ਜਿੱਤ-ਹਾਰ ਦਾ ਫੈਸਲਾ 24 ਅਕਤਬੂਰ ਨੂੰ
ਅੱਜ 5 ਵਜੇ ਤੱਕ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ 60 ਫ਼ੀਸਦ ਵੋਟਾਂ ਪਈਆਂ। ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਸੁਣਾਏ ਜਾਣਗੇ।
You’re viewing a text-only version of this website that uses less data. View the main version of the website including all images and videos.
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ, ਮਹਾਰਾਸ਼ਟਰ ਦੀਆਂ 288 ਸੀਟਾਂ 'ਤੇ ਵੋਟਿੰਗ। ਇਸ ਤੋਂ ਇਲਾਵਾ 17 ਸੂਬਿਆਂ ਦੀਆਂ 57 ਸੀਟਾਂ 'ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ।
ਅੱਜ 5 ਵਜੇ ਤੱਕ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ 60 ਫ਼ੀਸਦ ਵੋਟਾਂ ਪਈਆਂ। ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਸੁਣਾਏ ਜਾਣਗੇ।
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਲਈ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਸ਼ਾਮ 5 ਵਜੇ ਤੱਕ ਕੁੱਲ ਵੋਟਿੰਗ 51.38 ਫ਼ੀਸਦ ਹੋਈ। ਫਗਵਾੜਾ ਵਿੱਚ 49.19, ਮੁਕੇਰੀਆ ਵਿੱਚ 48.11, ਦਾਖਾ ਵਿੱਚ 50.8 ਅਤੇ 57 ਫ਼ੀਸਦ ਵੋਟਿੰਗ ਹੋਈ।
ਹਰਿਆਣਾ ਵਿੱਚ ਵੀ 51 ਫ਼ੀਸਦ ਵੋਟਾਂ ਪਈਆਂ ਹਨ।
ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਮੁੰਬਈ ਵਿੱਚ ਬਾਂਦਰਾ ਵਿਖੇ ਭੁਗਤਾਈ ਵੋਟ।
ਕਰਨਾਲ ਤੋਂ ਕਾਂਗਰਸ ਉਮੀਦਵਾਰ ਤਰਲੋਚਨ ਸਿੰਘ ਨੇ ਬੀਬੀਸੀ ਨਾਲ ਖ਼ਾਸ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ।
ਰਿਪੋਰਟ - ਅਰਵਿੰਦ ਛਾਬੜਾ ਤੇ ਗੁਲਸ਼ਨ ਕੁਮਾਰ
ਬਾਲੀਵੁੱਡ ਅਦਾਕਾਰ ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਤੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਪਰਿਵਾਰ ਸਮੇਤ ਮੁੰਬਈ ਵਿੱਚ ਪਾਈ ਵੋਟ।
ਹਰਿਆਣਾ ਵਿਧਾਨ ਸਭਾ ਦੀਆਂ ਸਾਰੀਆਂ 90 ਸੀਟਾਂ 'ਤੇ ਵੋਟਿੰਗ ਜਾਰੀ ਹੈ। ਸਿਰਸਾ ਵਿੱਚ ਔਰਤਾਂ ਵੀ ਚੋਣਾਂ ਵਿੱਚ ਵਧ-ਚੜ੍ਹ ਕੇ ਯੋਗਦਾਨ ਪਾ ਰਹੀਆਂ ਹਨ।
ਮੁੰਬਈ ਵਿਖੇ ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਤੇ ਸੋਹਾ ਅਲੀ ਖ਼ਾਨ ਨੇ ਵੀ ਭੁਗਤਾਈ ਵੋਟ।
ਮਹਾਰਾਸ਼ਟਰ ਵਿੱਚ 288 ਵਿਧਾਨ ਸਭਾ ਸੀਟਾਂ 'ਤੇ ਹੋ ਰਹੀ ਵੋਟਿੰਗ ਜਾਰੀ ਹੈ। ਬਾਲੀਵੁੱਡ ਹਸਤੀਆਂ ਵੱਲੋਂ ਵੀ ਵਧ-ਚੜ੍ਹ ਕੇ ਵੋਟ ਪਾਈ ਜਾ ਰਹੀ ਹੈ।
ਪੰਜਾਬ ਦੀਆਂ ਜ਼ਿਮਨੀ ਚੋਣਾਂ ਲਈ ਹੋ ਰਹੀ ਵੋਟਿੰਗ ਆਖਰੀ ਪੜ੍ਹਾਅ 'ਤੇ ਹੈ। ਹਰ ਵਰਗ ਦੇ ਲੋਕ ਆਪਣੇ ਜ਼ਮਹੂਰੀ ਹੱਕ ਦੀ ਵਰਤੋਂ ਕਰ ਰਹੇ ਹਨ।
ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਗੌਰੀ ਖ਼ਾਨ ਨੇ ਬਾਂਦਰਾ ਵਿੱਚ ਪਾਈ ਵੋਟ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਿਆਣਾ ਦੇ ਲੋਕ ਉਨ੍ਹਾਂ ਦੀ ਸਰਕਾਰ ਦੀ ਪਾਰਦਰਸ਼ਿਤਾ ਤੋਂ ਖ਼ੁਸ਼ ਹਨ।
ਰਿਪੋਰਟ - ਅਰਵਿੰਦ ਛਾਬੜਾ ਤੇ ਗੁਲਸ਼ਨ ਕੁਮਾਰ
ਸਿਰਸਾ ਦੇ ਪਿੰਡ ਮੰਗਲਾ ਵਿੱਚ ਇੱਕ ਬਜ਼ੁਰਗ ਔਰਤ ਨੂੰ ਵੋਟ ਪੁਆਉਣ ਲਈ ਲੈ ਕੇ ਜਾਂਦਾ ਇੱਕ ਪਰਿਵਾਰਕ ਮੈਂਬਰ।
ਬਾਲੀਵੁੱਡ ਅਦਾਕਾਰਾ ਤੇ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਮੁੰਬਈ ਦੇ ਅੰਧੇਰੀ ਵਿੱਚ ਪਾਈ ਵੋਟ।
ਵੋਟ ਪਾਉਣ ਲਈ ਜਿੱਥੇ ਜੇਜੇਪੀ ਆਗੂ ਦੁਸ਼ਯੰਤ ਚੌਟਾਲਾ ਟਰੈਕਟਰ 'ਤੇ ਆਏ, ਉੱਥੇ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਾਈਕਲ 'ਤੇ ਪੋਲਿੰਗ ਬੂਥ ਗਏ।
ਰਿਪੋਰਟ - ਸਤ ਸਿੰਘ ਤੇ ਪ੍ਰਭੂ ਦਿਆਲ
ਸਿਰਸਾ ਵਿੱਚ ਭਾਜਪਾ ਉਮੀਦਵਾਰ ਵੱਲੋਂ ਬੂਥ 'ਤੇ ਲਗਾਇਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਅਤੇ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਬਣਾਈ ਗਈ ਰੰਗੋਲੀ।
ਜੇਜੇਪੀ ਦੇ ਉਮੀਦਵਾਰ ਦੁਸ਼ਯੰਤ ਚੌਟਾਲਾ ਨੇ ਇਲਜ਼ਾਮ ਲਗਾਇਆ ਹੈ ਕਿ 5-6 ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਡੂਮਰਖਾਂ ਪਿੰਡ ਵਿੱਚ ਹੋ ਰਹੀ ਫਰਜ਼ੀ ਵੋਟਿੰਗ ਦਾ ਵਿਰੋਧ ਕਰ ਰਹੇ ਸਨ ਜਦੋਂ ਉਨ੍ਹਾਂ ਵੱਲ ਗਿਲਾਸ ਸੁੱਟਿਆ ਗਿਆ ਅਤੇ ਉਨ੍ਹਾਂ ਨਾਲ ਧੱਕਾ ਮੁੱਕੀ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਹਈ ਹੈ।
ਜੀਂਦ ਦੇ ਡੀਸੀ ਅਦਿੱਤਿਆ ਦਹੀਆ ਦਾ ਕਹਿਣਾ ਹੈ ਕਿ ਗਿਲਾਸ ਸੁਟਣ ਦੇ ਮਾਮਲੇ ਸਬੰਧੀ ਉਨ੍ਹਾਂ ਕੋਲ ਕੋਈ ਵੀਡੀਓ ਸਬੂਤ ਨਹੀਂ ਆਇਆ। ਪਰ ਜਿੰਨੀਆਂ ਵੀ ਸ਼ਿਕਾਇਤਾਂ ਆ ਰਹੀਆਂ ਹਨ ਉਨ੍ਹਾਂ ਲਈ ਅਸੀਂ ਜਾਂਚ ਅਧਿਕਾਰੀਆਂ ਦੀ ਡਿਊਟੀ ਲਗਾ ਰਹੇ ਹਾਂ ਤਾਂ ਜੋ ਛੇਤੀ ਮਾਮਲਿਆਂ ਦੀ ਜਾਂਚ ਕੀਤੀ ਜਾ ਸਕੇ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਉਨ੍ਹਾਂ ਦੀ ਪਤਨੀ ਕੰਚਨ ਨਾਗਪੁਰ ਵਿੱਚ ਵੋਟ ਭੁਗਤਾਉਣ ਤੋਂ ਬਾਅਦ ਨਿਸ਼ਾਨ ਦਿਖਾਉਂਦੇ ਹੋਏ।
ਬਾਲੀਵੁੱਡ ਅਦਾਕਾਰ ਪ੍ਰੇਮ ਚੋਪੜਾ ਤੇ ਗੀਤਕਾਰ ਗੁਲਜ਼ਾਰ ਨੇ ਮੁੰਬਈ ਦੇ ਬਾਂਦਰਾ ਵਿੱਚ ਪਾਈ ਵੋਟ।
ਕਾਂਗਰਸ ਦੀ ਤੋਸ਼ਾਮ ਤੋਂ ਵਿਧਾਇਕ ਕਿਰਨ ਚੌਧਰੀ ਨੇ ਪਾਈ ਵੋਟ।
ਹਲੋਪਾ ਦੇ ਉਮੀਦਵਾਰ ਗੋਪਾਲ ਕਾਂਡਾ ਅਤੇ ਉਨ੍ਹਾਂ ਦੇ ਸਮਰਥਕ ਵੋਟ ਪਾਉਣ ਤੋਂ ਬਾਅਦ ਨਿਸ਼ਾਨ ਦਿਖਾਉਂਦੇ ਹੋਏ। 2009 ਵਿੱਚ ਉਹ ਇਸ ਸੀਟ ਤੋਂ ਆਜ਼ਾਦ ਵਿਧਾਇਕ ਚੁਣੇ ਗਏ ਸਨ।