71ਵਾਂ ਗਣਤੰਤਰ ਦਿਵਸ : ਰਾਜਪਥ 'ਤੇ ਭਾਰਤ ਦੀ ਫੌਜੀ ਤਾਕਤ ਦਾ ਮੁਜ਼ਾਹਰਾ

ਭਾਰਤ ਆਪਣਾ 71ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਪੂਰੇ ਦੇਸ ਵਿਚ ਵੱਖ-ਵੱਖ ਸੂਬਿਆਂ ਸਣੇ ਕੌਮੀ ਰਾਜਧਾਨੀ ਦਿੱਲੀ ਵਿਚ ਕੌਮੀ ਝੰਡਾ ਤਿਰੰਗਾ ਲਹਿਰਾਇਆ ਗਿਆ।

ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਝੰਡਾ ਲਹਿਰਾਉਣ ਪਿੱਛੋਂ ਤਿੰਨੇ ਸੈਨਾਵਾਂ ਤੋਂ ਸਲਾਮੀ ਲਈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਸਮਾਗਮ ਦੇ ਮੁੱਖ ਮਹਿਮਾਨ ਸਨ।

90 ਮਿੰਟਾਂ ਦੀ ਪਰੇਡ ਵਿੱਚ ਦੇਸ਼ ਦੀ ਫੌਜੀ ਤਾਕਤ ਦੇ ਨਾਲ-ਨਾਲ ਸੱਭਿਆਚਾਰਕ, ਸਮਾਜਿਕ ਤੇ ਆਰਥਿਕਤਾ ਦੀ ਝਲਕ ਵੀ ਦਿਖਾਈ ਦਿੱਤੀ।

ਰਾਜਪਥ ਉੱਤੇ ਹੋਏ ਵਿਸ਼ਾਲ ਸਮਾਗਮ ਦੌਰਾਨ ਸਿੱਖ ਰੈਜੀਮੈਂਟ ਦੀ ਪਰੇਡ, ਸਿਗਨਲ ਕੋਰ ਦੀ ਅਗਵਾਈ ਕਰਨ ਵਾਲੀ ਕੈਪਟਨ ਤਾਨੀਆ ਸ਼ੇਰਗਿੱਲ ਅਤੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਫਲੋਟ ਵਿੱਚ ਪੰਜਾਬੀ ਤਾਕਤ, ਸੱਭਿਆਚਾਰ ਤੇ ਸਰਬੱਤ ਦੇ ਭਲੇ ਦੇ ਰੁਹਾਨੀ ਫ਼ਲਸਫ਼ੇ ਦੀ ਝਲਕ ਦਿਖਾਈ ਦਿੱਤੀ।

ਇਹ ਵੀ ਪੜ੍ਹੋ:

ਸਮਾਗਮ ਦੀਆਂ ਮੁੱਖ ਗੱਲਾਂ

  • ਮੋਟਰਸਾਇਕਲ ਸਵਾਰਾਂ ਦੇ ਕਰਤਬ ਵੀ ਕਾਫ਼ੀ ਦਿਲ ਖਿੱਚਵੇ ਸਨ, ਖ਼ਾਸ ਤੌਰ 'ਤੇ ਮਹਿਲਾ ਮੋਟਰ ਸਾਇਕਲ ਸਵਾਰਾਂ ਨੇ ਸਾਰਿਆਂ ਦਾ ਧਿਆਨ ਖਿੱਚਿਆ।
  • ਇਸ ਤੋਂ ਪਹਿਲਾਂ ਵੱਖ-ਵੱਖ ਸੂਬਿਆਂ ਦੇ ਸੱਭਿਆਚਾਰ ਅਤੇ ਵਿਸ਼ੇਸ਼ਤਾਵਾਂ ਨੂੰ ਦਰਸਾਉਂਦੇ ਫਲੋਟ ਸਲਾਮੀ ਮੰਗ ਦੇ ਅੱਗਿਓ ਲੰਘੇ। ਪੰਜਾਬ ਦਾ ਫਲੋਟ ਇਸ ਵਾਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੀ, ਜਿਸ ਵਿਚ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕਣ ਦੇ ਉਪਦੇਸ਼ ਨੂੰ ਦਰਸਾਇਆ ਗਿਆ ਸੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ’ਤੇ

