ਸੱਜਣ ਕੁਮਾਰ ਨੂੰ ਉਮਰ ਕੈਦ ਤੱਕ ਲਿਜਾਣ ਵਾਲੀ ਜਗਦੀਸ਼ ਕੌਰ ਦਾ 34 ਸਾਲ ਦਾ ਸੰਘਰਸ਼

ਤਸਵੀਰ ਸਰੋਤ, Getty Images
ਬੀਬੀ ਜਗਦੀਸ਼ ਕੌਰ ਦੀ ਉਮਰ ਹੁਣ 77 ਸਾਲ ਹੈ। ਨਵੰਬਰ 1984 ਵਿੱਚ ਜਗਦੀਸ਼ ਕੌਰ ਦੇ ਪਤੀ, ਪੁੱਤਰ ਅਤੇ ਤਿੰਨ ਭਰਾਵਾਂ ਨੂੰ ਜਿਉਂਦੇ ਜੀਅ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ। ਜਗਦੀਸ਼ ਕੌਰ ਦੇ ਪਰਿਵਾਰ ਦਾ ਪਿਛੋਕੜ ਮੁਲਤਾਨ (ਪਾਕਿਸਤਾਨ) ਦਾ ਹੈ ਅਤੇ 1947 ਦੀ ਵੰਡ ਵੇਲੇ ਉਨ੍ਹਾਂ ਨੂੰ ਭਾਰਤ ਆਉਣਾ ਪਿਆ।
ਜਗਦੀਸ਼ ਕੌਰ ਦੇ ਪਿਤਾ ਇੱਕ ਆਜ਼ਾਦੀ ਘੁਲਾਟੀਏ ਅਤੇ ਪਤੀ ਆਜ਼ਾਦ ਭਾਰਤ ਵਿੱਚ ਇੱਕ ਫੌਜੀ ਅਫ਼ਸਰ ਸਨ।
ਬੀਬੀ ਜਗਦੀਸ਼ ਕੌਰ ਮੁਤਾਬਕ ਉਨ੍ਹਾਂ ਦਾ ਪਰਿਵਾਰ ਕਾਂਗਰਸੀ ਸੀ ਪਰ "ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਜਦੋਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਤਾਂ ਨਾ ਕਿਸੇ ਨੇ ਸਾਡੀ ਦੇਸ਼ ਭਗਤੀ ਦੇਖੀ ਅਤੇ ਨਾ ਕਾਂਗਰਸ ਪ੍ਰਤੀ ਬਚਨਬੱਧਤਾ। ਦੇਖਿਆ ਗਿਆ ਤਾਂ ਬਸ ਇਹੀ ਕਿ ਉਹ ਸਿੱਖ ਹਨ।"
ਬੀਬੀ ਜਗਦੀਸ਼ ਕੌਰ ਨੇ ਇੱਕ ਮੀਡੀਆ ਇੰਟਰਵਿਊ ਵਿੱਚ 1 ਨਵੰਬਰ ਤੋਂ 3 ਨਵੰਬਰ 1984 ਤੱਕ ਜੋ ਹੰਢਾਇਆ ਤੇ ਜੋ ਦੇਖਿਆ ਉਸ ਦਾ ਹੂਬਹੂ ਵੇਰਵਾ ਇਸ ਤਰ੍ਹਾਂ ਹੈ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
