ਹਰਸਿਮਰਤ ਬਾਦਲ ਨੂੰ ਰਾਹੁਲ ਗਾਂਧੀ 'ਤੇ ਗੁੱਸਾ ਕਿਉਂ ਆਇਆ?

"ਸ਼ਾਇਦ ਇਸ ਸ਼ਖਸ ਨੂੰ ਨਹੀਂ ਪਤਾ ਕਿ ਦੇਸ ਵਿੱਚ ਕੀ ਹੋ ਰਿਹਾ ਹੈ? ਨਰਿੰਦਰ ਮੋਦੀ ਦੀ ਕੈਬਨਿਟ ਵਿੱਚ 6 ਔਰਤਾਂ ਦਾ ਹੋਣਾ ਇੱਕ ਰਿਕਾਰਡ ਹੈ। ਇਹ ਔਰਤਾਂ ਦੇ ਸਸ਼ਸਤੀਕਰਨ ਲਈ ਮਜ਼ਬੂਤ ਸੁਨੇਹਾ ਹੈ।"

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸੰਬੋਧਨ ਕਰਦਿਆਂ ਇਹ ਟਵੀਟ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੀਤਾ।

ਉਨ੍ਹਾਂ ਅੱਗੇ ਲਿਖਿਆ, "ਕੋਈ ਕਿਰਪਾ ਕਰਕੇ ਰਾਹੁਲ ਗਾਂਧੀ ਨੂੰ ਦੱਸੇ ਕਿ ਕਾਂਗਰਸ ਸਰਕਾਰ ਵਿੱਚ ਸਿਰਫ਼ 2 ਹੀ ਔਰਤਾਂ ਕੈਬਨਿਟ ਵਿੱਚ ਸਨ।"

ਇਹ ਵੀ ਪੜ੍ਹੋ:

ਆਖਿਰ ਮਾਮਲਾ ਹੈ ਕੀ?

ਦਰਅਸਲ ਰਾਹੁਲ ਗਾਂਧੀ ਦਾ ਬਿਆਨ ਮੀਡੀਆ ਵਿੱਚ ਆਇਆ ਕਿ "ਆਰਐੱਸਐੱਸ ਵਿੱਚ ਔਰਤਾਂ ਨੂੰ ਜਾਣ ਦੀ ਮਨਾਹੀ ਹੈ। ਭਾਜਪਾ ਨੂੰ ਲਗਦਾ ਹੈ ਕਿ ਔਰਤਾਂ ਦੇਸ ਨਹੀਂ ਚਲਾ ਸਕਦੀਆਂ, ਸਿਰਫ਼ ਮਰਦ ਹੀ ਦੇਸ ਚਲਾ ਸਕਦੇ ਹਨ।"

ਇਸ ਤੋਂ ਬਾਅਦ ਨੇਤਰਾ ਨਾਮ ਦੇ ਟਵਿੱਟਰ ਅਕਾਊਂਟ ਨੇ ਟਵੀਟ ਕੀਤਾ, "ਪਹਿਲਾਂ ਉਨ੍ਹਾਂ ਨੂੰ ਸੁਕਨਿਆ ਦੇਵੀ ਬਾਰੇ ਬੋਲਣਾ ਚਾਹੀਦਾ ਹੈ। ਦੂਜਾ ਕੀ ਉਨ੍ਹਾਂ ਦੇ ਕਾਰਜਕਾਲ ਦੌਰਾਨ ਇੰਦਰਾ ਜਾਂ ਸੋਨੀਆ ਗਾਂਧੀ ਤੋਂ ਇਲਾਵਾ ਹੋਰ ਕੋਈ ਔਰਤ ਨੇ ਰਾਜ ਕੀਤਾ?"

