ਬੀਬੀਸੀ ਪੰਜਾਬੀ 'ਤੇ ਪੜ੍ਹੋ ਅੱਜ ਦੀਆਂ 5 ਮੁੱਖ ਖ਼ਬਰਾਂ

ਪਿਸ਼ਾਵਰ ਦੀ 24 ਸਾਲਾ ਮਨਮੀਤ ਕੌਰ ਪਾਕਿਸਤਾਨ ਦੀ ਪਹਿਲੀ ਮਹਿਲਾ ਸਿੱਖ ਰਿਪੋਰਟਰ ਬਣੀ ਹੈ। ਹਾਲ ਹੀ ਵਿੱਚ ਉਸ ਨੇ ਪਾਕਿਸਤਾਨ ਦੇ ਨਿਊਜ਼ ਚੈਨਲ 'ਹਮ ਨਿਊਜ਼' ਵਿੱਚ ਰਿਪੋਰਟਿੰਗ ਕਰਨੀ ਸ਼ੁਰੂ ਕੀਤੀ ਹੈ।

ਪਿਸ਼ਾਵਰ ਯੂਨੀਵਰਸਟੀ ਤੋਂ ਸੋਸ਼ਲ ਸਾਇੰਸਜ਼ ਦੀ ਪੜ੍ਹਾਈ ਕਰਨ ਵਾਲੀ ਮਨਮੀਤ ਦਾ ਮੀਡੀਆ ਵਿੱਚ ਇਹ ਪਹਿਲਾ ਤਜਰਬਾ ਹੈ।

ਉਸਦੇ ਮੁਤਾਬਕ ਟੀਵੀ ਚੈਨਲ ਵਿੱਚ ਕੰਮ ਕਰਨ ਦੌਰਾਨ ਉਸਦੇ ਸਾਹਮਣੇ ਕਈ ਚੁਣੌਤੀਆਂ ਹਨ। ਬੀਬੀਸੀ ਨਿਊਜ਼ ਪੰਜਾਬੀ 'ਤੇ ਪੜ੍ਹੋ ਪੂਰੀ ਖ਼ਬਰ।

ਅਮਰੀਕਾ ਵੱਲੋਂ ਪੰਜਾਬੀ ਨੌਜਵਾਨ ਭਾਰਤ ਡਿਪੋਰਟ

ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਇੱਕ ਨੌਜਵਾਨ ਨੂੰ ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਆਉਣ ਦੇ ਦੋਸ਼ ਹੇਠ ਭਾਰਤ ਡਿਪੋਰਟ ਕੀਤਾ ਗਿਆ ਹੈ।

ਨੌਜਵਾਨ 11 ਮੁਲਕਾਂ ਦਾ ਦੌਰਾ ਕਰਨ ਤੋਂ ਬਾਅਦ ਅਮਰੀਕਾ ਪਹੁੰਚਿਆ ਸੀ। ਜਾਅਲੀ ਪਾਸਪੋਰਟ ਰੱਖਣ ਦੇ ਦੋਸ਼ ਵਿਚ ਇਹ ਨੌਜਵਾਨ ਫਿਲਹਾਲ ਦਿੱਲੀ ਪੁਲਿਸ ਦੀ ਹਿਰਾਸਤ ਵਿਚ ਹੈ।

ਪੂਰੀ ਖ਼ਬਰ ਪੜ੍ਹਨ ਲਈ ਬੀਬੀਸੀ ਨਿਊਜ਼ ਪੰਜਾਬੀ ਦੇ ਪੇਜ 'ਤੇ ਕਲਿੱਕ ਕਰੋ।

ਗਰਭਪਾਤ 'ਤੇ ਸਖ਼ਤ ਕਾਨੂੰਨ

ਆਇਰਲੈਂਡ ਵਿੱਚ ਗਰਭਪਾਤ 'ਤੇ ਬੇਹੱਦ ਸਖ਼ਤ ਮੰਨੇ ਜਾਣ ਵਾਲੇ ਕਾਨੂੰਨ 'ਤੇ 25 ਮਈ ਨੂੰ ਬਦਲਾਅ ਹੋ ਸਕਦਾ ਹੈ।