"1 ਨਵੰਬਰ ਨੂੰ 9 ਵਜੇ ਸਵੇਰੇ ਇੱਕ ਵਕੀਲ ਸਾਡੇ ਘਰ ਆਇਆ। ਉਸ ਕਿਹਾ ਆਂਟੀ ਅੰਕਲ ਤੇ ਭਾਜੀ ਨੂੰ ਘਰ ਤੋਂ ਬਾਹਰ ਨਾ ਆਉਣ ਦੇਣਾ, ਸ਼ਹਿਰ ਵਿੱਚ ਸਿੱਖਾਂ ਦੇ ਕਤਲ ਹੋ ਰਹੇ ਹਨ। ਉਸ ਨੇ ਕਿਹਾ ਕੈਂਟ ਏਰੀਏ ਵਿੱਚ ਕਈ ਸਿੱਖ ਫੌਜੀਆਂ ਨੂੰ ਮਾਰ ਸੁੱਟਿਆ ਗਿਆ ਹੈ।"
ਬੀਬੀ ਜਗਦੀਸ਼ ਕੌਰ ਮੁਤਾਬਕ ਉਸ ਤੋਂ ਕੁਝ ਸਮੇਂ ਬਾਅਦ ਕਰੀਬ ਦਸ ਵਜੇ ਸਵੇਰੇ ਉਨ੍ਹਾਂ ਦੀ ਪਿਛਲੀ ਗਲੀ ਵਿੱਚੋਂ ਅਵਾਜ਼ਾਂ ਆਉਣ ਲੱਗੀਆਂ, "ਮਾਰੋ ਨਾਗਾਂ ਨੂੰ ਮਾਰੋ, ਸਿੱਖਾਂ ਨੂੰ ਮਾਰੋ ...ਅੱਤਵਾਦੀਆਂ ਨੂੰ ਮਾਰੋ। ਇੱਕ ਵੀ ਸਿੱਖ ਜ਼ਿੰਦਾ ਨਹੀਂ ਬਚਣਾ ਚਾਹੀਦਾ।"
'ਕਾਂਗਰਸ ਆਗੂਆਂ ਕੋਲ ਸਿੱਖਾਂ ਦੇ ਘਰਾਂ ਦੀਆਂ ਲਿਸਟਾਂ ਸੀ'
"ਮੇਰੀਆਂ ਤਿੰਨ ਬੇਟੀਆਂ ਸਨ ਤੇ ਇੱਕ ਛੋਟਾ ਬੇਟਾ ਸੀ, ਅਤੇ ਇੱਕ ਵੱਡਾ ਕਾਕਾ 18-19 ਸਾਲ ਦੀ ਸੀ। ਉਸ ਨੇ ਮੈਨੂੰ ਕਿਹਾ ਕਿ ਛੋਟੇ ਬੱਚਿਆਂ ਨੂੰ ਪੰਡਿਤਾਂ ਦੇ ਘਰ ਭੇਜ ਦਿਓ। ਉਸ ਨੇ ਦੱਸਿਆ ਕਿ ਢਿੱਲੋਂ ਦੇ ਘਰ ਨੂੰ ਅੱਗ ਲੱਗ ਗਈ ਹੈ ਅਤੇ ਹੁਣ ਅਗਲੀ ਸਾਡੀ ਵਾਰੀ ਹੈ।

ਤਸਵੀਰ ਸਰੋਤ, Getty Images
"ਮੈਂ ਬੱਚਿਆਂ ਨੂੰ ਪੰਡਿਤਾਂ ਦੇ ਘਰ ਭੇਜਿਆ। ਇੰਨੀ ਦੇਰ ਨੂੰ ਹਮਲਾਵਰ ਸਾਡੇ ਘਰ ਦੇ ਦਰਵਾਜ਼ੇ ਤੋੜ ਕੇ ਘਰ ਦੇ ਅੰਦਰ ਆ ਗਏ।"
