2017: ਮੋਦੀ, ਕੈਪਟਨ ਤੇ ਉਹ ਹੋਰ ਟਵੀਟ ਜਿੰਨਾਂ ਨੇ ਖੜ੍ਹੇ ਕੀਤੇ ਵਿਵਾਦ

ਸਾਲ 2017 ਵਿੱਚ ਕਈ ਘਟਨਾਵਾਂ ਵਾਪਰੀਆਂ ਤੇ ਕਈ ਟਵੀਟ ਕੀਤੇ ਗਏ, ਜਿੰਨ੍ਹਾਂ ਵਿਚੋਂ ਕੁਝ ਟਵੀਟਸ ਨੂੰ ਲੈ ਕੇ ਵਿਵਾਦ ਵੀ ਹੋਏ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਟਵੀਟਸ ਕਰਕੇ ਅਸਕਰ ਵਿਵਾਦਾਂ ਵਿੱਚ ਰਹਿੰਦੇ ਹਨ। ਸਾਲ 2017 ਵਿੱਚ ਵੀ ਉਨ੍ਹਾਂ ਨੇ ਕਈ ਟਵੀਟ ਕੀਤੇ।

24 ਨਵੰਬਰ, 2017 ਨੂੰ ਟਰੰਪ ਨੇ ਟਵੀਟ ਕੀਤਾ, "ਟਾਈਮ ਮੈਗਜ਼ੀਨ ਨੇ ਮੈਨੂੰ ਕਿਹਾ ਸੀ ਕਿ ਸ਼ਾਇਦ ਪਿਛਲੇ ਸਾਲ ਦੀ ਹੀ ਤਰ੍ਹਾਂ ਇਸ ਸਾਲ ਵੀ 'ਮੈਨ (ਪਰਸਨ) ਆਫ਼ ਦਾ ਇਅਰ' ਲਈ ਚੁਣਿਆ ਜਾ ਸਕਦਾ ਹਾਂ, ਪਰ ਇਸ ਤੋਂ ਪਹਿਲਾਂ ਮੈਨੂੰ ਇੱਕ ਇੰਟਰਵਿਊ ਅਤੇ ਫਿਰ ਇੱਕ ਵੱਡੇ ਫੋਟੋ ਸ਼ੂਟ ਲਈ ਸਹਿਮਤ ਹੋਣਾ ਹੋਵੇਗਾ। ਮੈਂ ਉਨ੍ਹਾਂ ਨੂੰ ਕਿਹਾ ਕਿ ਸ਼ਾਇਦ ਇਹ ਠੀਕ ਨਹੀਂ ਹੈ ਅਤੇ ਫਿਰ ਮੈਂ ਉਨ੍ਹਾਂ ਨੂੰ ਇਨਕਾਰ ਕਰ ਦਿੱਤਾ। ਖੈਰ ਸ਼ੁਕਰਿਆ!"

ਇਸ ਤੋਂ ਬਾਅਦ ਟਵਿੱਟਰ ਉੱਤੇ ਟਰੰਪ ਦਾ ਕਾਫ਼ੀ ਮਜ਼ਾਕ ਬਣਾਇਆ ਗਿਆ।

ਕ੍ਰਿਕਟਰ ਹਰਭਜਨ ਸਿੰਘ ਦਾ ਟਵੀਟ ਵੀ ਕਾਫ਼ੀ ਵਿਵਾਦ ਵਿੱਚ ਰਿਹਾ।

ਹਰਭਜਨ ਨੇ ਲਿਖਿਆ, ਰੈਸਟੋਰੈਂਟ ਵਿੱਚ ਡਿਨਰ ਕਰਨ ਤੋਂ ਬਾਅਦ ਬਿਲ ਦਿੰਦੇ ਸਮੇਂ ਮਹਿਸੂਸ ਹੋਇਆ ਕਿ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਵੀ ਮੇਰੇ ਨਾਲ ਹੀ ਖਾਣਾ ਖਾ ਰਹੀ ਸੀ।

ਪੁਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਦਾ ਇੱਕ ਟਵੀਟ ਕਰਕੇ ਕਾਫ਼ੀ ਮਜ਼ਾਕ ਬਣਾਇਆ ਗਿਆ।

ਉਨ੍ਹਾਂ ਟਵਿੱਟਰ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਵਿੱਚ ਇੱਕ ਬੁਜ਼ੁਰਗ ਔਰਤ ਗੁਜਰਾਤੀ ਗਾਣੇ ਉੱਤੇ ਨੱਚਦੀ ਹੋਈ ਦਿਖ ਰਹੀ ਹੈ।

ਕਿਰਨ ਬੇਦੀ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਦੀ ਹੈ, "97 ਸਾਲ ਦੀ ਉਮਰ ਵਿੱਚ ਦਿਵਾਲੀ ਦੀ ਸਪਿਰਿਟ। ਇਹ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਹਨ। ਉਹ ਆਪਣੇ ਘਰ ਦਿਵਾਲੀ ਮਨਾ ਰਹੇ ਹਨ।"

ਲੋਕਾਂ ਨੇ ਪ੍ਰਤੀਕਰਮ ਦਿੰਦਿਆਂ ਜਦੋਂ ਕਿਹਾ ਕਿ ਇਹ ਪੀਐੱਮ ਮੋਦੀ ਦੀ ਮਾਂ ਨਹੀਂ ਹੈ ਤਾਂ ਕਿਰਨ ਬੇਦੀ ਨੇ ਟਵੀਟ ਕਰਕੇ ਸਫ਼ਾਈ ਪੇਸ਼ ਕੀਤੀ।

ਉਨ੍ਹਾਂ ਲਿਖਿਆ, "ਮੈਨੂੰ ਗਲਤ ਪਛਾਣ ਦੱਸੀ ਗਈ, ਪਰ ਇਸ ਸ਼ਕਤੀਸ਼ਾਲੀ ਮਾਂ ਨੂੰ ਮੈਂ ਸਲਾਮ ਕਰਦੀ ਹਾਂ। ਉਮੀਦ ਕਰਦੀ ਹਾਂ ਕਿ ਜਦੋਂ 96 ਸਾਲ ਦੀ ਹੋ ਜਾਊਂਗੀ, ਉਦੋਂ ਮੈਂ ਉਨ੍ਹਾਂ ਵਰਗੀ ਹੋ ਸਕੂੰਗੀ।"

ਇੱਕ ਗਲਤ ਟਵੀਟ ਲਈ ਮਾਸਟਰ ਬਲਾਸਟਰ ਸਚਿਨ ਤੈਂਦੁਲਕਰ ਵੀ ਟਰੋਲ ਹੋ ਗਏ ਸਨ।

ਦਰਅਸਲ ਕਾਨਪੁਰ ਵਿੱਚ ਨਿਊਜ਼ੀਲੈਂਡ ਨੂੰ ਇੱਕ ਰੋਜ਼ਾ ਮੈਚ ਵਿੱਚ ਹਰਾ ਕੇ ਸੀਰੀਜ਼ ਜਿੱਤਣ ਤੋਂ ਬਾਅਦ ਸਚਿਨ ਤੈਂਦੁਲਕਰ ਨੇ ਟਵੀਟ ਕੀਤਾ।

ਇਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦਾ ਟਵਿੱਟਰ ਉੱਤੇ ਕਾਫ਼ੀ ਮਜ਼ਾਕ ਬਣਾਇਆ।

ਉਨ੍ਹਾਂ ਟਵੀਟ ਕੀਤਾ, "ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਬੈਟਿੰਗ ਸ਼ਾਨਦਾਰ ਰਹੀ। ਅਜਿਹਾ ਲਗ ਰਿਹਾ ਹੈ ਕਿ ਮੁਕਾਬਲਾ ਬੇਹੱਦ ਸਖ਼ਤ ਹੋਵੇਗਾ। ਉਮੀਦ ਹੈ ਅਸੀਂ ਬਿਹਤਰ ਕਰ ਸਕਦੇ ਹਾਂ।"

