You’re viewing a text-only version of this website that uses less data. View the main version of the website including all images and videos.
ਅਰਨਬ ਗੋਸਵਾਮੀ : ਹਾਈ ਕੋਰਟ ਨੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
ਬੰਬੇ ਹਾਈ ਕੋਰਟ ਨੇ ਪੱਤਰਕਾਰ ਅਰਨਬ ਗੋਸਵਾਮੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਅਰਨਬ ਨੂੰ ਰਾਇਗੜ੍ਹ ਪੁਲਿਸ ਨੇ ਖੁਦਕੁਸ਼ੀ ਕਰਨ ਲਈ ਉਕਸਾਉਣ ਦੇ ਇਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਉਹ ਚੌਦਾਂ ਦਿਨਾਂ ਤੋਂ ਨਿਆਂਇਕ ਹਿਰਾਸਤ ਵਿੱਚ ਹਨ।
ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਅਰਨਬ ਅਗਲੇ ਚਾਰ ਦਿਨਾਂ ਵਿੱਚ ਇਸ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਸੈਸ਼ਨ ਕੋਰਟ ਵਿੱਚ ਜਾ ਸਕਦੇ ਹਨ।
ਇਹ ਵੀ ਪੜ੍ਹੋ-
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਇੱਕ ਟਵੀਟ ਵਿੱਚ ਕਿਹਾ ਹੈ ਕਿ ਹਾਈ ਕੋਰਟ ਨੂੰ ਅਰਨਬ ਦੇ ਨਾਲ ਹਿਰਾਸਤ ਵਿੱਚ ਹੋਏ ਵਤੀਰੇ ਨੂੰ ਲੈ ਕੇ ਖੁਦ ਦਖਲ ਦੇਣਾ ਚਾਹੀਦਾ ਹੈ।
ਅਰਨਬ ਗੋਸਵਾਮੀ ਨੇ ਆਰੋਪ ਲਾਇਆ ਹੈ ਕਿ ਉਨ੍ਹਾਂ ਨੂੰ ਹਿਰਾਸਤ ਵਿੱਚ ਕੁੱਟਿਆ ਅਤੇ ਬਦਸਲੂਕੀ ਕੀਤੀ ਗਈ ਹੈ।
'ਹਿਰਾਸਤ 'ਚ ਵੀ ਮੋਬਾਇਲ ਫੋਨ 'ਤੇ ਸਰਗਰਮ, ਜੇਲ੍ਹ ਸ਼ਿਫ਼ਟ ਕੀਤੇ ਗਏ'
ਇੰਟੀਰੀਅਰ ਡਿਜ਼ਾਈਨਰ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਰਿਪਬਲੀਕਨ ਟੀਵੀ ਦੇ ਐਡੀਟਰ ਇਨ ਚੀਫ਼ ਅਰਨਬ ਗੋਸਵਾਮੀ ਨੂੰ ਐਤਵਾਰ ਨੂੰ ਅਲੀਬਾਗ਼ ਦੇ ਇੱਕ ਕੋਵਿਡ-19 ਕੁਆਰੰਟੀਨ ਸੈਂਟਰ ਤੋਂ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹਾ ਦੀ ਤਲੋਜਾ ਜੇਲ੍ਹ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ।
ਨਿਆਂਇਕ ਹਿਰਾਸਤ ਵਿੱਚ ਭੇਜੇ ਜਾਣ ਤੋਂ ਬਾਅਦ ਅਰਨਬ ਨੂੰ ਇਸ ਕੁਆਰੰਟੀਨ ਸੈਂਟਰ ਵਿੱਚ ਲਿਆਂਦਾ ਗਿਆ ਸੀ।
