੱਟ ਸਮਰੱਥਾ ਵਾਲਾ ਸੀ ਅਤੇ ਇਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਪੁਲਿਸ ਨੂੰ ਕੀ ਮਿਲਿਆ ਸੁਰਾਗ

ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਜਿੰਦਲ ਹਾਊਸ ਨੇੜੇ ਸੜਕ ਦੇ ਡਿਵਾਇਡਰ ਉੱਤੇ ਇੱਕ ਯੰਤਰ ਮਿਲਿਆ ਹੈ, ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਹ ਚੱਲਦੇ ਵਹੀਕਲ ਵਿਚੋਂ ਸੁੱਟਿਆ ਗਿਆ ਹੋਵੇ।

ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਹ ਫਲਾਵਰ ਪੋਕਟ ਤੋਂ ਤਿਆਰ ਕੀਤਾ ਹੋਵੇ।

ਦਿੱਲੀ ਧਮਾਕੇ ਤੋਂ ਬਾਅਦ ਦਿੱਲੀ ਦੇ ਸਾਰੇ ਹਵਾਈ ਅੱਡਿਆ, ਸਰਕਾਰੀ ਇਮਾਰਤਾਂ ਅਤੇ ਮਹੱਤਵਪੂਰਨ ਅਦਾਰਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਹਾਈ ਅਲਾਰਟ ਐਲਾਨ ਦਿੱਤਾ ਗਿਆ ਹੈ।

ਪੁਲਿਸ ਨੇ ਕਿਹਾ ਕਿ ਧਮਾਕੇ ਦੌਰਾਨ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹੈ,ਬਲਕਿ ਕੁਝ ਕਾਰਾਂ ਦੇ ਸ਼ੀਸ਼ੇ ਹੀ ਟੁੱਟੇ ਹਨ। ਜਿਸ ਥਾਂ ਉੱਤੇ ਇਹ ਧਮਾਕਾ ਹੋਇਆ ਹੈ, ਉੱਥੋਂ ਇਸਰਾਈਲੀ ਦੂਤਾਵਾਸ 150 ਮੀਟਰ ਦੀ ਦੂਰੀ ਉੱਤੇ ਹੈ।

ਖ਼ਬਰ ਏਜੰਸੀ ਏਐਫਪੀ ਮੁਤਾਬਕ ਇਸਰਾਈਲ ਦੇ ਵਿਦੇਸ਼ ਮੰਤਰੀ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਕਿ ਦੂਤਾਵਾਸ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।

ਵਿਦੇਸ਼ ਮੰਤਰੀ ਗਾਬੀ ਅਸ਼ਕੇਨਾਜੀ ਨੇ ਸੁਰੱਖਿਆ ਲਈ ਸਾਰੇ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਹੈ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)