ਸਚਿਨ ਦਾ ਇਹ ਟਵੀਟ ਮੈਚ ਖ਼ਤਮ ਹੋਣ ਤੋਂ ਬਾਅਦ ਸਾਂਝਾ ਹੋਇਆ।

ਕਾਂਗਰਸ ਆਗੂ ਸ਼ਸ਼ੀ ਥਰੂਰ ਔਖੀ ਅੰਗਰੇਜ਼ੀ ਵਿੱਚ ਟਵੀਟ ਕਰਨ ਕਰਕੇ ਚਰਚਾ ਦਾ ਕੇਂਦਰ ਰਹੇ।

ਉਨ੍ਹਾਂ ਦਾ ਇਹ ਟਵੀਟ ਬੇਹੱਦ ਵਾਇਰਲ ਹੋਇਆ ਜਿਸ ਤੋਂ ਬਾਅਦ ਲੋਕਾਂ ਨੇ ਕਈ ਟਵੀਟ ਕੀਤੇ ਕਿ ਉਨ੍ਹਾਂ ਨੂੰ ਟਵੀਟ ਦਾ ਮਤਲਬ ਸਮਝਣ ਲਈ ਔਕਸਫੋਰਡ ਦੀ ਡਿਕਸ਼ਨਰੀ ਦੇਖਣੀ ਪਈ।

ਗਾਇਕ ਸੋਨੂੰ ਨਿਗਮ ਦੇ ਆਜ਼ਾਨ ਨੂੰ ਲੈ ਕੇ ਕੀਤੇ ਗਏ ਟਵੀਟ ਕਰਕੇ ਬੇਹੱਦ ਵਿਵਾਦ ਰਿਹਾ।

ਉਨ੍ਹਾਂ ਨੇ ਲਿਖਿਆ, "ਉੱਪਰ ਵਾਲਾ ਸਭ ਨੂੰ ਸਲਾਮਤ ਰੱਖੇ। ਮੈਂ ਮੁਸਲਮਾਨ ਨਹੀਂ ਹਾਂ ਅਤੇ ਸੇਵੇਰੇ ਆਜ਼ਾਨ ਦੀ ਵਜ੍ਹਾ ਕਰਕੇ ਉੱਠਣਾ ਪੈਂਦਾ ਹੈ। ਭਾਰਤ ਵਿੱਚ ਇਹ ਜ਼ਬਰਦਸਤੀ ਵਾਲੀ ਧਾਮਰਮਿਕਤਾ ਕਦੋਂ ਰੁਕੇਗੀ।"

ਸੋਨੂੰ ਨੇ ਅੱਗੇ ਲਿਖਿਆ, "ਵੈਸੇ ਵੀ ਜਦੋਂ ਮੁਹੰਮਦ ਸਾਹਿਬ ਨੇ ਇਸਲਾਮ ਬਣਾਇਆ ਸੀ ਉਦੋਂ ਬਿਜਲੀ ਨਹੀਂ ਸੀ...ਤਾਂ ਫਿਰ ਮੈਨੂੰ ਐਡੀਸਨ ਤੋਂ ਬਾਅਦ ਇਹ ਰੌਲਾ ਕਿਉਂ ਸੁਣਨਾ ਪੈ ਰਿਹਾ ਹੈ।"

"ਮੈਂ ਅਜਿਹੇ ਕਿਸੇ ਮੰਦਿਰ ਜਾਂ ਗੁਰਦੁਆਰੇ ਵਿੱਚ ਯਕੀਨ ਨਹੀਂ ਰਖਦਾ ਜੋ ਲੋਕਾਂ ਨੂੰ ਜਗਾਉਣ ਲਈ ਬਿਜਲੀ (ਲਾਊਡਸਪੀਕਰ) ਦਾ ਇਸਤੇਮਾਲ ਕਰਦੇ ਹਨ। ਜੋ ਧਰਮ ਵਿੱਚ ਯਕੀਨ ਨਹੀਂ ਰਖਦੇ। ਫਿਰ ਕਿਉਂ? ਇਮਾਨਦਾਰੀ ਨਾਲ ਦੱਸੋ? ਸੱਚ ਕੀ ਹੈ?"

