BBC TOP 5꞉ ਝੋਨਾ ਲਾਉਣ ਲਈ ਪੰਜਾਬ ਦੇ ਸੇਮ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਵੱਲੋਂ ਹਾਈ ਕੋਰਟ ਕੋਲ ਫਰਿਆਦ

ਝੋਨਾ

ਤਸਵੀਰ ਸਰੋਤ, Getty Images

ਝੋਨਾ ਲਾਉਣ ਬਾਰੇ ਕਿਸਾਨ ਤੇ ਸਰਕਾਰ ਆਹਮੋ-ਸਾਹਮਣੇ

ਮੰਗਲਵਾਰ ਨੂੰ ਮੁਕਤਸਰ ਅਤੇ ਫਰੀਦਕੋਟ ਜਿਲ੍ਹਿਆਂ ਦੇ 515 ਕਿਸਾਨਾਂ ਨੇ ਪੰਜਾਬ ਸਰਕਾਰ ਵੱਲੋਂ ਲਾਈ ਗਈ ਝੋਨਾ ਲਾਉਣ ਦੀ ਪਾਬੰਦੀ ਤੋਂ ਛੋਟ ਲੈਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁੱਖ ਕੀਤਾ।

ਅਦਾਲਤ ਨੇ ਕਿਸਾਨਾਂ ਨੂੰ ਇਸ ਮਾਮਲੇ ਵਿੱਚ ਸੇਮ ਕਰਕੇ ਫੌਰੀ ਰਾਹਤ ਦਿੱਤੀ ਹੈ। ਇਸ ਮਾਮਲੇ ਵਿੱਚ ਸਭ ਤੋਂ ਪਹਿਲੀ ਅਰਜੀ ਪਹਿਲੀ ਮਈ ਨੂੰ ਲਾਈ ਗਈ ਸੀ ਅਤੇ ਅਤੇ ਇਹ ਸਿਲਸਿਲਾ ਹਾਲੇ ਤੱਕ ਜਾਰੀ ਹੈ। ਖ਼ਬਰਾਂ ਮੁਤਾਬਕ ਸਰਕਾਰ ਇਸ ਸੰਬੰਧ ਵਿੱਚ ਸਰਵੇ ਕਰਾ ਸਕਦੀ ਹੈ।

ਕਿਮ -ਟਰੰਪ

ਤਸਵੀਰ ਸਰੋਤ, Getty Images

ਟਰੰਪ ਤੇ ਕਿਮ ਵਿਚਾਲੇ ਅਹਿਮ ਮੁਲਾਕਾਤ

ਮੰਗਲਵਾਰ ਨੂੰ ਦੋਵਾਂ ਆਗੂਆਂ ਦੀ ਇਤਿਹਾਸਕ ਇਤਿਹਾਸਕ ਬੈਠਕ ਸਾਂਝੇ ਐਲਾਨਾਮੇ ਨਾਲ ਪੂਰੀ ਹੋਈ।

ਸਿੰਗਾਪੁਰ ਦੇ ਸੈਂਟੋਸਾ ਆਈਲੈਂਡ ਉੱਤੇ ਹੋਈ ਇਸ ਮੁਲਾਕਾਤ ਦੌਰਾਨ ਕਿਮ ਨੇ ਆਪਣਾ ਪਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਖਤਮ ਕਰਨ ਦਾ ਵਾਅਦਾ ਕੀਤਾ ਅਤੇ ਟਰੰਪ ਨੇ ਇਸ ਦੀ ਤਸੱਲੀ ਹੋਣ ਦੀ ਸੂਰਤ ਵਿੱਚ ਹੀ ਪਾਬੰਦੀਆਂ ਖ਼ਤਮ ਕਰਵਾਉਣ ਦਾ ਵਾਅਦਾ ਕੀਤਾ ਹੈ।

ਲੰਬੇ ਸਮੇਂ ਤੋਂ ਅਮਰੀਕਾ ਅਤੇ ਉੱਤਰੀ ਕੋਰੀਆ ਵਿਚਾਲੇ ਸ਼ਬਦੀ ਜੰਗ ਜਾਰੀ ਸੀ ਪਰ ਕੈਪੇਲਾ ਹੋਟਲ ਦੀ ਲਾਈਬ੍ਰੇਰੀ ਵਿੱਚ ਦੋਹਾਂ ਦੀ ਮੁਲਾਕਾਤ ਤੋਂ ਬਾਅਦ ਸਾਰੀ ਤਸਵੀਰ ਹੀ ਬਦਲੀ ਨਜ਼ਰ ਆਈ।

