You’re viewing a text-only version of this website that uses less data. View the main version of the website including all images and videos.
ਕਸ਼ਮੀਰ 'ਚ ਪਾਬੰਦੀਆਂ ਵਿਚਾਲੇ ਅੱਜ ਸਕੂਲ ਖੋਲ੍ਹਣ ਦੀ ਤਿਆਰੀ - 5 ਅਹਿਮ ਖ਼ਬਰਾਂ
ਭਾਰਤ-ਸ਼ਾਸਿਤ ਜੰਮੂ-ਕਸ਼ਮੀਰ ਵਿੱਚ ਸੋਮਵਾਰ ਨੂੰ ਪ੍ਰਾਇਮਰੀ ਸਕੂਲਾਂ ਨੂੰ ਖੋਲ੍ਹਣ ਅਤੇ ਸਰਕਾਰੀ ਦਫ਼ਤਰਾਂ ਵਿੱਚ ਕੰਮ ਬਹਾਲ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ।
ਜੰਮੂ-ਕਸ਼ਮੀਰ ਸਰਕਾਰ ਦੇ ਬੁਲਾਰੇ ਅਤੇ ਮੁੱਖ ਸਕੱਤਰ ਰੋਹਿਤ ਕੰਸਲ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ, "ਸਾਡੀ ਯੋਜਨਾ ਹੈ ਕਿ ਇਕੱਲੇ ਸ੍ਰੀਨਗਰ ਵਿੱਚ 190 ਤੋਂ ਵੱਧ ਪ੍ਰਾਇਮਰੀ ਸਕੂਲਾਂ ਨੂੰ ਖੋਲ੍ਹਿਆ ਜਾਵੇਹਾ।"
"ਸਾਨੂੰ ਉਮੀਦ ਹੈ ਕਿ ਸਰਕਾਰੀ ਦਫ਼ਤਰ ਵੀ ਪੂਰੀ ਤਰ੍ਹਾਂ ਕੰਮ ਕਰਨ ਲੱਗਣਗੇ ਅਤੇ ਅੱਗੇ ਚੱਲਕੇ ਅਸੀਂ ਦੂਜੇ ਖੇਤਰਾਂ 'ਤੇ ਵੀ ਧਿਆਨ ਦੇਵਾਂਗੇ।"
ਹਾਲਾਂਕਿ ਸ਼੍ਰੀਨਗਰ ਵਿੱਚ ਮੌਜੂਦ ਬੀਬੀਸੀ ਪੱਤਰਕਾਰ ਆਮਿਰ ਪੀਰਜ਼ਾਦਾ ਨੇ ਦੱਸਿਆ ਕਿ ਜ਼ਮੀਨ 'ਤੇ ਹਾਲਾਤ ਇਸ ਤਰ੍ਹਾਂ ਦੇ ਨਹੀਂ ਹਨ ਕਿ ਲੋਕ ਆਪਣੇ ਬੱਚਿਆਂ ਨੂੰ ਸਕੂਲ ਭੇਜਣ।
ਇਹ ਵੀ ਪੜ੍ਹੋ:
ਆਮਿਰ ਨੇ ਕਿਹਾ, "ਸਕੂਲ ਵੀ ਉਨ੍ਹਾਂ ਇਲਾਕਿਆਂ ਵਿੱਚ ਖੋਲ੍ਹੇ ਜਾਣ ਦੀ ਗੱਲ ਕਹੀ ਗਈ ਹੈ ਜੋ ਸ਼ਾਂਤ ਇਲਾਕੇ ਮੰਨੇ ਜਾਂਦੇ ਹਨ।"
"ਸਰਕਾਰ ਵਲੋਂ ਸਕੂਲ ਖੋਲ੍ਹਣ ਅਤੇ ਅਧਿਆਪਕਾਂ ਨੂੰ ਸਕੂਲ ਵਿੱਚ ਭੇਜਣ ਦੇ ਨਿਰਦੇਸ਼ ਆ ਗਏ ਹਨ ਪਰ ਦੇਖਣਾ ਇਹ ਹੈ ਕਿ ਸੋਮਵਾਰ ਨੂੰ ਕਿੰਨੇ ਲੋਕ ਸਕੂਲ ਪਹੁੰਚਦੇ ਹਨ।"
ਪੰਜਾਬ ਵਿੱਚ ਪਾਣੀ ਦੇ ਪੱਧਰ ਨੇ ਡਰਾਇਆ ਤਾਂ ਹਿਮਾਚਲ 'ਚ ਬਿਆਸ ਦਰਿਆ ਨੇ ਸੁਕਾਏ ਸਾਹ