"ਇਹ ਇਸ ਤਰੀਕੇ ਨਾਲ ਆਉਂਦੇ ਸੀ ਕਿ ਪਹਿਲਾਂ ਕਾਂਗਰਸ ਦੇ ਆਗੂ ਘਰ ਅੱਗੇ ਆਉਂਦੇ ਸੀ। ਉਨ੍ਹਾਂ ਕੋਲ ਸਿੱਖਾਂ ਦੇ ਘਰਾਂ ਦੀਆਂ ਲਿਸਟਾਂ ਹੁੰਦੀਆਂ ਸਨ। ਉਹ ਜਦੋਂ ਸਾਡੇ ਘਰ ਆਏ ਤਾਂ ਮੈਂ ਕਿਹਾ, ਇੰਦਰਾ ਸਾਡੀ ਵੀ ਪ੍ਰਧਾਨ ਮੰਤਰੀ ਸੀ ਅਤੇ ਮੇਰੇ ਪਿਤਾ ਤਾਂ ਫਰੀਡਮ ਫਾਈਟਰ ਸਨ।"
ਇਹ ਵੀ ਪੜ੍ਹੋ:
"ਅਸੀਂ ਕਾਂਗਰਸੀ ਹਾਂ ਅਤੇ ਸਾਰੀ ਉਮਰ ਕਾਂਗਰਸ ਦੀ ਹੀ ਸੇਵਾ ਕੀਤੀ ਹੈ। ਦਿੱਲੀ ਦੇ ਬਹੁਗਿਣਤੀ ਸਿੱਖ ਕਾਂਗਰਸ ਦੇ ਹੀ ਸਮਰਥਕ ਹੁੰਦੇ ਸੀ।"
"ਮੁੰਡੇ ਜਿਹੜੇ ਮਾਰਨ ਆਏ ਸੀ ਉਹ ਮੇਰੀਆਂ ਗੱਲਾਂ ਸੁਣ ਕੇ ਵਾਪਸ ਮੁੜ ਪਏ ਤਾਂ ਅੱਗੇ ਖੜ੍ਹੇ ਕਾਂਗਰਸੀ ਆਗੂਆਂ ਨੇ ਪੁੱਛਿਆ ਵਾਪਸ ਕਿਉਂ ਜਾ ਰਹੇ ਹੋ। ਕਾਂਗਰਸੀ ਆਗੂਆਂ ਨੇ ਕਿਹਾ ਕੀ ਹੋਇਆ ਜੇ ਫਰੀਡਮ ਫਾਇਟਰ ਹੈ, ਹੈ ਤਾਂ ਸਿੱਖ, ਇਹ ਬਚਣਗੇ ਤਾਂ ਡੱਸਣਗੇ। ਸਿੱਖਾਂ ਨੇ ਹੀ ਤਾਂ ਸਾਡੀ ਮਾਂ ਨੂੰ ਮਾਰਿਆ ਹੈ।"
'ਪਤੀ ਡਰਾਇੰਗ ਰੂਮ ਚ ਮਾਰ ਦਿੱਤੇ ਤੇ ਮੁੰਡੇ ਨੂੰ ਅੱਗ ਨਾਲ ਸਾੜ ਦਿੱਤਾ'
"ਬਸ ਉਹ ਫਿਰ ਭੜਕ ਪਏ, ਮੇਰੇ ਪਤੀ ਨੂੰ ਤਾਂ ਡਰਾਇੰਗ ਰੂਮ ਵਿੱਚ ਹੀ ਮਾਰ ਦਿੱਤਾ ਅਤੇ ਮੁੰਡੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਅੱਗੇ ਖੜ੍ਹੇ ਲੋਕਾਂ ਨੇ ਘੇਰ ਕੇ ਅੱਗ ਲਾ ਦਿੱਤੀ। ਜਦੋਂ ਮੈਂ ਉਸ ਕੋਲ ਪਹੰਚੀ, ਉਹ ਸਹਿਕਦਾ-ਸਹਿਕਦਾ, ਪਾਣੀ ਮੰਗਦਾ...ਚੱਲ ਵੱਸਿਆ।"