ਹਾਲਾਂਕਿ ਐਂਥਨੀ ਸਾਲਦਾਨਾ ਨਾਮ ਦੇ ਅਕਾਊਟ ਤੋਂ ਦੇਸ ਵਿੱਚ ਵੱਧ ਰਹੇ ਰੇਪ ਦਾ ਜ਼ਿਕਰ ਕਰਦਿਆਂ ਹਰਸਿਮਰਤ ਕੌਰ ਬਾਦਲ ਨੂੰ ਵੀ ਸਵਾਲ ਕੀਤਾ ਗਿਆ।

"ਕੀ ਇਹੀ ਮਹਿਲਾ ਸਸ਼ਸਤੀਕਰਨ ਹੈ, ਜਿਸ ਦੇ ਤਹਿਤ ਧੀਆਂ ਨੂੰ ਮਰਦਾਂ ਹਵਾਲੇ ਕਰਨ ਲਈ ਤਿਆਰ ਰਹਿਣਾ ਪਏ।"

ਉੱਥੇ ਹੀ ਅਨੀਥਾ ਐਮਬੋਰੋਸ ਨੇ ਟਵੀਟ ਕੀਤਾ, "ਕੀ ਮਹਿਲਾ ਕੈਬਨਿਟ ਮੰਤਰੀਆਂ ਨੂੰ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ਼ ਬੋਲਣ ਦੀ ਇਜਾਜ਼ਤ ਹੈ? ਜਦੋਂ ਸੁਸ਼ਮਾ ਸਵਰਾਜ ਨੂੰ ਟਰੋਲ ਕੀਤਾ ਗਿਆ ਤਾਂ ਕੋਈ ਵੀ ਬਚਾਅ ਵਿੱਚ ਨਹੀਂ ਆਇਆ, ਲਿੰਚਿੰਗ ਅਤੇ ਰੇਪ ਤੇ ਸਟੈਂਡ ਲੈਣਾ ਭੁੱਲ ਗਈਆਂ। ਇਸ ਹਾਲਾਤ ਵਿੱਚ ਅੰਕੜੇ ਬੇਮਾਨੇ ਹਨ।"

ਬ੍ਰਿਜ ਗੁੱਜੂ ਨਾਮ ਦੇ ਟਵਿਟਰ ਅਕਾਊਂਟ ਤੋਂ ਲਿਖਿਆ ਗਿਆ, "ਰਾਹੁਲ ਗਾਂਧੀ ਬੋਲਣ ਤੋਂ ਪਹਿਲਾਂ ਆਰਐਸਐਸ ਨੂੰ ਦੇਖੋ। ਉਨ੍ਹਾਂ ਦੀ ਰਾਸ਼ਟਰੀ ਸੇਵਿਕਾ ਸਮਿਤੀ ਹੈ ਜੋ ਕਿ ਕੌਮੀ ਮਹਿਲਾ ਵਲੰਟੀਅਰ ਕਮੇਟੀ ਹੈ। ਇਸ ਲਈ ਦੇਸ ਵਿੱਚ ਭਰਮ ਨਾ ਫੈਲਾਓ।"

ਇਹ ਵੀ ਪੜ੍ਹੋ:

ਖੁਸ਼ ਬੈਨਰਜੀ ਨੇ ਰਾਹੁਲ ਗਾਂਧੀ ਨੂੰ ਸਲਾਹ ਦਿੰਦਿਆਂ ਟਵੀਟ ਕੀਤਾ, "ਆਪਣਾ ਧਿਆਨ ਇਸ ਗੱਲ 'ਤੇ ਦਿਓ ਕਿ ਤੁਹਾਡੇ ਕੋਲ ਕੀ ਹੈ ਨਾ ਕਿ ਇਸ 'ਤੇ ਕੀ ਮੋਦੀ ਕੈਬਨਿਟ ਕੋਲ ਕੀ ਨਹੀਂ ਹੈ। ਤੁਸੀਂ ਕਈ ਸਕੈਮ ਕੀਤੇ। ਤੁਹਾਡੀਆਂ 4 ਪੀੜ੍ਹੀਆਂ ਨੇ ਦੇਸ ਨੂੰ ਬੇਵਕੂਫ਼ ਬਣਾਇਆ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)