ਬੀਬੀਸੀ ਪੰਜਾਬੀ 'ਤੇ ਅੱਜ ਦੀਆਂ 5 ਮੁੱਖ ਖ਼ਬਰਾਂ

ਪ੍ਰਣਬ ਮੁਖਰਜੀ ਕਰਨਗੇ ਆਰਐੱਸਐੱਸ ਨੂੰ ਸੰਬੋਧਨ

ਆਰਐੱਸਐੱਸ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਨਾਗਪੁਰ ਵਿੱਚ ਨਵੇਂ ਕਾਰਕੁਨਾਂ ਨੂੰ ਭਾਸ਼ਣ ਦੇਣ ਲਈ 7 ਜੂਨ ਨੂੰ ਸੱਦਿਆ ਹੈ।

ਆਰਐੱਸਐੱਸ ਦੇ ਅਖਿਲ ਭਾਰਤੀ ਪ੍ਰਚਾਰ ਪ੍ਰਮੁੱਖ ਅਰੁਣ ਕੁਮਾਰ ਨੇ ਪੀਟੀਆਈ ਨੂੰ ਦੱਸਿਆ ਕਿ ਮੁਖਰਜੀ ਨੇ ਸੱਦਾ ਸਵੀਕਾਰ ਕਰ ਲਿਆ ਹੈ।

ਮੁਖਰਜੀ 'ਤ੍ਰਿਤੀਅ ਵਰਸ਼ ਵਰਗ' ਜਾਂ ਤਿੰਨ ਸਾਲਾ ਕੋਰਸ ਦੇ ਆਖ਼ਰੀ ਦਿਨ ਦੇ ਮੁੱਖ ਮਹਿਮਾਨ ਹੋਣਗੇ। ਪੂਰੀ ਖ਼ਬਰ ਪੜ੍ਹੋ ਬੀਬੀਸੀ ਪੰਜਾਬੀ 'ਤੇ

ਦੋ ਜਾਸੂਸਾਂ ਦੀ ਕਿਤਾਬ ਨੇ ਖੋਲ੍ਹੇ ਭਾਰਤ ਅਤੇ ਪਾਕਿਸਤਾਨ ਦੇ ਰਾਜ਼?

ਭਾਰਤ ਅਤੇ ਪਾਕਿਸਤਾਨ ਦੀਆਂ ਖੂਫ਼ੀਆ ਏਜੰਸੀਆਂ ਦੇ ਸਾਬਕਾ ਮੁਖੀਆਂ ਏ ਐੱਸ ਦੁਲਟ ਅਤੇ ਅਸਦ ਦੁਰਾਨੀ ਵੱਲੋਂ ਲਿਖੀ ਕਿਤਾਬ ਚਰਚਾ ਵਿੱਚ ਹੈ।

ਪਾਕਿਸਤਾਨ ਦੇ ਪਿੰਡੀ ਵਿੱਚ ਸਾਬਕਾ ਜਾਸੂਸ ਲੈਫਟੀਨੈਂਟ ਜਨਰਲ ਅਸਦ ਦੁਰਾਨੀ ਹਾਈਕਮਾਂਡ ਨੂੰ ਇਹ ਦੱਸਣਗੇ ਕਿ ਉਨ੍ਹਾਂ ਭਾਰਤੀ ਗੁਪਤ ਏਜੰਸੀ ਰਾਅ ਦੇ ਸਾਬਕਾ ਬੌਸ ਅਮਰਜੀਤ ਸਿੰਘ ਦੁੱਲਟ ਦੇ ਨਾਲ ਜੋ ਗੱਲਾਂ ਕੀਤੀਆਂ ਅਤੇ ਜੋ ਕਿਤਾਬ 'ਸਪਾਈ ਕ੍ਰਾਨਿਕਲ' ਵਿੱਚ ਛਪੀਆਂ ਹਨ, ਕੀ ਉਨ੍ਹਾਂ ਇਸ ਪ੍ਰੋਜੈਕਟ ਵਿੱਚ ਹੱਥ ਪਾਉਣ ਤੋਂ ਪਹਿਲਾਂ ਹਾਈਕਮਾਂਡ ਦੀ ਇਜਾਜ਼ਤ ਲਈ ਸੀ?

ਇਸ ਪੂਰੇ ਘਟਨਾਕ੍ਰਮ ਬਾਰੇ ਵੁਸਤੁੱਲਾਹ ਖ਼ਾਨ ਦਾ ਨਜ਼ਰੀਆ ਪੜ੍ਹੋ ਬੀਬੀਸੀ ਪੰਜਾਬੀ 'ਤੇ

ਉਹ ਰਾਣੀ ਜੋ ਆਪਣੇ ਆਸ਼ਿਕਾਂ ਨੂੰ ਦਿੰਦੀ ਸੀ ਮੌਤ ਦੀ ਸਜ਼ਾ

ਇਤਿਹਾਸ ਦੀਆਂ ਕਿਤਾਬਾਂ ਵਿੱਚ ਅਫਰੀਕੀ ਦੇਸ ਅੰਗੋਲਾ ਦੀ ਰਾਣੀ ਏਨਜਿੰਗਾ ਏਮਬਾਂਦੀ ਇੱਕ ਬਹਾਦੁਰ ਅਤੇ ਤੇਜ਼ ਦਿਮਾਗ ਵਾਲੀ ਯੋਧਾ ਸੀ ਜਿਸ ਨੇ 17ਵੀਂ ਸ਼ਤਾਬਦੀ ਵਿੱਚ ਅਫਰੀਕਾ ਅੰਦਰ ਯੂਰਪੀਅਨ ਅਪਨਿਵੇਸ਼ਵਾਦ ਦੇ ਖਿਲਾਫ਼ ਜੰਗ ਛੇੜੀ ਸੀ।