ਮੰਜੀ ਲਈ ਤੇ ਕੁਝ ਲੋਕਾਂ ਦੀ ਮਦਦ ਨਾਲ ਚੌਂਕ ਵਿੱਚੋਂ ਪੁੱਤ ਦੀ ਲਾਸ਼ ਚੁੱਕੀ ਤੇ ਅੰਦਰ ਕਰ ਲਈ। ਥਾਣੇ ਗਈ ਤਾਂ ਪੁਲਿਸ ਨੇ ਕਿਹਾ ਕੀ ਹੋਇਆ, ਜੇ ਤੇਰਾ ਪਤੀ ਤੇ ਮੁੰਡਾ ਮਰ ਗਿਆ, ਅਜੇ ਤਾਂ ਹੋਰ ਵੀ ਮਰਨੇ ਨੇ, ਜਦੋਂ ਐਕਸ਼ਨ ਹੋਇਆ ਤਾਂ ਸਭ ਦਾ ਇਕੱਠਾ ਹੀ ਹੋਵੇਗਾ।"
"ਸ਼ਾਮੀਂ 6 ਕੁ ਵਜੇ ਪੰਡਿਤਾਂ ਨੇ ਵੀ ਡਰਦਿਆਂ ਮੇਰੇ ਛੋਟੇ ਬੱਚਿਆਂ ਨੂੰ ਘਰੋਂ ਕੱਢ ਦਿੱਤਾ। ਬੱਚੇ ਰੋ ਰਹੇ ਸਨ। ਮੈਂ ਇਨ੍ਹਾਂ ਨੂੰ ਛੱਤ ਉੱਤੇ ਲੈ ਗਈ। ਆਪ ਥੱਲੇ ਆ ਗਈ, ਸਾਰੀ ਰਾਤ ਐਂਵੇ ਹੀ ਨਿਕਲ ਗਈ, ਕਦੇ ਬੇਟੇ ਕੋਲ ਬੈਠ ਕੇ ਪਾਠ ਕਰਾਂ ਤੇ ਕਦੇ ਪਤੀ ਕੋਲ, ਤੇ ਕਦੀ ਆਪਣੇ ਪਿਓ ਨੂੰ ਕੋਸਦੀ ਕਿ ਕਿਸ ਅਜ਼ਾਦੀ ਲਈ ਲੜਿਆ ਸੀ। ਤੇ ਕਦੀ ਮੁੜ ਉੱਤੇ ਬੱਚਿਆਂ ਕੋਲ ਜਾਂਦੀ।"
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
"ਮੇਰੇ ਭਰਾ ਗੁਆਂਢੀਆਂ ਦੇ ਘਰ ਲੁਕੇ ਹੋਏ ਸਨ। ਉਨ੍ਹਾਂ ਦੇ ਘਰ ਉੱਤੇ ਹਮਲੇ ਹੋ ਰਹੇ ਸਨ। ਉਸ ਲੇਡੀ ਨੇ ਘਰ ਨੂੰ ਬਾਹਰੋਂ ਤਾਲਾ ਵੀ ਲਗਾਇਆ ਪਰ ਹਮਲਾਵਰ ਨਹੀਂ ਹਟੇ।"
"ਤੜਕਸਾਰ ਮੇਰੇ ਤਿੰਨ ਭਰਾ ਬਾਹਰ ਨਿਕਲੇ ਤੇ ਦੂਰੋਂ ਹੀ ਇਸ਼ਾਰਿਆ ਨਾਲ ਸਾਡੇ ਹਾਲ ਪੁੱਛਣ ਲੱਗੇ।"
'ਤਿੰਨਾਂ ਭਰਾਵਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਨੂੰ ਘੇਰ ਕੇ ਅੱਗ ਲਾ ਦਿੱਤੀ'
