ਤਸਵੀਰਾਂ꞉ ਜਦੋਂ ਇਸ ਅੱਗ ਨੇ ਕਿਸਾਨਾਂ ਦੀ ਮਿਹਨਤ ਨੂੰ ਸਾੜ ਦਿੱਤਾ

ਪੁਣੇ, ਮਾਹਾਰਾਸ਼ਟਰ ਦੇ ਦਗਾਦੁਸ਼ੇਤ ਦੇ ਗਣਪਤੀ ਨੂੰ 11,000 ਅੰਬਾਂ ਦੀ ਭੇਟ ਚੜ੍ਹਾਈ ਗਈ।

ਸੂਬੇ ਵਿੱਚ ਇਹ ਰਵਾਇਤ ਹੈ ਕਿ ਰੁੱਤ ਦੇ ਪਹਿਲੇ ਅੰਬ ਪ੍ਰਮਾਤਮਾਂ ਨੂੰ ਚੜ੍ਹਾਏ ਜਾਂਦੇ ਹਨ। ਇਹ ਅੰਬ ਪ੍ਰਸਾਦ ਵਜੋਂ ਸੰਗਤ ਵਿੱਚ ਵੰਡ ਦਿੱਤੇ ਜਾਣਗੇ।

ਔਰਤਾਂ ਅਤੇ ਸਮਾਜਿਕ ਕਾਰਕੁਨ ਮੁੰਬਈ ਦੀ ਬਾਂਦਰਾ ਕੁਆਰਟਰ ਰੋਡ 'ਤੇ ਕਠੂਆ ਅਤੇ ਉਨਾਓ ਦੇ ਬਲਾਤਕਾਰਾਂ ਖਿਲਾਫ਼ ਮੁਜਾਹਰਾ ਕਰਦੇ ਹੋਏ।

ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਕਠੂਆ ਅਤੇ ਉਨਾਓ ਦੇ ਬਲਾਤਕਾਰਾਂ ਖਿਲਾਫ 20 ਅਪ੍ਰੈਲ ਨੂੰ ਪ੍ਰਦਰਸ਼ਨ ਕਰਦੇ ਹੋਏ। ਵਿਦਿਆਰਥੀਆਂ ਨੇ ਇਸ ਮੌਕੇ ਮਨੁੱਖੀ ਲੜੀ ਬਣਾਈ ਅਤੇ ਔਰਤਾਂ ਖਿਲਾਫ ਹੁੰਦੀ ਜਿਨਸੀ ਹਿੰਸਾ ਖਿਲਾਫ ਨੁੱਕੜ ਨਾਟਕ ਵੀ ਖੇਡੇ।

ਗੁਜਰਾਤ ਦੀ ਸੂਰਤ ਪੁਲਿਸ ਨੂੰ ਇੱਕ ਨੌਂ ਸਾਲਾ ਬੱਚੀ ਦੀ ਬਹੁਤ ਹੀ ਖਰਬ ਹਾਲਤ ਵਿੱਚ ਅਣਪਛਾਤੀ ਲਾਸ਼ ਮਿਲੀ।

9 ਅਪ੍ਰੈਲ ਨੂੰ ਮਿਲੀ ਇਸ ਲਈ ਲਾਸ਼ ਦੀ ਸ਼ਨਾਖਤ ਲਈ ਸੂਰਤ ਦੇ ਕੱਪੜਾ ਵਪਾਰੀ ਅੱਗੇ ਆਏ ਉਨ੍ਹਾਂ ਨੇ ਮਰਹੂਮ ਦੀ ਤਸਵੀਰ ਵਾਲੀਆਂ ਸੈਂਕੜੇ ਸਾੜੀਆਂ ਬਜ਼ਾਰ ਵਿੱਚ ਸਪਲਾਈ ਕੀਤੀਆਂ। ਹੁਣ ਤੱਕ ਪੁਲਿਸ ਚਾਰ ਮੁਲਜ਼ਮਾਂ ਨੂੰ ਗਿਰਫ਼ਤਾਰ ਕਰ ਚੁੱਕੀ ਹੈ।

ਬਿਜਲੀ ਦੀਆਂ ਨੰਗੀਆਂ ਤਾਰਾਂ ਚੋਂ ਅੱਗ ਦੇ ਚਿੰਗੜਿਆਂ ਕਰਕੇ ਹਰਿਆਣੇ ਦੇ ਰੋਹਤਕ ਜ਼ਿਲ੍ਹੇ ਵਿੱਚ ਪੱਕੀ ਕਣਕ ਸੜ ਕੇ ਸੁਆਹ ਹੋ ਗਈ।

ਪੰਜਾਬ ਦੇ ਵੀ ਕਈ ਇਲਾਕਿਆਂ ਵਿੱਚ ਅੱਗ ਲੱਗਣ ਕਾਰਨ ਕਣਕ ਦੀ ਫ਼ਸਲ ਨੁਕਸਾਨੀ ਗਈ ਹੈ।

ਕ੍ਰਿਕਟ ਟੂਰਨਾਮੈਂਟ ਆਈਪੀਐਲ ਦੀ ਟੀਮ ਚੇਨਈ ਸੁਪਰ ਕਿੰਗਜ਼ ਜਿਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਹਨ ਉਨ੍ਹਾਂ ਦੇ ਪ੍ਰਸ਼ੰਸ਼ਕ ਇੱਕ ਆਈਪੀਐਲ ਮੈਚ ਦੌਰਾਨ।

ਅਕਸ਼ੇ ਤਰਿਤੀਆ ਦੇ ਮੌਕੇ ਸੋਨੇ ਦੀ ਖਰੀਦਦਾਰੀ। ਸੋਨੇ ਦੀ ਖਰੀਦ ਲਈ ਪ੍ਰਸਿੱਧ ਇਹ ਤਿਉਹਾਰ ਇਸ ਵਾਰ 18 ਅਪ੍ਰੈਲ ਨੂੰ ਮਨਾਇਆ ਗਿਆ।

ਹੈਦਰਾਬਾਦ ਨਜ਼ਦੀਕ ਚਿਲਕੁਕੁਰ ਬਾਲਾ ਜੀ ਮੰਦਰ ਦੇ ਪੁਜਾਰੀ ਇੱਕ ਦਲਿਤ ਨੂੰ ਮੋਢਿਆਂ ਤੇ ਚੁੱਕ ਕੇ ਮੰਦਰ ਦੇ ਅੰਦਰ ਲਿਜਾਂਦੇ ਹੋਏ।

ਇਹ ਕਾਰਜ ਮੁਨੀਵਾਹਨਾ ਸੇਵਾ ਦੇ ਹਿੱਸੇ ਵਜੋਂ ਕੀਤਾ ਗਿਆ ਤਾਂ ਕਿ ਸਮਾਜ ਵਿੱਚ ਬਰਾਬਰੀ ਨੂੰ ਉਤਸ਼ਾਹ ਮਿਲੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)