ਕੀ ਇਟਲੀ 'ਚ ਹੋਣ ਜਾ ਰਿਹਾ ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ ਦਾ ਵਿਆਹ?

ਖ਼ਬਰਾਂ ਮੁਤਾਬਕ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੇ ਪਰਿਵਾਰ ਦੇ ਨਾਲ ਤੜਕੇ ਸਵੇਰੇ 1 ਵਜੇ ਮੁੰਬਈ ਏਅਰਪੋਰਟ ਤੋਂ ਰਵਾਨਾ ਹੋਏ। ਉਹ ਕਿੱਥੇ ਰਵਾਨਾ ਹੋਈ ਹੈ ਇਸਦੀ ਜਾਣਕਾਰੀ ਨਹੀਂ ਹੈ। ਇਹ ਖ਼ਬਰ ਪੀਟੀਆਈ ਦੇ ਹਵਾਲੇ ਤੋਂ ਹੈ।

ਖ਼ਬਰਾਂ ਹਨ ਕਿ ਕ੍ਰਿਕੇਟਰ ਵਿਰਾਟ ਕੋਹਲੀ ਤੇ ਅਨੁਸ਼ਕਾ ਇਟਲੀ ਵਿੱਚ ਵਿਆਹ ਕਰਨ ਜਾ ਰਹੇ ਹਨ।

ਖ਼ਬਰਾਂ ਮੁਤਾਬਕ ਵਿਰਾਟ ਤੇ ਅਨੁਸ਼ਕਾ ਦਾ ਵਿਆਹ ਇਟਲੀ ਦੇ ਮਿਲਾਨ ਵਿੱਚ 12 ਦਸੰਬਰ ਨੂੰ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਇਹ ਵਿਆਹ ਪੰਜਾਬੀ ਰਵਾਇਤਾਂ ਨਾਲ ਹੋਵੇਗਾ।

ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਬਾਅਦ ਮੁੰਬਈ ਵਿੱਚ ਰਿਸੈਪਸ਼ਨ ਕੀਤੀ ਜਾਵੇਗੀ ਜਿਸ ਵਿੱਚ ਬਾਲੀਵੁਡ ਅਤੇ ਕ੍ਰਿਕਟ ਜਗਤ ਦੀਆਂ ਹਸਤੀਆਂ ਸ਼ਿਰਕਤ ਕਰਨਗੀਆਂ।

6 ਦਸੰਬਰ ਨੂੰ ਅਨੁਸ਼ਕਾ ਸ਼ਰਮਾ ਦੇ ਬੁਲਾਰੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਵਿਆਹ ਦੀਆਂ ਖ਼ਬਰਾਂ ਨੂੰ ਝੂਠਾ ਕਰਾਰ ਦਿੱਤਾ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)