ਸਮਾਚਾਰ ਏਜੰਸੀ ਪੀਟੀਆਈ ਨੇ ਇੱਕ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਅਰਨਬ ਨਿਆਂਇਕ ਹਿਰਾਸਤ ਵਿੱਚ ਕਥਿਤ ਤੌਰ 'ਤੇ ਫੋਨ ਦੀ ਵਰਤੋਂ ਕਰ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤਲੋਜਾ ਜੇਲ੍ਹ ਦਿੱਤਾ ਗਿਆ।
ਰਾਏਗੜ੍ਹ ਦੀ ਕ੍ਰਾਈਮ ਬ੍ਰਾਂਚ ਨੇ ਦੇਖਿਆ ਕਿ ਅਰਨਬ ਗੋਸਵਾਮੀ ਕਿਸੇ ਦੂਜੇ ਦੇ ਮੋਬਾਈਲ ਫੋਨ ਤੋਂ ਸੋਸ਼ਲ ਮੀਡੀਆ 'ਤੇ ਸਰਗਰਮ ਹਨ, ਜਦ ਕਿ ਉਨ੍ਹਾਂ ਦਾ ਆਪਣਾ ਮੋਬਾਈਲ ਫੋਨ 4 ਨਵੰਬਰ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਪੁਲਿਸ ਨੇ ਜ਼ਬਤ ਕਰ ਲਿਆ ਸੀ।
ਅਰਨਬ ਨੂੰ ਜਦੋਂ ਤਲੋਜਾ ਜੇਲ੍ਹ ਲੈ ਕੇ ਜਾ ਰਹੇ ਸਨ ਤਾਂ ਪੁਲਿਸ ਵੈਨ ਤੋਂ ਚੀਕ ਕੇ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਅਲੀਬਾਗ਼ ਦੇ ਜੇਲਰ ਨੇ ਉਨ੍ਹਾਂ ਨਾਲ ਸ਼ਨੀਵਾਰ ਸ਼ਾਮ ਨੂੰ ਕੁੱਟਮਾਰ ਕੀਤੀ, ਉਨ੍ਹਾਂ ਦੀ ਜਾਨ ਖ਼ਤਰੇ ਵਿੱਚ ਹੈ ਅਤੇ ਉਨ੍ਹਾਂ ਨੂੰ ਆਪਣੇ ਵਕੀਲ ਨਾਲ ਗੱਲ ਨਹੀਂ ਕਰ ਦਿੱਤੀ ਗਈ।
ਇਸ ਵਿਚਾਲੇ ਭਾਜਾਪਾ ਦੇ ਸਾਬਕਾ ਸੰਸਦ ਮੈਂਬਰ ਕਿਰੀਟ ਸੋਮਇਆ ਨੇ ਇੱਕ ਟਵੀਟ ਕਰ ਕੇ ਦੱਸਿਆ ਹੈ ਐਤਵਾਰ ਨੂੰ ਉਨ੍ਹਾਂ ਨਾਲ ਜੇਲ੍ਹ ਦੇ ਜੇਲਰ ਨਾਲ ਮੁਲਾਕਾਤ ਕੀਤੀ ਅਤੇ ਜੇਲਰ ਨੇ ਭਰੋਸਾ ਦਿੱਤਾ ਕਿ ਗੋਸਵਾਮੀ ਦਾ ਸ਼ੋਸ਼ਣ ਨਹੀਂ ਹੋਵੇਗਾ ਅਤੇ ਉਨ੍ਹਾਂ ਨੂੰ ਜ਼ਰੂਰੀ ਇਲਾਜ ਮੁਹੱਈਆ ਕਰਵਾਇਆ ਜਾਵੇਗਾ।
ਅਰਨਬ ਅਤੇ ਦੋ ਹੋਰਨਾਂ ਲੋਕਾਂ ਫਿਰੋਜ਼ ਸ਼ੇਖ਼ ਅਤੇ ਨਿਤੀਸ਼ ਸਾਰਦਾ ਨੂੰ ਅਲੀਬਾਗ਼ ਪੁਲਿਸ ਨੇ 4 ਨਵੰਬਰ ਨੂੰ 2018 ਵਿੱਚ ਇੰਜੀਨੀਅਰ ਡਿਜ਼ਾਈਨਰ ਅਨਵਇਆ ਨਾਇਕ ਅਤੇ ਉਨ੍ਹਾਂ ਦੀ ਮਾਂ ਦੇ ਖੁਦਕੁਸ਼ੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਇਲਜ਼ਾਮ ਹੈ ਕਿ ਮੁਲਜ਼ਮਾਂ ਦੀ ਕੰਪਨੀ ਨੇ ਅਨਵਯਾ ਨੂੰ ਕਥਿਤ ਤੌਰ 'ਤੇ ਪੈਸਿਆਂ ਦਾ ਭੁਗਤਾਨ ਨਹੀਂ ਕੀਤਾ, ਜਿਸ ਤੋਂ ਪਰੇਸ਼ਾਨ ਹੋ ਕੇ ਅਨਵਯਾ ਨੇ ਖੁਦਕੁਸ਼ੀ ਕਰ ਲਈ।
ਇਸ ਵਿਚਾਲੇ ਸੋਮਵਾਰ ਨੂੰ ਹੀ ਬੰਬੇ ਹਾਈ ਕੋਰਟ ਨੇ ਅਰਨਬ ਅਤੇ ਦੋ ਹੋਰਨਾਂ ਦੀ ਅੰਤਰਿਮ ਜ਼ਮਾਨਤ ਪਟੀਸ਼ਨ 'ਤੇ ਆਪਣਾ ਫ਼ੈਸਲਾ ਸੁਣਾਏਗੀ।
ਸ਼ਨੀਵਾਰ ਦੇਰ ਰਾਤ ਹਾਈ ਕੋਰਟ ਦੀ ਵੈਬਸਾਈਟ 'ਤੇ ਜਾਰੀ ਕੀਤੇ ਗਏ ਇੱਕ ਨੋਟਿਸ ਮੁਤਾਬਕ, ਬੈਂਚ 9 ਨਵੰਬਰ ਤਿੰਨ ਵਜੇ ਫ਼ੈਸਲਾ ਸੁਣਾਉਣ ਬੈਠੇਗੀ।
ਇਹ ਵੀ ਪੜ੍ਹੋ: