Exit Polls: ਮਹਾਰਾਸ਼ਟਰ, ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਿਸ ਦਾ ਪਲੜਾ ਭਾਰੀ

ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਅਤੇ ਪੰਜਾਬ ਦੀਆਂ ਜ਼ਿਮਨੀ ਚੋਣਾਂ ਲਈ ਵੋਟਿੰਗ ਖ਼ਤਮ ਹੋ ਗਈ। ਪੰਜਾਬ ਦੀਆਂ 4 ਸੀਟਾਂ ਲਈ ਵੀ ਜ਼ਿਮਨੀ ਚੋਣਾਂ ਹੋਈਆਂ।

ਹਰਿਆਣਾ ਦੀਆਂ 90 ਸੀਟਾਂ ਲਈ ਅਤੇ ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਲੋਕਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ।

ਚੋਣ ਕਮਿਸ਼ਨ ਮੁਤਾਬਕ ਸ਼ਾਮ ਛੇ ਵਜੇ ਤੱਕ ਹਰਿਆਣਾ ਵਿੱਚ 65 ਫੀਸਦ ਅਤੇ ਮਹਾਰਾਸ਼ਟਰ ਵਿੱਚ 60.5 ਫੀਸਦ ਵੋਟਿੰਗ ਹੋਈ।

ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਦਾਖਾ, ਮੁਕੇਰੀਆ, ਫਗਵਾੜਾ ਅਤੇ ਜਲਾਲਾਬਾਦ ਵਿੱਚ ਜ਼ਿਮਨੀ ਚੋਣਾਂ ਲਈ ਵੋਟਿੰਗ ਹੋਈ।

ਦਿਨ ਭਰ ਚੱਲੀ ਇਸ ਵੋਟਿੰਗ ਵਿੱਚ ਕਈ ਤਰ੍ਹਾਂ ਦੇ ਰੰਗ ਵੇਖਣ ਨੂੰ ਮਿਲੇ। ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਾਈਕਲ 'ਤੇ ਵੋਟ ਪਾਉਣ ਪਹੁੰਚੇ। ਉੱਥੇ ਹੀ ਜੇਜੇਪੀ ਲੀਡਰ ਦੁਸ਼ਯੰਤ ਚੌਟਾਲਾ ਟਰੈਕਟਰ 'ਤੇ ਚੜ੍ਹ ਕੇ ਵੋਟ ਪਾਉਣ ਗਏ।

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਲੀਡਰ ਭੁਪਿੰਦਰ ਸਿੰਘ ਹੁੱਡਾ ਦੀ ਪਤਨੀ ਆਸ਼ਾ ਹੁੱਡਾ ਨੇ ਔਰਤਾਂ ਨਾਲ ਮਿਲ ਕੇ ਰਵਾਇਤੀ ਗਾਣੇ ਗਾਏ ਅਤੇ ਡਾਂਸ ਵੀ ਕੀਤਾ।

ਅਜਿਹੇ ਹੀ ਕਈ ਤਰ੍ਹਾਂ ਦੇ ਰੰਗ ਇਸ ਵਾਰ ਦੀਆਂ ਚੋਣਾਂ ਵਿੱਚ ਵੇਖਣ ਨੂੰ ਮਿਲੇ।

ਇਨੈਲੋ ਨੇਤਾ ਅਭੈ ਚੌਟਾਲਾ ਅਤੇ ਜੇਜੇਪੀ ਨੂੰ ਸਮਰਥਨ ਦੇਣ ਵਾਲੇ ਅਸ਼ੋਕ ਤੰਵਰ ਨੇ ਵੋਟ ਪਾਉਣ ਦੌਰਾਨ ਮੌਜੂਦਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਤੇ ਆਪੋ-ਆਪਣੀ ਜਿੱਤ ਦਾ ਦਾਅਵਾ ਵੀ ਕੀਤਾ।

Exit Polls ਮਹਾਰਾਸ਼ਟਰ, ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਿਸ ਨੂੰ ਕਿੰਨੀਆਂ ਸੀਟਾਂ ਦੇ ਰਹੇ ਹਨ।

ਵੋਟਿੰਗ ਮੁਕੰਮਲ ਹੁੰਦਿਆਂ ਹੀ ਚੋਣ ਜ਼ਾਬਤਾ ਵੀ ਹਟ ਚੁੱਕਿਆ ਹੈ ਅਤੇ ਖ਼ਬਰ ਅਦਾਰਿਆਂ ਨੇ ਐਗਜ਼ਿਟ ਪੋਲ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ।

(ਬੀਬੀਸੀ ਭਾਰਤ ਵਿੱਚ ਕਿਸੇ ਵੀ ਤਰ੍ਹਾਂ ਦਾ ਚੋਣ ਸਰਵੇਖਣ ਨਹੀਂ ਕਰਦਾ ਅਤੇ ਨਾ ਹੀ ਹੋਰ ਅਦਾਰਿਆਂ ਵੱਲੋਂ ਕੀਤੇ ਸਰਵੇਖਣਾ ਦੀ ਪ੍ਰਕਿਰਿਆ ਦੀ ਪੁਸ਼ਟੀ ਕਰਦਾ ਹੈ।)

ਮਹਾਰਾਸ਼ਟਰ ਐਗਜ਼ਿਟ ਪੋਲ

ਮਹਾਰਾਸ਼ਟਰ ਵਿੱਚ ਇੰਡੀਆ ਟੂਡੇ-ਐਕਸਿਸ ਦੇ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ 109-124 ਸੀਟਾਂ ਮਿਲ ਸਕਦੀਆਂ ਹਨ। ਜਦਕਿ ਸ਼ਿਵ ਸੇਨਾ ਨੂੰ 57-60 ਸੀਟਾਂ ਮਿਲਣਗੀਆਂ। ਕੁੱਲ ਮਿਲਾ ਕੇ ਦੋਹਾਂ ਪਾਰਟੀਆਂ ਨੂੰ 166-194 ਸੀਟਾਂ ਮਿਲਣਗੀਆਂ। ਜਦਕਿ ਹੋਰਾਂ ਨੂੰ 22 ਤੋਂ 34 ਸੀਟਾਂ ਮਿਲ ਸਕਦੀਆਂ ਹਨ।

ਟਾਈਮਜ਼ ਨਾਓ ਦੇ ਐਗਜ਼ਿਟ ਪੋਲ ਵਿੱਚ ਭਾਜਪਾ-ਸ਼ਿਵ ਸੇਨਾ ਨੂੰ 230 ਸੀਟਾਂ ਜਦਕਿ ਕਾਂਗਰਸ-ਐੱਨਸੀਪੀ ਗੱਠਜੋੜ ਨੂੰ 48 ਅਤੇ ਹੋਰਾਂ ਨੂੰ 10 ਸੀਟਾਂ ਮਿਲ ਸਕਦੀਆਂ ਹਨ।

ਸੀਐੱਨਐੱਨ ਨਿਊਜ਼ 18 ਮੁਤਾਬਕ ਮਹਾਰਾਸ਼ਟਰ ਵਿੱਚ ਭਾਜਪਾ-ਸ਼ਿਵ ਸੇਨਾ ਨੂੰ 243 ਸੀਟਾਂ ਮਿਲਣਗੀਆਂ ਜਦਿ ਕਾਂਗਰਸ-ਐੱਨਸੀਪੀ ਨੂੰ 41 ਸੂੀਟਾਂ ਨਾਲ ਸੰਤੋਸ਼ ਕਰਨਾ ਪਵੇਗਾ।

ਏਬੀਟੀ-ਸੀਵੋਟਰਜ਼ ਦੇ ਐਗਜ਼ਿਟ ਪੋਲ ਦੇ ਮੁਤਾਬਾਕ ਭਾਜਪਾ ਦੇ ਗੱਠਜੋੜ ਨੂੰ 197 ਸੀਟਾਂ ਕਾਂਗਰਸ-ਐੱਨਸੀਪੀ ਨੂੰ 75 ਅਤੇ ਹੋਰਾਂ ਨੂੰ 16 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ।

ਟੀਵੀ9 ਮਰਾਠੀ ਦੇ ਐਗਜ਼ਿਟ ਪੋਲ ਦੇ ਮੁਤਾਬਾਕ ਭਾਜਪਾ-ਸ਼ਿਵਸੇਨਾ ਨੂੰਨ 223 ਕਾਂਗਰਸ-ਐੱਨਸੀਪੀ ਨੂੰ 54 ਅਤੇ ਹੋਰਾਂ ਨੂੰ 14 ਸੀਟਾਂ ਦੀ ਉਮੀਦ ਹੈ।

ਹਰਿਆਣਾ ਦੇ ਐਗਜ਼ਿਟ ਪੋਲ

ਹਰਿਆਣਾ ਵਿੱਚ ਟਾਈਮਜ਼ ਨਾਓ ਦੇ ਐਗਜ਼ਿਟ ਪੋਲ ਦੇ ਮੁਤਾਬਾਕ ਭਾਜਪਾ ਨੂੰ 90 ਵਿੱਚੋਂ 71 ਸੀਟਾਂ ਮਿਲ ਸਕਦੀਆਂ ਹਨ, ਉੱਥੇ ਹੀ ਕਾਂਗਰਸ ਨੂੰ 11 ਅਤੇ ਹੋਰਾਂ ਨੂੰ 8 ਸੀਟਾਂ ਮਿਲਣ ਦੀ ਉਮੀਦ ਹੈ।

ਜਨ ਕੀ ਬਾਤ ਦੇ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ 57, ਕਾਂਗਰਸ ਨੂੰ 17 ਅਤੇ ਹੋਰਾਂ ਨੂੰ 16 ਸੀਟਾਂ ਮਿਲਣਗੀਆਂ।

ਨਿਊਜ਼ਐਕਸ ਦੇ ਐਗਜ਼ਿਟ ਪੋਲ ਵਿੱਚ ਭਾਜਪਾ ਨੂੰ 77 ਅਤੇ ਕਾਂਗਰਸ ਨੂੰ 11 ਸੀਟਾਂ ਜਦਕਿ ਹੋਰਾਂ ਨੂੰ 2 ਸੀਟਾਂ ਨਾਲ ਹੀ ਸਬਰ ਕਰਨਾ ਪੈ ਸਕਦਾ ਹੈ।

ਟੀਵੀ9 ਭਾਰਤਵਰਸ਼ ਦੇ ਐਗਜ਼ਿਟ ਪੋਲ ਦੇ ਮੁਤਾਬਕ ਹਰਿਆਣਾ ਵਿੱਚ ਭਾਜਪਾ ਨੂੰ 47, ਕਾਂਗਰਸ ਨੂੰ 23 ਅਤੇ ਹੋਰਾਂ ਨੂੰ 20 ਸੀਟਾਂ ਮਿਲਣਗੀਆਂ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)