You’re viewing a text-only version of this website that uses less data. View the main version of the website including all images and videos.
ਮਹਾਰਾਸ਼ਟਰ 'ਚ ਮਾਓਵਾਦੀ ਹਮਲਾ, 16 ਦੀ ਮੌਤ: ਕੀ ਹੈ C-60 ਦਸਤਾ ਜਿਸ ’ਤੇ ਹੋਇਆ ਹਮਲਾ
ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿੱਚ ਮਾਓਵਾਦੀ ਹਮਲੇ ਵਿੱਚ 16 ਸੁਰੱਖਿਆ ਕਰਮੀਆਂ ਅਤੇ ਇੱਕ ਡਰਾਈਵਰ ਦੀ ਮੌਤ ਦੀ ਖ਼ਬਰ ਹੈ।
ਪੁਲਿਸ ਮੁਤਾਬਕ ਮਾਓਵਾਦੀਆਂ ਨੇ ਸੁਰੱਖਿਆ ਕਰਮੀਆਂ ਦੀਆਂ ਦੋ ਗੱਡੀਆਂ ਨੂੰ ਨਿਸ਼ਾਨਾ ਬਣਾਇਆ। ਇਹ ਜਵਾਨ ਮਹਾਰਾਸ਼ਟਰ ਪੁਲਿਸ ਦੇ ਸੀ-60 ਕਮਾਂਡੋਜ਼ ਸਨ। ਘਟਨਾ ਜ਼ਿਲ੍ਹੇ ਦੇ ਕੁਰਖੇੜਾ ਤਾਲੁਕਾ ਕੋਲ ਵਾਪਰੀ ਹੈ।
ਪੁਲਿਸ ਦੀ ਗੱਡੀ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਗਿਆ ਜਦੋਂ ਕਮਾਂਡੋ ਉਸ ਥਾਂ 'ਤੇ ਜਾ ਰਹੇ ਸਨ ਜਿੱਥੇ ਸਵੇਰੇ ਹੀ ਮਾਓਵਾਦੀਆਂ ਨੇ ਤਕਰੀਬਨ 25-30 ਗੱਡੀਆਂ ਨੂੰ ਅੱਗ ਹਵਾਲੇ ਕਰ ਦਿੱਤਾ ਸੀ।
ਗੜ੍ਹਚਿਰੌਲੀ ਮਹਾਰਾਸ਼ਟਰ ਦੇ ਸਭ ਤੋਂ ਵੱਧ ਮਾਓਵਾਦ ਪ੍ਰਭਾਵਿਤ ਜ਼ਿਲ੍ਹੇ ਵਿੱਚ ਗਿਣਿਆ ਜਾਂਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ।
ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ, "ਮਹਾਰਾਸ਼ਟਰ ਦੇ ਗੜ੍ਹਚਿਰੌਲੀ ਦੇ ਜਵਾਨਾਂ 'ਤੇ ਹੋਏ ਭਿਆਨਕ ਹਮਲੇ ਦੀ ਨਿੰਦਾ ਕਰਦਾ ਹਾਂ ਮੈਂ ਸਾਰੇ ਬਹਾਦਰ ਜਵਾਨਾਂ ਨੂੰ ਸਲਾਮ ਕਰਦਾ ਹਾਂ। ਉਨ੍ਹਾਂ ਦੀ ਕੁਰਬਾਨੀ ਭੁਲਾਇਆ ਨਹੀਂ ਜਾਵੇਗਾ।"
ਸੀ-60 ਕਮਾਂਡੋ ਟੁਕੜੀਕੀ ਹੈ
ਮਾਓਵਾਦੀਆਂ ਦੀ ਗੁਰਿੱਲਾ ਰਣਨੀਤੀ ਦਾ ਮੁਕਾਬਲਾ ਕਰਨ ਲਈ ਮਹਾਰਾਸ਼ਟਰ ਪੁਲਿਸ ਨੇ ਇੱਕ ਵਿਸ਼ੇਸ ਟੀਮ ਬਣਾਈ ਸੀ। ਇਸ ਵਿੱਚ ਸਥਾਨਕ ਜਨਜਾਤੀ ਦੇ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ।
1992 ਵਿੱਚ ਬਣੀ ਇਸ ਟੀਮ ਵਿੱਚ 60 ਸਥਾਨਕ ਜਨਜਾਤੀਆਂ ਦੇ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ। ਹੌਲੀ-ਹੌਲੀ ਗਰੁੱਪ ਦੀ ਤਾਕਤ ਵਧਦੀ ਗਈ ਅਤੇ ਨਕਸਲੀਆਂ ਦੇ ਖਿਲਾਫ਼ ਇਨ੍ਹਾਂ ਦੇ ਆਪਰੇਸ਼ਨ ਵੀ ਵਧਣ ਲੱਗੇ।
ਗਰੁੱਪ ਵਿੱਚ ਸ਼ਾਮਿਲ ਜਨਜਾਤੀਆਂ ਦੇ ਲੋਕਾਂ ਨੂੰ ਸਥਾਨਕ ਜਾਣਕਾਰੀ, ਭਾਸ਼ਾ ਅਤੇ ਸੰਸਕ੍ਰਿਤੀ ਦੀ ਜਾਣਕਾਰੀ ਦੇ ਕਾਰਨ ਇਹ ਗੁਰਿੱਲਾ ਲੜਾਕਿਆਂ ਨਾਲ ਲੋਹਾ ਲੈਣ ਵਿੱਚ ਸਫ਼ਲ ਰਹੇ।
ਸਾਲ 2014, 2015 ਅਤੇ 2016 ਵਿੱਚ ਸੀ-60 ਦੇ ਕਮਾਂਡੋ ਨੂੰ ਕਈ ਆਪਰੇਸ਼ਨਾਂ ਵਿੱਚ ਸਫ਼ਲਤਾ ਹਾਸਿਲ ਹੋਈ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: