You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਲੌਕਡਾਊਨ: ਔਸਤਨ 4 ਪਰਵਾਸੀ ਮਜ਼ਦੂਰਾਂ ਦੀ ਰੋਜ਼ਾਨਾ ਹੋਈ ਮੌਤ- ਰਿਪੋਰਟਾਂ
- ਲੇਖਕ, ਸ਼ਾਦਾਬ ਨਜ਼ਮੀ
- ਰੋਲ, ਬੀਬੀਸੀ ਪੱਤਰਕਾਰ
ਜਦੌਂ ਤੋਂ ਕੋਰੋਨਾਵਾਇਰਸ ਕਾਰਨ ਭਾਰਤ ਵਿੱਚ ਲੌਕਡਾਊਨ ਸ਼ੁਰੂ ਹੋਇਆ ਹੈ ਉਦੋਂ ਤੋਂ ਔਸਤਨ 4 ਪਰਵਾਸੀ ਮਜ਼ਦੂਰ ਰੋਜ਼ਾਨਾ ਮਰ ਰਹੇ ਹਨ।
ਕੋਰੋਨਾਵਾਇਰਸ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਭਰ ਵਿੱਚ ਲਗਾਏ ਗਏ ਲੌਕਡਾਊਨ ਨੂੰ 50 ਤੋਂ ਵੱਧ ਦਿਨ ਹੋ ਗਏ ਹਨ।
ਸਰਕਾਰ ਦੇ ਇਸ ਐਲਾਨ ਨੇ ਹਜ਼ਾਰਾਂ ਪਰਵਾਸੀ ਮਜ਼ਦੂਰਾਂ ਨੂੰ ਆਪਣੇ ਘਰ ਪੈਦਲ ਹੀ ਚੱਲਣ ਲਈ ਮਜਬੂਰ ਕਰ ਦਿੱਤਾ ਕਿਉੰਕਿ ਲੌਕਡਾਊਨ ਕਾਰਨ ਬੱਸਾਂ ਅਤੇ ਟਰੇਨਾਂ ਦੀ ਸੇਵਾ ਬੰਦ ਕਰ ਦਿੱਤੀ ਗਈ ਸੀ।
24 ਮਾਰਚ ਤੋਂ ਲੈ ਕੇ ਹੁਣ ਤੱਕ ਦੇਸ਼ ਭਰ ਵਿੱਚ ਕਈ ਸੜਕ ਹਾਦਸੇ ਹੋਏ ਹਨ ਜਿਸ ਵਿੱਚ ਕਈ ਪਰਵਾਸੀ ਮਜ਼ਦੂਰਾਂ ਦੀ ਜਾਨ ਗਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਪੈਦਲ ਚਲਦੇ ਸਮੇਂ ਹੋਏ ਸੜਕ ਹਾਦਸੇ ਅਤੇ ਸਿਹਤ ਵਿਗੜਨ ਕਰਕੇ ਹੁਣ ਤੱਕ 208 ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਦਾ ਲੌਕਡਾਊਨ ਸ਼ੁਰੂ ਹੋਇਆ ਹੈ।
ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਘਰ ਵਿੱਚ ਹੀ ਰਹਿਣ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਸੀ।
ਹਾਲਾਂਕਿ ਪ੍ਰਧਾਨ ਮੰਤਰੀ ਵੱਲੋਂ ਅਚਾਨਕ ਕੀਤੇ ਇਸ ਐਲਾਨ ਨਾਲ ਮਜ਼ਦੂਰਾਂ ਵਿੱਚ ਹੜਬੜੀ ਮਚ ਗਈ ਤੇ ਉਹ ਆਪਣੇ ਘਰਾਂ ਨੂੰ ਪਹੁੰਚਣ ਦੀ ਕੋਸ਼ਿਸ਼ ਵਿੱਚ ਬੱਸ ਸਟੇਸ਼ਨਾਂ ਤੇ ਇਕੱਠੇ ਹੋ ਗਏ।