ਪੰਜਾਬ ਵਿੱਚ ਬਹੁਤ ਜ਼ਿਆਦਾ ਮੀਂਹ ਕਾਰਨ ਅਤੇ ਭਾਖੜਾ ਬੰਨ੍ਹ ਦੇ ਫਲੱਡ ਗੇਟ ਖੋਲ੍ਹੇ ਜਾਣ ਕਾਰਨ ਸਤਲੁਜ ਕੰਢੇ ਵਸਦੇ ਪਿੰਡਾਂ ਵਿੱਚ ਜਨ-ਜੀਵਨ ਅਸਰ ਹੇਠ ਹੈ।
ਸ਼ੁੱਕਰਵਾਰ ਨੂੰ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਚਿਤਾਵਨੀ ਤਹਿਤ ਫਿਰੋਜ਼ਪੁਰ, ਬਠਿੰਡਾ, ਮੁਕਤਸਰ, ਫਰੀਦਕੋਟ, ਮੋਗਾ, ਬਰਨਾਲਾ, ਮਾਨਸਾ ਤੋਂ ਇਲਾਵਾ ਪੰਜਾਬ ਦੇ ਲਗਭਗ ਸਾਰਿਆਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਸੀ।
ਇਸ ਤੋਂ ਇਲਾਵਾ ਗੁਰਦਾਸਪੁਰ, ਪਠਾਨਕੋਟ, ਜੰਮੂ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਲੁਧਿਆਣਾ ਪੂਰਬੀ, ਪਟਿਆਲਾ, ਚੰਡੀਗੜ੍ਹ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ।
ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕੁਝ ਇਲਾਕਿਆਂ ਵਿੱਚ ਵੀ ਮੀਂਹ ਅਤੇ ਹੜ੍ਹ ਕਾਰਨ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਕੈਪਟਨ ਅਮਰਿੰਦਰ ਨੇ ਅਫਸਰਾਂ ਨੂੰ ਹੜ੍ਹ ਦੇ ਹਾਲਾਤ ਲਈ ਤਿਆਰ ਰਹਿਣ ਨੂੰ ਕਿਹਾ
ਕੈਪਟਨ ਅਮਰਿੰਦਰ ਨੇ ਸਾਰੇ ਡੀਸੀਜ਼ ਨੂੰ ਹੜ੍ਹ ਦੇ ਹਾਲਾਤ ਲਈ ਪਲਾਨ ਤਿਆਰ ਕਰਨ ਲਈ ਕਿਹਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਬੁਰਜ ਪਿੰਡ ਵਿੱਚ ਛੋਟੇ ਪੱਧਰ ਦੇ ਹਾਲਾਤ ਬਣੇ ਹਨ ਅਤੇ ਇਸ ਲਈ ਐਨਡੀਆਰਐਫ ਨੂੰ ਸੰਮਨ ਕੀਤਾ ਗਿਆ ਹੈ।
ਭਾਖੜਾ ਡੈਮ ਦੇ ਫਲੱਡ ਗੇਟ ਸ਼ੁੱਕਰਵਾਰ ਦੇਰ ਰਾਤ ਚੁੱਕੇ ਜਾਣ ਤੋਂ ਬਾਅਦ ਸਤਲੁਜ ਦਰਿਆ ਕੰਢੇ ਵਸੇ ਲੋਕਾਂ ਨੂੰ ਆਫ਼ਤ ਦਿਖਣੀ ਸ਼ੁਰੂ ਹੋ ਗਈ ਹੈ।
ਸਤਲੁਜ ਦੇ ਕੰਢੇ ਵੱਸਣ ਵਾਲੇ ਪਿੰਡਾਂ ਦੇ ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ ਅਤੇ ਨੀਵੇਂ ਥਾਵਾਂ ਤੋਂ ਲੋਕਾਂ ਨੂੰ ਬਾਹਰ ਆਉਣ ਦੀ ਸਲਾਹ ਦਿੱਤੀ ਗਈ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
