ਕਿਸਾਨਾਂ ਦੀ ਹੜਤਾਲ: ਦੁੱਧ, ਸਬਜ਼ੀਆਂ ਸੁੱਟ ਕੇ ਕੀਤਾ ਮੁਜ਼ਾਹਰਾ

ਕਿਸਾਨਾਂ ਵੱਲੋਂ 10 ਰੋਜ਼ਾ ਦੇਸ ਵਿਆਪੀ ਹੜਤਾਲ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਈ ਹੈ। ਇਸ ਹੜਤਾਲ ਵਿੱਚ 110 ਵੱਖ-ਵੱਖ ਕਿਸਾਨ ਜੱਥੇਬੰਦੀਆਂ ਸ਼ਾਮਲ ਹੋ ਰਹੀਆਂ ਹਨ।

ਹੜਤਾਲ ਵਿੱਚ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਆਪਣੀਆਂ ਸਬਜ਼ੀਆਂ, ਦੁੱਧ ਅਤੇ ਹੋਰ ਖੇਤੀਬਾੜੀ ਉਤਪਾਦ ਵੇਚਣ ਲਈ ਸ਼ਹਿਰਾਂ ਵਿੱਚ ਨਾ ਲਿਜਾਣ।

ਪਿੰਡਾਂ ਦੀ ਖੇਤੀ ਪੈਦਾਵਾਰ ਨੂੰ ਸ਼ਹਿਰ ਲਿਜਾਣ ਤੋਂ ਰੋਕਣ ਵਾਲੀ ਇਸ ਮੁਹਿੰਮ ਵਿੱਚ ਪੰਜਾਬ ਦੀਆਂ ਹੇਠ ਲਿਖੀਆਂ ਜਥੇਬੰਦੀਆਂ ਹਿੱਸਾ ਲੈ ਰਹੀਆਂ ਹਨ-

1. ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ)

2. ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ)

3. ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ)

4. ਭਾਰਤੀ ਕਿਸਾਨ ਯੂਨੀਅਨ (ਕਾਦੀਆਂ)

5. ਰਾਸ਼ਟਰੀ ਕਿਸਾਨ ਮੰਚ

ਕਿਸਾਨ ਜਥੇਬੰਦੀਆਂ ਦੀਆਂ ਤਿੰਨ ਮੁੱਖ ਮੰਗਾਂ ਹਨ-

1. ਮੁਕੰਮਲ ਕਰਜ਼ਾ ਮੁਆਫ਼ੀ

2. ਸਵਾਮੀਨਾਥਨ ਰਿਪੋਰਟ ਲਾਗੂ ਕਰਨਾ ਜਿਸ ਤਹਿਤ ਖੇਤੀ ਲਾਗਤਾਂ ਦੇ ਉੱਪਰ ਪੰਜਾਹ ਫ਼ੀਸਦੀ ਮੁਨਾਫ਼ਾ ਜੁੜਿਆ ਜਾਵੇ

3. ਕਿਸਾਨ/ਮਜ਼ਦੂਰ ਦੀ ਘੱਟੋ-ਘੱਟ ਆਮਦਨ ਚੌਥਾ ਦਰਜਾ ਸਰਕਾਰੀ ਮੁਲਾਜ਼ਮ ਦੇ ਬਰਾਬਰ ਯਕੀਨੀ ਬਣਾਈ ਜਾਵੇ।

ਹਰਿਆਣਾ ਤੋਂ ਵੀ ਹੜਤਾਲ ਸ਼ੁਰੂ ਹੋ ਗਈ ਹੈ। ਕਿਸਾਨਾਂ ਨੇ ਸ਼ਾਹਰਾਹ ਉੱਤੇ ਆ ਕੇ ਸਬਜ਼ੀਆਂ ਸਿੱਟੀਆਂ ਅਤੇ ਪ੍ਰਦਰਸ਼ਨ ਕੀਤਾ। ਇਸੇ ਦੌਰਾਨ ਸ਼ਹਿਰ ਵੱਲ ਜਾਂਦੀਆਂ ਗੱਡੀਆਂ ਨੂੰ ਰੋਕਿਆ ਗਿਆ ਅਤੇ ਉਨ੍ਹਾਂ ਨੂੰ ਸ਼ੁੱਕਰਵਾਰ ਤੋਂ ਸਬਜ਼ੀਆਂ ਸ਼ਹਿਰ ਨਾ ਭੇਜਣ ਦੀ ਚਿਤਾਵਨੀ ਦਿੱਤੀ ਗਈ ਹੈ।

ਕਿਸਾਨਾਂ ਨੇ ਦੋਝੀਆਂ ਨੂੰ ਵੀ ਅਜਿਹੀ ਹੀ ਚਿਤਾਵਨੀ ਦਿੱਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)