29 ਮਾਰਚ 2020 ਤੱਕ ਸਿਹਤ ਅਤੇ ਭਲਾਈ ਮੰਤਰਾਲੇ ਵੱਲੋਂ ਕੋਰੋਨਾਵਾਇਰਸ ਕਾਰਨ 25 ਮੌਤਾਂ ਦਰਜ ਕੀਤੀਆਂ ਗਈਆਂ ਅਤੇ ਲੌਕਡਾਊਨ ਦੌਰਾਨ ਮੈਡੀਕਲ ਐਮਰਜੈਂਸੀ ਅਤੇ ਸੜਕ ਹਾਦਸੇ ਕਾਰਨ 20 ਮੌਤਾਂ ਦਰਜ ਕੀਤੀਆਂ ਗਈਆਂ।
20 ਮਈ ਤੱਕ 200 ਤੋਂ ਵੱਧ ਪਰਵਾਸੀ ਮਜ਼ਦੂਰਾਂ ਦੀਆਂ ਮੌਤਾਂ ਦਰਜ ਕੀਤੀਆਂ ਗਈਆਂ ਭਾਵੇਂ ਉਹ ਸੜਕ ਹਾਦਸੇ ਕਰਕੇ ਹੋਈਆਂ ਹੋਣ ਜਾਂ ਫਿਰ ਬਹੁਤ ਜ਼ਿਆਦਾ ਥਕਾਵਟ ਕਰਕੇ।
ਬੀਬੀਸੀ ਵੱਲੋਂ ਮੀਡੀਆ ਰਿਪੋਰਟਾਂ ਤੇ ਕੀਤੇ ਗਏ ਵਿਸ਼ਲੇਸ਼ਣ ਮੁਤਾਬਕ ਸੜਕ ਹਾਦਸਿਆਂ ਦੇ 42 ਮਾਮਲੇ, ਬਹੁਤ ਜ਼ਿਆਦਾ ਚੱਲਣ ਕਰਕੇ ਹੋਈ ਮੈਡੀਕਲ ਐਮਰਜੈਂਸੀ ਦੇ 32 ਮਾਮਲੇ ਅਤੇ ਟਰੇਨ ਹਾਦਸੇ ਦੇ 5 ਮਾਮਲੇ ਹੋਏ ਹਨ ਜਿਨ੍ਹਾਂ ਦੇ ਲੌਕਡਾਊਨ ਦੇ ਐਲਾਨ ਤੋਂ ਬਾਅਦ ਲੋਕਾਂ ਦੀਆਂ ਜਾਨਾਂ ਲਈਆਂ ਹਨ।
ਵਿਸ਼ਲੇਸ਼ਣ ਤੋਂ ਪਤਾ ਲਗਦਾ ਹੈ ਕਿ ਥਕਾਵਟ ਕਰਕੇ ਮਰਨ ਵਾਲੇ ਲੋਕਾਂ ਵਿੱਚ ਹਰ ਉਮਰ ਵਰਗ ਦੇ ਲੋਕ ਸਨ- ਜਵਾਨ ਅਤੇ ਬਜ਼ੁਰਗ ਦੋਵੇਂ।
ਰਾਮ ਕਿਰਪਾਲ ਦੀ ਉਮਰ 65 ਸੀ ਅਤੇ ਉਨ੍ਹਾਂ ਨੇ ਮੁੰਬਈ ਤੋਂ ਆਪਣੇ ਸੂਬੇ ਉੱਤਰ ਪ੍ਰਦੇਸ਼ ਪੈਦਲ ਹੀ ਜਾਣ ਦਾ ਫ਼ੈਸਲਾ ਲਿਆ।
ਉਨ੍ਹਾਂ ਨੇ 1,500 ਕਿੱਲੋਮੀਟਰ ਦਾ ਪੈਦਲ ਸਫ਼ਰ ਤੈਅ ਕੀਤਾ ਪਰ ਆਪਣੇ ਜੱਦੀ ਸ਼ਹਿਰ ਪਹੁੰਚਣ ਤੇ ਥਕਾਵਟ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਅਜਿਹੀ ਹੀ ਇੱਕ ਹੋਰ ਘਟਨਾ ਵਾਪਰੀ। ਛੱਤੀਸਗਡ਼੍ਹ ਦੇ ਬੀਜਾਪੁਰ ਵਿੱਚ 12 ਸਾਲਾਂ ਕੁੜੀ ਦੀ ਕਈ ਸੌ ਕਿੱਲੋਮੀਟਰ ਪੈਦਲ ਚੱਲਣ ਕਾਰਨ ਮੌਤ ਹੋ ਗਈ।
ਉਹ ਕੁੜੀ ਤੇਲੰਗਾਨਾ ਦੇ ਮੁਲਗੂ ਜ਼ਿਲ੍ਹੇ ਤੋਂ ਪੈਦਲ ਆਪਣੇ ਘਰ ਜਾ ਰਹੀ। ਲਗਾਤਾਰ 3 ਦਿਨ ਤੱਕ ਪੈਦਲ ਚੱਲਣ ਤੋਂ ਬਾਅਦ ਉਸ ਨੇ ਦਮ ਤੋੜ ਦਿੱਤਾ।
ਉਸਦੇ ਨਾਲ 13 ਪਰਵਾਸੀ ਮਜ਼ਦੂਰ ਹੋਰ ਸਨ ਜਿਨ੍ਹਾਂ ਵਿੱਚ ਇੱਕ ਉਸਦਾ ਰਿਸ਼ਤੇਦਾਰ ਵੀ ਸੀ।
ਟਰੇਨ ਹਾਦਸੇ
16 ਪਰਵਾਸੀ ਕਾਮਿਆਂ ਦੀ ਮਈ ਮਹੀਨੇ ਦੀ ਸ਼ੁਰੂਆਤ ਵਿੱਚ ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਮੌਤ ਹੋ ਗਈ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਕਰੀਬ 40 ਕਿੱਲੋਮੀਟਰ ਪੈਦਲ ਚੱਲਣ ਤੋਂ ਬਾਅਦ ਸਤਨਾ ਨੇੜੇ ਮਜ਼ਦੂਰ ਆਰਾਮ ਕਰਨ ਲਈ ਰੁਕ ਗਏ।
ਮਜ਼ਦੂਰਾਂ ਦਾ ਮੰਨਣਾ ਸੀ ਕਿ ਇਸ ਵੇਲੇ ਕੋਈ ਟਰੇਨ ਨਹੀਂ ਚੱਲ ਰਹੀ। ਪਰ ਉਸ ਟਰੈਕ ਤੋਂ ਇੱਕ ਮਾਲ ਗੱਡੀ ਲੰਘੀ ਜਿਸ ਕਾਰਨ 20 ਵਿੱਚੋਂ 16 ਮਜ਼ਦੂਰਾਂ ਦੀ ਮੌਤ ਹੋ ਗਈ।
ਇਸ ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਕਿਹਾ ਬਹੁਤ ਹੀ ਦੁਖ਼ ਵਿੱਚ ਹਾਂ। ਹਰ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ।
ਇੱਕ ਹੋਰ ਅਜਿਹਾ ਹੀ ਹਾਦਸਾ ਵਾਪਰਿਆ ਹੈ। ਜਿੱਥੇ ਆਪਣੇ ਘਰ ਲਈ ਪੈਦਲ ਚੱਲੇ ਹੋਏ ਮਜ਼ਦੂਰਾਂ ਦੀ ਮਾਲ ਗੱਡੀ ਹੇਠ ਆਉਣ ਕਾਰਨ ਮੌਤ ਹੋ ਗਈ। ਇਹ ਹਾਦਸਾ ਛੱਤੀਸਗਡ਼੍ਹ ਦੇ ਕੋਰੀਆ ਜ਼ਿਲ੍ਹੇ ਵਿੱਚ ਵਾਪਰਿਆ। ਇਹ ਹਾਦਸਾ ਅਪ੍ਰੈਲ ਮਹੀਨੇ ਦਾ ਹੈ।
ਮਾਰਚ ਵਿੱਚ ਗੁਜਰਾਤ ਦੇ ਵਾਪੀ ਜ਼ਿਲ੍ਹੇ ਵਿੱਚ ਵੀ ਦੋ ਮਜ਼ਦੂਰ ਔਰਤਾਂ ਦੀ ਇਸੇ ਤਰ੍ਹਾਂ ਮਾਲ ਗੱਡੀ ਹੇਠ ਆਉਣ ਨਾਲ ਮੌਤ ਹੋ ਗਈ ਸੀ।
ਇਹ ਵੀਡੀਓਜ਼ ਵੀ ਦੇਖੋ