You’re viewing a text-only version of this website that uses less data. View the main version of the website including all images and videos.
SOCIAL: ਕੇਂਦਰ ਤੇ ਰਾਜ ਸਰਕਾਰ ਤੋਂ ਹਰਭਜਨ ਪਰੇਸ਼ਾਨ?
ਕ੍ਰਿਕੇਟਰ ਹਰਭਜਨ ਸਿੰਘ ਬਾਹਰ ਦਾ ਖਾਣਾ ਹਜ਼ਮ ਨਹੀਂ ਕਰ ਪਾ ਰਹੇ ਹਨ। ਇਹ ਭੱਜੀ ਦੇ ਇੱਕ ਟਵੀਟ ਤੋਂ ਇਹ ਜ਼ਾਹਿਰ ਹੋਇਆ।
ਹਰਭਜਨ ਨੇ ਲਿਖਿਆ, ਰੈਸਟੋਰੈਂਟ ਵਿੱਚ ਡਿਨਰ ਕਰਨ ਤੋਂ ਬਾਅਦ ਬਿਲ ਦਿੰਦੇ ਸਮੇਂ ਮਹਿਸੂਸ ਹੋਇਆ ਕਿ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਵੀ ਮੇਰੇ ਨਾਲ ਹੀ ਖਾਣਾ ਖਾ ਰਹੀ ਸੀ।
ਜੀਐਸਟੀ 'ਤੇ ਹਰਭਜਨ ਦੇ ਇਸ ਟਵੀਟ ਨੂੰ 8164 ਵਾਰ ਰੀਟਵੀਟ ਕੀਤਾ ਗਿਆ ਅਤੇ ਕਈਆਂ ਨੇ ਕਮੈਂਟਸ ਵਿੱਚ ਆਪਣੀ ਸਹਿਮਤੀ ਅਤੇ ਅਸਹਿਮਤੀ ਜਤਾਈ।
ਕੇਂਦਰ ਸਰਕਾਰ ਨੇ ਜੀਐਸਟੀ ਕਨੂੰਨ ਲਾਗੂ ਕੀਤਾ ਹੈ। ਇਸ ਟੈਕਸ ਤਹਿਤ ਖ਼ਰੀਦਦਾਰੀ ਤੋਂ ਲੈਕੇ ਖਾਣ ਪੀਣ ਤੱਕ 'ਤੇ 18 ਫੀਸਦ ਟੈਕਸ ਲੱਗਦਾ ਹੈ। ਇਸ ਵਿੱਚੋਂ 9 ਫੀਸਦ ਰਾਜ ਸਰਕਾਰ ਅਤੇ 9 ਫੀਸਦ ਕੇਂਦਰ ਸਰਕਾਰ ਦਾ ਹਿੱਸਾ ਹੈ।
ਨਜੀਬ ਫਾਰੂਕ ਨੇ ਹਰਭਜਨ ਨਾਲ ਸਹਿਮਤੀ ਜਤਾਈ। ਉਨ੍ਹਾਂ ਲਿਖਿਆ, ''ਬਿਲਕੁਲ ਸਹੀ, ਮੈਂ ਵੀ ਇਹੀ ਮਹਿਸੂਸ ਕਰਦਾ ਹਾਂ। ਸਮਝ ਨਹੀਂ ਆਉਂਦਾ ਕਿ ਦੋ ਵੱਖਰੇ ਵੱਖਰੇ ਜੀਐਸਟੀ ਕਿਉਂ ਹਨ।''
ਨਿਖਿਲ ਸ਼ਰਮਾ ਲਿਖਦੇ ਹਨ, ''ਸਿਰਫ਼ ਨਾਮ ਬਦਲ ਦਿੱਤੇ ਹਨ, ਪਰਸੰਟੇਜ ਹੱਲੇ ਵੀ ਉਹੀ ਹੈ।''
ਹਰਭਜਨ ਦੇ ਇਸ ਟਵੀਟ ਤੋਂ ਕੁਝ ਲੋਕ ਅਸਹਿਮਤ ਵੀ ਨਜ਼ਰ ਆਏ।
ਵਿਜੇ ਕੇ ਸਿੰਘ ਨੇ ਲਿਖਿਆ ਕਿ ਦੇਸ਼ ਦੇ ਭਲੇ ਲਈ ਇਹ ਜ਼ਰੂਰੀ ਹੈ। ''ਘਰ ਦੇ ਬਣੇ ਖਾਣੇ 'ਤੇ ਟੈਕਸ ਨਹੀਂ ਲੱਗਦਾ ਹੈ। ਜੇ ਤੁਸੀਂ ਬਾਹਰ ਜਾ ਕੇ ਖਾਂਦੇ ਹੋ ਤਾਂ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਂਦੇ ਹੋ, ਉਸ ਵਿੱਚ ਕੀ ਗਲਤ ਹੈ?''
ਕਰਨ ਸੇਠੀ ਨੇ ਹਰਭਜਨ ਅੱਗੇ ਆਪਣੀ ਦਲੀਲ ਰੱਖੀ, ''ਜੀਐਸਟੀ ਦਾ ਮਤਲਬ ਹੀ ਸੈਸ ਸਰਵਿਸ ਅਤੇ ਵੈਟ ਨੂੰ ਹਟਾਉਣਾ ਸੀ। ਟਵਿਟਰ 'ਤੇ ਅਕਾਉਂਟ ਤਾਂ ਬਣਾ ਲਿਆ ਪਰ ਇਹ ਨਹੀਂ ਪਤਾ।''
ਕੁਝ ਲੋਕਾਂ ਨੇ ਇਸ ਨੂੰ ਮਜ਼ਾਕਿਆ ਅੰਦਾਜ਼ ਵਿੱਚ ਵੀ ਲਿਆ। ਨੀਰਜ ਸ਼ਰਮਾ ਲਿਖਦੇ ਹਨ, ''ਚਲੋ ਇਸੇ ਬਹਾਨੇ ਤੁਹਾਨੂੰ ਸੈਂਟਰਲ ਅਤੇ ਸਟੇਟ ਸਰਕਾਰ ਨਾਲ ਖਾਣਾ ਖਾਣ ਦਾ ਮੌਕਾ ਤਾਂ ਮਿਲਿਆ।''
ਸੌਰਵ ਸਿੰਘ ਨੇ ਸਵਾਲ ਪੁੱਛਿਆ, ''ਕੀ ਤੁਸੀਂ ਲੋਕ ਵੀ ਬਿਲ ਵੇਖਦੇ ਹੋ?''
ਹਰਭਜਨ ਅਕਸਰ ਟਵੀਟ ਕਰਕੇ ਚਰਚਾ ਵਿੱਚ ਰਹਿੰਦੇ ਹਨ। ਕੁਝ ਦਿਨ ਪਹਿਲਾਂ ਵੀ ਉਹ ਤੇਲ ਦੀਆਂ ਕੀਮਤਾਂ 'ਤੇ ਇੱਕ ਚੁਟਕੁਲਾ ਸਾਂਝਾ ਕਰ ਭੱਜੀ ਟ੍ਰੋਲ ਹੋ ਗਏ ਸਨ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)