ਸੋਸ਼ਲ: ਜਦ ਕਿਰਨ ਬੇਦੀ ਨੂੰ ਹੋਈ 'ਗਲਤਫਹਿਮੀ'

ਪੁਡੁਚੇਰੀ ਦੀ ਲੈਫ਼ਟੀਨੈਂਟ ਗਵਰਨਰ ਕਿਰਨ ਬੇਦੀ ਦਾ ਇੱਕ ਟਵੀਟ ਅੱਜ ਚਰਚਾ ਦਾ ਵਿਸ਼ਾ ਬਣਿਆ। ਬੇਦੀ ਨੇ ਬਾਅਦ ਵਿੱਚ ਇੱਕ ਹੋਰ ਟਵੀਟ ਕਰ ਇਸ ਨੂੰ ਗਲਤਫਹਿਮੀ ਦਾ ਮਾਮਲਾ ਦੱਸਿਆ।

ਬੇਦੀ ਨੇ ਇੱਕ ਵੀਡੀਓ ਟਵਿੱਟਰ ਤੇ ਸਾਂਝਾ ਕੀਤਾ ਜਿਸ ਵਿੱਚ ਇੱਕ ਬਜ਼ੁਰਗ ਔਰਤ ਨੱਚਦੇ ਹੋਏ ਦਿਵਾਲੀ ਦਾ ਜਸ਼ਨ ਮਨਾ ਰਹੀ ਹੈ।

ਉਨ੍ਹਾਂ ਲਿਖਿਆ ਕਿ ਇਸ ਵੀਡੂਓ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਤਾ ਜੀ ਦਿਵਾਲੀ ਮਨਾ ਰਹੇ ਹਨ।

ਪਰ ਉਹ ਵੀਡੀਓ ਕਿਸੇ ਹੋਰ ਔਰਤ ਦਾ ਸੀ।

ਲੋਕਾਂ ਨੇ ਜਦੋਂ ਟਵਿੱਟਰ ਤੇ ਇਸ ਗੱਲ ਦੀ ਨਿੰਦਾ ਕੀਤੀ ਤੇ ਬੇਦੀ ਨੇ ਇਸ ਨੂੰ "ਗਲਤਫੈਮੀ" ਦਾ ਮਾਮਲਾ ਦੱਸਿਆ।

ਉਨ੍ਹਾਂ ਲਿੱਖਿਆ, 'ਮੈਨੂੰ ਗਲਤ ਪਛਾਣ ਦੱਸੀ ਗਈ। ਇਸ ਸ਼ਕਤੀਸ਼ਾਲੀ ਮਾਂ ਨੂੰ ਮੈਂ ਪ੍ਰਣਾਮ ਕਰਦੀ ਹਾਂ। ਉਮੀਦ ਕਰਦੀ ਹਾਂ ਕਿ ਜਦ ਮੈਂ 96 ਸਾਲਾਂ ਦੀ ਹੋਵਾਂਗੀ, ਉਦੋਂ ਇਹਨਾਂ ਦੇ ਵਰਗੀ ਹੋ ਪਾਵਾਂਗੀ।'

ਇਸ ਤੋਂ ਪਹਿਲਾਂ ਕਿਰਨ ਨੇ ਵੀਡੀਓ ਪੋਸਟ ਕਰਦੇ ਹੋਏ ਲਿੱਖਿਆ, '97 ਸਾਲਾਂ ਦੀ ਉਮਰ ਵਿੱਚ ਦੀਪਾਵਲੀ ਦੀ ਸਪਿਰਿਟ। ਇਹ ਨਰਿੰਦਰ ਮੋਦੀ ਦੇ ਮਾਤਾ ਜੀ ਹੀਰਾਬੇਨ ਮੋਦੀ ਹਨ, ਉਹ ਆਪਣੇ ਘਰ 'ਚ ਦਿਵਾਲੀ ਮਨਾ ਰਹੇ ਹਨ।'

