You’re viewing a text-only version of this website that uses less data. View the main version of the website including all images and videos.
ਹਰਿਆਣਾ: ਭਾਜਪਾ ਬਹੁਮਤ ਤੋਂ ਦੂਰ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਇਹ ਬੇਮਿਸਾਲ ਜਿੱਤ ਹੈ
ਹਰਿਆਣਾ ਅਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਦੇ ਹੁਣ ਤੱਕ ਦੇ ਨਤੀਜਿਆਂ ਵਿੱਚ ਭਾਜਪਾ ਅੱਗੇ ਚੱਲ ਰਹੀ ਹੈ।
ਹਰਿਆਣਾ ਵਿੱਚ ਹੁਣ ਤੱਕ ਦੇ ਨਤੀਜਿਆਂ ਮੁਤਾਬਕ ਭਾਜਪਾ ਨੂੰ 33 ਸੀਟਾਂ 'ਤੇ ਜਿੱਤ ਹਾਸਿਲ ਹੋਈ ਹੈ, ਕਾਂਗਰਸ ਨੂੰ 29 ਸੀਟਾਂ 'ਤੇ ਅਤੇ ਜੇਜੇਪੀ ਨੂੰ 10 'ਤੇ।
ਜਿੱਥੇ ਹਰਿਆਣਾ ਨੇ 75 ਪਾਰ ਦਾ ਨਾਅਰਾ ਲਗਾਇਆ ਸੀ, ਉਹ ਉਸ ਤੋਂ ਕਾਫੀ ਦੂਰ ਹਨ। ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ।
ਮਹਾਰਾਸ਼ਟਰ ਵਿੱਚ ਭਾਜਪਾ 102 ਸੀਟਾਂ 'ਤੇ ਅਤੇ ਕਾਂਗਰਸ 47 ਸੀਟਾਂ 'ਤੇ ਅੱਗੇ ਚੱਲ ਰਹੀ ਹੈ।
ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ
ਪ੍ਰਧਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਵਰਕਰਾਂ ਨੂੰ ਸੰਬੋਧਿਤ ਕਰਦਿਆਂ ਕਿਹਾ, "ਹਰਿਆਣਾ ਵਿੱਚ ਜਿੱਤ ਇੱਕ ਬੇਮਿਸਾਲ ਜਿੱਤ ਹੈ। ਆਮ ਤੌਰ ਤੇ 5 ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਦੁਬਾਰਾ ਜਿੱਤਣਾ ਔਖਾ ਹੈ।"
"ਸਾਡਾ ਵੋਟ ਸ਼ੇਅਰ 33 ਫੀਸਦ ਤੋਂ ਵੱਧ ਕੇ 36 ਫੀਸਦ ਹੋ ਗਿਆ ਹੈ।"
"ਮੁੱਖ ਮੰਤਰੀ ਨਵੇਂ ਸਨ, ਉਨ੍ਹਾਂ ਦੀ ਟੀਮ ਨਵੀਂ ਸੀ। ਇਸ ਦੇ ਬਾਵਜੂਦ ਭਾਜਪਾ ਨੂੰ ਵੱਡੀ ਜਿੱਤ ਮਿਲੀ। ਹਰਿਆਣਾ ਦੀ ਭਾਜਪਾ ਇਕਾਈ ਨੂੰ ਜਿੰਨੀ ਵਧਾਈ ਦਿੱਤੀ ਜਾਵੇ ਉਨ੍ਹੀ ਘੱਟ ਹੈ।"
ਇਸ ਤੋਂ ਪਹਿਲਾਂ ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,''ਮੈਂ ਹਰਿਆਣਾ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਅਸੀਂ ਉਸੇ ਜਜ਼ਬੇ ਨਾਲ ਹਰਿਆਣਾ ਦੇ ਲੋਕਾਂ ਲਈ ਕੰਮ ਕਰਦੇ ਰਹਾਂਗੇ। ਮੈਂ ਹਰਿਆਣਾ ਬੀਜੇਪੀ ਦੇ ਵਰਕਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਐਨੀ ਮਿਹਨਤ ਕੀਤੀ।''