ਕਿਮ-ਟਰੰਪ ਬੈਠਕ ਕੌਮਾਂਤਰੀ ਪ੍ਰਤੀਕਿਰਿਆ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਵਿਚਾਲੇ ਬੈਠਕ ਉੱਤੇ ਈਰਾਨ ਨੇ ਪ੍ਰਤੀਕਿਰਿਆ ਦਿੱਤੀ ਹੈ ਕਿ ਉੱਤਰ ਕੋਰੀਆ ਅਮਰੀਕਾ ਉੱਤੇ ਭਰੋਸਾ ਨਾ ਕਰੇ।

ਈਰਾਨ ਵਾਂਗ ਹੀ ਹੋਰ ਦੇਸਾਂ ਨੇ ਵੀ ਇਸ ਬਾਰੇ ਰਲੀ ਮਿਲੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਅਮਨ ਦੀ ਉਮੀਦ ਪ੍ਰਗਟ ਕੀਤੀ ਹੈ। ਈਰਾਨ ਨੇ ਅਮਰੀਕਾ ਦੇ ਦੱਖਣੀ ਕੋਰੀਆ ਨਾਲ ਸਾਝੀਆਂ ਫੌਜੀ ਮਸ਼ਕਾਂ ਬੰਦ ਕਰਨ ਉੱਤੇ ਹੈਰਾਨੀ ਪ੍ਰਗਟਾਈ ਹੈ।

ਦੂਜੇ ਪਾਸੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਅਮਰੀਕਾ ਆਉਣ ਦਾ ਸੱਦਾ ਪ੍ਰਵਾਨ ਕਰ ਲਿਆ ਹੈ। ਇਸ ਫੇਰੀ ਦੇ ਸਮੇਂ ਬਾਰੇ ਹਾਲੇ ਕੁਝ ਤੈਅ ਨਹੀਂ ਹੈ।

ਭੈਯੂਜੀ ਮਹਾਰਾਜ ਵੱਲੋ ਖ਼ੁਦਕੁਸ਼ੀ

ਤਸਵੀਰ ਸਰੋਤ, WWW.BHAIYYUJIMAHARAJ.COM

ਭੈਯੂਜੀ ਮਹਾਰਾਜ ਵੱਲੋ ਖ਼ੁਦਕੁਸ਼ੀ

ਅਧਿਆਤਮਕ ਆਗੂ ਭੈਯੂਜੀ ਮਹਾਰਾਜ ਨੇ ਮੰਗਲਵਾਰ ਨੂੰ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਇੰਦੌਰ 'ਚ ਆਪਣੇ ਘਰ ਹੀ ਖ਼ੁਦ ਨੂੰ ਗੋਲੀ ਮਾਰ ਲਈ।

ਉਨ੍ਹਾਂ ਨੂੰ ਤੁਰੰਤ ਬੌਂਬੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਪਰ ਬਚਾਇਆ ਨਾ ਜਾ ਸਕਿਆ।

ਭੈਯੂਜੀ ਦੀ ਪਛਾਣ ਅਧਿਆਤਮਿਕ ਆਗੂ ਦੀ ਸੀ, ਹਾਲਾਂਕਿ ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਿੰਘ ਚੌਹਾਨ ਸਰਕਾਰ ਨੇ ਉਨ੍ਹਾਂ ਨੂੰ ਮੰਤਰੀ ਦਾ ਦਰਜਾ ਦਿੱਤਾ ਹੋਇਆ ਸੀ।

ਵਾਜਪੇਈ

ਤਸਵੀਰ ਸਰੋਤ, Getty Images

ਵਾਜਪਈ ਦੀ ਸਿਹਤ ਜਿਉਂ ਦੀ ਤਿਉਂ

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀ ਸਿਹਤ ਜਿਉਂ ਦੀ ਤਿਉਂ ਬਣੀ ਹੋਈ ਹੈ।

ਉਨ੍ਹਾਂ ਨੂੰ ਇੱਕ ਤੋਂ ਵਧੇਰੇ ਸਿਹਤ ਸਮੱਸਿਆਵਾਂ ਕਰਕੇ ਆਲ ਇੰਡੀਆ ਇਨਸਟੀਚੀਊਟ ਆਫ਼ ਮੈਡੀਕਲ ਸਾਈਂਸਜ਼ ਵਿੱਚ ਭਰਤੀ ਕੀਤਾ ਗਿਆ ਸੀ।

ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਉਸੇ ਤਰ੍ਹਾਂ ਹੈ ਪਰ ਇਲਾਜ ਜਾਰੀ ਹੈ ਅਤੇ ਇਨਫੈਕਸ਼ਨ ਦੇ ਖਤਮ ਹੋਣ ਤੱਕ ਉਨ੍ਹਾਂ ਨੂੰ ਹਸਪਤਾਲ ਵਿੱਚ ਰੱਖਿਆ ਜਾਵੇਗਾ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)