You’re viewing a text-only version of this website that uses less data. View the main version of the website including all images and videos.
CAA: ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਕਈ ਵੱਡੇ ਸ਼ਹਿਰਾਂ 'ਚ ਪ੍ਰਦਰਸ਼ਨ, ਕਈ ਥਾਈਂ ਵਾਹਨਾਂ ਨੂੰ ਲਗਾਈ ਅੱਗ
ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਦੇਸ ਦੇ ਕਈ ਸ਼ਹਿਰਾਂ ਵਿੱਚ ਵਿਰੋਧ-ਪ੍ਰਦਰਸ਼ਨ ਹੋ ਰਹੇ ਹਨ।
ਯੂਪੀ ਸਰਕਾਰ ਦੇ ਵਦੀਕ ਮੁੱਖ ਸਕੱਤਰ ਅਵਨੀਸ਼ ਕੁਮਾਰ ਅਵਸਥੀ ਮੁਤਾਬਕ ਸ਼ੁੱਕਰਵਾਰ ਦੀ ਹਿੰਸਾ ਵਿੱਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋਈ ਹੈ।
ਦਿੱਲੀ ਦੇ ਜਾਮਾ ਮਸਜਿਦ ਵਿੱਚ ਲੋਕਾਂ ਦੇ ਵੱਡੇ ਇਕੱਠ ਨੇ ਇਸ ਕਾਨੂੰਨ ਦਾ ਵਿਰੋਧ ਜਤਾਇਆ ਅਤੇ ਪ੍ਰਦਰਸ਼ਨ ਕੀਤਾ। ਜੁੰਮੇ ਦੀ ਨਮਾਜ਼ ਤੋਂ ਬਾਅਦ ਇਹ ਭੀੜ ਹੋਰ ਵੀ ਵੱਧ ਗਈ ਸੀ।
ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਰਾਵਨ ਨੇ ਜਾਮਾ ਮਸਜਿਦ ਤੋਂ ਜੰਤਰ-ਮੰਤਰ ਤੱਕ ਪ੍ਰਦਰਸ਼ਨ ਕਰਨਾ ਸੀ। ਉਨ੍ਹਾਂ ਦੇ ਸੱਦੇ 'ਤੇ ਭੀੜ ਨੇ ਪ੍ਰਦਰਸ਼ਨ ਦਾ ਰੂਪ ਧਾਰਨ ਕਰ ਲਿਆ।
ਭੀੜ ਨੇ ਮਾਰਚ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਿਸ ਨੇ ਚਾਰੇ ਪਾਸਿਓਂ ਰਸਤੇ ਬੰਦ ਕਰ ਦਿੱਤੇ ਹਨ। ਚੰਦਰਸ਼ੇਖਰ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਸਮਰਥਕਾਂ ਨੇ ਉਨ੍ਹਾਂ ਨੂੰ ਬਚਾ ਲਿਆ।
ਇਹ ਵੀ ਪੜ੍ਹੋ:
ਦਿੱਲੀ ਟਰੈਫਿਕ ਪੁਲਿਸ ਦੀ ਨਵੀਂ ਐਡਵਾਇਜ਼ਰੀ
ਦਿੱਲੀ ਟਰੈਫਿਕ ਪੁਲਿਸ ਵੱਲੋਂ ਨਵੀਂ ਐਡਜਵਾਇਜ਼ੀ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਕਿ ਮੰਡੀ ਹਾਊਸ ਤੋਂ ਆਈਟੀਓ ਤੱਕ ਟਰੈਫਿਕ ਮੂਵਮੈਂਟ ਬੰਦ ਕੀਤੀ ਗਈ ਹੈ।
ਦਿੱਲੀ ਗੇਟ ਅਤੇ ਇੰਡੀਆ ਗੇਟ 'ਤੇ ਅਜੇ ਵੀ ਡਟੇ ਹੋਏ ਹਨ ਪ੍ਰਦਰਸ਼ਨਕਾਰੀ
ਦਿੱਲੀ ਦੇ ਦਰੀਆਗੰਜ ਇਲਾਕੇ ਦੇ ਦਿੱਲੀ ਗੇਟ 'ਤੇ ਅਜੇ ਵੀ ਪ੍ਰਦਰਸ਼ਨਕਾਰੀ ਡਟੇ ਹੋਏ ਸਨ।
ਹਾਲਾਂਕਿ ਪ੍ਰਦਰਸ਼ਨ ਨੇ ਹਿੰਸਾ ਦਾ ਰੂਪ ਲੈ ਲਿਆ ਹੈ। ਕਈ ਗੱਡੀਆਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ।
ਦਿੱਲੀ ਦੇ ਇੰਡੀਆ ਗੇਟ 'ਤੇ ਇਸ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ।
CAA ਭੇਦਭਾਵ ਵਾਲਾ ਕਾਨੂੰਨ- ਸੋਨੀਆ ਗਾਂਧੀ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਭੇਦਭਾਵ ਵਾਲਾ ਕਾਨੂੰਨ ਦੱਸਿਆ ਹੈ। ਉਨ੍ਹਾਂ ਕਿਹਾ ਨੋਟਬੰਦੀ ਦੀ ਤਰ੍ਹਾਂ ਇੱਕ ਵਾਰ ਮੁੜ ਲੋਕਾਂ ਨੂੰ ਆਪਣੀ ਤੇ ਆਪਣੇ ਬਜ਼ੁਰਗਾਂ ਦੀ ਨਾਗਰਿਕਤਾ ਸਾਬਿਤ ਕਰਨ ਲਈ ਲਾਈਨ ਵਿੱਚ ਖੜ੍ਹਾ ਹੋਣਾ ਪਵੇਗਾ।
ਜਾਮੀਆ ਦੇ ਵਿਦਿਆਰਥੀਆਂ ਨੇ ਪੁਲਿਸ ਨੂੰ ਗੁਲਾਬ ਦਿੱਤੇ
ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਮਾਰਚ ਕੱਢਿਆ ਅਤੇ ਪੁਲਿਸ ਕਰਮੀਆਂ ਨੂੰ ਗੁਲਾਬ ਦੇ ਫੁੱਲ ਦਿੱਤੇ।
ਹਾਲਾਂਕਿ ਜਾਮੀਆ ਯੂਨੀਵਰਸਿਟੀ ਵਿੱਚ ਕੁਝ ਦਿਨ ਪਹਿਲਾਂ ਹੋਏ ਪ੍ਰਦਰਸ਼ਨ ਨੇ ਹਿੰਸਾ ਦਾ ਰੂਪ ਧਾਰਨ ਕਰ ਲਿਆ ਸੀ।
ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ 'ਚ ਪਹੁੰਚੀ ਵਿਰੋਧ-ਪ੍ਰਦਰਸ਼ਨਾਂ ਦੀ ਅੱਗ
ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਉੱਤਰ ਪ੍ਰਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿੱਚ ਵਿਰੋਧ-ਪ੍ਰਦਰਸ਼ਨ ਹੋ ਰਹੇ ਹਨ। ਗੋਰਖਪੁਰ ਵਿੱਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਨੇ ਇੱਕ-ਦੂਜੇ 'ਤੇ ਪਥਰਾਅ ਕੀਤਾ।
ਇਸ ਤੋਂ ਇਲਾਵਾ ਬਹਿਰਾਇਚ, ਫਿਰੋਜ਼ਪੁਰ, ਵਾਰਾਣਸੀ, ਕਾਨਪੁਰ, ਮੁਜ਼ੱਫਰਨਗਰ, ਗਾਜ਼ੀਆਬਾਦ, ਬਿਜਨੋਰ, ਜੋਨਪੁਰ, ਬੁਲੰਦਸ਼ਹਿਰ, ਸਹਾਰਨਪੁਰ ਵਿੱਚ ਵੀ ਲੋਕਾਂ ਨੇ ਪ੍ਰਦਰਸ਼ਨ ਕੀਤਾ।
ਵੀਰਵਾਰ ਨੂੰ ਸੂਬੇ ਦੀ ਰਾਜਧਾਨੀ ਲਖਨਊ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਸੂਬਾ ਸਰਕਾਰਾਂ ਨੇ ਕਈ ਸ਼ਹਿਰਾਂ ਵਿੱਚ ਸ਼ਨੀਵਾਰ ਦੁਪਹਿਰ ਤੱਕ ਮੋਬਾਈਲ, ਇੰਟਰਨੈੱਟ ਅਤੇ SMS ਸੇਵਾਵਾਂ ਬੰਦ ਕਰ ਦਿੱਤੀਆਂ ਹਨ।
ਬਹਿਰਾਇਚ 'ਚ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ
ਬਹਿਰਾਇਚ ਵਿੱਚ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਹੈ।
ਬੁਲੰਦਸ਼ਹਿਰ ਵਿੱਚ ਕਈ ਗੱਡੀਆਂ ਨੂੰ ਅੱਗ ਲਗਾਈ ਗਈ ਹੈ।
ਦਿੱਲੀ ਦੇ 12 ਪੁਲਿਸ ਥਾਣਿਆਂ 'ਚ ਧਾਰਾ 144
ਵਿਰੋਧ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਉੱਤਰ ਪੂਰਬੀ ਦਿੱਲੀ ਦੇ 12 ਪੁਲਿਸ ਥਾਣਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਕਾਨੂੰਨ ਪ੍ਰਬੰਧ ਬਣਾਈ ਰੱਖਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਪੰਜਾਬ ਦੇ ਬਰਨਾਲਾ 'ਚ ਪ੍ਰਦਰਸ਼ਨ
ਬਰਨਾਲਾ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਕਾਨੂੰਨ ਨੂੰ ਖਾਰਜ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।
ਨਾਗਰਿਕਤਾ ਕਾਨੂੰਨ 'ਤੇ ਹਿੰਸਾ 'ਚ 3 ਲੋਕਾਂ ਦੀ ਮੌਤ
ਨਾਗਰਿਕਤਾ ਸੋਧ ਕਾਨੂੰ ਖ਼ਿਲਾਫ਼ ਵੀਰਵਾਰ ਨੂੰ ਦੇਸ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਦਰਸ਼ਨ ਦੌਰਾਨ ਹਿੰਸਾ ਵੀ ਹੋਈ। ਮੇਂਗਲੁਰੂ ਵਿੱਚ ਪੁਲਿਸ ਦੇ ਗੋਲੀ ਚਲਾਉਣ ਨਾਲ ਦੋ ਅਤੇ ਲਖਨਊ ਵਿੱਚ ਇੱਕ ਸ਼ਖ਼ਸ ਦੀ ਮੌਤ ਹੋ ਗਈ।
ਮੁੰਬਈ 'ਚ ਵੀ ਪ੍ਰਦਰਸ਼ਨ
ਵੀਰਵਾਰ ਨੂੰ ਮੁੰਬਈ ਦੇ ਇਤਿਹਾਸਕ ਅਗਸਤ ਕ੍ਰਾਂਤੀ ਮੈਦਾਨ ਵਿੱਚ ਹਜ਼ਾਰਾਂ ਲੋਕ ਜੁਟੇ ਸਨ। ਕਈ ਫ਼ਿਲਮੀ ਹਸਤੀਆਂ ਵੀ ਸ਼ਾਮਲ ਹੋਈਆਂ ਸਨ।
ਇਹ ਵੀਡੀਓਜ਼ ਵੀ ਵੇਖੋ