You’re viewing a text-only version of this website that uses less data. View the main version of the website including all images and videos.
ਮਹਾਰਾਸ਼ਟਰ: ਉਧਵ ਨੇ ਚੁੱਕੀ ਮੁੱਖ ਮੰਤਰੀ ਦੀ ਸਹੁੰ, ਅਜੀਤ ਪਵਾਰ ਹੋਣਗੇ ਉੱਪ ਮੁੱਖ ਮੰਤਰੀ - ਨਵਾਬ ਮਲਿਕ
ਸ਼ਿਵ ਸੈਨਾ ਦੀ ਅਗਵਾਈ ਵਿਚ ਮਹਾਰਾਸ਼ਟਰ ਦੀ ਨਵੀਂ ਗਠਜੋੜ ਸਰਕਾਰ ਦਾ ਸਹੁੰ ਚੁੱਕ ਸਮਾਗਮ ਹੋਇਆ। ਸ਼ਿਵ ਸੈਨਾ ਦੇ ਆਗੂ ਉਧਵ ਠਾਕਰੇ ਨੇ ਮੁੱਖ ਮੰਤਰੀ ਅਤੇ ਉਨ੍ਹਾਂ ਨਾਲ ਐੱਨਸੀਪੀ ਤੇ ਕਾਂਗਰਸ ਪਾਰਟੀ ਦੇ ਦੋ-ਦੋ ਆਗੂਆਂ ਮੰਤਰੀ ਵਜੋਂ ਸਹੁੰ ਚੁੱਕੀ।
ਭਾਵੇਂ ਕਿ ਐੱਨਸੀਪੀ ਦੇ ਆਗੂ ਅਜੀਤ ਪਵਾਰ ਨੂੰ ਉੱਪ ਮੁੱਖ ਬਣਾਏ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ ਪਰ ਉਹ ਅੱਜ ਦੇ ਸਹੁੰ ਚੁੱਕ ਸਮਾਗਮ ਵਿਚ ਸਹੁੰ ਨਹੀਂ ਚੁੱਕੀ।
ਉਧਵ ਦੇ ਨਾਲ, ਐਨਸੀਪੀ ਤੋਂ ਜੈਯੰਤ ਪਾਟਿਲ, ਛਗਨ ਭੁਜਬਲ ਸ਼ਿਵ ਸੈਨਾ ਤੋਂ ਏਕਨਾਥ ਸ਼ਿੰਦੇ, ਸੁਭਾਸ਼ ਦੇਸਾਈ ਅਤੇ ਬਾਲਾਸਾਹਿਬ ਥੋਰਾਤ ਅਤੇ ਨਿਤਿਨ ਰਾਓਤ ਮੰਤਰੀਆਂ ਵਜੋਂ ਸਹੁੰ ਚੁੱਕੀ ਹੈ।
ਕਾਂਗਰਸ ਨੂੰ ਅਸੈਂਬਲੀ ਸਪੀਕਰ ਦਾ ਅਹੁਦਾ ਲੈਣਾ ਹੈ। ਇਸ ਦੇ ਲਈ ਪ੍ਰਿਥਵੀ ਰਾਜ ਚਵਾਨ ਦਾ ਨਾਮ ਚੱਲ ਰਿਹਾ ਹੈ। ਮਹਾਰਾਸ਼ਟਰ ਵਿੱਚ ਕੁੱਲ 43 ਮੰਤਰੀ ਬਣ ਸਕਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਸ਼ਿਵ ਸੈਨਾ ਦੇ 15, ਐਨਸੀਪੀ ਦੇ 16 ਅਤੇ ਕਾਂਗਰਸ ਦੇ 12 ਵਿਧਾਇਕ ਮੰਤਰੀ ਬਣਨਗੇ। ਫਿਲਹਾਲ, ਮੰਤਰਾਲੇ ਨੂੰ ਕੌਣ ਪ੍ਰਾਪਤ ਕਰੇਗਾ, ਇਸਦਾ ਫੈਸਲਾ ਅਜੇ ਬਾਕੀ ਹੈ।
ਇਹ ਵੀ ਪੜ੍ਹੋ:
ਪਵਾਰ ਉੱਪ ਮੁੱਖ ਮੰਤਰੀ ਪਰ ਅਜੇ ਸਹੁੰ ਨਹੀਂ ਚੁੱਕੀ
ਇਸ ਤੋਂ ਪਹਿਲਾਂ ਐੱਨਸੀਪੀ ਦੇ ਆਗੂ ਨਵਾਬ ਮਲਿਕ ਨੇ ਕਿਹਾ ਸੀ ਕਿ ਅਜੀਤ ਪਵਾਰ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਹੋਣਗੇ, ਭਾਵੇਂ ਕਿ ਉਹ ਅੱਜ ਦੇ ਸਹੁੰ ਚੁੱਕ ਸਮਾਗਮ ਵਿਚ ਸਹੁੰ ਨਹੀਂ ਚੁੱਕਣਗੇ।
ਬੀਬੀਸੀ ਮਰਾਠੀ ਦੇ ਪੱਤਰਕਾਰ ਸੰਕੇਤ ਸਬਨਿਸ ਦੇ ਇੱਕ ਸਵਾਲ ਦੇ ਜਵਾਬ ਵਿਚ ਨਵਾਬ ਮਲਿਕ ਨੇ ਕਿਹਾ ਸੀ, '' 10 ਦਸੰਬਰ ਤੋਂ ਵਿਧਾਨ ਸਭਾ ਇਜਲਾਸ ਸ਼ੁਰੂ ਹੋਣ ਜਾ ਰਿਹਾ ਹੈ, ਅਜੀਤ ਪਵਾਰ ਇਸ ਤੋਂ ਪਹਿਲਾਂ ਉੱਪ ਮੁੱਖ ਮੰਤਰੀ ਬਣ ਜਾਣਗੇ, ਤਿੰਨ ਦਸੰਬਰ ਤੱਕ ਸਦਨ ਵਿਚ ਬਹੁਮਤ ਸਾਬਿਤ ਕਰ ਦਿੱਤਾ ਜਾਵੇਗਾ,ਉਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਦੀ ਨਿਯੁਕਤੀ ਹੋਵੇਗੀ ਅਤੇ ਫਿਰ ਅਜੀਤ ਪਵਾਰ ਉੱਪ ਮੁੱਖ ਮੰਤਰੀ ਬਣਨਗੇ, ਅਜੀਤ ਪਵਾਰ ਦੀ ਨਰਾਜ਼ਗੀ ਦੀਆਂ ਖ਼ਬਰਾਂ ਹਨ,ਪਰ ਇਸ ਵਿਚ ਕੋਈ ਸੱਚਾਈ ਨਹੀਂ ਹੈ।ਉਹ ਨਰਾਜ਼ ਨਹੀਂ ਹਨ।''
ਭਾਵੇਂ ਕਿ ਨਵਾਬ ਮਲਿਕ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਅਜਿਹਾ ਬਿਆਨ ਦੇਣ ਤੋਂ ਇਨਕਾਰ ਵੀ ਕੀਤਾ। ਪਰ ਬੀਬੀਸੀ ਨਾਲ ਗੱਲਬਾਤ ਦੌਰਾਨ ਨਵਾਬ ਮਲਿਕ ਅਜੀਤ ਦੇ ਉੱਪ ਮੁੱਖ ਮੰਤਰੀ ਬਣਨ ਦੀ ਗੱਲ ਕਹੀ ਹੈ।
ਅਜੀਤ ਪਵਾਰ ਨੇ ਇਹ ਵੀ ਕਿਹਾ ਹੈ ਕਿ ਉਹ ਨਾਰਾਜ਼ ਨਹੀਂ ਹਨ। ਅਜੀਤ ਪਵਾਰ ਨੇ ਇਹ ਵੀ ਕਿਹਾ ਕਿ ਉਹ ਅੱਜ ਅਰਥਾਤ 28 ਨਵੰਬਰ ਨੂੰ ਸਹੁੰ ਨਹੀਂ ਚੁੱਕਣਗੇ। ਜੈਯੰਤ ਪਾਟਿਲ ਅਤੇ ਸ਼ਗਨ ਭੁਜਬਲ ਐਨਸੀਪੀ ਦੇ ਮੰਤਰੀ ਵਜੋਂ ਸਹੁੰ ਚੁੱਕਣਗੇ।
ਮੈਂ ਬਿਲਕੁਲ ਗੁੱਸਾ ਨਹੀਂ ਹਾਂ -ਅਜੀਤ ਪਵਾਰ
ਅਜੀਤ ਪਵਾਰ ਨੇ ਕਿਹਾ ਕਿ ਬਾਕੀ ਮੰਤਰੀਆਂ ਦੀ ਸਹੁੰ ਵੀ ਸਪੀਕਰ ਦੀ ਚੋਣ ਤੋਂ ਬਾਅਦ ਕੀਤੀ ਜਾਵੇਗੀ। ਉਸਨੇ ਕਿਹਾ, "ਮੈਂ ਬਿਲਕੁਲ ਗੁੱਸਾ ਨਹੀਂ ਹਾਂ। ਮੈਨੂੰ ਕਦੇ ਗੁੱਸਾ ਨਹੀਂ ਆਇਆ। ਮੈਂ ਬੁੱਧਵਾਰ ਨੂੰ ਹੋਈ ਪਾਰਟੀ ਮੀਟਿੰਗ ਵਿੱਚ ਵੀ ਮਾਰਗ ਦਰਸ਼ਨ ਕੀਤਾ। ਮੇਰੇ ਕੋਲ ਇਸ ਬਾਰੇ ਹੁਣ ਕੁਝ ਕਹਿਣਾ ਨਹੀਂ ਹੈ। ਮੈਂ ਅਤੇ ਸੁਪ੍ਰਿਆ ਮਿਲ ਕੇ ਸਹੁੰ ਚੁੱਕ ਸਮਾਰੋਹ ਵਿਚ ਜਾਵਾਂਗੇ।
ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਨੇ ਕਿਹਾ ਹੈ ਕਿ ਇਹ ਗੱਠਜੋੜ ਸਰਕਾਰ ਘੱਟੋ ਘੱਟ ਸਾਂਝਾ ਪ੍ਰੋਗਰਾਮ ਤਹਿਤ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਦੇਸ਼ ਸਭ ਤੋਂ ਪਹਿਲਾਂ ਹੈ ਅਤੇ ਤਿੰਨੇ ਹੀ ਇਸ ਵਿਚਾਰ 'ਤੇ ਸਹਿਮਤ ਹੋਏ ਹਨ।
ਏਕਨਾਥ ਸ਼ਿੰਦੇ ਨੇ ਕਿਹਾ, "ਸਾਡੇ ਨਾਲ ਘੱਟੋ ਘੱਟ 170 ਵਿਧਾਇਕ ਹਨ। ਨਵੀਂ ਸਰਕਾਰ ਭਾਰਤੀ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਦੇ ਅਧਾਰ 'ਤੇ ਕੰਮ ਕਰੇਗੀ। ਅਸੀਂ ਧਰਮ, ਜਾਤ, ਸੂਬੇ ਅਤੇ ਭਾਸ਼ਾ ਦੇ ਅਧਾਰ ਤੇ ਪੱਖਪਾਤ ਨਹੀਂ ਕਰਾਂਗੇ। ਆਮ ਲੋਕ ਅਤੇ ਕਿਸਾਨ ਸਾਡੀ ਤਰਜੀਹ ਹਨ।
ਕੌਣ ਹਨ ਅਜੀਤ ਪਵਾਰ
ਅਜੀਤ ਪਵਾਰ ਮਹਾਰਾਸ਼ਟਰ ਦੇ ਘਾਗ ਸਿਆਸਤਦਾਨ ਤੇ ਐੱਨਸੀਪੀ ਦੇ ਬਾਨੀ ਸ਼ਰਦ ਪਵਾਰ ਦੇ ਭਤੀਜੇ ਹਨ।
ਅਜੀਤ ਪਵਾਰ ਦੇ ਪਿਤਾ ਦੀ ਮੌਤ ਤੋਂ ਬਾਅਦ ਸ਼ਰਦ ਪਵਾਰ ਨੇ ਉਸਨੂੰ ਸਿਆਸਤ ਵਿਚ ਲਿਆਂਦਾ ਤੇ ਉਹ ਦਿਨਾਂ ਵਿਚ ਹੀ ਸਿਆਸਤ ਵਿਚ ਛਾ ਗਏ।
ਮਹਾਰਾਸ਼ਟਰ ਦੀ ਸਿਆਸਤ ਵਿੱਚ ਅਜੀਤ ਪਵਾਰ ਵੱਡਾ ਨਾਮ ਹੈ। ਉਹ ਕਈ ਵਾਰ ਸੂਬੇ ਦੇ ਮੰਤਰੀ ਰਹਿ ਚੁੱਕੇ ਹਨ।
ਉਪ ਮੁੱਖ ਮੰਤਰੀ ਵੀ ਰਹੇ ਹਨ ਅਤੇ ਐਨਸੀਪੀ ਦੇ ਬਾਨੀ ਸ਼ਰਦ ਪਵਾਰ ਤੋਂ ਬਾਅਦ ਉਨ੍ਹਾਂ ਦੀ ਵਿਰਾਸਤ ਦੇ ਵਾਰਿਸ ਸਮਝੇ ਜਾਂਦੇ ਸਨ।
ਅਜੀਤ ਪਵਾਰ ਐਨਸੀਪੀ ਦੇ ਨੰਬਰ ਦੋ ਨੇਤਾ ਮੰਨੇ ਜਾਂਦੇ ਰਹੇ ਹਨ ਪਰ ਜਦੋਂ ਤੋਂ ਸ਼ਰਦ ਪਵਾਰ ਦੀ ਧੀ ਸੁਪ੍ਰਿਆ ਸੁਲੇ ਸਰਗਰਮ ਸਿਆਸਤ ਵਿੱਚ ਆਈ ਹੈ ਉਦੋਂ ਤੋਂ ਪਾਰਟੀ ਦੀ ਕਮਾਨ ਕੌਣ ਸੰਭਾਲੇਗਾ ਇਸ 'ਤੇ ਬਹਿਸ ਛਿੜੀ ਹੋਈ ਹੈ।
ਅਜੀਤ ਪਵਾਰ ਅਤੇ ਸ਼ਰਦ ਪਵਾਰ ਦੀ ਝਗੜਾ ਕੋਈ ਨਵਾਂ ਨਹੀਂ। ਅਜੀਤ ਪਵਾਰ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣਾ ਵਿਰੋਧ ਜ਼ਾਹਰ ਕਰ ਚੁੱਕੇ ਹਨ ਪਰ ਸ਼ਰਦ ਪਰਿਵਾਰ ਵੱਲੋਂ ਇਹੀ ਕਿਹਾ ਜਾਂਦਾ ਰਿਹਾ ਕਿ ਪਾਰਟੀ ਵਿੱਚ ਸਭ ਕੁਝ ਠੀਕ ਹੈ।