25 ਮਈ ਨੂੰ ਆਇਰਲੈਂਡ ਦੇ ਲੋਕ ਤੈਅ ਕਰਨਗੇ ਕਿ ਦੇਸ ਦਾ 'ਸਖ਼ਤ ਗਰਭਪਾਤ' ਕਾਨੂੰਨ ਬਦਲਿਆ ਜਾਵੇਗਾ ਜਾਂ ਨਹੀਂ। ਇਸ ਬਾਰੇ ਪੂਰੇ ਆਇਰਲੈਂਡ ਵਿੱਚ ਮਾਹੌਲ ਸਰਗਰਮ ਹੈ।

ਇਹ ਕਾਨੂੰਨ ਆਈਰਿਸ਼ ਸੰਵਿਧਾਨ ਦੀ ਅੱਠਵੀਂ ਤਰਮੀਮ ਦਾ ਹਿੱਸਾ ਹੈ। ਕੀ ਹੈ ਆਇਰਲੈਂਡ ਦਾ 'ਸਖ਼ਤ ਗਰਭਪਾਤ' ਕਾਨੂੰਨ ਦੇਖਣ ਲਈ ਪੂਰੀ ਖ਼ਬਰ ਪੜ੍ਹੋ।

ਭਾਰਤ 'ਚ ਪਾਕਿਸਤਾਨ ਨਾਲੋਂ 25 ਰੁਪਏ ਮਹਿੰਗਾ ਪੈਟਰੋਲ

ਭਾਰਤ ਵਿੱਚ ਪਾਕਿਸਤਾਨ ਤੋਂ 25 ਰੁਪਏ ਮਹਿੰਗਾ ਪੈਟਰੋਲ ਵੇਚਿਆ ਜਾ ਰਿਹਾ ਹੈ। ਭਾਰਤ ਵਿੱਚ 76.57 ਪ੍ਰਤੀ ਲੀਟਰ ਪੈਟਰੋਲ ਦੀ ਕੀਮਤ ਹੈ ਜਦਕਿ ਪਾਕਿਸਤਾਨ ਵਿੱਚ 51.79 ਪ੍ਰਤੀ ਲੀਟਰ।

ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਦਿੱਲੀ ਵਿੱਚ ਪੈਟਰੋਲ ਦੀ ਕੀਮਤ 76.57 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ ਜੋ ਹੁਣ ਤੱਕ ਦੀ ਸਭ ਤੋਂ ਵੱਧ ਹੈ।

ਜੇ ਭਾਰਤ ਤੋਂ ਗਰੀਬ ਦੇਸ ਸਸਤਾ ਪੈਟਰੋਲ ਵੇਚ ਸਕਦੇ ਹਨ ਤਾਂ ਭਾਰਤ ਅਜਿਹਾ ਕਿਉਂ ਨਹੀਂ ਕਰ ਰਿਹਾ ਹੈ? ਜਾਣਨ ਲਈ ਬੀਬੀਸੀ ਪੰਜਾਬੀ ਦੇ ਪੰਨੇ 'ਤੇ ਪੂਰੀ ਖ਼ਬਰ ਪੜ੍ਹੋ।

ਨੀਪਾਹ ਵਾਇਰਸ ਨੇ ਲਈਆਂ 9 ਜਾਨਾਂ

ਸਿਹਤ ਅਧਿਕਾਰੀਆਂ ਮੁਤਾਬਕ ਭਾਰਤ ਦੇ ਕੇਰਲ ਸੂਬੇ ਵਿੱਚ ਨੀਪਾਹ ਵਾਇਰਸ ਨੇ ਹੁਣ ਤੱਕ ਨੌ ਲੋਕਾਂ ਦੀ ਜਾਨ ਲੈ ਲਈ ਹੈ।

ਪਿਛਲੇ 15 ਦਿਨਾਂ ਵਿੱਚ ਤਿੰਨ ਲੋਕਾਂ ਵਿੱਚ ਇਸਦੇ ਲੱਛਣ ਮਿਲੇ ਹਨ, ਬਾਕੀ ਦੇ ਛੇ ਸੈਂਪਲਾਂ ਦੇ ਨਤੀਜੇ ਅਜੇ ਆਉਣੇ ਬਾਕੀ ਹਨ।

25 ਹੋਰ ਲੋਕਾਂ ਨੂੰ ਵੀ ਇਨਫੈਕਸ਼ਨ ਦੇ ਲੱਛਣਾਂ ਤੋਂ ਬਾਅਦ ਕੋਜ਼ੀਕੇਡ ਦੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।

ਕੀ ਹੈ ਨੀਪਾਹ ਵਾਇਰਸ ਪੜ੍ਹਨ ਲਈ ਪੂਰੀ ਖ਼ਬਰ ਵੇਖੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)