"ਮੈਂ ਉਨ੍ਹਾਂ ਨੂੰ ਲੁਕਣ ਦਾ ਇਸ਼ਾਰਾ ਕੀਤਾ ਕਿ ਥੱਲੇ ਉਨ੍ਹਾਂ ਨੂੰ ਹਮਲਾਵਰ ਲੱਭ ਰਹੇ ਹਨ। ਉਨ੍ਹਾਂ 2 ਤਰੀਕ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਭਾਗਮਲ ਤੇ ਗਿਰਧਾਰੀ ਸਣੇ ਕਈਆਂ ਨੇ ਰੌਲਾ ਪਾ ਦਿੱਤਾ ਠੇਕੇਦਾਰ ਭੱਗ ਗਏ...ਭੱਜ ਗਏ।"
"ਉਨ੍ਹਾਂ ਨੇ ਤਿੰਨਾਂ ਨੂੰ ਘੇਰ ਕੇ ਡਾਂਗਾਂ ਮਾਰੀਆਂ ਤੇ ਮਿੱਟੀ ਦਾ ਤੇਲ ਪਾਕੇ ਅੱਗ ਲਾ ਦਿੱਤੀ। ਉਹ ਵੀ ਮੇਰੇ ਦਰਵਾਜ਼ੇ ਦੇ ਸਾਹਮਣੇ ਹੀ ਢੇਰੀ ਹੋ ਗਏ।"

ਤਸਵੀਰ ਸਰੋਤ, Getty Images
"ਘਰੇ ਬੱਚਿਆਂ ਨੂੰ ਲੁਕਾ ਕੇ ਮੈਂ ਮੁੜ ਪੁਲਿਸ ਥਾਣੇ ਗਈ। ਇੱਕ ਭੀੜ ਸੀ ਉਸ ਵਿੱਚ ਵਾਲ ਕਟਾ ਕੇ ਭੀੜ ਵਿਚ ਰਲਿਆ ਹੋਇਆ ਸੀ।
'ਸੱਜਣ ਕੁਮਾਰ ਨੇ ਕਿਹਾ ਜਿਹੜਾ ਹਿੰਦੂ ਸਿੱਖਾਂ ਲਕੋਏ ਉਸਨੂੰ ਵੀ ਮਾਰ ਦਿਓ'
ਉਸ ਨੇ ਮੈਨੂੰ ਕਿਹਾ ਕਿ ਸੱਜਣ ਕੁਮਾਰ ਆਇਆ ਹੋਇਆ ਹੈ, ਉਸ ਨੂੰ ਕਹੋ ਉਹ ਮਦਦ ਕਰੇਗਾ। ਪਰ ਮੈਂ ਦੇਖਿਆ ਉਹ ਪੁਲਿਸ ਦੀ ਜੀਪ ਉੱਤੇ ਖੜ੍ਹਾ ਹੋ ਕੇ ਭੀੜ ਨੂੰ ਕਹਿ ਰਿਹਾ ਸੀ, 'ਸਿੱਖ ਸਾਲਾ ਇੱਕ ਵੀ ਨਹੀਂ ਬਚਣਾ ਚਾਹੀਦਾ, ਜਿਨ੍ਹਾਂ ਹਿੰਦੂਆਂ ਨੇ ਇਨ੍ਹਾਂ ਨੂੰ ਲੁਕਾਇਆ ਉਨ੍ਹਾਂ ਨੂੰ ਖਤਮ ਕਰ ਦਿਓ।"
"ਉਹ ਇਹ ਕਹਿ ਕੇ ਚਲਾ ਗਿਆ ਤੇ ਪੁਲਿਸ ਵਾਲੇ ਨੇ ਕਿਹਾ ਕਰਫਿਊ ਲੱਗ ਗਿਆ ਹੈ। ਮੈਂ ਭੱਜ ਕੇ ਛੋਟੇ ਰਸਤਿਓ ਘਰ ਆ ਗਈ, ਸੱਜਣ ਕੁਮਾਰ ਮੇਰੇ ਘਰ ਅੱਗਿਓ ਕਾਤਲਾਂ ਨੂੰ ਹੱਲਾਸ਼ੇਰੀ ਦਿੰਦਿਆ ਲੰਘਿਆ, ਸ਼ਾਬਾਸ਼ , ਕਿੰਨੇ ਮੁਰਗੇ ਭੁੰਨ ਸੁੱਟੇ!"