ਹੁੱਡਾ ਨੇ ਸਾਰੇ ਦਲਾਂ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਿੱਤਾ ਸੱਦਾ
ਕਾਂਗਰਸ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਨਤੀਜਿਆਂ ਤੇ ਇਹ ਕਿਹਾ -
- ਭਾਜਪਾ ਦਾ 75 ਪਾਰਾ ਦਾ ਨਾਅਰਾ 30 'ਤੇ ਪਹੁੰਚ ਗਿਆ।
- ਭਾਜਪਾ ਖ਼ਿਲਾਫ਼ ਜੋ ਪਾਰਟੀਆਂ ਬਣੀਆਂ ਹਨ ਮੈਂ ਸਾਰਿਆਂ ਨੂੰ ਕਹਿੰਦਾ ਹਾਂ ਸਾਰੇ ਦਲ ਮਿਲ ਕੇ ਮਜ਼ਬੂਤ ਸਰਕਾਰ ਬਣਾਵਾਂਗੇ।
- ਮੈਂ ਯਕੀਨੀ ਦਵਾਉਂਦਾ ਹਾਂ ਸਾਰਿਆਂ ਨੂੰ ਬਰਾਬਰ ਸਨਮਾਨ ਮਿਲੇਗਾ।
- ਮੈਨੂੰ ਅਜਿਹੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਹਨ ਕਿ ਆਜ਼ਾਦ ਉਮੀਦਵਾਰਾਂ ਨੂੰ ਸਰਕਾਰੀ ਤੰਤਰ ਵੱਲੋਂ ਫੋਨ ਕੀਤੇ ਜਾ ਰਹੇ ਹਨ।
- ਮੈਂ ਚੋਣ ਕਮਿਸ਼ਨ ਕੋਲ ਇਸਦੀ ਸ਼ਿਕਾਇਤ ਕਰਾਂਗਾ।
ਹਰਿਆਣਾ 'ਚ ਚੰਗੇ ਪ੍ਰਦਰਸ਼ਨ ਦਾ ਕ੍ਰੈਡਿਟ ਹੁੱਡਾ ਨੂੰ- ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਹਰਿਆਣਾ ਵਿੱਚ ਥੋੜ੍ਹਾ ਹੋਰ ਜ਼ੋਰ ਲਾ ਲੈਂਦੇ ਤਾਂ ਜਿੱਤ ਜਾਂਦੇ, ਸਾਰਾ ਕ੍ਰੈਡਿਟ ਭੁਪਿੰਦਰ ਸਿੰਘ ਹੁੱਡਾ ਨੂੰ ਜਾਂਦਾ ਹੈ।
ਸਾਨੂੰ ਬੱਚਿਆਂ ਦੀ ਪਾਰਟੀ ਸਮਝਿਆ ਸੀ
ਦੁਸ਼ਯੰਤ ਚੌਟਾਲਾ ਦਾ ਕਹਿਣਾ ਹੈ ਕਿ ਸਾਨੂੰ ਸਾਡੀ ਮਿਹਨਤ 'ਤੇ ਭਰੋਸਾ ਸੀ ਤੇ ਇਹ ਉਸੇ ਦਾ ਹੀ ਨਤੀਜਾ ਹੈ। ਸਾਨੂੰ ਬੱਚਿਆਂ ਦੀ ਪਾਰਟੀ ਕਹਿੰਦੇ ਸੀ ਜਿਹੜੇ ਅੱਜ ਵੱਡੇ-ਵੱਡੇ ਦਿੱਗਜਾਂ ਨੂੰ ਹਰਾ ਰਹੇ ਹਨ।
ਕੈਪਟਨ ਅਭਿਮਨਯੂ ਦੀ ਹਾਰ
ਨਾਰਨੌਦ ਤੋਂ ਭਾਜਪਾ ਉਮੀਦਵਾਰ ਅਤੇ ਕੈਬਨਿਟ ਮੰਤਰੀ ਕੈਪਟਨ ਅਭਿਮਨਯੂ ਦੀ ਹਾਰ ਹੋਈ ਹੈ। ਜੇਜੇਪੀ ਦੇ ਰਾਮ ਕੁਮਾਰ ਗੌਤਮ 12029 ਵੋਟਾਂ ਤੋਂ ਜਿੱਤ ਗਏ ਹਨ।
ਜੁਲਾਨਾ ਤੋਂ ਜੇਜੇਪੀ ਦੇ ਅਮਰਜੀਤ ਢਾਂਡਾ ਭਾਜਪਾ ਦੇ ਪਰਮਿੰਦਰ ਧੁੱਲ ਤੋਂ 24193 ਵੋਟਾਂ ਤੋਂ ਜਿੱਤ ਗਏ ਹਨ। ਧੁੱਲ ਨੇ 2014 ਦੀਆਂ ਚੋਣਾਂ ਇਨੈਲੋ ਤੋਂ ਜਿੱਤੀਆਂ ਸਨ ਅਤੇ ਉਹ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਿਲ ਹੋਏ ਸਨ।
ਜੇਜੇਪੀ ਦੇ ਰਾਮ ਨਿਵਾਸ ਨੇ ਭਾਜਪਾ ਦੀ ਸੰਤੋਸ਼ ਰਾਣੀ ਨੂੰ 3000 ਵੋਟਾਂ ਤੋਂ ਹਰਾਇਆ ਹੈ।
ਸ਼ਾਹਬਾਦ ਵਿੱਚ ਜੇਜੇਪੀ ਦੇ ਰਾਮ ਕਰਨ ਨੂੰ ਕ੍ਰਿਸ਼ਨ ਕੁਮਾਰ ਨੂੰ 37127 ਵੋਟਾਂ ਨਾਲ ਹਰਾਇਆ।
ਹੁੱਡਾ ਦੇ ਘਰ ਦੇ ਬਾਹਰ ਜਸ਼ਨ
ਹੁਣ ਤੱਕ ਦੇ ਰੁਝਾਨਾਂ ਵਿੱਚ ਭਾਜਪਾ ਅਤੇ ਕਾਂਗਰਸ 'ਚ ਸਖ਼ਤ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਕਾਂਗਰਸ ਲੀਡਰ ਭੁਪਿੰਦਰ ਸਿੰਘ ਹੁੱਡਾ ਦੇ ਘਰ ਦੇ ਬਾਹਰ ਢੋਲ ਵਜਾਏ ਜਾ ਰਹੇ ਹਨ ਅਤੇ ਲੋਕ ਜਸ਼ਨ ਮਨਾਉਣ ਲਈ ਇਕੱਠਾ ਹੋਏ ਹਨ।
ਅਨਿਲ ਵਿਜ, ਕੁਲਦੀਪ ਬਿਸ਼ਨੋਈ ਦੀ ਜਿੱਤ, ਸੋਨਾਲੀ ਫੋਗਾਟ ਦੀ ਹਾਰ
ਅੰਬਾਲਾ ਕੈਂਟ ਤੋਂ ਭਾਜਪਾ ਦੇ ਮੰਤਰੀ ਅਨਿਲ ਵਿਜ ਦੀ ਜਿੱਚ ਹੋਈ ਹੈ। ਉਹ 20165 ਵੋਟਾਂ ਤੋਂ ਜਿੱਤੇ ਹਨ।
ਆਦਮਪੁਰ ਵਿੱਚ ਕਾਂਗਰਸ ਦੇ ਕੁਲਦੀਪ ਬਿਸ਼ਨੋਈ ਨੇ ਟਿਕ-ਟੌਕ ਸਟਾਰ ਤੇ ਭਾਜਪਾ ਉਮੀਦਵਾਰ ਸੋਨਾਲੀ ਫੋਗਾਟ ਨੂੰ 29471 ਵੋਟਾਂ ਤੋਂ ਹਰਾਇਆ
ਹਰਿਆਣਾ ਲੋਕਹਿਤ ਪਾਰਟੀ ਦੇ ਗੋਪਾਲ ਕਾਂਡਾ ਦੀ ਸਿਰਸਾ ਤੋਂ ਜਿੱਤ ਹੋਈ ਹੈ
ਸਾਰੀਆਂ ਵਿਰੋਧੀ ਪਾਰਟੀਆਂ ਇਕਜੁੱਟ ਹੋਣ- ਦੀਪਿੰਦਰ ਹੁੱਡਾ
ਰੋਹਤਕ ਵਿੱਚ ਭੁਪਿੰਦਰ ਸਿੰਘ ਹੁੱਡਾ ਦੇ ਘਰ ਖ਼ੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਬੇਟੇ ਦੀਪਿੰਦਰ ਹੁੱਡਾ ਨੇ ਕਿਹਾ ਕਿ ਇਸ ਜਨਾਦੇਸ਼ ਦਾ ਪਾਲਣ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ।
ਲੋਕਾਂ ਵਿੱਚ ਬਦਲਾਅ ਦਾ ਮੂਡ ਹੈ- ਗੋਪਾਲ ਕਾਂਡਾ
ਹਰਿਆਣਾ ਦੀ ਲੋਕਹਿੱਤ ਪਾਰਟੀ ਦੇ ਪ੍ਰਧਾਨ ਅਤੇ ਸਿਰਸਾ ਤੋਂ ਉਮੀਦਵਾਰ ਗੋਪਾਲ ਕਾਂਡਾ ਦਾ ਕਹਿਣਾ ਹੈ ਕਿ 5 ਸਾਲ ਜਨਤਾ ਨੇ ਉਡੀਕ ਕੀਤੀ ਹੈ ਅਤੇ ਹੁਣ ਉਸਦਾ ਨਤੀਜਾ ਆਉਣ ਵਾਲਾ ਹੈ। "ਲੋਕ ਬਹੁਤ ਪ੍ਰੇਸ਼ਾਨ ਸਨ। ਅਗਲੇ ਕੁਝ ਘੰਟਿਆਂ ਵਿੱਚ ਨਤੀਜੇ ਤੁਹਾਡੇ ਸਾਹਮਣੇ ਹੋਣਗੇ ਪਰ ਸ਼ਹਿਰ ਵਿੱਚ ਖੁਸ਼ੀ ਦਾ ਮਾਹੌਲ ਹੋਵੇਗਾ। ਲੋਕਾਂ ਵਿੱਚ ਬਦਲਾਅ ਦਾ ਮੂਡ ਹੈ।"
ਕਾਂਗਰਸ ਨੂੰ ਹੋ ਰਿਹਾ ਫਾਇਦਾ?
