ਫੌਜ ਦੇ ਰਾਸ਼ਨ ਵਾਲੇ ਟਰੱਕ 'ਚ ਮਿਲਿਆ ਨਸ਼ਾ

    • ਲੇਖਕ, ਗੁਰਦਰਸ਼ਨ ਸਿੰਘ ਸੰਧੂ
    • ਰੋਲ, ਬੀਬੀਸੀ ਪੰਜਾਬੀ ਲਈ

ਫਿਰੋਜ਼ਪੁਰ ਪੁਲਿਸ ਨੇ ਇੱਕ ਟਰੱਕ ਵਿੱਚੋਂ ਤਿੰਨ ਕੁਇੰਟਲ ਪੋਸਤ ਬਰਾਮਦ ਕੀਤਾ ਹੈ। ਗੁਜਰਾਤ ਦੇ ਗਾਂਧੀਧਾਮ ਤੋਂ ਚੱਲੇ ਇਸ ਟਰੱਕ ਵਿੱਚ ਫੌਜ ਦਾ ਸਮਾਨ ਲਿਜਾਇਆ ਜਾ ਰਿਹਾ ਹੈ।

ਇਹ ਟਰੱਕ ਪਠਾਨਕੋਟ ਜਾਣਾ ਸੀ ਅਤੇ ਇਸ ਵਿੱਚ ਰਿਫਾਈਂਡ ਦਾ ਤੇਲ ਸੀ। ਟਰੱਕ ਉੱਤੇ ਆਰਮੀ ਦਾ ਸਟਿੱਕਰ ਲਗਿਆ ਹੋਇਆ ਸੀ।

ਪੁਲਿਸ ਦਾ ਦਾਅਵਾ ਹੈ ਕਿ ਡਰਾਈਵਰ ਫੌਜ ਦੇ ਰਾਸ਼ਨ ਦੀ ਆੜ੍ਹ ਵਿੱਚ ਨਸ਼ੇ ਦੀ ਸਪਲਾਈ ਕਰਦਾ ਸੀ।

ਇਹ ਵੀ ਪੜ੍ਹੋ:

ਐਸਐਚਓ ਜਸਵਿੰਦਰ ਸਿੰਘ ਮੁਤਾਬਕ ਟਰੱਕ ਡਰਾਈਵਰ ਤਰਲੋਕ ਸਿੰਘ ਫ਼ਾਜ਼ਿਲਕਾ ਦਾ ਰਹਿਣ ਵਾਲਾ ਹੈ।

"ਉਸ ਕੋਲੋਂ ਤਿੰਨ ਕੁਇੰਟਲ ਚੂਰਾ-ਪੋਸਤ ਬਰਾਮਦ ਹੋਇਆ ਹੈ। ਉਹ ਫੌਜ ਲਈ ਰਿਫਾਇੰਡ ਦੀ ਸਪਲਾਈ ਕਰਨ ਜਾ ਰਿਹਾ ਸੀ ਪਰ ਉਸ ਵਿੱਚ ਪੋਸਤ ਲੁਕੋ ਕੇ ਰੱਖਿਆ ਸੀ। ਇਸ ਨੂੰ ਉਹ 5 ਹਾਜ਼ਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਣ ਵਾਲਾ ਸੀ।"

ਉਨ੍ਹਾਂ ਡਰਾਈਵਰ ਤਰਲੋਕ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਜਾਂਚ ਜਾਰੀ ਹੈ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)