"ਇਹ ਕਾਤਲ ਜਿਸ ਤਰ੍ਹਾਂ ਦੀ ਮੌਤ ਦਿੰਦੇ ਸੀ ਉਸ ਤਰ੍ਹਾਂ ਤਾਂ ਕੋਈ ਜਾਨਵਰਾਂ ਨੂੰ ਵੀ ਨਹੀਂ ਮਾਰਦਾ।"
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
"ਫੇਰ ਇੱਕ ਮੇਜਰ ਸਿੱਖ ਰੈਂਜੀਮੈਂਟ ਦੀ ਗੱਡੀ ਨਾਲ ਆਇਆ ਮੈਂ ਬੱਚਿਆਂ ਤੇ ਭਾਬੀਆਂ ਨੂੰ ਭੇਜਿਆ ਤੇ ਆਰਮੀ ਨੂੰ ਜਾ ਕੇ ਦੱਸਿਆ ਕਿਉਂ ਕਿ ਮੇਰੇ ਪਤੀ ਫੌਜ ਵਿਚ ਰਹੇ ਸਨ। ਮੇਰੀ ਉੱਥੇ ਵੀ ਮੇਰੀ ਨਹੀਂ ਸੁਣੀ ਗਈ ਤੇ ਮੇਰੇ ਪਤੀ ਦਾ ਦੋਸਤ ਮੇਜਰ ਯਾਦਵ ਵੀ ਡਰ ਗਿਆ ਤੇ ਮੈਨੂੰ ਵੀ ਡਰਾ ਦਿੱਤਾ।"
"ਮੇਜਰ ਯਾਦਵ ਨੇ ਕਿਹਾ ਮੱਲ੍ਹੀ ਮੇਰਾ ਦੋਸਤ ਸੀ ਮੈਂ ਆਪ ਹੀ ਉਸਨੂੰ ਬਚਾਉਣ ਗਿਆ ਸੀ, ਉੱਤੋਂ ਕੋਈ ਹੁਕਮ ਨਹੀਂ ਹਨ। ਇਸ ਲਈ ਮੈਂ ਤੈਨੂੰ ਛੱਡਣ ਘਰ ਨਹੀਂ ਜਾ ਸਕਦਾ ਕਿਉਂ ਕਿ ਉਹ ਮੈਨੂੰ ਤੁਹਾਡਾ ਰਿਸ਼ਤੇਦਾਰ ਸਮਝ ਕੇ ਮਾਰ ਦੇਣਗੇ। ਮੈਂ ਉੱਥੇ ਇੱਕ ਕਰਨਲ ਦੀ ਮਿਨਤ ਕੀਤੀ ਅਤੇ ਉਸ ਤੋਂ ਯਾਦਵ ਨੂੰ ਹੁਕਮ ਕਰਵਾਇਆ ਅਤੇ ਮੇਰੇ ਕਹਿਣ ਉੱਤੇ ਪੁਲਿਸ ਮੈਨੂੰ ਚੌਕੀ ਛੱਡ ਆਇਆ ਪਰ ਦੇਰ ਰਾਤ ਤੱਕ ਮੇਰੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ।
'ਇਸਦੇ ਸਾਰੇ ਘਰ ਵਾਲੇ ਮਾਰੇ ਗਏ ਇਹ ਤਾਂ ਪਾਗਲ ਹੋ ਕੇ ਮਰ ਜਾਵੇਗੀ'
ਮੈਂ ਪੁਲਿਸ ਚੌਂਕੀ ਤੋਂ ਬਾਹਰ ਆਈ ਤਾਂ ਮੈਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਕ ਜਣੇ ਨੇ ਕਿਹਾ ਕਿ ਛੱਡੋ ਇਸ ਨੂੰ ਇਸਦੇ ਸਾਰੇ ਘਰ ਵਾਲੇ ਮਾਰੇ ਗਏ ਇਹ ਤਾਂ ਪਾਗਲ ਹੋ ਕੇ ਮਰ ਜਾਵੇਗੀ।"