2014 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਿਆਣਾ ਵਿੱਚ 47 ਸੀਟਾਂ ਮਿਲੀਆਂ ਸਨ। ਇਸ ਵਾਰ ਪਾਰਟੀ 47 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਉੱਥੇ ਹੀ ਕਾਂਗਰਸ ਨੂੰ 17 ਸੀਟਾਂ ਮਿਲੀਆਂ ਸਨ। ਹੁਣ ਤੱਕ ਦੇ ਰੁਝਾਨਾਂ ਮੁਤਾਬਕ, ਪਾਰਟੀ 29 ਸੀਟਾਂ 'ਤੇ ਅੱਗੇ ਹੈ।
ਇਨੈਲੋ ਜਿਸ ਨੇ 19 ਸੀਟਾਂ 'ਤੇ ਜਿੱਤ ਹਾਸਿਲ ਕੀਤੀ ਸੀ, ਇਸ ਵਾਰ ਦੋ ਫਾੜ ਹੋ ਗਈ। ਦੁਸ਼ਯੰਤ ਚੌਟਾਲਾ ਨੇ ਵੱਖਰੀ ਪਾਰਟੀ ਜੇਜੇਪੀ ਬਣਾ ਲਈ। ਸ਼ੁਰੂਆਤੀ ਰੁਝਾਨਾਂ ਵਿੱਚ ਜੇਜੇਪੀ ਇਨੈਲੋ ਤੋਂ ਅੱਗੇ ਚੱਲ ਰਹੀ ਹੈ।
2014 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 47 ਸੀਟਾਂ ਤੇ ਜਾੱਤ ਹਾਸਿਲ ਕੀਤੀ ਸੀ। ਉੱਥੇ ਹੀ ਕਾਂਗਰਸ 17 ਤੇ ਇਨੈਲੋ 19 ਸੀਟਾਂ ਤੇ ਜਿੱਤੀ ਸੀ। ਇਸੇ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ 10 ਦੀਆਂ 10 ਸੀਟਾਂ 'ਤੇ ਜਿੱਤ ਹਾਸਿਲ ਕੀਤੀ ਸੀ।ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ '75 ਪਾਰ' ਦਾ ਨਾਅਰਾ ਦਿੱਤਾ ਹੈ।
ਪੰਜਾਬ ਜ਼ਿਮਨੀ ਚੋਣਾਂ ਵਿੱਚ 3 ਸੀਟਾਂ ਜਿੱਤੀ ਕਾਂਗਰਸ
ਪੰਜਾਬ ਦੀਆਂ ਤਿੰਨ ਸੀਟਾਂ ਫਗਵਾੜਾ, ਮੁਕੇਰੀਆਂ ਅਤੇ ਜਲਾਲਾਬਾਦ ਵਿੱਚ ਕਾਂਗਰਸ ਦੇ ਉਮੀਦਵਾਰਾਂ ਨੇ ਬਾਜ਼ੀ ਮਾਰ ਲਈ ਹੈ।
ਮੁਕੇਰੀਆਂ ਤੋਂ ਕਾਂਗਰਸ ਉਮੀਦਵਾਰ ਇੰਦੂ ਬਾਲਾ 53791 ਵੋਟਾਂ ਨਾਲ ਜਿੱਤੇ ਹਨ।
ਫਗਵਾੜਾ ਤੋਂ ਕਾਂਗਰਸ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ 49210 ਵੋਟਾਂ ਨਾਲ ਜਿੱਤੇ ਹਨ।
ਜਲਾਲਾਬਾਦ ਤੋਂ ਰਮਿੰਦਰ ਸਿੰਘ ਅਵਲਾ ਨੂੰ 76073 ਵੋਟਾਂ ਮਿਲੀਆਂ ਹਨ।
ਦਾਖਾ ਸੀਟ 'ਤੇ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ ਸਭ ਤੋਂ ਅੱਗੇ ਚੱਲ ਰਹੇ ਹਨ। ਹੁਣ ਤੱਕ ਉਨ੍ਹਾਂ ਨੂੰ 66286 ਵੋਟਾਂ ਮਿਲੀਆਂ ਹਨ।
ਇਹ ਵੀ ਪੜ੍ਹੋ:-