100 ਸਾਲ ਪਹਿਲਾਂ ਅਮਰੀਕੀ ਤੇ ਰੂਸੀ ਸੈਨਿਕਾਂ ਵਿਚਾਲੇ ਲੜਾਈ ਦੀ ਕਹਾਣੀ
ਕੋਈ ਵੀ ਜਾਣਕਾਰ ਸ਼ਖਸ ਤੁਹਾਨੂੰ ਬੇਝਿਝਕ ਦੱਸ ਦਵੇਗਾ ਕਿ ਧਰਤੀ 'ਤੇ ਹੱਢ ਚੀਰਵੀਂ ਠੰਢੀ ਥਾਂ ਸਾਈਬੇਰੀਆ ਹੈ।
ਪਹਿਲੀ ਵਿਸ਼ਵ ਜੰਗ ਤੋਂ ਕਰੀਬ ਦੋ ਮਹੀਨੇ ਪਹਿਲਾਂ ਸਤੰਬਰ 1918 ਵਿੱਚ ਕਰੀਬ 5 ਹਜ਼ਾਰ ਅਮਰੀਕੀ ਸੈਨਿਕਾਂ ਦੀ ਇੱਕ ਟੁਕੜੀ ਨੂੰ ਉੱਤਰੀ ਰੂਸ ਦੇ ਇਸ ਇਲਾਕੇ ਵਿੱਚ ਭੇਜਿਆ ਗਿਆ ਸੀ।
ਇੱਥੇ ਇਨ੍ਹਾਂ ਸੈਨਿਕਾਂ ਅਤੇ ਰੂਸ ਦੇ ਬੋਲਸ਼ੇਵਿਕ ਵਿਚਾਲੇ ਇੱਕ ਖ਼ੂਨੀ ਲੜਾਈ ਹੋਈ ਸੀ।
ਇਹ ਅਜਿਹਾ ਇਕਲੌਤਾ ਮੌਕਾ ਸੀ ਜਦੋਂ ਰੂਸੀ ਇਲਾਕਿਆਂ ਵਿੱਚ ਅਮਰੀਕੀ ਸੈਨਾ ਨੇ ਲੜਾਈ 'ਚ ਹਿੱਸਾ ਲਿਆ ਸੀ।
ਅਮਰੀਕਾ ਦੇ ਇਤਿਹਾਸ ਵਿੱਚ ਹੁਣ ਇਸ ਲੜਾਈ ਦਾ ਜ਼ਿਕਰ ਘੱਟ ਹੀ ਹੁੰਦਾ ਹੈ। 1918 ਦੀ ਇਸ ਲੜਾਈ ਨੂੰ 'ਪੋਲਰ ਬੀਅਰ ਐਕਸਪੀਡਿਸ਼ਨ' ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਪੂਰੀ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ।
370 ਹਟਾਏ ਜਾਣ ਦੇ ਖਿਲਾਫ਼ ਕੈਨੇਡਾ 'ਚ ਪਾਕਿਸਤਾਨੀਆਂ, ਕਸ਼ਮੀਰੀਆਂ ਤੇ ਖਾਲਿਸਤਾਨ ਪੱਖੀ ਲੋਕਾਂ ਨੇ ਹੱਥ ਮਿਲਾਇਆ
ਕੈਨੇਡਾ ਦੇ ਟੋਰਾਂਟੋ 'ਚ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਖਿਲਾਫ਼ ਪਾਕਿਸਤਾਨੀਆਂ ਕਸ਼ਮੀਰੀਆਂ ਤੇ ਖਾਲਿਸਤਾਨ ਪੱਖੀ ਲੋਕਾਂ ਨੇ ਭਾਰਤੀ ਕੌਂਸਲੇਟ ਸਾਹਮਣੇ ਰੋਸ ਮੁਜ਼ਾਹਰਾ ਕੀਤਾ।
ਉਨ੍ਹਾਂ ਇਲਜ਼ਾਮ ਲਾਏ ਕਿ ਭਾਰਤ ਸਰਕਾਰ ਨੇ ਭਾਰਤ ਸ਼ਾਸਿਤ ਕਸ਼ਮੀਰ ਚੋਂ ਧਾਰਾ 370 ਖ਼ਤਮ ਕਰਕੇ ਕਸ਼ਮੀਰ ਦੇ ਲੋਕਾਂ ਦੀ ਨਜ਼ਰਬੰਦੀ ਕੀਤੀ ਹੈ। ਪੂਰੀ ਖ਼ਬਰ ਦੇਖਣ ਲਈ ਇੱਥੇ ਕਲਿੱਕ ਕਰੋ।