ਕੁਝ ਲੋਕ ਉਨ੍ਹਾਂ ਨੂੰ ਕ੍ਰੂੜ ਮੰਨਦੇ ਸਨ ਜਿਸ ਨੇ ਸੱਤਾ ਲਈ ਆਪਣੇ ਸਕੇ ਭਰਾ ਨੂੰ ਹੀ ਮਾਰ ਦਿੱਤਾ ਸੀ।

ਇਹੀ ਨਹੀਂ ਉਹ ਆਪਣੇ ਹਰਮ ਵਿੱਚ ਰਹਿਣ ਵਾਲੇ ਮਰਦਾਂ ਨਾਲ ਇੱਕ ਵਾਰ ਯੌਨ ਸਬੰਧ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ਜ਼ਿੰਦਾ ਜਲਾਉਣ ਦੇ ਹੁਕਮ ਦੇ ਦਿੰਦੀ ਸੀ।

ਭਾਰਤ ਵਿੱਚ ਦਲਿਤਾਂ ਦੀ ਹਾਲਤ ਦਾ ਕੀ ਹੈ ਸੱਚ?

ਪਹਿਲਾਂ ਅਛੂਤ ਮੰਨੇ ਜਾਂਦੇ ਅਤੇ ਹੁਣ ਦਲਿਤ ਸੱਦੀ ਜਾਂਦੀ ਆਬਾਦੀ ਭਾਰਤ ਦੀ ਕੁੱਲ ਆਬਾਦੀ ਦਾ 16.6 ਫ਼ੀਸਦੀ ਹਿੱਸਾ ਹੈ। ਇਨ੍ਹਾਂ ਨੂੰ 1850 ਤੋਂ 1936 ਤੱਕ ਬਸਤੀਵਾਦੀ ਹਾਕਮ ਆਮ ਤੌਰ 'ਤੇ ਦੱਬੀਆਂ ਕੁਚਲੀਆਂ ਜਮਾਤਾਂ ਵਜੋਂ ਪਛਾਣਦੇ ਸਨ।

ਈਸਾਈ ਆਬਾਦੀ ਵਿੱਚ ਦੋ ਕਰੋੜ ਅਤੇ ਮੁਸਲਮਾਨ ਆਬਾਦੀ ਵਿੱਚ ਦਸ ਕਰੋੜ ਦਲਿਤ ਬਣਦੇ ਹਨ। ਇਸ ਹਿਸਾਬ ਨਾਲ ਭਾਰਤ ਦੀ ਕੁੱਲ ਦਲਿਤ ਆਬਾਦੀ 32 ਕਰੋੜ ਤੋਂ ਵੱਧ ਹੋ ਸਕਦੀ ਹੈ ਜੋ ਭਾਰਤ ਦੀ ਕੁੱਲ ਆਬਾਦੀ ਦਾ ਚੌਥਾਈ ਹਿੱਸਾ ਹੈ।

ਭਾਰਤ ਵਿੱਚ ਉਨ੍ਹਾਂ ਦੀ ਸਮਾਜਿਕ ਤੇ ਆਰਥਿਕ ਸਥਿਤੀ ਬਾਰੇ ਜਾਣਨ ਲਈ ਪੂਰੀ ਖ਼ਬਰ ਪੜ੍ਹੋ ਬੀਬੀਸੀ ਪੰਜਾਬੀ 'ਤੇ

'ਆਪਣੇ ਮੂੰਹੋ ਮਿੱਠੂ ਬਣਨ ਦੀ ਬਿਮਾਰੀ ਨਾਲ ਪੀੜਤ ਹੈ ਮੋਦੀ ਸਰਕਾਰ'

ਮੋਦੀ ਸਰਕਾਰ ਦੇ 4 ਸਾਲ 'ਤੇ ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਬੀਬੀਸੀ ਪੰਜਾਬੀ ਦੇ ਲਈ ਨਜ਼ਰੀਆ ਲਿਖਿਆ ਹੈ।

ਬੀਤੇ ਚਾਰ ਸਾਲਾਂ ਦੀ ਉਪਲਬਧੀਆਂ ਵਿੱਚ ਜੇਕਰ ਮੋਦੀ ਸਰਕਾਰ ਕੋਲ ਕੁਝ ਹੈ ਤਾਂ, ਉਹ ਹਨ ਮੋਦੀ ਜੀ ਦੀਆਂ ਖਰਚੀਲੀਆਂ ਰੈਲੀਆਂ, ਦਿਖਾਵੇ ਨਾਲ ਭਰੇ ਹੋਏ ਭਾਸ਼ਣ ਅਤੇ ਯੂਪੀਏ ਸਰਕਾਰ ਦੇ ਪ੍ਰੋਜੈਕਟਾਂ ਨੂੰ ਪੂਰਾ ਕਰਨਾ ਹੈ।

ਦੇਸ ਵਿੱਚ ਕਿਸਾਨਾਂ ਦੀ ਹਾਲਤ, ਅਪਰਾਧ ਅਤੇ ਰੋਜ਼ਗਾਰ ਦੇ ਹਾਲਾਤ ਬਾਰੇ ਜਾਣਨ ਲਈ ਪੂਰਾ ਨਜ਼ਰੀਆ ਪੜ੍ਹੋ ਬੀਬੀਸੀ ਪੰਜਾਬੀ 'ਤੇ ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)