You’re viewing a text-only version of this website that uses less data. View the main version of the website including all images and videos.
'ਮੋਦੀ ਭਾਰਤ ਮਾਂ ਦੀ ਅਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ'- ਕਾਂਗਰਸ ਦਾ ਦਿੱਲੀ 'ਚ ਸੱਤਿਆਗ੍ਰਹਿ , ਕੋਲਕਾਤਾ 'ਚ ਭਾਜਪਾ ਦਾ ਮਾਰਚ
ਨਾਗਰਿਕਤਾ ਸੋਧ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜਨ ਦੇ ਵਿਰੋਧ ਵਿਚ ਕਾਂਗਰਸ ਨੇ ਮਹਾਤਮਾ ਗਾਂਧੀ ਦੀ ਸਮਾਧੀ ਰਾਜਘਾਟ ਉੱਤੇ ਧਰਨਾ ਦਿੱਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ , 'ਨਰਿੰਦਰ ਮੋਦੀ ਜੀ ਤੁਸੀਂ ਵਿਦਿਆਰਥੀਆਂ ਉੱਤੇ ਗੋਲੀਆਂ ਚਲਾਉਂਦੇ ਹੋ, ਜਦੋਂ ਤੁਸੀਂ ਉਨ੍ਹਾਂ ਉੱਤੇ ਲਾਠੀਚਾਰਜ ਕਰਵਾਉਂਦੇ ਹੋ ਜਾਂ ਪੱਤਰਕਾਰਾਂ ਨੂੰ ਧਮਕਾਉਂਦੇ ਹੋ ਤਾਂ ਤੁਸੀਂ ਦੇਸ ਦੀ ਅਵਾਜ਼ ਨੂੰ ਡਰਾਉਂਦੇ ਹੋ'
ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਨਾ ਲੈਂਦਿਆਂ ਕਿਹਾ ਕਿ ਜਦੋਂ ਉਹ ਲੋਕਾਂ ਉੱਤੇ ਲਾਠੀਚਾਰਜ ਕਰਵਾਉਂਦੇ ਹਨ ਤਾਂ ਉਹ ਭਾਰਤ ਮਾਂ ਦੀ ਅਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਰਾਹੁਲ ਨੇ ਕਿਹਾ ਸੀਏਏ ਉੱਤੇ ਚੱਲ ਰਿਹਾ ਅੰਦੋਲਨ ਕਾਂਗਰਸ ਨੇ ਨਹੀਂ ਕਰਵਾਇਆ ਬਲਕਿ ਇਹ ਭਾਰਤ ਮਾਂ ਦੀ ਅਵਾਜ਼ ਹੈ।
ਇਸ ਪਤੋਂ ਪਹਿਲਾਂ ਕਾਂਗਰਸ ਦੀਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ, ਡਾ ਮਨਮੋਹਨ ਸਿੰਘ, ਗੁਲਾਮ ਨਬੀ ਆਜ਼ਾਦ, ਅਹਿਮਦ ਪਟੇਲ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੇ ਵੀ ਸੰਬੋਧਨ ਕੀਤਾ।
ਸੋਨੀਆ, ਰਾਹੁਲ ਅਤੇ ਮਨਮੋਹਨ ਨੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ। ਇਸ ਦੇ ਨਾਲ ਹੀ ਪ੍ਰਿਯੰਕਾ ਨੇ ਲੋਕਾਂ ਨੂੰ ਸੰਵਿਧਾਨ ਦੀ ਰੱਖਿਆ ਲਈ ਪ੍ਰਣ ਲੈਣ ਦੀ ਅਪੀਲ ਕੀਤੀ।
ਕੋਲਕਾਤਾ ਚ ਭਾਜਪਾ ਰੈਲੀ
ਭਾਜਪਾ ਨੇ ਸੀਏਏ ਦੇ ਸਮਰਥਨ ਵਿੱਚ ਕੋਲਕਾਤਾ ਵਿੱਚ ਇੱਕ ਰੈਲੀ ਕੀਤੀ। ਇਸ ਵਿਚ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ ਪੀ ਨੱਡਾ ਨੇ ਕਿਹਾ, "ਪੂਰਾ ਬੰਗਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਖੜਾ ਦਿਖਾਈ ਦੇ ਰਿਹਾ ਹੈ।
ਸੂਬੇ ਨੇ ਸਿਟੀਜ਼ਨਸ਼ਿਪ ਸੋਧ ਐਕਟ ਦਾ ਸਵਾਗਤ ਕੀਤਾ ਹੈ। ਬੰਗਾਲ ਦੇ ਲੋਕ ਦੇਸ਼ ਭਗਤ ਹਨ। ਇੱਕ ਵਾਰ ਮਨਮੋਹਨ ਸਿੰਘ ਨੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਕਿਹਾ ਸੀ ਕਿ ਵੰਡ ਤੋਂ ਬਾਅਦ ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ ਬਹੁਤ ਨੁਕਸਾਨ ਝੱਲ ਰਹੀਆਂ ਹਨ। ਅਜਿਹੇ ਲੋਕਾਂ ਨੂੰ ਨਾਗਰਿਕਤਾ ਦੇਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਜੋ ਭਾਰਤ ਆਏ ਹਨ।"
ਇਹ ਵੀ ਦੇਖੋ : ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