ਵਿਜੇ ਮਾਲਿਆ ਬਰਮਿੰਘਮ ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਚੈਂਪੀਅੰਸ ਟ੍ਰਾਫ਼ੀ ਦੇ ਮੈਚ ਦਾ ਮਜ਼ਾ ਲੈਂਦੇ ਹੋਏ ਦੇਖੇ ਗਏ ਸੀ।

ਇਸ ਤੋਂ ਬਾਅਦ ਉਨ੍ਹਾਂ ਨੇ ਟਵੀਟ ਕੀਤਾ, "ਭਾਰਤ-ਪਾਕਿਸਤਾਨ ਮੈਚ ਵਿੱਚ ਮੇਰੀ ਮੌਜੂਦਗੀ ਨੂੰ ਸਨਸਨੀਖੇਜ਼ ਮੀਡੀਆ ਕਵਰੇਜ ਮਿਲੀ ਹੈ। ਮੇਰਾ ਇਰਾਦਾ ਹਰ ਮੈਚ ਅਟੈਂਡ ਕਰਦੇ ਟੀਮ ਇੰਡੀਆ ਨੂੰ ਚਿਅਰ ਕਰਨਾ ਹੈ।"

ਫਿਲਮ ਪਦਮਾਵਤੀ ਵਿਵਾਦ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਹੱਕ ਨਹੀਂ ਹੈ।

ਜੋ ਲੋਕ ਵੀ ਇਸ ਨਾਲ ਦੁਖੀ ਹੋਏ ਹਨ, ਉਨ੍ਹਾਂ ਨੂੰ ਮੁਜ਼ਾਹਰਾ ਕਰਨ ਦਾ ਜਮਹੂਰੀ ਹੱਕ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਂ ਨੂੰ ਲੈ ਕੇ ਟਵੀਟ ਕੀਤਾ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਸੀਹਤ ਦੇ ਦਿੱਤੀ।

ਪੀਐੱਮ ਨੇ ਟਵੀਟ ਕੀਤਾ ਸੀ, "ਯੋਗ ਛੱਡ ਕੇ ਮਾਂ ਨੂੰ ਮਿਲਣ ਗਿਆ ਸੀ। ਉਨ੍ਹਾਂ ਨਾਲ ਨਾਸ਼ਤਾ ਕੀਤਾ। ਦੋਹਾਂ ਨੂੰ ਇੱਕ-ਜੂਦੇ ਨਾਲ ਮਿਲ ਕੇ ਚੰਗਾ ਲਗਿਆ।"

ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਇਹ ਟਵੀਟ ਕੀਤਾ।

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਵੀ ਆਪਣੇ ਟਵੀਟਸ ਕਰਕੇ ਚਰਚਾ ਵਿੱਚ ਰਹਿੰਦੇ ਹਨ। ਸਾਲ 2017 ਵਿੱਚ ਉਨ੍ਹਾਂ ਦੇ ਕਈ ਟਵੀਟ ਵਿਵਾਦਾਂ ਵਿੱਚ ਰਹੇ।

ਇੱਕ ਟਵੀਟ ਕਰਦੇ ਹੋਏ ਉਨ੍ਹਾਂ ਲਿੱਖਿਆ, "ਤਾਜ ਮਹਿਲ ਇੱਕ ਖੂਬਸੂਰਤ ਕਬਰਿਸਤਾਨ ਹੈ। ਇਸ ਲਈ ਲੋਕ ਤਾਜ ਮਹਿਲ ਦਾ ਮਾਡਲ ਘਰ ਵਿੱਚ ਨਹੀਂ ਰੱਖਦੇ ਕਿਉਂਕਿ ਇਸਨੂੰ ਅਸ਼ੁੱਭ ਮੰਨਦੇ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)