2020: ‘ਜਿੱਥੇ ਮਿਹਨਤਾਂ ਨੇ ਉੱਥੇ ਰਹਿਮਤਾਂ ਵੀ ਰਹਿੰਦੀਆਂ’ - ਪੰਜਾਬੀ ਕਲਾਕਾਰਾਂ ਦੀਆਂ ਅਰਦਾਸਾਂ

ਨਵੇਂ ਸਾਲ ਦਾ ਸੁਆਗਤ ਅਤੇ ਬੀਤੇ ਵਰ੍ਹੇ ਨੂੰ ਅਲਵਿਦਾ ਕਹਿੰਦਿਆਂ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਮੁਬਾਰਕਬਾਦ ਦਿੱਤੀ ਹੈ। ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੁਝ ਪੰਜਾਬੀ ਕਲਾਕਾਰਾਂ ਦੀਆਂ ਸੋਸ਼ਲ ਮੀਡੀਆ ਜ਼ਰੀਏ ਦਿੱਤੀਆਂ ਵਧਾਈਆਂ।

ਗਾਇਕਾ ਸੁਨੰਦਾ ਸ਼ਰਮਾ ਨੇ ਨਵੇਂ ਸਾਲ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਕੀਤੀ। ਸੁਨੰਦਾ ਨੇ ਗੁਰਦੁਆਰਾ ਸਾਹਿਬ ਤੋਂ ਇੱਕ ਵੀਡੀਓ ਅਤੇ ਦੋ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕਰਦਿਆਂ ਲਿਖਿਆ, "ਮੇਰੇ ਅਤੇ ਮੇਰੀ ਪੂਰੀ ਟੀਮ ਉਸ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਨਵਾਂ ਵਰ੍ਹਾ ਆਪ ਜੀ ਅਤੇ ਆਪ ਦੇ ਪਰਿਵਾਰ ਲਈ ਖੁਸ਼ੀਆਂ ਖੇੜੇ, ਤਰੱਕੀਆਂ, ਇੱਤਫਾਕ ਲੈ ਕੇ ਆਵੇ।"

"ਸਮੂਹ ਸੰਸਾਰ ਵਿੱਚ ਮਾਨਵਤਾ ਦਾ ਰਿਸ਼ਤਾ, ਪਿਆਰ, ਭਾਈਚਾਰਕ ਸਾਂਝ ਬਣੇ ਰਹਿਣ। ਪਰਮਾਤਮਾ ਦੁੱਖ ਸੁੱਖ ਵਿੱਚਅੰਗ ਸੰਗ ਸਹਾਈ ਹੁੰਦੇ ਹੋਏ, ਆਪਣੇ ਭਾਣੇ ਵਿੱਚ ਰੱਖੇ ਅਤੇ ਮਾਨਵਤਾ ਤੇ ਆਪਣੀ ਨਦਰਿ ਬਣਾਈ ਰੱਖੇ। ਇਸ ਅਰਦਾਸ ਨਾਲ ਤੁਹਾਨੂੰ ਸਾਰਿਆਂ ਨੂੰ "Happy New Year 2020" ਜੀ ਆਇਆਂ ਨੂੰ 2020"

ਇਹ ਵੀ ਪੜ੍ਹੋ

ਦਿਲਜੀਤ ਦੁਸਾਂਝ ਨੇ ਪਿਛਲੇ ਸਾਲ ਦੀਆਂ ਪ੍ਰਾਪਤੀਆਂ ਦਰਸਾਉਂਦੀਆਂ ਤਸਵੀਰਾਂ ਫੇਸਬੁੱਕ 'ਤੇ ਸਾਂਝੀਆਂ ਕਰਦਿਆਂ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਅਤੇ ਅਤੇ ਆਉਂਦੇ ਵਰ੍ਹੇ ਵਿੱਚ ਸਭਨਾਂ ਦੀ ਖੁਸ਼ਹਾਲੀ ਅਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ।

ਸੋਨਮ ਬਾਜਵਾ ਨੇ ਆਪਣੇ ਪੈੱਟ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, " ਸਿੰਬਾ ਅਤੇ ਮੈਂ ਤੁਹਾਡੇ ਖੁਸ਼ਹਾਲ ਨਵੇਂ ਸਾਲ ਦੀ ਕਾਮਨਾ ਕਰਦੇ ਹਾਂ।" ਸੋਨਮ ਨੇ ਪਾਲਤੂ ਕੁੱਤੇ ਦਾ ਨਾਮ ਸਿੰਬਾ ਹੈ।

