ਸੋਸ਼ਲ꞉IIT ਦੇ ਪੁਰਾਣੇ ਵਿਦਿਆਰਥੀਆਂ ਨੇ ਬਣਾਈ ਸਿਆਸੀ ਪਾਰਟੀ

ਦੇਸ ਦੀ ਸਿਆਸਤ ਵਿੱਚ ਇੱਕ ਨਵੀਂ ਪਾਰਟੀ ਦਾ ਜਨਮ ਹੋਣ ਜਾ ਰਿਹਾ ਹੈ, 'ਬਹੁਜਨ ਆਜ਼ਾਦ ਪਾਰਟੀ'। ਇਹ ਪਾਰਟੀ ਦੇਸ ਦੇ ਵੱਖ-ਵੱਖ ਇੰਡੀਅਨ ਇੰਸਟੀਟਿਊਟ ਆਫ ਟੈਕਨੌਲੋਜੀ (IIT) ਦੇ 50 ਪੁਰਾਣੇ ਵਿਦਿਆਰਥੀਆਂ ਨੇ ਬਣਾਈ ਹੈ। ਉਨ੍ਹਾਂ ਨੇ ਇਸ ਕੰਮ ਲਈ ਆਪਣੀਆਂ ਨੌਕਰੀਆਂ ਛੱਡੀਆਂ ਹਨ।

ਪਾਰਟੀ ਨੂੰ ਹਾਲੇ ਚੋਣ ਕਮਿਸ਼ਨ ਦੀ ਮਨਜ਼ੂਰੀ ਨਹੀਂ ਮਿਲੀ ਪਰ ਸੋਸ਼ਲ ਮੀਡੀਆ 'ਤੇ ਇਸ ਪਾਰਟੀ ਦੀ ਚਰਚਾ ਹੋ ਰਹੀ ਹੈ ਅਤੇ ਲੋਕ ਇਸ ਦੇ ਪੱਖ ਅਤੇ ਵਿਰੋਧ ਵਿੱਚ ਲਿਖ ਰਹੇ ਹਨ।

ਮਧੂਕਰ ਸਵੰਭੂ ਨਾਮ ਦੇ ਵਰਤੋਂਕਾਰ ਨੇ ਲਿਖਿਆ ਕਿ 'ਬਹੁਜਨ ਆਜ਼ਾਦ ਪਾਰਟੀ' ਵਿੱਚ ਆਈਆਈਟੀ ਦੇ 50 ਪੁਰਾਣੇ ਵਿਦਿਆਰਥੀ ਹਨ ਜਿਨ੍ਹਾਂ ਵਿੱਚੋਂ ਬਹੁਤੇ ਐੱਸ.ਸੀ., ਐੱਸ.ਟੀ ਅਤੇ ਓ. ਬੀ.ਸੀ ਹਨ।

ਵੇਨੂੰਗੋਪਾਲ ਨਾਇਰ ਨਾਮ ਦੇ ਯੂਜ਼ਰ ਨੇ ਲਿਖਿਆ ਕਿ ਇਹ ਆਈਆਈਟੀ ਵਿਦਿਆਰਥੀ ਫੇਲ ਹੋ ਗਏ ਹੋਣਗੇ ਅਤੇ ਇਨ੍ਹਾਂ ਨੂੰ ਰਾਖਵੇਂਕਰਨ ਕਰਕੇ ਦਾਖਲਾ ਮਿਲਿਆ ਹੋਵੇਗਾ। ਇਹ ਪੇਪਰਾਂ ਵਿੱਚ ਵੀ ਫੇਲ ਹੋਏ ਹੋਣਗੇ ਇਸ ਲਈ ਨਵੇਂ ਵਪਾਰ ਦੇ ਤੌਰ 'ਤੇ ਸਿਆਸੀ ਪਾਰਟੀ ਬਣਾ ਰਹੇ ਹਨ। ਸਰਕਾਰ ਦੇ ਇਨ੍ਹਾਂ ਦੀ ਪੜ੍ਹਾਈ 'ਤੇ ਖਰਚ ਕੀਤੇ ਕਰੋੜਾਂ ਰੁਪਏ ਬਰਬਾਦ ਚਲੇ ਗਏ।

ਸਤੀਸ਼ ਗੁੰਡਾਵਾਰ ਨਾਮ ਦੇ ਯੂਜ਼ਰ ਨੇ ਲਿਖਿਆ, "ਇੱਕ ਨਵਾਂ ਅਰਵਿੰਦ ਕੇਜਰੀਵਾਲ ਬਣ ਰਿਹਾ ਹੈ। ਭਾਰਤੀ ਪਹਿਲਾਂ ਹੀ ਜਾਤੀ, ਧਰਮ, ਖ਼ਾਨਦਾਨ ਦੀ ਸਿਆਸਤ ਵਿੱਚੋਂ ਬਾਹਰ ਆ ਚੁੱਕੇ ਹਨ। ਹੁਣ ਸਿਰਫ ਵਿਕਾਸ ਦੀ ਸਿਆਸਤ ਚੱਲੇਗੀ।"

ਐੱਸਡੀ ਨਾਮ ਦੇ ਯੂਜ਼ਰ ਨੇ ਲਿਖਿਆ, "ਆਈ.ਆਈ.ਟੀ. ਦੇ 50 ਪੁਰਾਣੇ ਵਿਦਿਆਰਥੀ ਜਿਨ੍ਹਾਂ ਨੇ ਨੌਕਰੀਆਂ ਛੱਡ ਕੇ ਸਿਆਸੀ ਪਾਰਟੀ ਬਣਾਈ ਹੈ ਦਾ ਭਾਰਤੀ ਸਿਆਸਤ ਵਿੱਚ ਸਵਾਗਤ ਹੈ। ਪਰ ਤੁਸੀਂ ਸਿਰਫ਼ ਕੁਝ ਭਾਈਚਾਰਿਆਂ ਲਈ ਕੰਮ ਕਰਨ ਦੀ ਥਾਂ ਦੇਸ ਦੇ ਹਰੇਕ ਨਾਗਰਿਕ ਲਈ ਕੰਮ ਕਿਉਂ ਨਹੀਂ ਕਰਦੇ।"

ਸੁਮਿਤਰਾ ਰੌਏ ਨੇ ਲਿਖਿਆ, "ਚੰਗੀ ਨਿਸ਼ਾਨੀ ਹੈ, ਉਮੀਦ ਹੈ ਇਸ ਨਾਲ ਕੁਝ ਤਬਦੀਲੀ ਆਵੇਗੀ"

ਕੈਲੇਸ਼ ਕੇ ਆਰ56 ਨਾਮ ਦੇ ਯੂਜ਼ਰ ਨੇ ਲਿਖਿਆ, "ਸਿਆਸਤ ਸਭ ਤੋਂ ਵੱਧ ਤਨਖ਼ਾਹ ਵਾਲੀ ਨੌਕਰੀ ਹੈ ਅਤੇ ਤੁਸੀਂ ਇਸ ਨੂੰ ਅਗਲੀਆਂ ਪੀੜ੍ਹੀਆਂ ਨੂੰ ਵੀ ਦੇ ਸਕਦੇ ਹੋ। ਵਧੀਆ ਚਾਲ ਹੈ ਲੜਕਿਓ-"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)