ਹਰਭਜਨ ਨੇ ਸਾਈਮੰਡ ਨੂੰ ਕਿਉਂ ਕਿਹਾ ਕਾਲਪਨਿਕ ਕਹਾਣੀਕਾਰ

ਹਰਭਜਨ ਸਿੰਘ ਨੇ ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਐਂਡਰੀਓ ਸਾਈਮੰਡ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਲਗਦਾ ਸੀ ਕਿ ਉਹ ਵਧੀਆ ਖਿਡਾਰੀ ਸਨ ਪਰ ਉਹ ਵਧੀਆ ਕਾਲਪਨਿਕ ਕਹਾਣੀਕਾਰ ਵੀ ਬਣ ਗਏ ਹਨ।

ਦਰਅਸਲ ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਐਂਡਰੀਓ ਸਾਈਮੰਡ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਉਨ੍ਹਾਂ ਕੋਲੋਂ 2007-08 ਦੌਰਾਨ "ਮੰਕੀਗੇਟ" ਟਿੱਪਣੀ ਕਰਨ 'ਤੇ ਨਿੱਜੀ ਤੌਰ 'ਤੇ ਮੁਆਫ਼ੀ ਮੰਗੀ ਸੀ।

ਇਸ 'ਤੇ ਪ੍ਰਤੀਕਿਰਿਆ ਦਿੰਦਿਆ ਹਰਭਜਨ ਨੇ ਇੱਕ ਤਾਜ਼ਾ ਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ, "ਮੈਂ ਸਮਝਦਾ ਸੀ ਉਹ ਵਧੀਆ ਖਿਡਾਰੀ ਹਨ ਪਰ ਸਾਈਮੰਡ ਤਾਂ ਵਧੀਆ ਲੇਖਕ ਵੀ ਬਣ ਗਏ ਹਨ। ਉਨ੍ਹਾਂ ਨੇ 2008 'ਚ ਵੀ ਇੱਕ ਕਹਾਣੀ ਵੇਚੀ ਸੀ ਅਤੇ 2018 'ਚ ਵੀ ਇੱਕ ਕਹਾਣੀ ਹੀ ਵੇਚ ਰਹੇ ਹਨ।"

ਸਾਈਮੰਡ ਨੇ ਸੋਮਵਾਰ ਨੂੰ ਆਨਏਅਰ ਹੋਣ ਵਾਲੀ ਫੋਕਸ ਕ੍ਰਿਕਟਰ ਦਸਤਾਵੇਜ਼ੀ ਫਿਲਮ ਵਿੱਚ ਆਪਣੇ ਸਹਿਯੋਗੀਆਂ ਐਡਮ ਗਿਲਕ੍ਰਿਸਟ ਅਤੇ ਬ੍ਰੈਟ ਲੀ ਨੂੰ ਨੇ ਕਿਹਾ ਕਿ ਚਾਰ ਸਾਲ ਬਾਅਦ ਜਦੋਂ ਉਹ 2011 'ਚ ਮੁੰਬਈ ਇੰਡੀਅਨਜ਼ ਲਈ ਇਕੱਠੇ ਖੇਡੇ ਤਾਂ ਮੁਆਫ਼ੀ ਮੰਗਦੇ ਹੋਏ ਕਾਫੀ ਜ਼ਜ਼ਬਾਤੀ ਹੋ ਗਏ ਸਨ।

ਜਨਵਰੀ 2008 ਨੂੰ ਹਰਭਜਨ 'ਤੇ ਸਾਈਮੰਡ ਨੇ 'ਬਾਂਦਰ' ਕਹਿਣ ਦਾ ਇਲਜ਼ਾਮ ਲਗਾਇਆ ਸੀ। ਜਿਸ ਤੋਂ ਇਸ ਨੂੰ ਨਸਲੀ ਕਮੈਂਟ ਮੰਨਿਆ ਗਿਆ ਸੀ ਅਤੇ ਇਹ ਮਾਮਲਾ ਆਈਸੀਸੀ ਕੋਲ ਚੁੱਕਿਆ ਗਿਆ ਸੀ।

ਇਸ 'ਤੇ ਕਾਰਵਾਈ ਕਰਦਿਆਂ ਹਰਭਜਨ 'ਤੇ ਤਿੰਨ ਟੈਸਟ ਮੈਚਾਂ ਨਾ ਖੇਡਣ ਦੀ ਪਾਬੰਦੀ ਲਗਾਈ ਗਈ ਸੀ ਹਾਲਾਂਕਿ ਬਾਅਦ ਵਿੱਚ ਬੀਸੀਸੀਆਈ ਦੀ ਸ਼ਮੂਲੀਅਤ ਕਾਰਨ ਇਹ ਪਾਬੰਦੀ ਹਟਾ ਦਿੱਤੀ ਗਈ ਸੀ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਪਸੰਦ ਆਉਣਗੀਆਂ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)