ਗੁਰਦਾਸ ਮਾਨ ਨੇ ਲਿਖਿਆ, "ਜਿੱਥੇ ਮਿਹਨਤਾਂ ਨੇ ਉੱਥੇ ਰਹਿਮਤਾਂ ਵੀ ਰਹਿੰਦੀਆਂ, ਰੱਬ ਸਭ ਨੂੰ ਮਿਹਨਤ ਕਰਨ ਦਾ ਜਜ਼ਬਾ ਦੇਵੇ। ਨਵਾਂ ਸਾਲ ਸਭ ਦੇ ਲਈ ਖੁਸ਼ੀਆਂ ਲੈ ਕੇ ਆਵੇ। "

ਹਰਭਜਨ ਮਾਨ ਨੇ ਲਿਖਿਆ, "ਨਵਾਂ ਵਰ੍ਹਾ ਸਭ ਨੂੰ ਮੁਬਾਰਕ ਹੋਵੇ। ਪ੍ਰਮਾਤਮਾ ਨੇ ਇੱਕ ਨਵਾਂ ਸਾਲ ਹੋਰ ਦੇ ਕੇ ਸਾਨੂੰ ਸਭ ਨੂੰ ਮੌਕਾ ਦਿੱਤਾ ਹੈ ਕਿ 'ਜੋ ਕੁਝ ਵੀ ਕਰਨਾ ਹੁਣ ਹੀ ਕਰ ਜਾਈਏ ਹਾਣੀਆ'।" ਸਭ ਦੀਆਂ ਖੈਰਾਂ ਮੰਗੀਏ। ਨਵਾਂ ਸਾਲ ਮੁਬਾਰਕ! "

ਨਿਮਰਤ ਖਹਿਰਾ ਨੇ ਆਪਣੀ ਖੂਬਸੂਰਤ ਤਸਵੀਰ ਸਾਂਝੀ ਕਰਦਿਆਂ ਨਵੇਂ ਸਾਲ ਵਿੱਚ ਸਭ ਦੇ ਸੁਫ਼ਨੇ ਪੂਰੇ ਹੋਣ ਦੀ ਦੁਆ ਮੰਗੀ।

ਗੁਰਲੇਜ਼ ਅਖ਼ਤਰ ਨੇ ਆਪਣੇ ਪਤੀ ਕੁਲਵਿੰਦਰ ਕੈਲੀ ਅਤੇ ਬੇਟੇ ਦਾਨਵੀਰ ਨਾਲ ਨਵੇਂ ਸਾਲ ਦੀਆਂ ਸ਼ੁੱਭ ਇੱਛਾਵਾਂ ਦਿੰਦਿਆਂ ਵੀਡੀਓ ਪੋਸਟ ਕੀਤੀ।

ਅਫ਼ਸਾਨਾ ਖਾਨ ਨੇ ਵੀ ਸਰੀ ਤੋਂ ਇੱਕ ਵੀਡੀਓ ਤੇ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ।

ਕਵਿੱਤਰੀ ਪੌਲ ਕੌਰ ਨੇ ਆਪਣੇ ਅੰਦਾਜ਼ ਵਿੱਚ ਨਵੇਂ ਸਾਲ ਦੀ ਆਮਦ ਮੌਕੇ ਲਿਖਿਆ,

"ਸਾਰੀ ਕਾਇਨਾਤ ਨੂੰ, ਹਯਾਤ ਨੂੰ, ਸਾਰੀ ਖ਼ਲਕਤ ਨੂੰ

ਦੁਆ ਕਰਨ ਵਾਲਿਆਂ ਦੀ ਦੁਆ ਲੱਗੇ!

ਰੂਹ ਵਾਲੇ, ਕਲਮਾਂ ਵਾਲੇ, ਜਗਦੀ ਸੋਚ ਵਾਲੇ,

ਹੱਕ -ਸੱਚ ਦੀ ਅਵਾਜ਼ ਬੁਲੰਦ ਵਾਲੇ,

ਤੱਤੀਆਂ ਹਵਾਵਾਂ, ਸਿਆਹ ਬਲਾਵਾਂ ਤੋਂ ਬਚੇ ਰਹਿਣ!

ਸਾਲ 2020 ਤੇ ਸਦਾ ਅਸੀਂ

ਦਿਲਾਂ ਵਿੱਚ ਮੁਹੱਬਤ ਤੇ ਸੁਹਿਰਦਤਾ

ਨਾਲ ਭਰੇ ਰਹੀਏ !"

ਇਹ ਵੀ ਪੜ੍ਹੋ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)