ਇਹ ਵੀਡੀਓ ਯੂ-ਟਿਊਬ 'ਤੇ ਦੋ ਮਹੀਨੇ ਪਹਿਲਾਂ ਦੋ ਵੱਖਰੇ ਚੈਨਲਾਂ ਤੋਂ ਅਪਲੋਡ ਹੋਇਆ ਹੈ, ਪਹਿਲਾਂ 30 ਸਤੰਬਰ ਨੂੰ ਅਤੇ ਦੂਜਾ 3 ਅਕਤੂਬਰ ਨੂੰ।

ਇਹਨਾਂ ਵੀਡੀਓ ਦੇ ਕੈਪਸ਼ਨ ਵਿੱਚ ਕਿਤੇ ਵੀ ਨਰਿੰਦਰ ਮੋਦੀ ਦੀ ਮਾਂ ਦਾ ਜ਼ਿਕਰ ਨਹੀਂ ਹੈ।

ਕੀ ਕਹਿ ਰਹੇ ਲੋਕ?

ਬੇਦੀ ਦੇ ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕ ਆਪਣੀ ਪ੍ਰਤਿਕਿਰਿਆ ਦੇਣ ਲੱਗੇ। ਕਈਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹਨਾਂ ਨੇ ਗਲਤ ਜਾਣਕਾਰੀ ਦਿੱਤੀ ਹੈ।

ਗੌਰਵ ਪਾਂਧੀ ਨੇ ਲਿੱਖਿਆ, "ਕਿਰਨ ਬੇਦੀ ਇਹ ਬੇਹਦ ਖਰਾਬ ਤਰੀਕਾ ਹੈ। ਗਵਰਨਰ ਦਾ ਇੰਝ ਕਰਨਾ ਚੰਗਾ ਨਹੀਂ ਲੱਗ ਰਿਹਾ। ਪੀਐਮ ਦਾ ਪੀ ਆਰ ਕਰਨ ਲਈ ਤੁਸੀਂ ਝੂਠ ਕਿਉਂ ਬੋਲ ਰਹੇ ਹੋ? ਇਹ ਮਹਿਲਾ ਹੀਰਾਬੇਨ ਵਰਗੀ ਬਿਲਕੁਲ ਵੀ ਨਹੀਂ ਲੱਗਦੀ ਹੈ।"

ਉਤਪਲ ਪਾਠਕ ਨੇ ਲਿੱਖਿਆ, "ਇਹ ਖੂਬਸੂਰਤ ਵੀਡੀਓ ਪ੍ਰੇਰਣਾਦਾਇਕ ਹੈ ਪਰ ਇਹ ਮੋਦੀ ਦੇ ਮਾਤਾ ਜੀ ਨਹੀਂ ਹਨ।"

ਦੂਜੀ ਤਰਫ ਕੁਝ ਲੋਕਾਂ ਨੇ ਇਸ ਨੂੰ ਸੱਚ ਵੀ ਮੰਨ ਲਿਆ।

ਰਾਜਦੀਪ ਨੇ ਲਿੱਖਿਆ, "ਹੁਣ ਸਾਨੂੰ ਪਤਾ ਲੱਗਿਆ ਕਿ ਮੋਦੀ ਨੂੰ ਇੰਨੀ ਤਾਕਤ ਕਿੱਥੋਂ ਮਿੱਲਦੀ ਹੈ। ਮੋਦੀ ਦੇ ਮਾਤੀ ਦੀ ਪ੍ਰੇਰਣਾ ਦਿੰਦੇ ਹਨ।"

ਮੁਰਲੀਧਰਨ ਨੇ ਲਿੱਖਿਆ, "ਇਹ ਪ੍ਰਸ਼ੰਸਾ ਯੋਗ ਹੈ। 97 ਸਾਲ ਦੀ ਉਮਰ ਵਿੱਚ ਅਜਿਹੀ ਸਪਿਰਿਟ।"

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)