"ਰਸਤੇ ਵਿੱਚ ਦੇਖਿਆ ਕਿ ਲੋਕ ਮਜ਼ਾਕ ਕਰ ਰਹੇ ਸੀ। ਇੱਕ ਥਾਂ ਮੈਨੂੰ ਫਿਰ ਮਾਰਨ ਦੀ ਕੋਸ਼ਿਸ ਕੀਤੀ ਪਰ ਇੱਕ ਜਣੇ ਨੇ ਮੇਰੇ ਮੁੰਡੇ ਦੇ ਕਾਲਜ ਪੜ੍ਹਦੇ ਹੋਣ ਕਾਰਨ ਮੈਨੂੰ ਪਛਾਣ ਲਿਆ।"
"ਮੈਂ ਆਪਣੇ ਪਤੀ ਦੇ ਇੱਕ ਦੋਸਤ ਦੇ ਓਮ ਪ੍ਰਕਾਸ਼ ਦੇ ਘਰ ਗਈ, ਉਹ ਰਾਤ ਮੈਂ ਉੱਥ ਕੱਟੀ। ਰਾਤ ਨੂੰ ਮੈਂ ਸਿੱਖਾਂ ਦੇ 10 ਘਰਾਂ ਨੂੰ ਜਾਲਦਿਆਂ ਦੇਖਿਆ।" ਕਾਤਲ ਕੋਠਿਆਂ ਉੱਤੇ ਚੜ੍ਹਦੇ ਰੋਸ਼ਨਦਾਨਾਂ ਵਿੱਚੋਂ ਅੱਗ ਸੁੱਟ ਕੇ ਅੱਗ ਲਾ ਦਿੰਦੇ।
"ਜਦੋਂ ਘਰ ਪਹੁੰਚੀ ਅਤੇ ਕੁਝ ਗੁਆਂਢੀਆਂ ਦੀ ਮਦਦ ਨਾਲ ਘਰ ਦੇ ਫਰਨੀਚਰ ਤੇ ਦਰਵਾਜਿਆਂ ਨਾਲ ਚਿਤਾ ਬਣਾ ਕੇ ਸਸਕਾਰ ਕੀਤਾ। ਮੈਨੂੰ ਕਿਹਾ ਗਿਆ ਕਿ ਮੈਂ ਸਾਹਮਣੇ ਨਾ ਆਵਾਂ ਕਿਉਂ ਕਿ ਮੈਨੂੰ ਮਾਰ ਦਿੱਤਾ ਜਾਵੇਗਾ। ਪਰ ਮੈਂ ਕਿਹਾ ਕਿ ਮੈਂ ਆਪਣੇ ਪਰਿਵਾਰ ਲਈ ਅੰਤਿਮ ਅਰਦਾਸ ਕਰਾਂਗੀ ਭਾਵੇਂ ਕੁਝ ਵੀ ਹੋ ਜਾਵੇ। ਸੰਸਕਾਰ ਤੋਂ ਬਾਅਦ ਕੁਝ ਸਿਆਣੇ ਬੰਦਿਆਂ ਨੇ ਮੈਨੂੰ ਓਮ ਪ੍ਰਕਾਸ਼ ਦੇ ਘਰ ਲੁਕਾਇਆ ਤੇ ਸ਼ਾਮ ਨੂੰ ਏਅਰਫੋਰਸ ਨੇ ਗੱਡੀ ਵਿਚ ਲਾਸ਼ ਵਾਂਗ ਉੱਥੋ ਕੱਢਿਆ।"
"ਮੇਰੇ ਬੱਚਿਆਂ ਨੂੰ ਮੇਜਰ ਯਾਦਵ ਲੈ ਗਿਆ ਤੇ ਮੈਂ ਬੱਚਿਆਂ ਨੂੰ ਕੈਂਪ ਵਿਚ ਲੈ ਆਈ।"
ਇਹ ਵੀ ਪੜ੍ਹੋ:
ਕਤਲੇਆਮ ਕਾਰ ਦਿੱਲੀ ਤੋਂ ਉਜੜ ਕੇ ਪੰਜਾਬ ਵਸੇ ਪਰਿਵਾਰਾਂ ਨਾਲ ਗੱਲਬਾਤ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4
1984 ਦੇ ਕਤਲਿਆਮ ਦੇ ਚਸ਼ਮਦੀਦਾਂ ਦੇ ਬਿਆਨ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 5