  • ਪੈਦਲ ਸੈਨਾ ਦੀ ਪਰੇਡ ਦੌਰਾਨ ਸਿਗਨਲ ਕੋਰ ਦੀ ਪਰੇਡ ਦੀ ਅਗਵਾਈ ਕੈਪਟਨ ਤਾਨੀਆ ਸ਼ੇਰਗਿੱਲ ਨੇ ਕੀਤੀ, ਜਿਨ੍ਹਾਂ ਨੇ ਦਰਸ਼ਕਾਂ ਅਤੇ ਮੀਡੀਆ ਦਾ ਧਿਆਨ ਖਿੱਚਿਆ, ਤਾਨੀਆ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਹੈ।
  • ਤਿਰੰਗਾ ਲਹਿਰਾਉਣ ਤੋਂ ਬਾਅਦ ਭਾਰਤ ਦੇ ਰਾਸ਼ਟਰਪਤੀ ਨੇ ਤਿੰਨਾਂ ਸੈਨਾਵਾਂ ਤੋਂ ਸਲਾਮੀ ਲਈ
  • ਹੈਲੀਕਾਪਟਰਾਂ ਵੱਲੋਂ ਦਰਸ਼ਕਾਂ ਉੱਤੇ ਫੁੱਲਾਂ ਦੀ ਵਰਖ਼ਾ ਨਾਲ ਪਰੇਡ ਦਾ ਆਗਾਜ਼
  • ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਜਪਥ ਉੱਤੇ ਤਿਰੰਗਾ ਲਹਿਰਾਇਆ ਅਤੇ 21 ਤੋਪਾਂ ਦੀ ਸਲਾਮੀ ਦਿੱਤੀ ਗਈ
  • ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਸਮਾਗਮ ਦੇ ਮੁੱਖ ਮਹਿਮਾਨ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਰਾਜਪਥ ਪਹੁੰਚੇ
  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਪਥ ਉੱਤੇ ਪਹੁੰਚੇ, ਡਾਕਟਰ ਮਨਮੋਹਨ ਸਿੰਘ ਸਣੇ ਕਈ ਵੱਡੀਆਂ ਹਸਤੀਆਂ ਨੂੰ ਮਿਲੇ
  • ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਸਮਾਗਮ ਦੇ ਮੁੱਖ ਮਹਿਮਾਨ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨਾਲ ਰਾਸ਼ਟਰਪਤੀ ਭਵਨ ਤੋਂ ਰਾਜਪਥ ਲਈ ਰਵਾਨਾ
  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖਿਆ ਮੰਤਰੀ ਅਤੇ ਤਿੰਨਾਂ ਫੌਜਾਂ ਦੇ ਮੁਖੀਆਂ ਨਾਲ ਇੰਡੀਆ ਗੇਟ ਵਿਖੇ ਕੌਮੀ ਸ਼ਹੀਦੀ ਸਮਾਰਕ ਉੱਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
  • ਇਸ ਵਾਰ ਪਰੇਡ ਵਿੱਚ 22 ਝਾਕੀਆਂ ਸ਼ਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਸੋਲਾਂ ਝਾਕੀਆਂ ਸੂਬਿਆਂ ਤੇ ਕੇਂਦਰ ਸ਼ਾਸ਼ਿਤ ਸੂਬਿਆਂ ਦੀਆਂ ਹਨ।
  • ਵੱਖ-ਵੱਖ ਸੂਬਿਆਂ ਦੇ ਸੱਭਿਆਚਾਰਾਂ ਦੀਆਂ ਝਾਕੀਆਂ ਤੋਂ ਇਲਵਾ ਕੇਂਦਰੀ ਮਹਿਕਮਿਆਂ ਦੀਆਂ ਝਾਕੀਆਂ ਨੇ ਵੀ ਪਰੇਡ ਵਿੱਚ ਹਿੱਸਾ ਲਿਆ।
  • ਪੰਜਾਬ ਦੀ ਝਾਕੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਤੇ ਇੱਕ ਪ੍ਰਭਾਤ ਫੇਰੀ ਨੂੰ ਰੂਪਮਾਨ ਕਰਦੀ ਹੈ।

ਇਸ ਵਾਰ ਦੀ ਪਰੇਡ ਵਿੱਚ ਕੌਮੀ ਯੁੱਧ ਯਾਦਗਾਰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਮਰ ਜਵਾਨ ਜੋਤੀ ਤੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਸਨ ਪਰ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੌਮੀ ਯੁੱਧ ਯਾਦਗਾਰ ਗਏ।

ਇਹ ਵੀ ਪੜ੍ਹੋ:

ਵੀਡੀਓ: ਸਮੋਗ ਨਾਲ ਲੜੇਗੀ ਚੰਡੀਗੜ੍ਹ ਵਿੱਚ ਬਣੀ ਇਹ ਤੋਪ

ਵੀਡੀਓ: ਬਰਨਾਲੇ ਦੀ ਇਸ ਕੁੜੀ ਨੇ ਵੀਡੀਓ ਕਾਲ ਕਰਕੇ ਆਪਣੀ ਜਾਨ ਲਈ

ਵੀਡੀਓ: ਬਿੱਗਬਾਸ ਵਰਗੇ ਪ੍ਰੋਗਰਾਮਾਂ ਦਾ ਬੱਚਿਆਂ ਤੇ ’ਅਸਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)